Fact Check: ਅਨੰਤ-ਰਾਧਿਕਾ ਦੇ ਸੰਗੀਤ ਵਿੱਚ ਹਾਰਮੋਨੀਅਮ ਵਜਾਉਂਦੇ ਜਸਟਿਨ ਬੀਬਰ ਦੀ ਵਾਇਰਲ ਤਸਵੀਰ AI ਤੋਂ ਬਣਾਈ ਗਈ ਹੈ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ ਵਿੱਚ ਹਾਰਮੋਨੀਅਮ ਵਜਾਉਂਦੇ ਜਸਟਿਨ ਬੀਬਰ ਦੀ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ AI ਦੁਆਰਾ ਬਣਾਈ ਗਈ ਹੈ। ਲੋਕ ਇਸ ਫੋਟੋ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ। 5 ਜੁਲਾਈ ਨੂੰ ਹੋਏ ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ‘ਚ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਪੌਪ ਸਟਾਰ ਜਸਟਿਨ ਬੀਬਰ ਵੀ ਇਸ ਸੰਗੀਤ ਸਮਾਰੋਹ ‘ਚ ਪਰਫਾਰਮ ਕਰਨ ਲਈ ਮੁੰਬਈ ਪਹੁੰਚੇ ਸਨ। ਹੁਣ ਇਸ ਨਾਲ ਜੋੜਦੇ ਹੋਏ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਜਸਟਿਨ ਬੀਬਰ ਨੂੰ ਭਾਰਤੀ ਪਹਿਰਾਵੇ ਵਿੱਚ ਹਾਰਮੋਨੀਅਮ ਵਜਾਉਂਦੇ ਹੋਏ ਦੇਖਿਆ ਜਾ ਸਕਦਾ। ਯੂਜ਼ਰਸ ਇਸ ਤਸਵੀਰ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗਲਤ ਪਾਇਆ। ਜਸਟਿਨ ਬੀਬਰ ਨੇ ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ‘ਚ ਪਰਫਾਰਮ ਕੀਤਾ ਸੀ। ਪਰ ਵਾਇਰਲ ਤਸਵੀਰ ਅਸਲੀ ਨਹੀਂ ਹੈ। ਹਾਰਮੋਨੀਅਮ ਵਜਾਉਂਦੇ ਜਸਟਿਨ ਬੀਬਰ ਦੀ ਇਹ ਤਸਵੀਰ AI ਜਨਰੇਟਿਡ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਸੋਸ਼ਲ ਮੀਡੀਆ ਯੂਜ਼ਰ ‘ਆਲੋਕ ਮਿਸ਼ਰਾ’ ਨੇ ਵਾਇਰਲ ਪੋਸਟ (ਆਰਕਾਇਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਭਾਰਤੀ ਸਭ ਨੂੰ ਨਚਾਉਣ ਜਾਣਦੇ ਹਨ,ਇਤਿਹਾਸ ਵਿੱਚ ਵੀ ਇਹ ਦਰਜ ਹੈ। Long live ”

ਪੜਤਾਲ

ਸਭ ਤੋਂ ਪਹਿਲਾਂ ਅਸੀਂ ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ਵਿੱਚ ਜਸਟਿਨ ਬੀਬਰ ਦੇ ਪਰਫੌਰਮੰਸ ਨੂੰ ਲੈ ਕੇ ਸਰਚ ਕੀਤਾ। ਸਾਨੂੰ ਵਿਰਲ ਭਯਾਨੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਜਸਟਿਨ ਬੀਬਰ ਦੇ ਪਰਫਾਰਮ ਕਰਨ ਵਾਲਾ ਵੀਡੀਓ ਮਿਲਾ। 6 ਜੁਲਾਈ 2024 ਨੂੰ ਸ਼ੇਅਰ ਵੀਡੀਓ ‘ਚ ਜਸਟਿਨ ਨੂੰ ਵੈਸਟਰਨ ਕੱਪੜਿਆਂ ‘ਚ ਗਾਣਾ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਜਸਟਿਨ ਬੀਬਰ ਦੀ ਪਰਫੌਰਮੰਸ ਦਾ ਵੀਡੀਓ htcity ਦੇ ਵੈਰੀਫਾਈਡ ਇੰਸਟਾਗ੍ਰਾਮ ਹੈਂਡਲ ‘ਤੇ ਵੀ ਮਿਲਾ।

ਵਾਇਰਲ ਤਸਵੀਰ ਅਸਲੀ ਨਹੀਂ ਲੱਗਦੀ, ਜੋ ਇਸਦੇ AI ਦੁਆਰਾ ਬਣੀ ਹੋਣ ਦੇ ਸੰਕੇਤ ਦਿੰਦੀ ਹੈ। ਫੋਟੋ ਦੇ AI ਤੋਂ ਬਣੇ ਹੋਣ ਦੀ ਸੰਭਾਵਨਾ ਨੂੰ ਅਸੀਂ ਏਆਈ ਟੂਲ Hive Moderation ਦੀ ਮਦਦ ਨਾਲ ਚੈੱਕ ਕੀਤਾ। ਇਸ ਦੇ ਮੁਤਾਬਕ, ਵਾਇਰਲ ਤਸਵੀਰ 94.3 ਫੀਸਦੀ AI ਤੋਂ ਬਣੀ ਹੋਈ ਹੈ।

ਅਸੀਂ ਫੋਟੋ ਨੂੰ ਇਕ ਹੋਰ ਟੂਲ ‘ਈਜ਼ ਇਟ ਏਆਈ’ ਰਾਹੀਂ ਸਰਚ ਕੀਤਾ। ਇੱਥੇ ਫੋਟੋ ਦੇ AI ਤੋਂ ਬਣੇ ਹੋਣ ਦੀ ਸੰਭਾਵਨਾ 83.41 ਪ੍ਰਤੀਸ਼ਤ ਦਿਖਾਈ ਗਈ ਹੈ।

ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ contentatscale.ai ਟੂਲ ਦੀ ਵਰਤੋਂ ਵੀ ਕੀਤੀ। ਇੱਥੇ ਤਸਵੀਰ ਦੇ AI ਦੁਆਰਾ ਬਣੇ ਹੋਣ ਦੀ ਸੰਭਾਵਨਾ 98% ਨਿਕਲੀ।

ਵਾਇਰਲ ਤਸਵੀਰ ਨਾਲ ਜੁੜੀ ਰਿਪੋਰਟ ਸਾਨੂੰ Boldsky ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਮਿਲੀ। 5 ਜੁਲਾਈ 2024 ਨੂੰ ਸ਼ੇਅਰ ਕੀਤੀ ਗਈ ਵੀਡੀਓ ‘ਚ ਦੱਸਿਆ ਗਿਆ,ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਏਆਈ ਦੁਆਰਾ ਬਣਾਈ ਗਈ ਹੈ, ਜਿਸ ਨੂੰ ਲੋਕ ਅਸਲੀ ਮੰਨ ਰਹੇ ਹਨ।

ਅਸੀਂ ਤਸਵੀਰ ਨੂੰ AI ਐਕਸਪਰਟ ਅਤੇ ALTRD ਦੀ ਸੰਸਥਾਪਕ ਗਾਇਤਰੀ ਅਗਰਵਾਲ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਤਸਵੀਰ AI ਦੀ ਵਰਤੋਂ ਕਰਕੇ ਬਣਾਈ ਗਈ ਹੈ।

AI ਅਤੇ deepfakes ਨਾਲ ਸਬੰਧਤ ਫ਼ੈਕ੍ਟ ਚੈੱਕ ਰਿਪੋਰਟਾਂ ਨੂੰ ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ‘ਤੇ ਪੜ੍ਹੀਆਂ ਜਾ ਸਕਦਾ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਯੂਜ਼ਰ ਨੂੰ 3 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਲਖਨਊ ਦਾ ਰਹਿਣ ਵਾਲਾ ਹੈ।

ਨਤੀਜਾ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ ਵਿੱਚ ਹਾਰਮੋਨੀਅਮ ਵਜਾਉਂਦੇ ਜਸਟਿਨ ਬੀਬਰ ਦੀ ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ AI ਦੁਆਰਾ ਬਣਾਈ ਗਈ ਹੈ। ਲੋਕ ਇਸ ਫੋਟੋ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts