Fact Check : ਆਪ ਆਗੂ ਚਾਹਤ ਪਾਂਡੇ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਗੁੰਮਰਾਹਕੁਨ ਪੋਸਟ
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਮੱਧ ਪ੍ਰਦੇਸ਼ ਦੇ ਦਾਮੋਹ ਤੋਂ ਆਮ ਆਦਮੀ ਪਾਰਟੀ ਦੀ ਆਗੂ ਚਾਹਤ ਪਾਂਡੇ ਨੂੰ 89 ਨਹੀਂ, ਬਲਕਿ 2292 ਵੋਟਾਂ ਪਈਆਂ ਹਨ। ਕੁਝ ਲੋਕ ਸੋਸ਼ਲ ਮੀਡਿਆ ‘ਤੇ ਗ਼ਲਤ ਦਾਅਵਾ ਸ਼ੇਅਰ ਕਰ ਰਹੇ ਹੈ।
- By: Jyoti Kumari
- Published: Dec 8, 2023 at 04:16 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਮੱਧ ਪ੍ਰਦੇਸ਼ 2023 ਚੋਣਾਂ ਵਿਚ ਭਾਜਪਾ ਨੇ ਜ਼ਬਰਦਸਤ ਜਿੱਤ ਹਾਸਿਲ ਕੀਤੀ ਹੈ। ਇਸੇ ਵਿੱਚਕਾਰ ਦਾਮੋਹ ਤੋਂ ਆਮ ਆਦਮੀ ਪਾਰਟੀ ਦੀ ਆਗੂ ਅਤੇ ਟੀਵੀ ਕਲਾਕਾਰ ਚਾਹਤ ਪਾਂਡੇ ਨਾਲ ਜੁੜੀ ਇੱਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਾਹਤ ਪਾਂਡੇ ਨੂੰ ਸਿਰਫ 89 ਵੋਟਾਂ ਪਈਆਂ ਹਨ।
ਵਿਸ਼ਵਾਸ ਨਿਊਜ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ। ਚਾਹਤ ਪਾਂਡੇ ਨੂੰ 89 ਵੋਟਾਂ ਨਹੀਂ, ਬਲਕਿ 2292 ਵੋਟਾਂ ਪਈਆਂ ਹਨ। ਕੁਝ ਲੋਕ ਗ਼ਲਤ ਦਾਅਵੇ ਨੂੰ ਸੋਸ਼ਲ ਮੀਡਿਆ ‘ਤੇ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Gopi Sidhu ਨੇ 5 ਦਸੰਬਰ ਨੂੰ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ: ਨਾਮ : ਚਾਹਤ ਪਾਂਡੇ (ਮਹਹੂਰ ਟੀਵੀ ਕਲਾਕਾਰ) ਝਾੜੂ ਦੀ ਦਮੋਹ (MP)ਤੋਂ ਕੇਂਡੀਡੇਟ। ਚਾਹਤ ਪਾਂਡੇ ਦੇ Insta ਤੇ 12 ਲੱਖ (1.2 million) ਫਾਲੋਅਰ, ਵੋਟਾਂ ਪਈਆਂ ਕੁੱਲ 89”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਦਾਅਵੇ ਦੀ ਪੜਤਾਲ ਲਈ ਸਭ ਤੋਂ ਪਹਿਲਾ ਅਸੀਂ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਨੂੰ ਚੈੱਕ ਕੀਤਾ। ਇੱਥੇ ਮੌਜੂਦ ਜਾਣਕਾਰੀ ਮੁਤਾਬਿਕ ਦਾਮੋਹ ਤੋਂ ਆਮ ਆਦਮੀ ਪਾਰਟੀ ਦੀ ਆਗੂ ਚਾਹਤ ਪਾਂਡੇ ਨੂੰ 2292 ਵੋਟਾਂ ਪਈਆਂ ਹਨ।
ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਵੀ ਸਰਚ ਕੀਤਾ। ਇਸ ਦੌਰਾਨ ਸਾਨੂੰ ਟਾਇਮਸ ਨਾਉ ਨਿਊਜ ਦੀ ਵੈਬਸਾਈਟ ‘ਤੇ ਦਾਅਵੇ ਨਾਲ ਜੁੜੀ ਇੱਕ ਖਬਰ ਮਿਲੀ। 4 ਦਸੰਬਰ 2023 ਨੂੰ ਪ੍ਰਕਾਸ਼ਿਤ ਖਬਰ ਦੇ ਮੁਤਾਬਕ, ਮੱਧ ਪ੍ਰਦੇਸ਼ ਸੇ ਦਾਮੋਹ ਤੋਂ ਆਮ ਆਦਮੀ ਪਾਰਟੀ ਦੀ ਆਗੂ ਚਾਹਤ ਪਾਂਡੇ ਨੂੰ 2292 ਵੋਟਾਂ ਪਈ।
ਦਾਅਵੇ ਨਾਲ ਜੁੜੀ ਕਈ ਹੋਰ ਖਬਰਾਂ ਇੱਥੇ ਪੜੀ ਜਾ ਸਕਦੀ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਨੂੰ ਲੈ ਕੇ ਨਇਦੁਨੀਆ ਦੇ ਪਾਲੀਟਿਕਲ ਐਡੀਟਰ ਧਨੰਜੈ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪੋਸਟ ਨਾਲ ਕੀਤਾ ਗਿਆ ਦਾਅਵਾ ਗ਼ਲਤ ਹੈ। ਚਾਹਤ ਪਾਂਡੇ ਨੂੰ 2292 ਵੋਟਾਂ ਪਈਆਂ ਹੈ।
ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਨੂੰ 113 ਲੋਕ ਫੋਲੋ ਕਰਦੇ ਹੈ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਮੱਧ ਪ੍ਰਦੇਸ਼ ਦੇ ਦਾਮੋਹ ਤੋਂ ਆਮ ਆਦਮੀ ਪਾਰਟੀ ਦੀ ਆਗੂ ਚਾਹਤ ਪਾਂਡੇ ਨੂੰ 89 ਨਹੀਂ, ਬਲਕਿ 2292 ਵੋਟਾਂ ਪਈਆਂ ਹਨ। ਕੁਝ ਲੋਕ ਸੋਸ਼ਲ ਮੀਡਿਆ ‘ਤੇ ਗ਼ਲਤ ਦਾਅਵਾ ਸ਼ੇਅਰ ਕਰ ਰਹੇ ਹੈ।
- Claim Review : ਚਾਹਤ ਪਾਂਡੇ ਨੂੰ ਸਿਰਫ 89 ਵੋਟਾਂ ਪਈਆਂ ਹਨ।
- Claimed By : ਫੇਸਬੁੱਕ ਯੂਜ਼ਰ - Gopi Sidhu
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...