ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਪ੍ਰਧਾਨਮੰਤਰੀ ਨਰੇਂਦ੍ਰ ਮੋਦੀ ਦੀ ਮਾਂ ਨੂੰ ਤਾਲੀ ਵਜਾਉਂਦੇ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਪ੍ਰਧਾਨਮੰਤਰੀ ਦੀ ਮਾਂ ਟੀਵੀ ਦੇ ਸਾਹਮਣੇ ਬੈਠੀ ਹੋਈ ਹਨ ਅਤੇ ਟੀਵੀ ‘ਤੇ ਓਵੈਸੀ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਰਹੇ ਹਨ। ਓਵੈਸੀ ਬੋਲ ਰਹੇ ਹਨ “ਮੋਦੀ ਪਹਿਲਾਂ ਯਸ਼ੋਦਾ ਬੇਨ ਨਾਲ ਇਨਸਾਫ ਕਰਨ”। ਤੁਹਾਨੂੰ ਦੱਸ ਦਈਏ ਕਿ ਯਸ਼ੋਦਾ ਬੇਨ ਨਰੇਂਦ੍ਰ ਮੋਦੀ ਦੀ ਪਤਨੀ ਹਨ ਅਤੇ ਜੋ ਹੁਣ ਉਨ੍ਹਾਂ ਨਾਲ ਨਹੀਂ ਰਹਿੰਦੀ ਹਨ। ਇਸ ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “ਅਸਦੁਦੀਨ ਓਵੈਸੀ ਨੇ ਜਿਵੇਂ ਹੀ ਕਿਹਾ ਕਿ ਮੋਦੀ ਪਹਿਲਾਂ ਆਪਣੀ ਪਤਨੀ ਯਸ਼ੋਦਾ ਬੇਨ ਨਾਲ ਇਨਸਾਫ ਕਰਨ।। ਇਹ ਸੁਣਦੇ ਹੀ #ਮੋਦੀ ਦੀ #ਮਾਂ:ਹਿਰਾਬੇਨ ਜੀ #ਖੁਸ਼ ਹੋ ਗਈ।” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਸਹੀ ਨਹੀਂ ਹੈ। ਅਸਲੀ ਤਸਵੀਰ ਨਾਲ ਛੇੜਛਾੜ ਕਰ ਨਰੇਂਦ੍ਰ ਮੋਦੀ ਦੇ ਸੌਂਹ ਚੁੱਕ ਸਮਾਗਮ ਦੀਆਂ ਤਸਵੀਰਾਂ ਦੀ ਥਾਂ ਓਵੈਸੀ ਦੇ ਇੰਟਰਵਿਊ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਅਸਲ ਵਿਚ ਪ੍ਰਧਾਨਮੰਤਰੀ ਨਰੇਂਦ੍ਰ ਮੋਦੀ ਦੀ ਮਾਂ ਆਪਣੇ ਮੁੰਡੇ ਦੇ ਸੌਂਹ ਚੁੱਕ ਸਮਾਗਮ ਨੂੰ ਵੇਖ ਕੇ ਤਾਲੀ ਵਜਾ ਰਹੀ ਸੀ, ਨਾ ਕਿ ਓਵੈਸੀ ਦੀ ਕਹੀ ਕਿਸੇ ਗੱਲ ‘ਤੇ।
ਵਾਇਰਲ ਪੋਸਟ ਵਿਚ ਪ੍ਰਧਾਨਮੰਤਰੀ ਨਰੇਂਦ੍ਰ ਮੋਦੀ ਦੀ ਮਾਂ ਨੂੰ ਤਾਲੀ ਵਜਾਉਂਦੇ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਟੀਵੀ ‘ਤੇ ਓਵੈਸੀ ਦਾ ਇੰਟਰਵਿਊ ਚਲਦਾ ਦਿਸਦਾ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਦਿਤਾ ਗਿਆ ਹੈ “#ਅਸਦੁਦੀਨ ਓਵੈਸੀ ਨੇ ਜਿਵੇਂ ਹੀ ਕਿਹਾ ਕਿ ਮੋਦੀ ਪਹਿਲਾਂ ਆਪਣੀ ਪਤਨੀ ਯਸ਼ੋਦਾ ਬੇਨ ਨਾਲ ਇਨਸਾਫ ਕਰਨ।। ਇਹ ਸੁਣਦੇ ਹੀ #ਮੋਦੀ ਦੀ #ਮਾਂ:ਹਿਰਾਬੇਨ ਜੀ #ਖੁਸ਼ ਹੋ ਗਈ।”
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਇਸ ਸਰਚ ਵਿਚ ਸਾਡੇ ਹੱਥ ਦੈਨਿਕ ਜਾਗਰਣ ਦੀ ਇੱਕ ਖਬਰ ਲੱਗੀ ਜਿਸਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਵਿਚ ਇਸਤੇਮਾਲ ਅਸਲੀ ਤਸਵੀਰ ਵਿਚ ਵੇਖਿਆ ਜਾ ਸਕਦਾ ਹੈ ਕਿ ਹੀਰਾਬੇਨ ਮੋਦੀ ਟੀਵੀ ਦੇ ਸਾਹਮਣੇ ਬੈਠ ਕੇ ਨਰੇਂਦ੍ਰ ਮੋਦੀ ਦੇ ਸੌਂਹ ਚੁੱਕ ਸਮਾਗਮ ਨੂੰ ਵੇਖ ਤਾਲੀ ਵਜਾ ਰਹੀ ਹਨ।
ਇਹ ਤਸਵੀਰ ਸਾਨੂੰ ਨਿਊਜ਼ ਏਜੇਂਸੀ ANI ਦੇ ਟਵੀਟ ਵਿਚ ਵੀ ਮਿਲੀ।
ਇਸ ਸਿਲਸਿਲੇ ਵਿਚ ਅਸੀਂ ਬੀਜੇਪੀ ਦੇ ਸਪੋਕਸਪਰਸਨ ਅਮਿਤ ਮਾਲਵੀਯ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਕਿਹਾ, “ਇਹ ਤਸਵੀਰ ਫੋਟੋਸ਼ੋਪਡ ਹੈ ਅਤੇ ਇਹ ਵਿਪਕਸ਼ ਦੀ ਸ਼ਰਾਰਤ ਹੈ ਸਰਕਾਰ ਦੀ ਸਕੀਮਾਂ ਨੂੰ ਲਾਗੂ ਹੋਣ ਤੋਂ ਰੋਕਣ ਲਈ।”
ਇਸ ਤਸਵੀਰ ਨੂੰ ਸ਼ੁਭਮ ਪਰਮਾਰ ਨਾਂ ਦੇ ਇੱਕ ਵਿਅਕਤੀ ਨੇ Shri Jyotiraditya Madhavrao Scindia (Fans Club) ਨਾਂ ਦੇ ਇੱਕ ਪੇਜ ‘ਤੇ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 103072 ਮੇਂਬਰ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਸਹੀ ਨਹੀਂ ਹੈ। ਅਸਲੀ ਤਸਵੀਰ ਨਾਲ ਛੇੜਛਾੜ ਕਰ ਨਰੇਂਦ੍ਰ ਮੋਦੀ ਦੇ ਸੌਂਹ ਚੁੱਕ ਸਮਾਗਮ ਦੀ ਤਸਵੀਰਾਂ ਦੀ ਥਾਂ ਓਵੈਸੀ ਦੇ ਇੰਟਰਵਿਊ ਦੀ ਤਸਵੀਰਾਂ ਲਾਈਆਂ ਗਈਆਂ ਹਨ। ਅਸਲ ਵਿਚ ਪ੍ਰਧਾਨਮੰਤਰੀ ਨਰੇਂਦ੍ਰ ਮੋਦੀ ਦੀ ਮਾਂ ਆਪਣੇ ਮੁੰਡੇ ਦੇ ਸੌਂਹ ਚੁੱਕ ਸਮਾਗਮ ਨੂੰ ਵੇਖ ਕੇ ਤਾਲੀ ਵਜਾ ਰਹੀ ਸੀ, ਨਾ ਕਿ ਓਵੈਸੀ ਦੀ ਕਹੀ ਕਿਸੇ ਗੱਲ ‘ਤੇ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।