Fact Check: ਬਿੱਛੂ ਦੇ ਡੰਕ ਦਾ ਇਲਾਜ ਨਹੀਂ ਕਰ ਸਕਦਾ ਹੈ ਮਾਚਸ ਦੀ ਤੀਲੀ ਦਾ ਪਾਊਡਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਤਸਵੀਰ ਦੇ ਰੂਪ ਵਿਚ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋ ਮਿੰਟ ਦੇ ਅੰਦਰ ਮਾਚਸ ਦੀ ਤੀਲੀ ਦੇ ਪਾਊਡਰ ਤੋਂ ਬਿੱਛੂ ਕੱਟਣ ਤੋਂ ਬਾਅਦ ਫੈਲੇ ਜ਼ਹਿਰ ਦਾ ਇਲਾਜ਼ ਕਰਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਪੋਸਟ ਫਰਜ਼ੀ ਸਾਬਤ ਹੋਈ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਇਸ ਪੋਸਟ ਵਿਚ ਤਸਵੀਰ ਤੇ ਡਾਕਟਰ ਦੇ ਹਵਾਲੇ ਤੋਂ ਸੂਚਨਾ ਫੈਲਾਈ ਜਾ ਰਹੀ ਹੈ। ਇਸ ਤਸਵੀਰ ਤੇ ਲਿਖਿਆ ਹੈ, ‘ਡਾਕਟਰ ਅੰਕਲ ਕਹਿੰਦੇ ਹਨ ਕਿ ਮਾਚਸ ਦੀ ਪੰਜ ਸੱਤ ਤੀਲੀਆਂ ਦਾ ਮਸਾਲਾ ਪਾਣੀ ਵਿਚ ਘਿਸ ਕਰ ਬਿੱਛੂ ਦੇ ਕੱਟੀ ਹੋਈ ਜਗ੍ਹਾ ਤੇ ਲਾਓ। ਇਹਨੂੰ ਲਾਉਂਦੇ ਹੀ ਜ਼ਹਿਰ ਉਤਰ ਜਾਂਦਾ ਹੈ। ਅੱਗੇ ਸ਼ੇਅਰ ਕਰੋ, ਇਹ ਕਰਨ ਨਾਲ ਕਿਸੇ ਦੀ ਜਾਨ ਵੀ ਬਚ ਸਕਦੀ ਹੈ।’

ਪੜਤਾਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਸਾਹਮਣੇ ਆਇਆ ਕਿ ਇਹ ਪੋਸਟ ਫਰਜ਼ੀ ਹੈ। ਮਾਚਸ ਦੀ ਤੀਲੀ ਦੇ ਮਸਾਲੇ (ਪਾਊਡਰ) ਤੋਂ ਬਿੱਛੂ ਦੇ ਡਸਣ ਬਾਅਦ ਫੈਲੇ ਜ਼ਹਿਰ ਦਾ ਇਲਾਜ ਨਹੀਂ ਕਰਿਆ ਜਾ ਸਕਦਾ ਹੈ। ਇਸ ਪੜਤਾਲ ਲਈ ਅਸੀਂ ਅਖਿਲ ਭਾਰਤੀਯ ਅਯੁਰਵਿਗਿਆਨ ਸੰਸਥਾਨ (ਏਮਸ) ਦੇ ਨੈਸ਼ਨਲ ਇਨਫੋਰਮੇਸ਼ਨ ਸੈਂਟਰ (ਐਨਪੀਆਈਸੀ) ਨਾਲ ਸੰਪਰਕ ਕਿੱਤਾ। ਇਥੇ ਦੇ ਡਾਕਟਰਾਂ ਮੁਤਾਬਕ, ‘ਬਿੱਛੂ ਦੇ ਡੰਕ ਤੋਂ ਐਲਰਜੀ, ਖਾਜ ਨਾਲ ਹੋਰ ਵੀ ਪਰੇਸ਼ਾਨੀਆਂ ਦੇ ਲੱਛਣ ਦਿਸ ਸਕਦੇ ਹਨ। ਮਾਚਸ ਦੀ ਤੀਲੀ ਦੇ ਪਾਊਡਰ ਨਾਲ ਇਸਦਾ ਇਲਾਜ ਨਹੀਂ ਕਰਿਆ ਜਾ ਸਕਦਾ।’

ਅਸੀਂ ਅਲਾਪੁਜਾ ਦੇ ਡਾਕਟਰ ਸੰਜੀਵ ਕੁਮਾਰ (ਸੀਐਸਸੀ, ਡੀਸੀਐਚ, ਐਮਬੀਬੀਐਸ, ਜਨਰਲ ਫਿਜ਼ਿਸ਼ੀਨ, 34 ਸਾਲ ਦਾ ਅਨੁਭਵ) ਨਾਲ ਵੀ ਸੰਪਰਕ ਕਰਿਆ। ਓਹਨਾ ਮੁਤਾਬਕ, ‘ਇਹ ਫਰਜ਼ੀ ਖਬਰ ਹੈ ਅਤੇ ਮਾਚਸ ਦੀ ਤੀਲੀ ਦੇ ਪਾਊਡਰ ਤੋਂ ਬਿੱਛੂ ਦੇ ਜ਼ਹਿਰ ਦਾ ਇਲਾਜ ਨਹੀਂ ਕਰਿਆ ਜਾ ਸਕਦਾ ਹੈ।’

StalkScan ਦਾ ਇਸਤੇਮਾਲ ਕਰਕੇ ਅਸੀਂ ਨਰੇਸ਼ ਮਗਲਾਨੀ ਲਕੀ ਜੀ ਨਾਂ ਦੇ ਉਸ ਯੂਜ਼ਰ ਦੀ ਪ੍ਰੋਫ਼ਾਈਲ ਚੈਕ ਕਿੱਤੀ, ਜਿਹਨੇ ਇਹ ਪੋਸਟ ਸ਼ੇਅਰ ਕਿੱਤੀ ਸੀ। ਓਹਨਾ ਦੀ ਪ੍ਰੋਫ਼ਾਈਲ ਤੇ ਸਾਨੂੰ ਹੋਰ ਵੀ ਕਈ ਭ੍ਰਮਕ ਪੋਸਟ ਮਿਲੇ।

ਅਸੀਂ ਇਸ ਤਸਵੀਰ ਵਿਚ ਇਸਤੇਮਾਲ ਕਰੇ ਗਏ Doctor Uncle ਲੋਗੋ ਨੂੰ ਵੀ ਸਰਚ ਕਿੱਤਾ। ਸਾਨੂੰ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਮਿਲੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਸ ਪੋਸਟ ਵਿਚ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਮਾਚਸ ਦੀ ਤੀਲੀ ਦੇ ਪਾਊਡਰ ਤੋਂ ਬਿੱਛੂ ਦੇ ਜ਼ਹਿਰ ਦਾ ਇਲਾਜ ਨਹੀਂ ਕਰਿਆ ਜਾ ਸਕਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts