ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਸਾਲ 2021 ਵਿੱਚ ਦਿੱਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਛਠ ਪੂਜਾ ‘ਤੇ ਬੈਨ ਲਗਾ ਦਿੱਤਾ ਸੀ। ਜਿਸ ਦੇ ਵਿਰੋਧ ‘ਚ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਵਾਟਰ ਕੇਨਨ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਮਨੋਜ ਤਿਵਾਰੀ ਅਤੇ ਹੋਰ ਕਈ ਵਰਕਰ ਜ਼ਖ਼ਮੀ ਹੋ ਗਏ ਸਨ। ਵਾਇਰਲ ਤਸਵੀਰ ਉਸੇ ਸਮੇਂ ਦੀ ਹੈ, ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਉੱਤਰ-ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਬੀਜੇਪੀ ਉਮੀਦਵਾਰ ਮਨੋਜ ਤਿਵਾਰੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਉਨ੍ਹਾਂ ਨੂੰ ਸਿਰ ਅਤੇ ਗਰਦਨ ‘ਤੇ ਪੱਟੀ ਬੰਨ੍ਹੇ ਹੋਏ ਹਸਪਤਾਲ ਦੇ ਬੈੱਡ ‘ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਕੁਝ ਲੋਕ ਇਸ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਅਸਲ ਵਿੱਚ ਇਹ ਸਾਲ 2021 ਦੀ ਤਸਵੀਰ ਹੈ। ਦਰਅਸਲ, ਸਾਲ 2021 ਵਿੱਚ ਦਿੱਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਛਠ ਪੂਜਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਦੇ ਵਿਰੋਧ ‘ਚ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਵਾਟਰ ਕੇਨਨ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਮਨੋਜ ਤਿਵਾਰੀ ਸਮੇਤ ਕਈ ਹੋਰ ਵਰਕਰ ਜ਼ਖ਼ਮੀ ਹੋ ਗਏ ਸਨ। ਵਾਇਰਲ ਤਸਵੀਰ ਉਸੇ ਸਮੇਂ ਦੀ ਹੈ, ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Rupesh Kumar Yadav ਨੇ 23 ਮਈ ਨੂੰ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “बेरोजगार ने ऐसा मारा तमाचा, सह ना पईले रिंकिया के पापा !!”
ਇਸ ਨੂੰ ਸੱਚ ਮੰਨਦੇ ਹੋਏ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਇੱਥੇ ਪੋਸਟ ਦੇ ਆਰਕਾਈਵ ਲਿੰਕ ਦੇਖਿਆ ਜਾ ਸਕਦਾ ਹੈ।
ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂੰ Jagran.com ‘ਤੇ ਫੋਟੋ (ਆਰਕਾਈਵ ਲਿੰਕ) ਨਾਲ ਸਬੰਧਤ ਖਬਰ ਮਿਲੀ।12 ਅਕਤੂਬਰ 2021 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ ਹੈ, “ਇਹ ਤਸਵੀਰ ਸਾਲ 2021 ਦੀ ਹੈ, ਜਦੋਂ ਜਨਤਕ ਥਾਵਾਂ ‘ਤੇ ਛਠ ਪੂਜਾ ਦੇ ਆਯੋਜਨ ‘ਤੇ ਪਾਬੰਦੀ ਦੇ ਵਿਰੋਧ ਵਿੱਚ ਭਾਜਪਾ ਵਰਕਰਾਂ ਨੇ ਸੀਐਮ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪਾਣੀ ਦੀ ਬੌਛਾਰ ਦਾ ਇਸਤੇਮਾਲ ਕੀਤਾ ਸੀ। ਜਿਸ ਵਿਚ ਮਨੋਜ ਤਿਵਾਰੀ ਸਮੇਤ ਕਈ ਹੋਰ ਵਰਕਰ ਜ਼ਖਮੀ ਹੋ ਗਏ ਸਨ।”
ਸਾਨੂੰ ਨਿਊਜ਼ 18 ਦੀ ਵੈੱਬਸਾਈਟ ‘ਤੇ ਤਸਵੀਰ ਨਾਲ ਸਬੰਧਤ ਰਿਪੋਰਟ ਮਿਲੀ। ਰਿਪੋਰਟ ਨੂੰ (ਆਰਕਾਈਵ ਲਿੰਕ) 12 ਅਕਤੂਬਰ 2021 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਖਬਰ ‘ਚ ਦੱਸਿਆ ਗਿਆ ਹੈ, ”ਮਨੋਜ ਤਿਵਾਰੀ ਹੋਰ ਵਰਕਰਾਂ ਦੇ ਨਾਲ ਦਿੱਲੀ ‘ਚ ਛਠ ਪੂਜਾ ‘ਤੇ ਲੱਗੇ ਬੈਨ ਹਟਾਉਣ ਦੀ ਮੰਗ ਨੂੰ ਲੈ ਕੇ ਸੀਐਮ ਹਾਊਸ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਦਿੱਲੀ ਪੁਲਿਸ ਨੇ ਸੀਐਮ ਹਾਊਸ ਦੇ ਆਲੇ-ਦੁਆਲੇ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਦੌਰਾਨ ਮਨੋਜ ਤਿਵਾਰੀ ਬੈਰੀਕੇਡ ‘ਤੇ ਚੜ੍ਹ ਕੇ ਉਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਉਦੋਂ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀ ਬੌਛਾਰ ਦਾ ਇਸਤੇਮਾਲ ਕੀਤਾ ਸੀ। ਜਿਸ ਵਿੱਚ ਉਹ ਬੈਰੀਕੇਡ ਤੋਂ ਡਿੱਗ ਕੇ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਚੋਟ ਲੱਗ ਗਈ ਸੀ।”
ਬੀਜੇਪੀ ਨੇਤਾ ਮਨੋਜ ਤਿਵਾਰੀ ਨੇ 12 ਅਕਤੂਬਰ 2021 ਨੂੰ ਆਪਣੇ ਐਕਸ ਹੈਂਡਲ ਤੋਂ ਇਸ ਘਟਨਾ ਦੀ ਵੀਡੀਓ ਨੂੰ ਸ਼ੇਅਰ ਕੀਤਾ ਸੀ।
ਫੋਟੋ ਨਾਲ ਜੁੜੀ ਹੋਰ ਰਿਪੋਰਟਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦਿੱਲੀ ਦੈਨਿਕ ਜਾਗਰਣ ਦੇ ਡਿਪਟੀ ਚੀਫ ਰਿਪੋਰਟਰ ਭਗਵਾਨ ਝਾਅ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਪੁਰਾਣੀ ਦੱਸਿਆ ਹੈ।
ਇਸ ਤੋਂ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਸੀ। ਪੰਜਾਬੀ ਭਾਸ਼ਾ ਦੀ ਫੈਕਟ ਚੈੱਕ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨਾਲ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 9 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਮੁਜ਼ੱਫਰਪੁਰ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਸਾਲ 2021 ਵਿੱਚ ਦਿੱਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਛਠ ਪੂਜਾ ‘ਤੇ ਬੈਨ ਲਗਾ ਦਿੱਤਾ ਸੀ। ਜਿਸ ਦੇ ਵਿਰੋਧ ‘ਚ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲੀਸ ਨੇ ਵਾਟਰ ਕੇਨਨ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਮਨੋਜ ਤਿਵਾਰੀ ਅਤੇ ਹੋਰ ਕਈ ਵਰਕਰ ਜ਼ਖ਼ਮੀ ਹੋ ਗਏ ਸਨ। ਵਾਇਰਲ ਤਸਵੀਰ ਉਸੇ ਸਮੇਂ ਦੀ ਹੈ, ਜਿਸ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।