Fact Check: ਅਦਾਕਾਰਾ ਕੰਗਨਾ ਰਣੌਤ ਦਾ ਇਹ ਵੀਡੀਓ ਹੈ ਪੁਰਾਣਾ , ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਗੁੰਮਰਾਹਕੁੰਨ ਨਿਕਲਿਆ । ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਔਰਤਾਂ ਦੀ ਭੀੜ ਨੂੰ ਅਭਿਨੇਤਰੀ ਕੰਗਨਾ ਰਣੌਤ ਦੇ ਪੋਸਟਰ ਨੂੰ ਸਿਆਹੀ ਲਗਾਉਂਦੇ ਹੋਏ ਅਤੇ ਜੁੱਤੇ ਚੱਪਲਾਂ ਨਾਲ ਪੋਸਟਰ ਦੀ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦੇ ਹੋਏ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੀ ਜਨਤਾ ਨੇ ਕੰਗਨਾ ਰਣੌਤ ਦੀ ਫੋਟੋ ਨੂੰ ਜੁੱਤੇ – ਚੱਪਲਾਂ ਨਾਲ ਕੁੱਟਿਆ। ਹੋਰ ਯੂਜ਼ਰਸ ਵੀ ਇਸ ਵੀਡੀਓ ਨੂੰ ਹਾਲੀਆ ਮੰਨ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਵਿਸਤਾਰ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਸਗੋਂ ਸਤੰਬਰ 2020 ਦਾ ਹੈ, ਜਦੋਂ ਮੁੰਬਈ ਵਿੱਚ ਸ਼ਿਵ ਸੈਨਾ ਦੀ ਠਾਣੇ ਸਥਿਤ ਸ਼ਾਖਾ ਆਨੰਦ ਮਠ ਦੀਆਂ ਮਹਿਲਾ ਵਰਕਰਾਂ ਨੇ ਅਭਿਨੇਤਰੀ ਕੰਗਨਾ ਰਣੌਤ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਹ ਪ੍ਰਦਰਸ਼ਨ ਕੰਗਨਾ ਦੇ ਉਸ ਬਿਆਨ ਤੋਂ ਬਾਅਦ ਹੋਇਆ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਮੁੰਬਈ ਦੀ ਸਥਿਤੀ ਪਾਕ ਅਧਿਕ੍ਰਿਤ ਕਸ਼ਮੀਰ ਵਰਗੀ ਹੈ ਅਤੇ ਉਨ੍ਹਾਂ ਨੂੰ ਮੁੰਬਈ ‘ਚ ਰਹਿਣ ਵਿੱਚ ਡਰ ਲੱਗਦਾ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ” RZ News & Entertainment Network ”ਨੇ ਵਾਇਰਲ ਵੀਡੀਓ ਨੂੰ ਫੇਸਬੁੱਕ ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ” Desh ki Janta Ne Kangana Ranaut ki photo ko jute chappal se pita…”

ਵੀਡੀਓ ਦੇ ਉੱਤੇ ਲਿਖਿਆ ਹੈ,’ਕੰਗਨਾ ਰਣੌਤ ਦੇ ਖਿਲਾਫ ਦੇਸ਼ ਦੀ ਜਨਤਾ ਵਿੱਚ ਭਾਰੀ ਆਕ੍ਰੋਸ਼,ਦੇਸ਼ ਵਿੱਚ ਭਾਰੀ ਵਿਨੋਦ ਪ੍ਰਦਰਸ਼ਨ

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਔਨਲਾਈਨ ਟੂਲ ਦੀ ਵਰਤੋਂ ਕੀਤੀ । ਵੀਡੀਓ ਨੂੰ InVID ਟੂਲ ‘ਤੇ ਅੱਪਲੋਡ ਕਰਕੇ ਬਹੁਤ ਸਾਰੇ ਗ੍ਰੈਬਸ ਕੱਢੇ । ਫਿਰ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਵਿੱਚ ਅਪਲੋਡ ਕਰਕੇ ਖੋਜ ਕਰਨੀ ਸ਼ੁਰੂ ਕੀਤੀ । ਸਾਨੂੰ etvbharat.com ‘ਤੇ ਵਾਇਰਲ ਵੀਡੀਓ 4 ਸਤੰਬਰ 2020 ਨੂੰ ਇੱਕ ਖਬਰ ਵਿੱਚ ਪ੍ਰਕਾਸ਼ਿਤ ਮਿਲਿਆ।

ਖਬਰਾਂ ਮੁਤਾਬਿਕ ,ਮੁੰਬਈ ‘ਚ ਸ਼ਿਵ ਸੈਨਾ ਦੀ ਠਾਣੇ ਸਥਿਤ ਸ਼ਾਖਾ ਆਨੰਦ ਮਠ ਦੀਆਂ ਮਹਿਲਾ ਵਰਕਰਾਂ ਨੇ ਅਭਿਨੇਤਰੀ ਕੰਗਨਾ ਰਣੌਤ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਕੰਗਨਾ ਦੇ ਉਸ ਬਿਆਨ ਦੇ ਬਾਅਦ ਹੋਇਆ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਮੁੰਬਈ ਦੀ ਸਥਿਤੀ ਪਾਕ ਅਧਿਕ੍ਰਿਤ ਕਸ਼ਮੀਰ ਵਰਗੀ ਹੈ ਅਤੇ ਉਨ੍ਹਾਂ ਨੂੰ ਮੁੰਬਈ ਰਹਿਣ ਵਿੱਚ ਡਰ ਲੱਗਦਾ ਹੈ। ਪ੍ਰਦਰਸ਼ਨਕਾਰੀਆਂ ਨੇ ਅਭਿਨੇਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜੇਕਰ ਉਹ ਇੱਥੇ ਅਸੁਰੱਖਿਅਤ ਮਹਿਸੂਸ ਕਰਦੀ ਹੈ ਤਾਂ ਉਹ ਸ਼ਹਿਰ ਅਤੇ ਰਾਜ ਛੱਡ ਦੇਵੇ। ਪੂਰੀ ਖ਼ਬਰ ਇੱਥੇ ਪੜ੍ਹੋ।

timesofindia.indiatimes.com ਦੇ ਇੱਕ ਖਬਰ ਦੇ ਵੀਡੀਓ ਵਿੱਚ ਇਸ ਪ੍ਰੋਟੈਸਟ ਦੀ ਤਸਵੀਰ ਨੂੰ ਥੰਬਨੇਲ ਵਜੋਂ ਵਰਤਿਆ ਗਿਆ ਸੀ। 6 ਸਤੰਬਰ 2020 ਨੂੰ ਪ੍ਰਕਾਸ਼ਿਤ ਕਰ ਲਿਖਿਆ ਹੋਇਆ ਸੀ: Kangana Ranaut’s father demands security for her daughter ‘ ਪੂਰੀ ਖ਼ਬਰ ਇੱਥੇ ਪੜ੍ਹੋ।

ABP Live ਦੇ ਫੇਸਬੁੱਕ ਪੇਜ ਤੇ 4 ਸਤੰਬਰ 2020 ਨੂੰ ਕੰਗਣਾ ਦੇ ਖਿਲਾਫ ਹੋਏ ਇਸ ਪ੍ਰੋਟੇਸਟ ਨਾਲ ਜੁੜੇ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ । ਵੀਡੀਓ ਅੱਪਲੋਡ ਕਰਕੇ ਲਿਖਿਆ ਗਿਆ ਸੀ; Women supporters of Shiv Sena stage protest against Kangana ” ਵੀਡੀਓ ਨੂੰ ਇੱਥੇ ਦੇਖੋ।

ਮਾਮਲੇ ਵਿੱਚ ਵੱਧ ਜਾਣਕਾਰੀ ਦੇ ਲਈ ਅਸੀਂ ਮਿਡ ਡੇ ਮੁੰਬਈ ਦੇ ਸੀਨੀਅਰ ਕਾਰਸਪੌਂਡੈਂਟ ਸਮੀਉੱਲਾਹ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਵੀ ਸ਼ੇਅਰ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਜਦੋਂ ਕੰਗਨਾ ਰਣੌਤ ਨੇ ‘ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਨਾਲ ਮੁੰਬਈ ਦੀ ਤੁਲਨਾ ਕੀਤੀ ਸੀ ‘ਉਦੋਂ ਉਨ੍ਹਾਂ ਦੇ ਖਿਲਾਫ ਸ਼ਿਵ ਸੈਨਾ ਦੀਆ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਹਾਲ ਦੀ ਨਹੀਂ, ਪੁਰਾਣੀ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸੋਸ਼ਲ ਸਕੈਨਿੰਗ ਵਿੱਚ, ਸਾਨੂੰ ਪਤਾ ਲੱਗਾ ਕਿ ਇਸ ਫੇਸਬੁੱਕ ਪੇਜ ਨੂੰ 40,440 ਲੋਕ ਫੋਲੋ ਕਰਦੇ ਹਨ ਅਤੇ ਪੇਜ ਨੂੰ 26 ਜਨਵਰੀ, 2020 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਵੀਡੀਓ ਗੁੰਮਰਾਹਕੁੰਨ ਨਿਕਲਿਆ । ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts