Fact Check : ਫੁੱਟਬਾਲਰ ਲਿਓਨੇਲ ਮੈਸੀ ਦੀ ਐਡੀਟੇਡ ਫੋਟੋ ਗ਼ਲਤ ਦਾਅਵੇ ਨਾਲ ਵਾਇਰਲ
ਫੁੱਟਬਾਲਰ ਲਿਓਨਲ ਮੈਸੀ ਦੇ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣ ਦਾ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਗੁੰਮਰਾਹਕੁੰਨ ਨਿਕਲਿਆ। ਵਾਇਰਲ ਤਸਵੀਰ ਐਡੀਟੇਡ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Jan 24, 2023 at 04:16 PM
- Updated: Jul 6, 2023 at 03:19 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਫੁੱਟਬਾਲਰ ਲਿਓਨੇਲ ਮੈਸੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਦਾਅਵੇ ਨਾਲ ਤਸਵੀਰ ਸ਼ੇਅਰ ਕਰ ਰਹੇ ਹਨ ਕਿ “ਲਿਓਨੇਲ ਮੈਸੀ ਨੇ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਲਈ ਭਾਰਤੀ ਟੈਸਟ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।” ਤਸਵੀਰ ‘ਚ ਮੈਸੀ ਦੀ ਟੀ-ਸ਼ਰਟ ‘ਤੇ BCCI ਅਤੇ BYJU ਦਾ ਲੋਗੋ ਲਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਐਡਿਟ ਕੀਤੀ ਗਈ ਹੈ। ਬੀਸੀਸੀਆਈ ਦੇ ਲੋਗੋ ਨੂੰ ਐਡਿਟ ਕਰਕੇ ਮੈਸੀ ਦੀ ਟੀ-ਸ਼ਰਟ ‘ਤੇ ਲਗਾਇਆ ਗਿਆ ਹੈ। ਦਰਅਸਲ, ਐਡਟੇਕ ਫਰਮ Byju’s ਨੇ ਲਿਓਨਲ ਮੈਸੀ ਨੂੰ ਆਪਣੇ ਸੋਸ਼ਲ ਇਮਪੈਕਟ ਯੂਨਿਟ ਐਜੂਕੇਸ਼ਨ ਫਾਰ ਆਲ ਦਾ ਗਲੋਬਲ ਬ੍ਰਾਂਡ ਅੰਬੈਸਡਰ ਬਣਾਇਆ ਹੈ। ਉਹੀ ਤਸਵੀਰ ਹੁਣ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Aaryan Hossain ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ ,“After achieving everything in Football Leo Messi decided to join India Test cricket team to Win upcoming World Test Championship”
ਪੰਜਾਬੀ ਅਨੁਵਾਦ: ਫੁੱਟਬਾਲ ਵਿੱਚ ਸਭ ਕੁਝ ਹਾਸਲ ਕਰਨ ਤੋਂ ਬਾਅਦ, ਲਿਓ ਮੇਸੀ ਨੇ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਲਈ ਭਾਰਤੀ ਟੈਸਟ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਦੂੱਜੇ ਯੂਜ਼ਰਸ ਵੀ ਇਸ ਤਸਵੀਰ ਨੂੰ ਸਮਾਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਲਿਓਨੇਲ ਮੈਸੀ ਨਾਲ ਸਬੰਧਤ ਵਾਇਰਲ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ (ਮੈਸੀ ਕ੍ਰਿਕਟ ਟੀਮ, ਮੈਸੀ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣਾ) ਨਾਲ ਗੂਗਲ ਸਰਚ ਕੀਤਾ । ਸਾਨੂੰ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਵੀ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ।
ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ। ਵਾਇਰਲ ਤਸਵੀਰ ਨੂੰ ਗੂਗਲ ਇਮੇਜਸ ਰਾਹੀਂ ਸਰਚ ਕੀਤਾ। ਸਾਨੂੰ ਮੈਸੀ ਦੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ਤੋਂ 9 ਜਨਵਰੀ 2023 ਨੂੰ ਸਾਂਝੀ ਕੀਤੀ ਗਈ ਅਸਲ ਤਸਵੀਰ ਮਿਲੀ। ਤਸਵੀਰ ‘ਚ ਮੈਸੀ ਦੀ ਟੀ-ਸ਼ਰਟ ‘ਤੇ ਬੀਸੀਸੀਆਈ ਦਾ ਲੋਗੋ ਨਹੀਂ ਹੈ। ਤਸਵੀਰ ਦੇ ਕੈਪਸ਼ਨ ਤੋਂ ਸਾਨੂੰ ਪਤਾ ਲਗਿਆ ਕਿ ਬਾਈਜੂ ਨੇ ਲਿਓਨਲ ਮੇਸੀ ਨੂੰ ਆਪਣੀ ਸੋਸ਼ਲ ਇਮਪੈਕਟ ਯੂਨਿਟ ਐਜੂਕੇਸ਼ਨ ਫਾਰ ਆਲ ਦਾ ਗਲੋਬਲ ਬ੍ਰਾਂਡ ਅੰਬੈਸਡਰ ਬਣਾਇਆ ਹੈ।
ਸਰਚ ਦੌਰਾਨ ਸਾਨੂੰ ਬਾਈਜੂ ਦੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਅਸਲ ਤਸਵੀਰ ਮਿਲੀ। ਇੱਥੇ ਵੀ ਮੈਸੀ ਦੀ ਟੀ-ਸ਼ਰਟ ‘ਤੇ ਬੀ.ਸੀ.ਸੀ.ਆਈ. ਦਾ ਨਹੀਂ, ਬਾਈਜੂ ਦਾ ਲੋਗੋ ਲਗਿਆ ਹੋਇਆ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਲਿਓਨਲ ਮੇਸੀ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਵੀ ਸਕੈਨ ਕੀਤਾ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।
ਅਸੀਂ ਬੀਸੀਸੀਆਈ ਦੇ ਸੋਸ਼ਲ ਮੀਡੀਆ ਹੈਂਡਲ ਦੀ ਵੀ ਜਾਂਚ ਕੀਤੀ। ਸਾਨੂੰ ਇੱਥੇ ਵੀ ਅਜਿਹੀ ਕੋਈ ਪੋਸਟ ਨਹੀਂ ਮਿਲੀ, ਜੋ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ। ਸਾਨੂੰ https://www.bcci.tv/ ਦੀ ਵੈੱਬਸਾਈਟ ‘ਤੇ ਵੀ ਕੋਈ ਖ਼ਬਰ ਨਹੀਂ ਮਿਲੀ।
ਹੇਠਾਂ ਦਿਖਾਏ ਗਏ ਕੋਲਾਜ ਵਿੱਚ ਅਸਲੀ ਤਸਵੀਰ ਅਤੇ ਛੇੜਛਾੜ ਕਰਕੇ ਬਣਾਈ ਗਈ ਤਸਵੀਰ ਦੇ ਵਿੱਚਕਾਰ ਦੇ ਅੰਤਰ ਨੂੰ ਸਪਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਖੇਡ ਪੱਤਰਕਾਰ ਅਭਿਸ਼ੇਕ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, “ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਐਡੀਟੇਡ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ,
ਅਸੀਂ ਫੇਸਬੁੱਕ ਯੂਜ਼ਰ ਆਰੀਅਨ ਹੁਸੈਨ ਨੂੰ ਸਕੈਨ ਕੀਤਾ ਜਿਸ ਨੇ ਗੁੰਮਰਾਹਕੁੰਨ ਦਾਅਵੇ ਨਾਲ ਤਸਵੀਰ ਸਾਂਝੀ ਕੀਤੀ ਹੈ। ਯੂਜ਼ਰ ਨੂੰ ਫੇਸਬੁੱਕ ‘ਤੇ ਤਿੰਨ ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਮੀਰਪੁਰ, ਢਾਕਾ ਸ਼ਹਿਰ, ਬੰਗਲਾਦੇਸ਼ ਦਾ ਨਿਵਾਸੀ ਹੈ।
ਨਤੀਜਾ: ਫੁੱਟਬਾਲਰ ਲਿਓਨਲ ਮੈਸੀ ਦੇ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣ ਦਾ ਵਾਇਰਲ ਦਾਅਵਾ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਗੁੰਮਰਾਹਕੁੰਨ ਨਿਕਲਿਆ। ਵਾਇਰਲ ਤਸਵੀਰ ਐਡੀਟੇਡ ਹੈ, ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਮੇਸੀ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।
- Claimed By : Aaryan Hossain
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...