Fact Check: ਵਾਇਰਲ ਪੋਸਟ ਵਿਚ ਦਿਸ ਰਹੇ ਸ਼ਕਸ ਲੋਕਸਭਾ ਸਪੀਕਰ ਓਮ ਬਿੜਲਾ ਨਹੀਂ ਹਨ
- By: Bhagwant Singh
- Published: Jun 26, 2019 at 11:49 AM
- Updated: Aug 29, 2020 at 07:50 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਇੱਕ ਮਹਿਲਾ ਅਤੇ ਆਦਮੀ ਨਜ਼ਰ ਆ ਰਹੇ ਹਨ। ਇਸ ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਚ ਕੋਟਾ ਤੋਂ ਭਾਜਪਾ ਸਾਂਸਦ ਅਤੇ ਲੋਕਸਭਾ ਸਪੀਕਰ ਓਮ ਬਿੜਲਾ ਹਨ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ ਹੈ। ਤਸਵੀਰ ਵਿਚ ਲੋਕਸਭਾ ਸਪੀਕਰ ਓਮ ਬਿੜਲਾ ਨਹੀਂ ਹਨ, ਬਲਕਿ ਭਾਜਪਾ ਦੇ ਨੇਤਾ ਵਿਜੇਂਦ੍ਰ ਗੁਪਤਾ ਹਨ। ਤਸਵੀਰ ਵਿਚ ਦਿਸ ਰਹੀ ਮਹਿਲਾ ਹੋਰ ਕੋਈ ਨਹੀਂ, ਸਗੋਂ ਉਨ੍ਹਾਂ ਦੀ ਪਤਨੀ ਹੈ। ਤਸਵੀਰ 14 ਨਵੰਬਰ 2013 ਦੀ ਹੈ। ਨਵੀਂ ਦਿੱਲੀ ਵਿਧਾਨਸਭਾ ਚੋਣਾਂ ਵਿਚ ਨਾਮ ਦਾਖਲ ਕਰਨ ਦੇ ਬਾਅਦ ਵਿਜੇਂਦ੍ਰ ਗੁਪਤਾ ਆਪਣੀ ਪਤਨੀ ਨਾਲ ਮੀਡੀਆ ਦੇ ਸਾਹਮਣੇ ਆਏ ਸਨ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ ਵਿਵੇਕ ਯਾਦਵ ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ”ਇਹ ਜਿਹੜਾ ਅਸ਼ਲੀਲ ਆਦਮੀ ਇਸ ਮਹਿਲਾ ਨਾਲ ਜ਼ਬਰਦਸਤੀ ਚਿਪਕ ਰਿਹਾ ਹੈ, ਇਸਦਾ ਨਾਂ #ਓਮ_ਬਿੜਲਾ ਹੈ ਜੋ ਕੋਟਾ ਤੋਂ BJP ਸਾਂਸਦ ਹੈ, ਅਤੇ ਹੁਣ 17ਵੀਂ ਲੋਕਸਭਾ ਦਾ #ਸਪੀਕਰ ਬਣਾਇਆ ਗਿਆ ਹੈ😠
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਲੋਕਸਭਾ ਸਪੀਕਰ ਓਮ ਬਿੜਲਾ ਦੀ ਲੇਟੈਸਟ ਤਸਵੀਰ ਨੂੰ ਸਰਚ ਕਰਨਾ ਸ਼ੁਰੂ ਕੀਤਾ। ਗੂਗਲ ‘ਤੇ ਸਾਨੂੰ ਉਨ੍ਹਾਂ ਦੀ ਕਈ ਤਸਵੀਰਾਂ ਮਿਲੀਆਂ। ਇਨ੍ਹਾਂ ਤਸਵੀਰਾਂ ਨੂੰ ਵੇਖਣ ਦੇ ਬਾਅਦ ਇੱਕ ਗੱਲ ਤਾਂ ਸਾਫ ਸੀ ਕਿ ਵਾਇਰਲ ਤਸਵੀਰ ਵਿਚ ਦਿਸ ਰਿਹਾ ਸ਼ਕਸ ਓਮ ਬਿਰਲਾ ਨਹੀਂ ਹੈ।
ਹੁਣ ਅਸੀਂ ਇਹ ਜਾਣਨਾ ਸੀ ਕਿ ਵਾਇਰਲ ਤਸਵੀਰ ਵਿਚ ਸ਼ਕਸ ਕੌਣ ਹੈ? ਇਸਦੇ ਲਈ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਵਿਚ ਸਰਚ ਕਰਨ ਦਾ ਫੈਸਲਾ ਲਿਆ। ਇਸਦੇ ਲਈ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕਰਨਾ ਸ਼ੁਰੂ ਕੀਤਾ। ਕਈ ਪੇਜਾਂ ਨੂੰ ਸਕੈਨ ਕਰਨ ਦੇ ਬਾਅਦ ਸਾਨੂੰ ਅਸਲੀ ਤਸਵੀਰ ਮਿਲ ਗਈ।
ਅਸਲੀ ਤਸਵੀਰ Times Of India ਦੇ ਫੋਟੋ ਜਰਨਲਿਸਟ ਨੇ ਖਿੱਚੀ ਸੀ। ਤਸਵੀਰ ਦੇ ਕੈਪਸ਼ਨ ਮੁਤਾਬਕ, 2013 ਦੇ ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਭਾਜਪਾ ਨੇਤਾ ਨੇ ਨਵੀਂ ਦਿੱਲੀ ਵਿਧਾਨਸਭਾ ਸੀਟ ਤੋਂ 14 ਨਵੰਬਰ 2013 ਨੂੰ ਆਪਣਾ ਨਾਂ ਦਰਜ ਕਰਾਇਆ ਸੀ। ਨਾਂ ਦਰਜ ਕਰਾਉਣ ਦੇ ਬਾਅਦ ਵਿਜੇਂਦ੍ਰ ਗੁਪਤਾ ਆਪਣੀ ਪਤਨੀ ਨਾਲ ਮੀਡੀਆ ਦੇ ਸਾਹਮਣੇ ਆਏ ਸਨ।
ਇਸਦੇ ਬਾਅਦ ਅਸੀਂ InVID ਟੂਲ ਦੀ ਮਦਦ ਤੋਂ ਵਿਜੇਂਦ੍ਰ ਗੁਪਤਾ ਦੀ ਪਤਨੀ ਦੀ ਤਸਵੀਰ ਨੂੰ ਸਰਚ ਕਰਨਾ ਸ਼ੁਰੂ ਕੀਤਾ। ਵਿਜੇਂਦ੍ਰ ਗੁਪਤਾ ਦੇ ਅਧਿਕਾਰਕ ਟਵਿੱਟਰ ਹੈਂਡਲ @Gupta_vijender ‘ਤੇ ਸਾਨੂੰ ਇੱਕ ਪੁਰਾਣਾ ਟਵੀਟ ਮਿਲਿਆ। ਇਸਵਿਚ ਵਿਜੇਂਦ੍ਰ ਗੁਪਤਾ ਆਪਣੀ ਪਤਨੀ ਡਾ. ਸ਼ੋਭਾ ਵਿਜੇਂਦ੍ਰ ਨਾਲ ਦਿਸ ਰਹੇ ਹਨ। ਇਹ ਟਵੀਟ 8 ਮਾਰਚ 2014 ਨੂੰ ਕੀਤਾ ਗਿਆ ਸੀ। ਇਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
https://twitter.com/Gupta_vijender/status/442015550080708608/photo/1
ਹੁਣ ਅਸੀਂ ਲੋਕਸਭਾ ਸਪੀਕਰ ਓਮ ਬਿੜਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸਾਡੀ ਗੱਲ ਲੋਕਸਭਾ ਸਪੀਕਰ ਦੇ ਨਿਜੀ ਸਚਿਵ ਰਾਘਵੇਂਦ੍ਰ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਵਾਇਰਲ ਹੋ ਰਹੀ ਤਸਵੀਰ ਵਿਚ ਓਮ ਬਿਰਲਾ ਨਹੀਂ ਹਨ।
ਅੰਤ ਵਿਚ ਅਸੀਂ ਲੋਕਸਭਾ ਸਪੀਕਰ ਓਮ ਬਿੜਲਾ ਦੇ ਨਾਂ ਤੋਂ ਫਰਜ਼ੀ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ਵਿਵੇਕ ਯਾਦਵ ਦੀ ਪ੍ਰੋਫ਼ਾਈਲ ਨੂੰ ਸਕੈਨ ਕੀਤਾ। ਸਾਨੂੰ ਪਤਾ ਚਲਿਆ ਕਿ ਵਿਵੇਕ ਉੱਤਰ ਪ੍ਰਦੇਸ਼ (ਇਟਾਵਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣਾ ਫੇਸਬੁੱਕ ਅਕਾਊਂਟ ਸਤੰਬਰ 2002 ਵਿਚ ਬਣਾਇਆ ਸੀ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਸਾਬਤ ਹੋਇਆ ਕਿ ਵਾਇਰਲ ਤਸਵੀਰ ਵਿਚ ਦਿਸ ਰਹੇ ਸ਼ਕਸ ਲੋਕਸਭਾ ਸਪੀਕਰ ਓਮ ਬਿੜਲਾ ਨਹੀਂ ਹਨ। ਵਾਇਰਲ ਤਸਵੀਰ ਭਾਜਪਾ ਨੇਤਾ ਵਿਜੇਂਦ੍ਰ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਦੀ ਹੈ। ਤਸਵੀਰ 14 ਨਵੰਬਰ 2013 ਦੀ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਵਾਇਰਲ ਪੋਸਟ ਵਿਚ ਦਿਸ ਰਹੇ ਸ਼ਕਸ ਲੋਕਸਭਾ ਸਪੀਕਰ ਓਮ ਬਿਰਲਾ ਹਨ
- Claimed By : FB User-Vivek Yadav
- Fact Check : ਫਰਜ਼ੀ