ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਕੰਪਨੀ ਵੱਲੋਂ ਅਜਿਹਾ ਕੋਈ ਆਫਰ ਨਹੀਂ ਦਿੱਤਾ ਜਾ ਰਿਹਾ ਹੈ। ਪਾਠਕਾਂ ਨੂੰ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਫ੍ਰੀ ਆਫਰਸ ਦੇ ਨਾਂ ‘ਤੇ ਕਈ ਤਰ੍ਹਾਂ ਦੀਆਂ ਫਰਜ਼ੀ ਪੋਸਟਾਂ ਵਾਇਰਲ ਹੁੰਦੀਆਂ ਹਨ। ਇਹਨਾਂ ਪੋਸਟਾਂ ਦਾ ਉਦੇਸ਼ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਕੱਠਾ ਕਰਨਾ ਅਤੇ ਧੋਖਾਧੜੀ ਕਰਨਾ ਹੁੰਦਾ ਹੈ। ਹੁਣ ਅਜਿਹੀ ਹੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੀਓ ਕੰਪਨੀ ਆਪਣੇ ਸੱਤ ਸਾਲ ਪੂਰੇ ਹੋਣ ‘ਤੇ 1950 ਰੁਪਏ ਦਾ ਮੁਫਤ ਇਨਾਮ ਦੇ ਰਹੀ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ। ਜੀਓ ਦੇ ਨਾਂ ‘ਤੇ ਵਾਇਰਲ ਹੋ ਰਹੀ ਪੋਸਟ ਗਲਤ ਹੈ। ਏਕਸਪਰਟ ਦਾ ਕਹਿਣਾ ਹੈ ਕਿ ਅਜਿਹੇ ਲਿੰਕ ‘ਤੇ ਭੁੱਲ ਕੇ ਵੀ ਕਲਿੱਕ ਨਹੀਂ ਕਰਨਾ ਚਾਹੀਦਾ ਹੈ। ਜੀਓ ਆਪਣੇ ਉਪਭੋਗਤਾਵਾਂ ਨੂੰ ਕੋਈ ਮੁਫਤ ਇਨਾਮ ਨਹੀਂ ਦੇ ਰਿਹਾ ਹੈ।
ਫੇਸਬੁੱਕ ਯੂਜ਼ਰ ‘ਡਾਇਰੈਕਟ ਲੋਕਲ’ ਨੇ (ਆਰਕਾਈਵਡ ਵਰਜ਼ਨ) 4 ਜੂਨ ਨੂੰ ਮੁਕੇਸ਼ ਅੰਬਾਨੀ ਦੀ ਫੋਟੋ ਵਾਲੀ ਇੱਕ ਪੋਸਟ ਸ਼ੇਅਰ ਕੀਤੀ। ਵਾਇਰਲ ਪੋਸਟ ਵਿੱਚ ਲਿਖਿਆ ਹੈ, “ਜਿੱਤਿਆ ਹੋਇਆ ਇਨਾਮ ਤੁਰੰਤ ਪ੍ਰਾਪਤ ਕਰੋ!!!! ਅੱਜ ਹੀ ਪ੍ਰਾਪਤ ਕਰੋ।”
ਪੋਸਟ ਦੇ ਉੱਪਰ ਲਿਖਿਆ ਹੈ: ਜੀਓ ਕੰਪਨੀ ਦੇ ਸੱਤ ਸਾਲ ਪੂਰੇ ਹੋਣ ‘ਤੇ, ਤੁਹਾਨੂੰ ਦਿੱਤਾ ਜਾਂਦਾ ਹੈ ਰੁਪਏ 1950 ਬਿਲਕੁਲ ਮੁਫ਼ਤ। ਖਾਤੇ ਵਿੱਚ ਪੈਸੇ ਲੈਣ ਲਈ ਕਲਿੱਕ ਕਰੋ।
ਕਈ ਹੋਰ ਯੂਜ਼ਰਸ ਨੇ ਇਸ ਪੋਸਟ ਨੂੰ ਦੂੱਜੇ ਅਤੇ ਮਿਲਦੇ-ਜੁਲਦੇ ਦਾਅਵੇ ਨਾਲ ਸਾਂਝਾ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਪੋਸਟ ਵਿੱਚ ਵਰਤੀ ਗਈ ਵੈੱਬਸਾਈਟ ਦੇ URL ਨੂੰ ਦੇਖਿਆ। ਇਸ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਇਹ ਜੀਓ ਦੀ ਵੈੱਬਸਾਈਟ ਦਾ ਲਿੰਕ ਨਹੀਂ, ਸਗੋਂ ਕਿਸੇ ਫਰਾਡ ਵੈੱਬਸਾਈਟ ਦਾ ਲਿੰਕ ਹੈ। ਦਿੱਤੇ ਗਏ ਲਿੰਕ ‘ਤੇ ਕਲਿੱਕ ਕਰਨ ‘ਤੇ ‘getnowwz.in’ ਨਾਂ ਦੀ ਵੈੱਬਸਾਈਟ ਦਾ ਲਿੰਕ ਖੁੱਲ੍ਹ ਗਿਆ, ਜਿਸ ‘ਤੇ ਲਿਖਿਆ ਹੈ ਕਿ ਸਕ੍ਰੈਚ ਕਾਰਡ ‘ਤੇ ਕਲਿੱਕ ਕਰਕੇ ਪੈਸੇ ਤੁਸੀਂ ਆਪਣੇ ਬੈਂਕ ‘ਚ ਲੈ ਸਕਦੇ ਹੋ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜੀਓ ਦੀ ਅਧਿਕਾਰਤ ਵੈੱਬਸਾਈਟ ‘ਤੇ ਸਰਚ ਕੀਤਾ। ਸਾਨੂੰ ਉੱਥੇ ਅਜਿਹੀ ਕੋਈ ਆਫ਼ਰ ਨਹੀਂ ਮਿਲੀ। ਜੇਕਰ ਕੰਪਨੀ ਵੱਲੋਂ ਇੰਨਾ ਵੱਡਾ ਆਫਰ ਦਿੱਤਾ ਜਾਂਦਾ ਤਾਂ ਇਸ ਬਾਰੇ ਕੋਈ ਨਾ ਕੋਈ ਜਾਣਕਾਰੀ ਵੈੱਬਸਾਈਟ ‘ਤੇ ਜ਼ਰੂਰ ਮੌਜੂਦ ਹੁੰਦੀ। ਅਸੀਂ ਜੀਓ ਦੇ ਸੋਸ਼ਲ ਮੀਡੀਆ ਹੈਂਡਲਸ ਨੂੰ ਵੀ ਸਰਚ ਕੀਤਾ। ਉੱਥੇ ਵੀ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਪੋਸਟ ਨਹੀਂ ਮਿਲੀ।
ਅੱਗੇ ਜਾਂਚ ਵਿੱਚ ਅਸੀਂ ਵਾਇਰਲ ਪੋਸਟ ਦੇ ਅਧਾਰ ‘ਤੇ ਕੁਝ ਕੀਵਰਡ ਬਣਾਏ। ਫਿਰ ਉਨ੍ਹਾਂ ਨੂੰ ਗੂਗਲ ਓਪਨ ਸਰਚ ਟੂਲ ਰਾਹੀਂ ਖੋਜਿਆ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੀਓ ਦੇ ਨਾਂ ‘ਤੇ ਕੋਈ ਫਰਜ਼ੀ ਪੋਸਟ ਵਾਇਰਲ ਹੋਈ ਹੈ। ਇਸ ਤੋਂ ਪਹਿਲਾਂ ਵੀ ਜਿਓ ਦੇ ਨਾਂ ‘ਤੇ ਕਈ ਤਰ੍ਹਾਂ ਦੇ ਫਰਜ਼ੀ ਮੈਸੇਜ ਵਾਇਰਲ ਹੋਏ ਸਨ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਇੱਥੇ ਸਾਡੀ ਫ਼ੈਕ੍ਟ ਚੈੱਕ ਸਟੋਰੀ ਨੂੰ ਪੜ੍ਹ ਸਕਦੇ ਹੋ।
ਵੱਧ ਜਾਣਕਾਰੀ ਲਈ ਅਸੀਂ ਭਾਰਤੀ ਸਾਈਬਰ ਆਰਮੀ ਦੇ ਪ੍ਰਧਾਨ ਅਤੇ ਭਾਰਤੀ ਪੁਲਿਸ ਦੇ ਸਾਈਬਰ ਕ੍ਰਾਈਮ ਸਲਾਹਕਾਰ ਕਿਸਲੇ ਚੌਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਲਿੰਕ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ, ਵਾਇਰਲ ਲਿੰਕ ‘ਤੇ ਕਲਿੱਕ ਨਾ ਕਰੋ। ਇਸ ਕਾਰਨ ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ ਅਤੇ ਤੁਹਾਡੇ ਅਕਾਊਂਟ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ। ਯੂਜ਼ਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜੇਕਰ ਕੋਈ ਕੰਪਨੀ ਅਜਿਹੇ ਆਫਰ ਦਿੰਦੀ ਹੈ, ਤਾਂ ਉਹ ਯਕੀਨੀ ਤੌਰ ‘ਤੇ ਇਸਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਜਾਂ ਵੈੱਬਸਾਈਟ ‘ਤੇ ਸ਼ੇਅਰ ਕਰੇਗੀ। ਇਸ ਲਈ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ ਇਸ ਦੀ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ।
ਅੰਤ ਵਿੱਚ ਜਦੋਂ ਫਰਜ਼ੀ ਪੋਸਟ ਕਰਨ ਵਾਲੇ ਪੇਜ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ 290 ਲੋਕ ਇਸਨੂੰ ਫਾਲੋ ਕਰਦੇ ਹਨ। ਫੇਸਬੁੱਕ ‘ਤੇ ਇਹ ਪੇਜ 26 ਮਾਰਚ 2022 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲੀ। ਕੰਪਨੀ ਵੱਲੋਂ ਅਜਿਹਾ ਕੋਈ ਆਫਰ ਨਹੀਂ ਦਿੱਤਾ ਜਾ ਰਿਹਾ ਹੈ। ਪਾਠਕਾਂ ਨੂੰ ਕਿਸੇ ਵੀ ਸ਼ੱਕੀ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।