ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਫਰਜ਼ੀ ਸਾਬਤ ਹੋਇਆ। ਡਿਜ਼ਨੀ ਪਲੱਸ ਹੌਟਸਟਾਰ ਦੇ ਇਕ ਵਿਗਿਆਪਨ ਨੂੰ ਐਡਿਟ ਕਰਕੇ ਉਸਨੂੰ ਕਾਂਗਰਸ ਦੇ ਸਮਰਥਨ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵੀਡੀਓ ‘ਚ ਕਾਰਤਿਕ ਆਰੀਅਨ ਕਿਤੇ ਵੀ ਕਾਂਗਰਸ ਦਾ ਸਮਰਥਨ ਕਰਦੇ ਨਜ਼ਰ ਨਹੀਂ ਆਏ। ਵਾਇਰਲ ਵੀਡੀਓ ‘ਚ ਕਾਂਗਰਸ ਦੀ ਚੋਣ ਘੋਸ਼ਣਾ ਅਤੇ ਕਮਲਨਾਥ ਦਾ ਜ਼ਿਕਰ ਵੀ ਵੱਖ ਤੋਂ ਜੋੜਿਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਜਿਵੇਂ-ਜਿਵੇਂ ਮੱਧ ਪ੍ਰਦੇਸ਼ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ, ਸੋਸ਼ਲ ਮੀਡੀਆ ‘ਤੇ ਫਰਜੀ ਅਤੇ ਗੁੰਮਰਾਹਕੁੰਨ ਸੂਚਨਾਵਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਸ ਸੰਦਰਭ ਵਿੱਚ ਹੁਣ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਕਮਲਨਾਥ ਨੂੰ ਅਪਣਾ ਸਮਰਥਨ ਦਿੱਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ। ਪਤਾ ਚੱਲਿਆ ਕਿ ਇਸ ਵੀਡੀਓ ਨੂੰ ਡਿਜ਼ਨੀ ਹੌਟਸਟਾਰ ਦੇ ਇੱਕ ਵਿਗਿਆਪਨ ਦੇ ਵੀਡੀਓ ਨਾਲ ਛੇੜਛਾੜ ਕਰਕੇ ਬਣਾਇਆ ਗਿਆ ਹੈ।
ਫੇਸਬੁੱਕ ਪੇਜ INC ਨੇ 30 ਅਕਤੂਬਰ ਨੂੰ ਇੱਕ ਵੀਡੀਓ ਪੋਸਟ ਕੀਤਾ ਅਤੇ ਲਿਖਿਆ, “ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਕਮਲਨਾਥ ਜੀ ਨੂੰ ਆਪਣਾ ਸਮਰਥਨ ਦਿੱਤਾ।”
ਵਾਇਰਲ ਪੋਸਟ ਦੇ ਕੰਟੇਂਟ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਪੋਸਟ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ ਨੇ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਕਾਰਤਿਕ ਆਰੀਅਨ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਸਕੈਨ ਕੀਤਾ। ਸਾਨੂੰ ਉਨ੍ਹਾਂ ਦੇ ਐਕਸ ਹੈਂਡਲ ‘ਤੇ ਅਸਲੀ ਵੀਡੀਓ ਮਿਲਾ। ਇਹ 31 ਅਕਤੂਬਰ ਨੂੰ ਪੋਸਟ ਕੀਤਾ ਗਿਆ ਸੀ। ਇਹ ਕੋਈ ਸਿਆਸੀ ਵੀਡੀਓ ਨਹੀਂ ਸੀ। ਇਹ ਵੀਡੀਓ ਡਿਜ਼ਨੀ ਪਲੱਸ ਹੌਟਸਟਾਰ ਦਾ ਇੱਕ ਵਿਗਿਆਪਨ ਸੀ। ਇਸ ਨੂੰ ਪੋਸਟ ਕਰਦੇ ਹੋਏ ਕਾਰਤਿਕ ਨੇ ਲਿਖਿਆ ਕਿ ਇਹ ਅਸਲੀ ਵਿਗਿਆਪਨ ਹੈ, ਬਾਕੀ ਸਭ ਫਰਜ਼ੀ ਹਨ।
ਅਸਲੀ ਵੀਡੀਓ ਕਾਰਤਿਕ ਦੇ ਇੰਸਟਾਗ੍ਰਾਮ ‘ਤੇ ਮੌਜੂਦ ਹੈ। ਇਸਨੂੰ ਇੱਥੇ 23 ਸਤੰਬਰ ਨੂੰ ਪੋਸਟ ਕੀਤਾ ਗਿਆ ਸੀ। ਇਸਨੂੰ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਅਸਲੀ ਵੀਡੀਓ ਡਿਜ਼ਨੀ ਪਲੱਸ ਹੌਟਸਟਾਰ ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। ਇਹ 27 ਸਤੰਬਰ 2023 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵਿੱਚ ਵੀ ਸਾਫ ਦੇਖਿਆ ਜਾ ਸਕਦਾ ਹੈ ਕਿ ਡਿਜ਼ਨੀ ਪਲੱਸ ਹੌਟਸਟਾਰ ਦਾ ਇੱਕ ਵਿਗਿਆਪਨ ਸੀ।
ਹੁਣ ਤੱਕ ਦੀ ਸਾਡੀ ਜਾਂਚ ਤੋਂ ਇਹ ਸਾਫ਼ ਹੋ ਗਿਆ ਸੀ ਕਿ ਕਾਂਗਰਸ ਅਤੇ ਕਮਲਨਾਥ ਦੇ ਸਮਰਥਨ ਵਿੱਚ ਡਿਜ਼ਨੀ ਪਲੱਸ ਹੌਟਸਟਾਰ ਦੇ ਵਿਗਿਆਪਨ ਦਾ ਇੱਕ ਵੀਡੀਓ ਐਡਿਟ ਕਰਕੇ ਵਾਇਰਲ ਕੀਤਾ ਗਿਆ ਹੈ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕਾਰਤਿਕ ਆਰੀਅਨ ਦੀ ਟੀਮ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਵਲੋਂ ਜਾਣਕਾਰੀ ਦਿੰਦੇ ਹੋਏ ਇਹ ਸਪੱਸ਼ਟ ਕੀਤਾ ਗਿਆ ਕਿ ਵਾਇਰਲ ਵੀਡੀਓ ਫਰਜ਼ੀ ਹੈ।
ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਪੇਜ ਦੀ ਜਾਂਚ ਕੀਤੀ ਗਈ। ਫੇਸਬੁੱਕ ਪੇਜ INC ਜੈਪੁਰ ਤੋਂ ਚਲਾਇਆ ਜਾਂਦਾ ਹੈ। ਇਸ ਤੋਂ ਵੱਧ ਜਾਣਕਾਰੀ ਇਸ ਪੇਜ ‘ਤੇ ਨਹੀਂ ਮਿਲੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਫਰਜ਼ੀ ਸਾਬਤ ਹੋਇਆ। ਡਿਜ਼ਨੀ ਪਲੱਸ ਹੌਟਸਟਾਰ ਦੇ ਇਕ ਵਿਗਿਆਪਨ ਨੂੰ ਐਡਿਟ ਕਰਕੇ ਉਸਨੂੰ ਕਾਂਗਰਸ ਦੇ ਸਮਰਥਨ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਵੀਡੀਓ ‘ਚ ਕਾਰਤਿਕ ਆਰੀਅਨ ਕਿਤੇ ਵੀ ਕਾਂਗਰਸ ਦਾ ਸਮਰਥਨ ਕਰਦੇ ਨਜ਼ਰ ਨਹੀਂ ਆਏ। ਵਾਇਰਲ ਵੀਡੀਓ ‘ਚ ਕਾਂਗਰਸ ਦੀ ਚੋਣ ਘੋਸ਼ਣਾ ਅਤੇ ਕਮਲਨਾਥ ਦਾ ਜ਼ਿਕਰ ਵੀ ਵੱਖ ਤੋਂ ਜੋੜਿਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।