ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਿਆ ਕਿ 2016 ‘ਚ ਭੁੱਖ ਹੜਤਾਲ ਕਾਰਨ ਬੀਮਾਰ ਹੋਏ ਕਨ੍ਹਈਆ ਕੁਮਾਰ ਦੀ ਤਸਵੀਰ ਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇਤਾ ਕਨ੍ਹਈਆ ਕੁਮਾਰ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਨ੍ਹਾਂ ਨੂੰ ਲੇਟੇ ਹੋਏ ਦੇਖਿਆ ਜਾ ਸਕਦਾ ਹੈ। ਕਨ੍ਹਈਆ ਕੁਮਾਰ ਉੱਤਰ-ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। ਵਾਇਰਲ ਤਸਵੀਰ ਨੂੰ ਉਨ੍ਹਾਂ ‘ਤੇ ਹੋਏ ਹਾਲੀਆ ਹਮਲੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ਵਿੱਚ ਅਸੀਂ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਦਰਅਸਲ ਵਾਇਰਲ ਤਸਵੀਰ ਸਾਲ 2016 ਦੀ ਹੈ, ਉਸ ਸਮੇਂ ਕਨ੍ਹਈਆ ਕੁਮਾਰ ਜੇਐਨਯੂ ਵਿੱਚ ਸਨ। ਇੱਕ ਭੁੱਖ ਹੜਤਾਲ ਦੇ ਸਮੇਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਇਹ ਤਸਵੀਰ ਉਸ ਸਮੇਂ ਦੀ ਹੈ। ਹੁਣ ਇਸੇ ਪੁਰਾਣੀ ਤਸਵੀਰ ਨੂੰ ਚੱਲ ਰਹੀਆਂ ਆਮ ਚੋਣਾਂ ਦੇ ਵਿਚਕਾਰ ਦੁਰਪ੍ਰਚਾਰ ਦੇ ਇਰਾਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ਮੋਦੀ ਦਾ ਪਰਿਵਾਰ ਨੇ 20 ਮਈ ਨੂੰ ਕਨ੍ਹਈਆ ਕੁਮਾਰ ਦੀ ਫੋਟੋ ਨੂੰ ਉਨ੍ਹਾਂ ‘ਤੇ ਹਾਲੀਆ ਹੋਏ ਹਮਲੇ ਨਾਲ ਜੋੜ ਕੇ ਪੋਸਟ ਕੀਤਾ ਹੈ। ਨਾਲ ਲਿਖਿਆ ਕਿ ਇੱਕ ਥੱਪੜ ਨਾਲ ਇਹ ਹਾਲ। ਹੱਜੇ ਤਾਂ ਜੁੱਤੇ ਖਾਣੇ ਹੈ।
ਇਸ ਨੂੰ ਸੱਚ ਮੰਨਦੇ ਹੋਏ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਕਨ੍ਹਈਆ ਕੁਮਾਰ ਦੀ ਵਾਇਰਲ ਤਸਵੀਰ ਦੀ ਸੱਚਾਈ ਦਾ ਪਤਾ ਲਗਾਉਣ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਸ ਨੂੰ ਗੂਗਲ ਲੈਂਸ ਨਾਲ ਸਰਚ ਕੀਤਾ। ਸਾਨੂੰ ਇਹ ਤਸਵੀਰ NDTV ਦੀ ਵੈੱਬਸਾਈਟ ‘ਤੇ ਮਿਲੀ। 7 ਮਈ 2016 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ ਕਿ ਜੇਐਨਯੂ ਸਟੂਡੈਂਟ ਯੂਨੀਅਨ ਦੇ ਪ੍ਰੈਸੀਡੈਂਟ ਕਨ੍ਹਈਆ ਕੁਮਾਰ ਨੂੰ ਭੁੱਖ ਹੜਤਾਲ ਦੇ ਬਾਅਦ ਬਿਮਾਰ ਹੋਣ ‘ਤੇ ਜੇਐਨਯੂ ਹੈਲਥ ਸੈਂਟਰ ਲਿਜਾਇਆ ਗਿਆ।
21 ਮਈ 2024 ਨੂੰ ਟੀਵੀ 9 ਭਾਰਤਵਰਸ਼ ਨੇ ਆਪਣੀ ਵੈੱਬਸਾਈਟ ‘ਤੇ ਪਬਲਿਸ਼ ਇੱਕ ਖਬਰ ਵਿੱਚ ਦੱਸਿਆ ਕਿ ਕਨ੍ਹਈਆ ਕੁਮਾਰ ‘ਤੇ 17 ਮਈ ਨੂੰ ਹਮਲਾ ਹੋਇਆ ਸੀ। ਇਸ ਮਾਮਲੇ ਵਿੱਚ ਪੁਲਸ ਨੇ ਇੱਕ ਆਰੋਪੀ ਅਜੇ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਕੜਕੜਡੂਮਾ ਕੋਰਟ ਤੋਂ ਜ਼ਮਾਨਤ ਮਿਲ ਗਈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਦੇ ਗਿਰੀਸ਼ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਇਰਲ ਦਾਅਵਾ ਗਲਤ ਹੈ। ਕਨ੍ਹਈਆ ਕੁਮਾਰ ਦੀ ਇਹ ਤਸਵੀਰ ਕਾਫੀ ਪੁਰਾਣੀ ਹੈ।
ਜਾਂਚ ਦੇ ਅੰਤ ਵਿੱਚ ਪੁਰਾਣੀ ਫੋਟੋ ਨੂੰ ਹਾਲੀਆ ਦੱਸਦਿਆਂ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ।
ਵਿਸ਼ਵਾਸ ਨਿਊਜ਼ ਨੇ ਲੋਕ ਸਭਾ ਚੋਣਾਂ ਨਾਲ ਸਬੰਧਤ ਕਈ ਫਰਜ਼ੀ ਅਤੇ ਗੁੰਮਰਾਹਕੁੰਨ ਦਾਅਵਿਆਂ ਦੀ ਜਾਂਚ ਕੀਤੀ ਹੈ। ਉਨ੍ਹਾਂ ਦੀ ਫ਼ੈਕ੍ਟ ਚੈੱਕ ਰਿਪੋਰਟ ਇੱਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ‘ਚ ਪਤਾ ਲੱਗਿਆ ਕਿ 2016 ‘ਚ ਭੁੱਖ ਹੜਤਾਲ ਕਾਰਨ ਬੀਮਾਰ ਹੋਏ ਕਨ੍ਹਈਆ ਕੁਮਾਰ ਦੀ ਤਸਵੀਰ ਨੂੰ ਹੁਣ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।