ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਮੀਆ ਖਲੀਫਾ ਨੇ ਪਾਕਿਸਤਾਨ ਦੀ ਸ਼ਾਹ ਲਤੀਫ ਯੂਨੀਵਰਸਿਟੀ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਹੈ। ਵਾਇਰਲ ਹੋ ਰਹੀ ਤਸਵੀਰ ਆਕਸਫੋਰਡ ਯੂਨੀਅਨ ਦੀ ਹੈ ਜਦੋਂ ਉਹ ਪਿਛਲੇ ਮਹੀਨੇ ਇੱਕ ਟਾਕ ਸ਼ੋਅ ਲਈ ਪਹੁੰਚੀ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਮੀਆ ਖਲੀਫਾ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਦੇ ਪਿੱਛੇ ਕਈ ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ। ਤਸਵੀਰ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਸਿੰਧ,ਖੈਰਪੁਰ ਦੀ ਅਬਦੁਲ ਸ਼ਾਹ ਲਤੀਫ ਯੂਨੀਵਰਸਿਟੀ ‘ਚ ਲੈਕਚਰ ਦਿੱਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਮੀਆ ਖਲੀਫਾ ਦੀ ਇਹ ਫੋਟੋ ਆਕਸਫੋਰਡ ਯੂਨੀਅਨ ਦੀ ਹੈ ਜਦੋਂ ਉਹ ਪਿਛਲੇ ਮਹੀਨੇ ਇੱਕ ਟਾਕ ਸੈਸ਼ਨ ਲਈ ਪਹੁੰਚੀ ਸੀ। ਸਿੰਧ ਦੇ ਬੀਬੀਸੀ ਦੇ ਪੱਤਰਕਾਰ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮੀਆ ਖਲੀਫਾ ਨੇ ਸ਼ਾਹ ਲਤੀਫ ਯੂਨੀਵਰਸਿਟੀ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਹੈ।
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਮੀਆ ਖਲੀਫਾ ਨੂੰ ਪਾਕਿਸਤਾਨ ਦੀ ਸ਼ਾਹ ਲਤੀਫ ਯੂਨੀਵਰਸਿਟੀ ਖੈਰਪੁਰ ਵਿੱਚ ਲੈਕਚਰ ਦੇਣ ਲਈ ਬੁਲਾਇਆ ਗਿਆ ਸੀ।”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਗੂਗਲ ਲੈਂਸ ‘ਤੇ ਵਾਇਰਲ ਤਸਵੀਰ ਨੂੰ ਸਰਚ ਕਰਨ ‘ਤੇ ਇਹ ਫੋਟੋ ਡੇਲੀ ਸਟਾਰ ਡਾਟ ਕੋ ਡਾਟ ਯੂਕੇ ਦੀ ਵੈਬਸਾਈਟ ‘ਤੇ 5 ਮਈ 2023 ਨੂੰ ਅਪਲੋਡ ਹੋਈ ਮਿਲੀ। ਇੱਥੇ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “ਲੇਬਨਾਨ ਵਿੱਚ ਪੈਦਾ ਹੋਈ 30 ਸਾਲਾ ਮੀਆ ਖਲੀਫਾ, ਆਕਸਫੋਰਡ ਯੂਨੀਅਨ ਵਿੱਚ ਇੱਕ ਟਾਕ ਸੈਸ਼ਨ ਲਈ ਪਹੁੰਚੀ ਸੀ। ਹਾਲਾਂਕਿ, ਕੁਝ ਲੋਕ ਇਸਨੂੰ ਲੈ ਕੇ ਟ੍ਰੋਲ ਕਰ ਰਹੇ ਹਨ। ਪੂਰਾ ਲੇਖ ਇੱਥੇ ਪੜ੍ਹਿਆ ਜਾ ਸਕਦਾ ਹੈ।
ਇਸ ਤਸਵੀਰ ਨੂੰ ਖਲੀਫਾ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਪੋਸਟ ਕਰਦੇ ਹੋਏ ਇਸ ਨੂੰ ਆਕਸਫੋਰਡ ਯੂਨੀਅਨ ‘ਚ ਆਯੋਜਿਤ ਇਕ ਟਾਕ ਸੈਸ਼ਨ ਦਾ ਦੱਸਿਆ ਹੈ।
ਆਕਸਫੋਰਡ ਯੂਨੀਅਨ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਇਸ ਟੋਕ ਸੈਸ਼ਨ ਦੀ ਕਲਿੱਪ ਦੇਖੀ ਜਾ ਸਕਦੀ ਹੈ।
ਨਿਊਜ ਸਰਚ ਵਿੱਚ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸ ਤੋਂ ਇਹ ਪੁਸ਼ਟੀ ਹੋਵੇ ਕਿ ਮੀਆ ਖਲੀਫਾ ਨੂੰ ਪਾਕਿਸਤਾਨ ਦੀ ਸ਼ਾਹ ਲਤੀਫ ਯੂਨੀਵਰਸਿਟੀ ਵਿੱਚ ਬੁਲਾਇਆ ਗਿਆ ਹੋਵੇ। ਜੇਕਰ ਅਜਿਹੀ ਕੋਈ ਖ਼ਬਰ ਹੁੰਦੀ ਤਾਂ ਨਿਊਜ਼ ਵੈੱਬਸਾਈਟ ‘ਤੇ ਜ਼ਰੂਰ ਉਪਲਬਧ ਹੁੰਦੀ।
ਸ਼ਾਹ ਲਤੀਫ ਯੂਨੀਵਰਸਿਟੀ ਖੈਰਪੁਰ ਦੇ ਮੀਡੀਆ ਅਤੇ ਜਨਸੰਪਰਕ ਨਿਦੇਸ਼ਾਲਏ ਦੇ ਫੇਸਬੁੱਕ ਪੇਜ ‘ਤੇ ਕਈ ਮਹਿਮਾਨਾਂ ਦੀਆਂ ਫੋਟੋਆਂ ਮਿਲਿਆ। ਹਾਲਾਂਕਿ, ਇਨ੍ਹਾਂ ‘ਚ ਵੀ ਮੀਆ ਖਲੀਫਾ ਦੀ ਕੋਈ ਤਸਵੀਰ ਨਹੀਂ ਮਿਲੀ।
ਪੁਸ਼ਟੀ ਲਈ ਅਸੀਂ ਸਿੰਧ ਤੋਂ ਬੀਬੀਸੀ ਪੱਤਰਕਾਰ ਰਿਆਜ਼ ਸੋਹੇਲ ਨਾਲ ਸੰਪਰਕ ਕੀਤਾ, ਉਨ੍ਹਾਂ ਨੇ ਦੱਸਿਆ ਕਿ ਮੀਆ ਖਲੀਫਾ ਨੇ ਸ਼ਾਹ ਲਤੀਫ ਯੂਨੀਵਰਸਿਟੀ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਹੈ। ਇਹ ਦਾਅਵਾ ਬਿਲਕੁਲ ਗਲਤ ਹੈ।
ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਪਾਕਿਸਤਾਨ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਮੀਆ ਖਲੀਫਾ ਨੇ ਪਾਕਿਸਤਾਨ ਦੀ ਸ਼ਾਹ ਲਤੀਫ ਯੂਨੀਵਰਸਿਟੀ ਵਿੱਚ ਕੋਈ ਲੈਕਚਰ ਨਹੀਂ ਦਿੱਤਾ ਹੈ। ਵਾਇਰਲ ਹੋ ਰਹੀ ਤਸਵੀਰ ਆਕਸਫੋਰਡ ਯੂਨੀਅਨ ਦੀ ਹੈ ਜਦੋਂ ਉਹ ਪਿਛਲੇ ਮਹੀਨੇ ਇੱਕ ਟਾਕ ਸ਼ੋਅ ਲਈ ਪਹੁੰਚੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।