Fact Check: ਮੁਹੰਮਦ ਸਿਰਾਜ ਨੇ ਟੀਮ ਇੰਡੀਆ ਦੀ ਜਿੱਤ ਨੂੰ ਨਹੀਂ ਕੀਤਾ ਇਜ਼ਰਾਈਲ ਨੂੰ ਸਮਰਪਿਤ, ਪੈਰੋਡੀ ਅਕਾਉਂਟ ਤੋਂ ਕੀਤਾ ਗਿਆ ਹੈ ਵਾਇਰਲ ਪੋਸਟ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਮੁਹੰਮਦ ਸਿਰਾਜ ਦੇ ਨਾਂ ‘ਤੇ ਵਾਇਰਲ ਹੋਏ ਟਵੀਟ ਦੇ ਸਕਰੀਨ ਸ਼ਾਟ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਟਵੀਟ ਮੁਹੰਮਦ ਸਿਰਾਜ ਦੇ ਨਾਂ ‘ਤੇ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ।
- By: Jyoti Kumari
- Published: Oct 18, 2023 at 04:43 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਵਿਸ਼ਵ ਕੱਪ 2023 ਦਾ 12ਵਾਂ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਗਿਆ। ਜਿਸ ‘ਚ ਟੀਮ ਇੰਡੀਆ ਨੇ 192 ਰਨਾਂ ਦੇ ਲਕਸ਼ ਦਾ ਪਿੱਛਾ ਕਰਦੇ ਹੋਏ 30.3 ਓਵਰਾਂ ‘ਚ 7 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨਾਲ ਜੁੜੀ ਇਕ ਕਥਿਤ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਹੰਮਦ ਸਿਰਾਜ ਨੇ 14 ਅਕਤੂਬਰ ਨੂੰ ਪਾਕਿਸਤਾਨ ਤੋਂ ਮਿਲੀ ਜਿੱਤ ਨੂੰ ਇਜ਼ਰਾਈਲ ਨੂੰ ਸਮਰਪਿਤ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਪੋਸਟ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਪਾਇਆ। ਇਹ ਟਵੀਟ ਮੁਹੰਮਦ ਸਿਰਾਜ ਦੇ ਨਾਂ ‘ਤੇ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ, ਜਿਸ ਨੂੰ ਲੋਕ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਉਤਿਸ਼ਠ ਭਾਰਤ ਨੇ 15 ਅਕਤੂਬਰ ਨੂੰ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਮੁਹੰਮਦ ਸਿਰਾਜ ਅਤੇ ਟੀਮ ਇੰਡੀਆ ਦੀਆਂ ਤਸਵੀਰਾਂ ਹਨ। ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ”ਮੁਹੰਮਦ ਸਿਰਾਜ ਨੇ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਨੂੰ ਇਜ਼ਰਾਈਲ ਨੂੰ ਸਮਰਪਿਤ ਕੀਤਾ ਹੈ, ਇਸ ਨੂੰ ਕਹਿੰਦੇ ਹਨ ਇੱਟ ਦਾ ਜਵਾਬ ਪੱਥਰ ਨਾਲ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਪਹਿਲਾਂ ਸ਼ੇਅਰ ਕੀਤੀ ਜਾ ਰਹੀ ਪੋਸਟ ਨੂੰ ਧਿਆਨ ਨਾਲ ਦੇਖਿਆ। ਅਸੀਂ ਵਾਇਰਲ ਪੋਸਟ ਵਾਲੀ @iamMohdSiirajj ਪ੍ਰੋਫਾਈਲ ਦੀ ਜਾਂਚ ਕੀਤੀ। ਪ੍ਰੋਫਾਈਲ ਦੇ ਬਾਇਓ ਵਿੱਚ ਇਸਨੂੰ ਇੱਕ ਪੈਰੋਡੀ ਅਕਾਊਂਟ ਦੱਸਿਆ ਗਿਆ ਹੈ। ਇਸ ਪ੍ਰੋਫਾਈਲ ਤੋਂ ਵਾਇਰਲ ਹੋਈ ਪੋਸਟ 14 ਅਕਤੂਬਰ ਨੂੰ ਕੀਤੀ ਗਈ ਸੀ।
ਇਸ ਤੋਂ ਬਾਅਦ ਅਸੀਂ ਮੁਹੰਮਦ ਸਿਰਾਜ ਦੇ ਅਧਿਕਾਰਤ ਐਕਸ ਅਕਾਊਂਟ ਦੀ ਜਾਂਚ ਕੀਤੀ। ਸਿਰਾਜ ਦੇ ਅਧਿਕਾਰਤ ਅਕਾਊਂਟ ਦਾ ਯੂਜ਼ਰ ਨਾਮ @mdsirajofficial ਹੈ। ਇਹ ਅਕਾਊਂਟ ਜਨਵਰੀ 2021 ਤੋਂ ਵੇਰੀਫਾਈਡ ਹੈ। ਸਾਨੂੰ ਸਿਰਾਜ ਦੇ ਅਕਾਊਂਟ ‘ਤੇ ਉਨ੍ਹਾਂ ਦੀ ਮੇਲ ਆਈਡੀ ਵੀ ਮਿਲੀ।
ਅਸੀਂ ਮੁਹੰਮਦ ਸਿਰਾਜ ਦੇ ਐਕਸ ਅਕਾਊਂਟ ਨੂੰ ਚੈੱਕ ਕੀਤਾ। ਇਸ ਅਕਾਊਂਟ ਤੋਂ ਅਜਿਹੀ ਕੋਈ ਪੋਸਟ ਨਹੀਂ ਕੀਤੀ ਗਈ ਹੈ। ਮੁਹੰਮਦ ਸਿਰਾਜ ਵੱਲੋਂ 14 ਅਕਤੂਬਰ ਨੂੰ ਕੀਤੀ ਗਈ ਪੋਸਟ ਵਿੱਚ ਅਜਿਹਾ ਕੁਝ ਵੀ ਨਹੀਂ ਲਿਖਿਆ ਗਿਆ ਹੈ, ਜੋ ਵਾਇਰਲ ਪੋਸਟ ਵਿੱਚ ਲਿਖਿਆ ਗਿਆ ਹੈ। ਤੁਸੀਂ ਇੱਥੇ ਪੋਸਟ ਦੇਖ ਸਕਦੇ ਹੋ।
ਅਸੀਂ ਇਸ ਨਾਲ ਜੁੜੀਆਂ ਖਬਰਾਂ ਦੀ ਖੋਜ ਸ਼ੁਰੂ ਕੀਤੀ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਖ਼ਬਰ ਨਹੀਂ ਮਿਲੀ। ਮੁਹੰਮਦ ਸਿਰਾਜ ਟੀਮ ਇੰਡੀਆ ਦੇ ਗੇਂਦਬਾਜ਼ ਹਨ। ਜੇ ਉਨ੍ਹਾਂ ਨੇ ਸੱਚਮੁੱਚ ਅਜਿਹਾ ਕੁਝ ਪੋਸਟ ਕੀਤਾ ਹੁੰਦਾ, ਤਾਂ ਨਿਸ਼ਚਤ ਤੌਰ ‘ਤੇ ਇਸ ਨਾਲ ਜੁੜੀ ਕੋਈ ਖਬਰ ਹੋਣੀ ਸੀ।
ਅਸੀਂ ਇਸ ਬਾਰੇ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ਵਾਇਰਲ ਪੋਸਟ ਫਰਜ਼ੀ ਹੈ। ਮੁਹੰਮਦ ਸਿਰਾਜ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈ।
ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨਾਲ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਯੂਜ਼ਰ ਨੂੰ 790 ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ ਯੂਜ਼ਰ ਦਿੱਲੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਮੁਹੰਮਦ ਸਿਰਾਜ ਦੇ ਨਾਂ ‘ਤੇ ਵਾਇਰਲ ਹੋਏ ਟਵੀਟ ਦੇ ਸਕਰੀਨ ਸ਼ਾਟ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਟਵੀਟ ਮੁਹੰਮਦ ਸਿਰਾਜ ਦੇ ਨਾਂ ‘ਤੇ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ।
- Claim Review : ਮੁਹੰਮਦ ਸਿਰਾਜ ਨੇ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਨੂੰ ਇਜ਼ਰਾਈਲ ਨੂੰ ਸਮਰਪਿਤ ਕੀਤਾ ਹੈ।
- Claimed By : ਉਤਿਸ਼ਠ ਭਾਰਤ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...