Fact Check: ਹਰਿਆਣਾ ‘ਚ ਨਾਈਟ ਕਰਫਿਊ ਦਾ ਸਮੇਂ ਵਧਾਉਣ ਦਾ ਫਰਜ਼ੀ ਮੈਸੇਜ ਵਾਇਰਲ, ਰਾਜ ਸਰਕਾਰ ਨੇ ਨਹੀਂ ਦਿੱਤਾ ਅਜਿਹਾ ਕੋਈ ਆਦੇਸ਼

ਹਰਿਆਣਾ ਦੀ ਸਰਕਾਰ ਨੇ ਰਾਜ ਵਿੱਚ ਨਾਈਟ ਕਰਫਿਊ ਦਾ ਸਮੇਂ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਹੈ। ਬਾਜ਼ਾਰ ਨੂੰ 6 ਵਜੇ ਤੋਂ ਬੰਦ ਕਰਨ ਦੇ ਫੈਸਲੇ ਦਾ ਮੈਸੇਜ ਫਰਜ਼ੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਓਮਿਕਰੋਨ ਦੀ ਵੱਧਦੀ ਰਫਤਾਰ ਨੂੰ ਦੇਖਦੇ ਹੋਏ ਕਈ ਰਾਜਾਂ ਵਿੱਚ ਨਾਈਟ ਕਰਫਿਊ ਲਾਗੂ ਹੈ। ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਸੰਦੇਸ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੱਲ ਸ਼ਾਮ 6 ਵਜੇ ਤੋਂ ਹਰਿਆਣਾ ਦੇ ਬਾਜ਼ਾਰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਰਾਜ ਸਰਕਾਰ ਨੇ ਨਾਈਟ ਕਰਫਿਊ ਦਾ ਸਮਾਂ ਵਧਾ ਦਿੱਤਾ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਆਦੇਸ਼ ਦਿੱਤਾ ਹੈ ਕਿ ਐਸਡੀਐਮ ਦੀ ਪਰਮਿਸ਼ਨ ਤੋਂ ਬਿਨਾਂ ਪ੍ਰੋਗਰਾਮ ਨਹੀਂ ਹੋਣਗੇ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ। ਰਾਜ ਸਰਕਾਰ ਨੇ ਨਾਈਟ ਕਰਫਿਊ ਦਾ ਸਮਾਂ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਅਜਿਹੇ ਕਿਸੇ ਆਦੇਸ਼ ਤੋਂ ਇਨਕਾਰ ਕੀਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਪੇਜ Haryana Exclusive ਨੇ 29 ਦਸੰਬਰ ਨੂੰ ਪੋਸਟ ਕੀਤਾ ਹੈ ,

BREAKING ਚੀਜ਼
ਕੱਲ੍ਹ ਸ਼ਾਮ 6 ਵਜੇ ਤੋਂ ਹਰਿਆਣਾ ਦੇ ਬਾਜ਼ਾਰ ਬੰਦ ਕਰਨ ਦਾ ਫੈਸਲਾ
ਨਾਈਟ ਕਰਫਿਊ ਦਾ ਸਮਾਂ ਵਧਾਇਆ :- ਸੀ.ਐਮ
ਹਰਿਆਣਾ ਵਿੱਚ ਕੱਲ੍ਹ 6 ਵਜੇ ਤੋਂ ਬੰਦ ਹੋ ਜਾਣਗੇ ਬਾਜ਼ਾਰ ,
ਗੈਰ-ਜ਼ਰੂਰੀ ਥਾਵਾਂ ਤੇ ਨਾ ਜਮਾ ਹੋਵੇ ਭੀੜ ,
ਐਸਡੀਐਮ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਹੋਣਗੇ ਪ੍ਰੋਗਰਾਮ : ਗ੍ਰਹਿ ਮੰਤਰੀ ਅਨਿਲ ਵਿਜ ਦੇ ਆਦੇਸ਼

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਟਵਿੱਟਰ ਅਕਾਉਂਟ ਸਰਚ ਕੀਤਾ । ਇਸ ਵਿੱਚ ਸਾਨੂੰ ਆਦੇਸ਼ ਨਾਲ ਸਬੰਧਿਤ ਕੋਈ ਟਵੀਟ ਨਹੀਂ ਮਿਲਿਆ।

ਦਾਅਵੇ ਦੀ ਹੋਰ ਜਾਂਚ ਕਰਨ ਲਈ ਅਸੀਂ ਨਿਊਜ਼ ਸਰਚ ਕੀਤੀ। ਇਸ ਵਿੱਚ ਸਾਨੂੰ ਦੈਨਿਕ ਭਾਸਕਰ ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ਦੇ ਮੁਤਾਬਿਕ, ਰਾਜ ‘ਚ ਨਾਈਟ ਕਰਫਿਊ ਦਾ ਸਮਾਂ ਨਹੀਂ ਵਧਾਇਆ ਗਿਆ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਸੰਦੇਸ਼ ਨੂੰ ਖਾਰਜ ਕੀਤਾ ਹੈ। ਇਸ ਸੰਬੰਧ ਵਿੱਚ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।

ਵਾਇਰਲ ਸੰਦੇਸ਼ ਬਾਰੇ ਹੋਰ ਖੋਜ ਕਰਨ ਤੇ ਸਾਨੂੰ news18 ਵਿੱਚ 22 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਖਬਰ ਦਾ ਲਿੰਕ ਮਿਲਿਆ। ਇਸ ਦੇ ਮੁਤਾਬਿਕ ,ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਕੱਲ ਤੋਂ ਸਾਰੀਆਂ ਦੁਕਾਨਾਂ ਨੂੰ ਸ਼ਾਮ 6 ਬਜੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਨਾਲ ਹੀ ਗੈਰ-ਜ਼ਰੂਰੀ ਪ੍ਰੋਗਰਾਮਾਂ ਨੂੰ ਵੀ ਰੱਦ ਕੀਤਾ ਜਾਂਦਾ ਹੈ। ਮਤਲਬ ਇਹ ਫੈਸਲਾ ਅਪ੍ਰੈਲ 2021 ਵਿੱਚ ਲਿਆ ਗਿਆ ਸੀ।

ਇਸਦੀ ਪੜਤਾਲ ਦੇ ਲਈ ਹੋਰ ਸਰਚ ਕਰਨ ਤੇ ਸਾਨੂੰ Fact Check DPR Haryana ਦਾ 28 ਦਸੰਬਰ 2021 ਦਾ ਟਵੀਟ ਮਿਲਿਆ। ਇਸ ‘ਚ ਲਿਖਿਆ ਹੈ, Alert: ਸੋਸ਼ਲ ਮੀਡੀਆ ‘ਤੇ ਕੱਲ ਸ਼ਾਮ 6 ਵਜੇ ਤੋਂ ਬਾਜ਼ਾਰ ਬੰਦ ਕੀਤੇ ਜਾਣ ਦੇ ਸੰਬੰਧ ਵਿੱਚ ਇੱਕ ਮੈਸੇਜ ਵਾਇਰਲ ਕੀਤਾ ਜਾ ਰਿਹਾ ਹੈ। ਇਹ ਮੈਸੇਜ ਫਰਜ਼ੀ ਹੈ। ਹਰਿਆਣਾ ਵਿੱਚ ਬਾਜ਼ਾਰ ਬੰਦ ਕਰਨ ਦੇ ਸੰਬੰਧ ਵਿੱਚ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਟਵੀਟ ਨੂੰ DPR Haryana ਦੇ ਟਵਿੱਟਰ ਹੈਂਡਲ ਤੋਂ ਰੀਟਵੀਟ ਕੀਤਾ ਗਿਆ ਹੈ।

ਇਸ ਬਾਰੇ ਕਰਨਾਲ ਦੇ ਦੈਨਿਕ ਜਾਗਰਣ ਦੇ ਰਿਪੋਰਟਰ ਪਵਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਮੈਸੇਜ ਫਰਜ਼ੀ ਹੈ। ਖੁਦ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਜਿਹੇ ਕਿਸੇ ਆਦੇਸ਼ ਤੋਂ ਇਨਕਾਰ ਕੀਤਾ ਹੈ। ਰਾਜ ‘ਚ ਨਾਈਟ ਕਰਫਿਊ ਲਾਗੂ ਹੈ।

ਦੈਨਿਕ ਜਾਗਰਣ ‘ਚ ਛਪੀ ਖਬਰ ਮੁਤਾਬਿਕ ,ਓਮੀਕਰੋਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਰਿਆਣਾ ਵਿੱਚ ਸਿਰਫ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਹੀ ਮਾਲ ਜਾਂ ਸਿਨੇਮਾ ਹਾਲਾਂ ‘ਚ ਐਂਟਰੀ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਰਾਜ ਵਿੱਚ ਨਾਈਟ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੈ।

ਅਸੀਂ ਫ਼ਰਜ਼ੀ ਮੈਸੇਜ ਨੂੰ ਪੋਸਟ ਕਰਨ ਵਾਲੇ ਫੇਸਬੁੱਕ ਪੇਜ Haryana Exclusive ਦੀ ਅਸੀਂ ਸੋਸ਼ਲ ਸਕਨਿੰਗ ਕੀਤੀ। ਇਹ ਪੇਜ 18 ਜੁਲਾਈ 2015 ਨੂੰ ਬਣਾਇਆ ਗਿਆ ਸੀ। ਇਸ ਨੂੰ ਕਰੀਬ 6 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਹਰਿਆਣਾ ਦੀ ਸਰਕਾਰ ਨੇ ਰਾਜ ਵਿੱਚ ਨਾਈਟ ਕਰਫਿਊ ਦਾ ਸਮੇਂ ਵਧਾਉਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਜਿਹਾ ਕੋਈ ਆਦੇਸ਼ ਨਹੀਂ ਦਿੱਤਾ ਹੈ। ਬਾਜ਼ਾਰ ਨੂੰ 6 ਵਜੇ ਤੋਂ ਬੰਦ ਕਰਨ ਦੇ ਫੈਸਲੇ ਦਾ ਮੈਸੇਜ ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts