Fact Check: ਦੇਸ਼ ‘ਚ ਨਹੀਂ ਲਾਗੂ ਹੋਈ ਹੈ ਸ਼ਰਾਬ ਬੰਦੀ, ਛੇੜ-ਛਾੜ ਕਰਕੇ ਟੀਵੀ ਚੈਨਲ ਦਾ ਸਕ੍ਰੀਨਸ਼ੋਟ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਟੀਵੀ ਚੈਨਲ ਦਾ ਸਕ੍ਰੀਨਸ਼ੋਟ ਲੱਗਿਆ ਹੋਇਆ ਹੈ। ਇਸ ਫੋਟੋ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਰੇਂਦਰ ਮੋਦੀ ਨੇ ਦੇਸ਼ ਵਿਚ ਸ਼ਰਾਬ ਬੰਦੀ ਲਾਗੂ ਕਰ ਦਿੱਤੀ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਖਬਰ ਗਲਤ ਹੈ। ਟੀਵੀ ਚੈਨਲ ਦੇ ਸਕ੍ਰੀਨਸ਼ੋਟ ਨਾਲ ਛੇੜ-ਛਾੜ ਕਰ ਗਲਤ ਖਬਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਤਸਵੀਰ ਵਿਚ ਆਜ-ਤਕ ਚੈਨਲ ਦਾ ਸਕ੍ਰੀਨ-ਸ਼ੋਟ ਹੈ। ਇਸ ਵਿਚ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਨੂੰ ਭਾਸ਼ਣ ਦਿੰਦੇ ਹੋਏ ਵਿਖਾਇਆ ਗਿਆ ਹੈ। ਜਿੱਥੇ ਮੋਦੀ ਦੀ ਤਸਵੀਰ ਹੈ ਉਸਦੇ ਉੱਤੇ ਲਿਖਿਆ ਹੈ,ਸੋਜਾਨਯ ਡੀਡੀ। ਤਸਵੀਰ ਨਾਲ ਲਿਖਿਆ ਹੈ “ਅੱਜ ਰਾਤ ਤੋਂ ਪੂਰੇ ਦੇਸ਼ ਵਿਚ ਸ਼ਰਾਬ ਬੰਦ”। ਇਸ ਤਸਵੀਰ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਤਸਵੀਰ ਦੇ ਜਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਰਾਸ਼ਟ੍ਰ ਦੇ ਨਾਂ ਸੰਬੋਧਨ ਵਿਚ ਪੂਰੇ ਦੇਸ਼ ਵਿਚ ਸ਼ਰਾਬ ਤੇ ਬੈਨ ਲਗਾ ਦਿੱਤਾ ਹੈ। ਤਸਵੀਰ ਦੇ ਉੱਤੇ ਲਿਖਿਆ ਹੈ, ਦੇਸ਼ ਦੇ ਨਾਂ ਮੋਦੀ ਦਾ ਸੰਬੋਧਨ ਪਾਰਟ-2. ਤਸਵੀਰ ਦੇ ਥੱਲੇ ਜਿੱਥੇ ਬ੍ਰੈਕਿੰਗ ਨਿਊਜ਼ ਚਲਾਈ ਜਾਂਦੀ ਹੈ ਉਥੇ ਲਿਖਿਆ ਹੈ, ਮੋਦੀ: ਇਸ ਤਰ੍ਹਾਂ ਦੀ ਘੁਟਣ ਤੋਂ ਮੁਕਤੀ ਦੀ ਤਲਾਸ਼ ਵਿਚ ਸਨ ਦੇਸ਼ਵਾਸੀ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “ਅੱਜ ਰਾਤ ਤੋਂ ਪੂਰੇ ਦੇਸ਼ ਵਿਚ ਸ਼ਰਾਬ ਬੰਦ …..😇😇😇😩😩😩😉😥😥😥😢😢🐩🐩🐩🔰🔰😂😂😂😂😂😂😂” .

ਪੜਤਾਲ

ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੌਰ ਨਾਲ ਵੇਖਿਆ। ਤਸਵੀਰ ਨੂੰ ਵੇਖਦੇ ਹੀ ਸਾਫ ਦਿਖਾਈ ਦੇ ਰਿਹਾ ਹੈ ਕਿ ਸ਼ਰਾਬ ਬੰਦੀ ਵਾਲਾ ਬੈਨਰ ਸਕ੍ਰੀਨਸ਼ੋਟ ਦੇ ਉੱਤੇ ਚਿਪਕਾਇਆ ਗਿਆ ਹੈ ਕਿਉਂਕੀ ਇਹ ਬੈਨਰ ਆਜ-ਤਕ ਦੇ ਲੋਗੋ ਨੂੰ ਲੁਕੋ ਰਿਹਾ ਹੈ। ਅਸੀਂ ਸੋਸ਼ਲ ਮੀਡੀਆ ਤੇ ਚੈਕ ਕੀਤਾ ਤੇ ਪਾਇਆ ਕਿ ਇਸ ਪੋਸਟ ਨੂੰ ਪਿਛਲੇ 2 ਦਿਨਾਂ ਵਿਚ ਵੱਧ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਪੋਸਟ ਨੂੰ 2017 ਵਿਚ ਵੀ ਵੱਧ ਸ਼ੇਅਰ ਕੀਤਾ ਗਿਆ ਸੀ।

ਵਾਇਰਲ ਫੋਟੋ ਵਿਚ ਆਜ-ਤਕ ਦੇ ਕਵਰ ਦੇ ਪਿੱਛੇ ਕੁੱਝ ਕਰੇਂਸੀ ਨੋਟਾਂ ਨੂੰ ਵੀ ਵੇਖਿਆ ਜਾ ਸਕਦਾ ਹੈ ਜਿਸ ਨਾਲ ਸਾਫ ਹੈ ਕਿ ਅਜ-ਤਕ ਦੇ ਜੈਕਟ ਨੂੰ ਕਿਸੇ ਹੋਰ ਬੇਸ ਐਡੀਟਿੰਗ ਟੂਲ ਦਾ ਇਸਤੇਮਾਲ ਕਰਕੇ ਚਿਪਕਾਇਆ ਗਿਆ ਹੈ।

ਅਸੀਂ ਲਭਿਆ ਤਾਂ ਪਾਇਆ ਕਿ ਅਸਲ ਵਿਚ ਇਹ ਤਸਵੀਰ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਦੇ 31 ਦਸੰਬਰ 2016 ਨੂੰ ਦੇਸ਼ ਨੂੰ ਕੀਤੇ ਗਏ ਸੰਬੋਧਨ ਦੀ ਸੀ। ਅਸਲੀ ਵੀਡੀਓ ਆਜ-ਤਕ ਦੀ ਵੈੱਬਸਾਈਟ ਤੇ ਮੌਜੂਦ ਹੈ ਜਿੱਥੇ ਕੀਤੇ ਵੀ ਕੋਈ ਟੈਕਸਟ ਬੈਨਰ ਨਹੀਂ ਸੀ ਜਿਸ ਅੰਦਰ ਇਸ ਤਰ੍ਹਾਂ ਦਾ ਕੁੱਝ ਲਿਖਿਆ ਹੋ।

ਨਾਲ ਹੀ ਅਸੀਂ, ਇਹ 45 ਮਿੰਟ ਦਾ ਪੂਰਾ ਵੀਡੀਓ ਵੇਖਿਆ ਅਤੇ ਪਾਇਆ ਕਿ ਇਸ ਸੰਬੋਧਨ ਵਿਚ ਕਿੱਤੇ ਵੀ ਨਰੇਂਦਰ ਮੋਦੀ ਨੇ ਸ਼ਰਾਬ ਬੰਦੀ ਨੂੰ ਲੈ ਕੇ ਕੁੱਝ ਨੀ ਬੋਲਿਆ ਸੀ।

ਇਸ ਸੰਬੋਧਨ ਵਿਚ ਨਰੇਂਦਰ ਮੋਦੀ ਨੇ ਕਈ ਸਰਕਾਰੀ ਸਕੀਮਾਂ ਦੇ ਬਾਰੇ ‘ਚ ਚਰਚਾ ਕਿੱਤੀ ਸੀ। ਪਰ ਕੀਤੇ ਵੀ ਸ਼ਰਾਬ ਬੰਦੀ ਤੇ ਕੁੱਝ ਨਹੀਂ ਕਿਹਾ ਸੀ। ਮੋਦੀ ਦੇ ਸੰਬੋਧਨ ਦੀ ਪੂਰੀ ਟ੍ਰਾੰਸਕ੍ਰਿਪਟ ਤੁਸੀਂ ਜਾਗਰਣ ਦੇ ਸਹਿਯੋਗੀ ਵੈੱਬਸਾਈਟ “नईदुनिया” ਦੀ ਇਸ ਖਬਰ ਵਿਚ ਪੜ੍ਹ ਸਕਦੇ ਹੋ

ਇਸ ਸਿਲਸਿਲੇ ਵਿਚ ਅਸੀਂ ਆਜ-ਤਕ ਦੇ ਇੱਕ ਐਡੀਟਰ ਨਾਲ ਵੀ ਗੱਲ ਕੀਤੀ ਜਿਹਨਾਂ ਨੇ ਸਾਨੂੰ ਦੱਸਿਆ ਕਿ “ਇਸ ਫੋਟੋ ਵਿਚ ਕਈ ਸਾਰੀ ਗੜਬੜੀਆਂ ਹਨ ਅਤੇ ਇਹ ਸਕ੍ਰੀਨਸ਼ੋਟ ਆਜ-ਤਕ ਦੀ ਜੈਕਟ ਦਾ ਨਹੀਂ ਹੈ। ਜਿਵੇਂ ਕਿ ਇਸ ਪੋਸਟ ‘ਚ ਬੈਨਰ ਨੇ ਲੋਗੋ ਨੂੰ ਲੁਕੋ ਰੱਖਿਆ ਹੈ ਅਤੇ ਬੈਨਰ ਤੇ ਲਿਖੇ ਟੈਕਸਟ ਦਾ ਫੌਂਟ (FONT) ਵੀ ਟੀਵੀ ਚੈਨਲ ਦੇ ਫੌਂਟ ਨਾਲੋਂ ਬਿਲਕੁੱਲ ਵੱਖਰਾ ਹੈ। ਇਹ ਤਸਵੀਰ ਫੋਟੋਸ਼ਾਪਡ ਹੈ। ”

ਇਸ ਪੋਸਟ ਨੂੰ Pm modi fans Club ਨਾਂ ਦੇ ਫੇਸਬੁੱਕ ਪੇਜ ਨੇ 28 ਮਈ ਨੂੰ ਸ਼ਾਮੀ 6:45 ਤੇ ਸ਼ੇਅਰ ਕੀਤਾ ਸੀ। ਅਸੀਂ ਇਸ ਪੇਜ ਦੀ ਸਕੈਨਿੰਗ ਕੀਤੀ ਤਾਂ ਪਾਇਆ ਕਿ ਇਸ ਪੇਜ ਦੇ ਕੁੱਲ 10,355 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਖਬਰ ਗਲਤ ਹੈ। ਟੀਵੀ ਚੈਨਲ ਦੇ ਸਕ੍ਰੀਨਸ਼ੋਟ ਨਾਲ ਛੇੜ-ਛਾੜ ਕਰ ਗਲਤ ਖਬਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਦੇਸ਼ ‘ਚ ਸ਼ਰਾਬ ਬਣਦੀ ਵਰਗਾ ਕੋਈ ਐਲਾਨ ਨਹੀਂ ਕੀਤਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts