Fact Check : ਦੇਸ਼ ਵਿਆਪੀ ਲਾਕਡਾਊਨ ਨਾਲ ਸੰਬੰਧਿਤ ਨਿਊਜ਼ ਚੈਨਲ ਦਾ ਫਰਜ਼ੀ ਸਕਰੀਨ ਸ਼ੋਟਸ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਰਾਏਪੁਰ, ਪੁਣੇ ਦੀ ਖ਼ਬਰਾਂ ਦੀਆਂ ਲਾਈਨਾਂ ਦੀ ਵਰਤੋਂ ਕਰਦਿਆਂ ਇਹ ਫਰਜ਼ੀ ਸਕਰੀਨ ਸ਼ੋਟਸ ਤਿਆਰ ਕੀਤਾ ਗਿਆ ਹੈ।
- By: Ashish Maharishi
- Published: Apr 12, 2021 at 07:09 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੀ ਦਹਿਸ਼ਤ ਦੇ ਵਿੱਚ, ਕੁਝ ਲੋਕ ਸ਼ੋਸ਼ਲ ਮੀਡੀਆ ‘ਤੇ ਝੂਠ ਫੈਲਾ ਕੇ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਇੱਕ ਨਿਊਜ਼ ਚੈਨਲ ਦੇ ਫਰਜ਼ੀ ਸਕਰੀਨ ਸ਼ੋਟਸ ਨੂੰ ਵਾਇਰਲ ਕਰ ਰਹੇ ਹਨ। ਇਸ ਦੇ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿੱਚ ਦੁਬਾਰਾ ਤੋਂ ਲਾਕਡਾਊਨ ਲੱਗ ਰਿਹਾ ਹੈ। ਸਾਡੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ।
ਜਦੋਂ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਵੱਖ ਵੱਖ ਖਬਰਾਂ ਦੇ ਕੰਟੇਂਟ ਤੋਂ ਇਲਾਵਾ ਕੁਝ ਨਕਲੀ ਖ਼ਬਰਾਂ ਅਤੇ ਦੂਜੇ ਪ੍ਰੋਗਰਾਮਾਂ ਦੀ ਤਸਵੀਰ ਨੂੰ ਮਿਲਾ ਕੇ ਇੱਕ ਨਿਊਜ਼ ਚੈਨਲ ਦਾ ਸਕਰੀਨ ਸ਼ੋਟਸ ਬਣਾਇਆ ਗਿਆ ਹੈ। ਇਸ ਨੂੰ ਸੱਚ ਮੰਨਦਿਆਂ ਯੂਜ਼ਰਸ ਇਸਨੂੰ ਵਾਇਰਲ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਅਹੀਰ ਛੋਰਾ ਨੇ ‘ਗਯਾ ਬਾਈਪਾਸ ‘ ਨਾਮ ਦੇ ਇੱਕ ਫੇਸਬੁੱਕ ਗਰੁੱਪ ਤੇ ਇੱਕ ਫਰਜ਼ੀ ਪੋਸਟ ਅਪਲੋਡ ਕੀਤੀ। ਇਸ ਵਿੱਚ ਦਾਅਵਾ ਕੀਤਾ ਗਿਆ ਕਿ 9 ਅਪ੍ਰੈਲ ਤੋਂ 19 ਅਪ੍ਰੈਲ ਤੱਕ ਲਾਕਡਾਊਨ ਲੱਗੇਗਾ। ਇਸ ਤੋਂ ਇਲਾਵਾ ਅਮਿਤ ਸ਼ਾਹ ਦੀ ਪੁਰਾਣੀ ਤਸਵੀਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ।
ਫੇਸਬੁੱਕ ਪੋਸਟ ਦਾ ਅਰਕਾਈਵਡ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੇ ਕੰਟੇਂਟ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਜਾਂਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਵਾਇਰਲ ਸਕਰੀਨ ਸ਼ੋਟਸ ਦੇ ਉਪਰ ਲਿਖਿਆ ‘9 ਅਪ੍ਰੈਲ ਤੋਂ 19 ਅਪ੍ਰੈਲ ਤੱਕ ਲਾਕਡਾਉਨ ਲਗੇਗਾ ‘ ਲਾਈਨ ਨੂੰ ਟੀਵੀ-9 ਦੇ ਯੂਟਿਯੂਬ ਚੈਨਲ ਤੇ ਮੌਜੂਦ ਖ਼ਬਰਾਂ ਵਿੱਚ ਖੋਜਣਾ ਸ਼ੁਰੂ ਕੀਤਾ। ਸਾਨੂੰ 8 ਅਪ੍ਰੈਲ ਦੀ ਇੱਕ ਖ਼ਬਰ ਮਿਲੀ। ਇਹ ਖ਼ਬਰ ਰਾਏਪੁਰ ਦੇ ਲਾਕਡਾਉਨ ਬਾਰੇ ਸੀ। ਸਾਨੂੰ ਵੀਡੀਓ ਦੇ 12ਵੇਂ ਸੈਕੰਡ ਤੇ ਉਹੀ ਲਾਈਨ ਮਿਲੀ, ਜੋ ਇਸ ਵਾਇਰਲ ਸਕਰੀਨ ਸ਼ੋਟਸ ਵਿਚ ਲਿਖੀ ਗਈ ਸੀ। ਇਸ ਵਿੱਚੋਂ ਬਸ ਰਾਏਪੁਰ ਦਾ ਜ਼ਿਕਰ ਕੱਟ ਦਿੱਤਾ ਗਿਆ ਸੀ। ਇੱਥੇ ਕਲਿੱਕ ਕਰਕੇ ਪੂਰੀ ਖਬਰ ਵੇਖੋ।
ਹੁਣ ਸਾਨੂੰ ਦੂਜੀ ਲਾਈਨ ਦੀ ਸੱਚਾਈ ਪਤਾ ਕਰਨੀ ਸੀ।’ਕੱਲ੍ਹ ਤੋਂ ਇੱਕ ਹਫਤੇ ਲਈ ਲਗਾਇਆ ਜਾਵੇਗਾ ਲਾਕਡਾਉਨ’ ਲਾਈਨ ਨੂੰ ਫੇਰ ਤੋਂ ਟਾਈਪ ਕਰਦਿਆਂ ਅਸੀਂ ਦੁਬਾਰਾ ਯੂ-ਟਿਊਬ’ ਤੇ ਗਏ। ਨਾਲ ਹੀ ਕੀਵਰਡਸ ਵਿੱਚ ਟੀ ਵੀ 9 ਲਿਖਕਰ ਸਰਚ ਕੀਤਾ। ਸਾਨੂੰ 2 ਅਪ੍ਰੈਲ ਦੀ ਇੱਕ ਖ਼ਬਰ ਮਿਲੀ। ਇਸਦੇ 27 ਵੇਂ ਸੈਕੰਡ ਵਿੱਚ ਸਾਨੂੰ ਉਹੀ ਲਾਈਨ ਮਿਲੀ, ਜੋ ਅਮਿਤ ਸ਼ਾਹ ਦੀ ਤਸਵੀਰ ਦੇ ਨਾਲ ਵਾਇਰਲ ਸਕਰੀਨ ਸ਼ੋਟਸ ਵਿੱਚ ਵਰਤੀ ਗਈ ਸੀ। ਇਹ ਖ਼ਬਰ ਪੁਣੇ ਦੇ ਲਾਕਡਾਉਨ ਬਾਰੇ ਜਾਣਕਾਰੀ ਦੇ ਰਹੀ ਸੀ। ਤੁਸੀਂ ਸਾਰੀ ਖ਼ਬਰ ਇੱਥੇ ਦੇਖ ਸਕਦੇ ਹੋ।
ਹੁਣ ਸਾਨੂੰ ਇਹ ਪਤਾ ਕਰਨਾ ਸੀ ਕਿ ਵਾਇਰਲ ਸਕਰੀਨ ਸ਼ੋਟਸ ਵਿੱਚ ਵਰਤੀ ਗਈ ਅਮਿਤ ਸ਼ਾਹ ਦੀ ਤਸਵੀਰ ਕਿੱਥੇ ਦੀ ਹੈ। ਸਰਚ ਦੇ ਦੌਰਾਨ ਸਾਨੂੰ ਇਹ ਤਸਵੀਰ 14 ਜੂਨ 2020 ਦੀ ਇੱਕ ਖਬਰ ਵਿੱਚ ਮਿਲੀ। ਇਹ ਤਸਵੀਰ ਦਿੱਲੀ ਵਿੱਚ ਕੋਰੋਨਾ ਨਾਲ ਨਿਪਟਣ ਲਈ ਹੋਈ ਕੇਂਦਰੀ ਗ੍ਰਹਿ ਮੰਤਰੀ ਦੀ ਮੀਟਿੰਗ ਦੀ ਨਿਕਲੀ। ਪੂਰੀ ਖ਼ਬਰ ਇੱਥੇ ਪੜ੍ਹੋ।
ਜਾਂਚ ਦੇ ਦੌਰਾਨ ਵਿਸ਼ਵਾਸ ਨਿਊਜ਼ ਨੇ ਵਾਇਰਲ ਸਕਰੀਨ ਸ਼ੋਟਸ ਦੇ ਥੱਲੇ ਲਿਖੀ ਲਾਈਨ ‘ਐਮਰਜੈਂਸੀ ਮੀਟਿੰਗ ਦਾ ਫੈਸਲਾ ਸਕੂਲ-ਕਾਲਜ ਪ੍ਰੀਖਿਆਵਾਂ’ ਤੇ ਲਗਾਈ ਰੋਕ ‘ ਦੀ ਸੱਚਾਈ ਜਾਨਣ ਲਈ ਗੂਗਲ ਸਰਚ ਦੀ ਵਰਤੋਂ ਕੀਤੀ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਹੈ ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੋਵੇ। ਸਕੂਲਾਂ ਨੂੰ ਲੈ ਕੇ ਹਰ ਰਾਜ ਸਰਕਾਰ ਆਪਣੇ ਸਤਰ ਤੇ ਫੈਸਲੇ ਲੈ ਰਹੀ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਟੀਵੀ-9 ਦੇ ਸੀਨੀਅਰ ਐਡੀਟਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਸਕਰੀਨ ਸ਼ੋਟਸ ਉਹਨਾਂ ਕੋਲ ਆਇਆ ਸੀ। ਇਹ ਝੂਠ ਹੈ।
ਜਾਂਚ ਦੇ ਆਖਰੀ ਪੜਾਵ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ਯੂਜ਼ਰ ਅਹੀਰ ਛੋਰਾ ਨੇ ਆਪਣੇ ਅਕਾਊਂਟ ਨੂੰ ਲਾਕ ਕੀਤਾ ਹੋਇਆ ਹੈ। ਇਸ ਲਈ ਸਾਨੂੰ ਵੱਧ ਜਾਣਕਾਰੀ ਨਹੀਂ ਮਿਲ ਸਕੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਰਾਏਪੁਰ, ਪੁਣੇ ਦੀ ਖ਼ਬਰਾਂ ਦੀਆਂ ਲਾਈਨਾਂ ਦੀ ਵਰਤੋਂ ਕਰਦਿਆਂ ਇਹ ਫਰਜ਼ੀ ਸਕਰੀਨ ਸ਼ੋਟਸ ਤਿਆਰ ਕੀਤਾ ਗਿਆ ਹੈ।
- Claim Review : 9 ਅਪ੍ਰੈਲ ਤੋਂ 19 ਅਪ੍ਰੈਲ ਤੱਕ ਲਾਕਡਾਊਨ ਲੱਗੇਗਾ।
- Claimed By : ਫੇਸਬੁੱਕ ਯੂਜ਼ਰ ਅਹੀਰ ਛੋਰਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...