ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਫਰਜ਼ੀ ਨਿਕਲੀ । ਔਰਤਾਂ ਦੀ ਅਸਲ ਤਸਵੀਰ ਤੇ ਜਵਾਹਰ ਲਾਲ ਨਹਿਰੂ ਦੀ ਤਸਵੀਰ ਅਲੱਗ ਤੋਂ ਜੋੜੀ ਗਈ ਹੈ
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਨਿਸ਼ਾਨੇ ਤੇ ਹਨ। ਇਹਨਾਂ ਦੀ ਇੱਕ ਮੋਫ਼ਰਡ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਨਾਲ ਨਹਿਰੂ ਜੀ ਨੂੰ ਲੈ ਕੇ ਆਪੱਤੀਜਨਕ ਗੱਲਾਂ ਲਿਖੀਆਂ ਜਾ ਰਹੀਆਂ ਹਨ। ਇਸ ਫਰਜ਼ੀ ਤਸਵੀਰ ਵਿੱਚ ਨਹਿਰੂ ਜੀ ਨੂੰ ਕੁਝ ਔਰਤਾਂ ਨਾਲ ਦਿਖਾਇਆ ਗਿਆ ਹੈ।
ਵਿਸ਼ਵਾਸ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ । ਸਾਨੂੰ ਪਤਾ ਲੱਗਿਆ ਕਿ ਵਾਇਰਲ ਤਸਵੀਰ ਫਰਜ਼ੀ ਹੈ।
ਜਵਾਹਰ ਲਾਲ ਨਹਿਰੂ ਦੀ ਦਿੱਖ ਨੂੰ ਖਰਾਬ ਕਰਨ ਦੇ ਮਕਸਦ ਨਾਲ ਅਜਿਹੀਆਂ ਫਰਜ਼ੀ ਪੋਸਟਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਵੀ ਬਹੁਤ ਵਾਰ ਜਵਾਹਰ ਲਾਲ ਨਹਿਰੂ ਨਾਲ ਜੁੜੀਆ ਫਰਜ਼ੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਹਨ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਰਾਹੁਲ ਠਾਕੁਰ ਨੇ 4 ਅਪ੍ਰੈਲ ਨੂੰ ਇੱਕ ਗਰੁੱਪ ਵਿੱਚ ਜਵਾਹਰ ਲਾਲ ਨਹਿਰੂ ਦੀ ਫਰਜ਼ੀ ਤਸਵੀਰ ਨੂੰ ਅੱਪਲੋਡ ਕਰਦੇ ਹੋਏ ਲਿਖਿਆ : ‘ ਮਿੱਤਰੋ ਨਾਰੀ ਸਸ਼ਕਤੀਕਰਨ ਦੇ ਲਈ ਕੰਮ ਕਰਦੇ ਚਾਚਾ ਨਹਿਰੂ, ਫਿਰ ਵੀ ਤੁਸੀਂ ਇਸ ਰਾਹਗੀਰ ਖਾਨਦਾਨ ਤੇ ਸ਼ੱਕ ਕਰਦੇ ਹੋ….ਅਜਿਹਾ ਕਿਵੇਂ ਚੱਲੇਗਾ ਚਮਚੋ ਗੁਲਾਮੋਂ😝😝!!’
ਫੇਸਬੁੱਕ ਤੇ ਇਹ ਤਸਵੀਰ ਬਹੁਤ ਵਾਇਰਲ ਹੈ। ਪੋਸਟ ਦਾ ਅਰਕਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਟੂਲ ਤੇ ਅੱਪਲੋਡ ਕਰਕੇ ਸਰਚ ਕਰਨਾ ਸ਼ੁਰੂ ਕੀਤਾ, ਪਰੰਤੂ ਸਾਨੂੰ ਸਰਚ ਦੇ ਪਰਿਣਾਮ ਤੇ ਹਰ ਥਾਂ ਉਹ ਹੀ ਤਸਵੀਰ ਮਿਲੀ, ਜਿਸ ਵਿੱਚ ਜਵਾਹਰ ਲਾਲ ਨਹਿਰੂ ਦੀ ਤਸਵੀਰ ਅਲੱਗ ਤੋਂ ਲਗਾਈ ਗਈ ਸੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਯਾਨਡੇਕ੍ਸ ਟੂਲ ਦਾ ਇਸਤੇਮਾਲ ਕੀਤਾ। ਯਾਨਡੇਕ੍ਸ ਸਰਚ ਵਿੱਚ ਸਾਨੂੰ ਅਸਲ ਤਸਵੀਰ ਕਈ ਵੈੱਬਸਾਈਟ ਤੇ ਮਿਲੀ। ਇਨ੍ਹਾਂ ਤਸਵੀਰਾਂ ਵਿੱਚ ਕਿਤੇ ਵੀ ਸਾਨੂੰ ਜਵਾਹਰ ਲਾਲ ਨਹਿਰੂ ਨਹੀਂ ਦਿਖਾਈ ਦਿੱਤੇ। ਤਸਵੀਰ ਬਾਰੇ ਦੱਸਿਆ ਗਿਆ ਕਿ ਇਹ ਬੈਕ ਸਟੇਜ ਤੇ ਮੌਜੂਦ ਕੋਰਸ ਡਾਂਸਰਸ ਦੀਆ 1920 ਦੀਆਂ ਤਸਵੀਰਾਂ ਹਨ।
ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਨੂੰ ਬਦਨਾਮ ਕਰਨ ਲਈ ਐਡਿਟ ਕੀਤੀ ਗਈ ਤਸਵੀਰ ਨੂੰ ਲੈ ਕੇ ਕਾਂਗਰਸ ਦੇ ਪ੍ਰਵਕਤਾ ਅਖਿਲੇਸ਼ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਇਹ ਕਿਸੀ ਤੋਂ ਛੁਪਿਆ ਨਹੀਂ ਹੈ ਕਿ ਗਾਂਧੀ – ਨਹਿਰੂ ਪਰਿਵਾਰ ਤੋਂ ਨਫਰਤ ਕਰਨ ਵਾਲੇ ਕੌਣ ਲੋਕ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਹਿਰੂ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾ ਵੀ ਕਈ ਵਾਰ ਇਸ ਤਰ੍ਹਾਂ ਕੀਤਾ ਜਾ ਚੁੱਕਿਆ ਹੈ ।
ਪੜਤਾਲ ਦੇ ਅੰਤ ਵਿੱਚ ਅਸੀਂ ਫਰਜ਼ੀ ਤਸਵੀਰ ਦੇ ਰਾਹੀਂ ਨਹਿਰੂ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕੀ ਫੇਸਬੁੱਕ ਯੂਜ਼ਰ ਰਾਹੁਲ ਠਾਕੁਰ ਸ਼ਿਮਲਾ ਦਾ ਰਹਿਣ ਵਾਲਾ ਹੈ । ਇੱਕ ਖਾਸ ਵਿਚਾਰਧਾਰਾ ਤੇ ਯਕੀਨ ਰੱਖਣ ਵਾਲੇ ਇਸ ਯੂਜ਼ਰ ਨੂੰ 933 ਲੋਕ ਫੋਲੋ ਕਰਦੇ ਹਨ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਫਰਜ਼ੀ ਨਿਕਲੀ । ਔਰਤਾਂ ਦੀ ਅਸਲ ਤਸਵੀਰ ਤੇ ਜਵਾਹਰ ਲਾਲ ਨਹਿਰੂ ਦੀ ਤਸਵੀਰ ਅਲੱਗ ਤੋਂ ਜੋੜੀ ਗਈ ਹੈ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।