ਸੀਐਮ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਛਤੀਸਗੜ੍ਹ ਰੋਡ ਸ਼ੋਅ ਦੌਰਾਨ ਪੀਐਮ ਮੋਦੀ ਦੇ ਸਮਰਥਨ ਵਿੱਚ ਨਹੀਂ ਲੱਗੇ ਨਾਅਰੇ। ਇਸ ਦਾਅਵੇ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ।
ਵਿਸ਼ਵਾਸ ਨਿਊਜ (ਨਵੀਂ ਦਿੱਲੀ)। ਦੇਸ਼ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀ ਰਾਜਨੀਤਿਕ ਪਾਰਟੀਆਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ। ਇਸੇ ਲੜੀ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੰਗਠਨ ਮਹਾਸਚਿਵ ਸੰਦੀਪ ਪਾਠਕ ਨਾਲ ਮਿਲ ਕੇ ਜਾਂਜਗੀਰ-ਚਾਂਪਾ ਦੇ ਅੰਬੇਡਕਰ ਚੌਕ ਤੋਂ ਅਕਲਤਰਾ ਰੇਲਵੇ ਸਟੇਸ਼ਨ ਤੱਕ ਪਾਰਟੀ ਉਮੀਦਵਾਰ ਆਨੰਦ ਪ੍ਰਕਾਸ਼ ਮੀਰੀ ਦੇ ਸਮਰਥਨ ਵਿੱਚ ਰੋਡ ਸ਼ੋਅ ਕੀਤਾ ਸੀ। ਹੁਣ ਇਸ ਰੋਡ ਸ਼ੋਅ ਦੀ ਇੱਕ ਕਲਿਪ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੱਤੀਸਗੜ੍ਹ ਵਿਖੇ ਹੋਏ ਇਸ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਲੋਕਾਂ ਨੇ ਨਾਅਰੇ ਲਾਏ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ਵਿੱਚ ਦਾਅਵਾ ਫਰਜ਼ੀ ਸਾਬਤ ਹੋਇਆ। ਵਾਇਰਲ ਵੀਡੀਓ ਐਡੀਟੇਡ ਹੈ,ਜਿਸ ਵਿੱਚ “ਮੋਦੀ-ਮੋਦੀ” ਦੇ ਨਾਅਰੇ ਵਾਲੇ ਆਡੀਓ ਨੂੰ ਵੱਖ ਤੋਂ ਜੋੜਿਆ ਗਿਆ ਹੈ।
ਫੇਸਬੁੱਕ ਯੂਜ਼ਰ ‘ਬਦਲਾਅ ਵਾਲੇ’ ਨੇ 4 ਨਵੰਬਰ ਨੂੰ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਹੈ,”ਮੁੜ ਆਜਾ ਪੰਜਾਬ ਹੋਰ ਨਾ ਆਪਣੀ ਬੇਇਜ਼ਤੀ ਕਰਾ। ਛੱਤੀਸਗੜ੍ਹ ਦੇ ਵਿੱਚ ਕੇਜਰੀਵਾਲ ਭਗਵੰਤ ਮਾਨ ਦੇ ਰੋਡ ਸ਼ੋ ਦੇ ਵਿੱਚ ਲੱਗੇ ਮੋਦੀ ਦੇ ਜੈਕਾਰੇ।Modi #Modi”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਬਾਰੇ ਜਾਨਣ ਲਈ ਅਸੀਂ ਆਮ ਆਦਮੀ ਪਾਰਟੀ ਦੇ ਅਧਿਕਾਰਿਕ ਸੋਸ਼ਲ ਮੀਡਿਆ ਹੈਂਡਲ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ‘ਆਮ ਆਦਮੀ ਪਾਰਟੀ’ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲਾ। 3 ਨਵੰਬਰ 2023 ਨੂੰ ਅਪਲੋਡ ਵੀਡੀਓ ਵਿੱਚ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ 30 ਮਿੰਟ 37 ਸੈਕੰਡ ਤੋਂ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਪੀਐਮ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਨਾਅਰੇ ਨਹੀਂ ਲਾਏ ਜਾ ਰਹੇ ਹਨ।
ਵਾਇਰਲ ਵੀਡੀਓ ਨਾਲ ਜੁੜੀ ਵੀਡੀਓ ਰਿਪੋਰਟ ਨੂੰ ਦੈਨਿਕ ਜਾਗਰਣ ਦੇ ਯੂਟਿਊਬ ਚੈਨਲ ‘ਤੇ ਵੀ ਦੇਖਿਆ ਜਾ ਸਕਦਾ ਹੈ। 3 ਨਵੰਬਰ 2023 ਨੂੰ ਅਪਲੋਡ ਵੀਡੀਓ ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸਮਰਥਨ ‘ਚ ਨਾਅਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੇ ਖੰਡਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਵੇਰੀਫਾਈਡ ਐਕਸ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ। 8 ਨਵੰਬਰ 2023 ਨੂੰ ਕੀਤੀ ਪੋਸਟ ਵਿੱਚ ਲਿਖਿਆ ਗਿਆ ਹੈ, “ਸ਼ਰਮ @BJP4Punjab ਨੂੰ, ਮਗਰ ਨਹੀਂ ਆਉਂਦੀ !! ਮੱਧ ਪ੍ਰਦੇਸ਼ ਵਿੱਚ @ArvindKejriwal ਜੀ ਅਤੇ @BhagwantMann ਜੀ ਦੀ ਰੈਲੀ ਦਾ ਫਰਜੀ ਵੀਡੀਓ ਸ਼ੇਅਰ ਕਰਕੇ ਇੱਕ ਵਾਰ ਫਿਰ ਭਾਜਪਾ ਨੇ ਸਾਬਤ ਕਰ ਦਿੱਤਾ ਹੈ ਕਿ BJP ਦਾ ਮਤਲਬ ਹੈ – “ਬੇਹੱਦ ਝੂਠੀ ਪਾਰਟੀ”
ਇਹ ਦੇਖੋ ਉਸ ਵੀਡੀਓ ਦਾ ਸੱਚ “
ਵੀਡੀਓ ਦੀ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਛਤੀਸਗੜ੍ਹ ਪ੍ਰਦੇਸ਼ ਪ੍ਰਭਾਰੀ ਸੰਜੀਵ ਝਾ ਨਾਲ ਗੱਲ ਕੀਤੀ। ਉਨ੍ਹਾਂ ਨਾਲ ਵਾਇਰਲ ਵੀਡੀਓ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਐਡੀਟੇਡ ਦਸਿਆ ਹੈ। ਸੰਜੀਵ ਝਾ ਨੇ ਸਾਡੇ ਨਾਲ ਇਕ ਵੀਡੀਓ ਲਿੰਕ ਵੀ ਸ਼ੇਅਰ ਕੀਤਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਐਡੀਟੇਡ ਵੀਡੀਓ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕਿ ਇਸ ਪੇਜ ਤੋਂ ਰਾਜਨੀਤਿਕ ਪੋਸਟ ਹੀ ਸ਼ੇਅਰ ਕੀਤੇ ਜਾਂਦੇ ਹੈ।
ਨਤੀਜਾ: ਸੀਐਮ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਛਤੀਸਗੜ੍ਹ ਰੋਡ ਸ਼ੋਅ ਦੌਰਾਨ ਪੀਐਮ ਮੋਦੀ ਦੇ ਸਮਰਥਨ ਵਿੱਚ ਨਹੀਂ ਲੱਗੇ ਨਾਅਰੇ। ਇਸ ਦਾਅਵੇ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਵੀਡੀਓ ਐਡੀਟਡ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।