ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜੋ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਉਹ ਪੁਰਾਣੀ ਵੀਡੀਓ ਹੈ ਅਤੇ ਜਾਪਾਨ ਵਿੱਚ 2011 ਚ ਆਈ ਸੁਨਾਮੀ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹੇ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਕਈ ਥਾਵਾਂ ‘ਤੇ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ‘ਚ ਪਾਣੀ ਦੇ ਤੇਜ਼ ਵਹਾਅ ‘ਚ ਵਾਹਨਾਂ ਨੂੰ ਰੁੜ੍ਹਦੇ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੱਸ ਰਹੇ ਹਨ ਕਿ ਇਹ ਪੰਜਾਬ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਜਾਪਾਨ ਵਿੱਚ 2011 ਵਿੱਚ ਆਈ ਸੁਨਾਮੀ ਦਾ ਹੈ, ਜਿਸ ਨੂੰ ਹੁਣ ਪੰਜਾਬ ਦੇ ਹਾਲੀਆ ਹਾਲਾਤਾਂ ਨਾਲ ਜੋੜਦੇ ਹੋਏ ਯੂਜ਼ਰਸ ਵੱਲੋਂ ਗ਼ਲਤ ਦਾਅਵਿਆਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘Mukesh Godara’ ਨੇ 12 ਜੁਲਾਈ 2023 ਨੂੰ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, “पंजाब में कुछ जिलों के हालात बाढ़ की वजह से गंभीर हो चुके हैं, राजस्थान के हनुमानगढ़ शहर, पीलीबंगा एवं श्रीगंगानगर जिले के नाली बैलट सूरतगढ़ के निवासियों से मेरा निवेदन है कि सतर्क रहें सावधानी से आवागमन करें क्योंकि घग्गर नदी में पानी अधिक से अधिक आने की संभावना है।#अत्यधिकवर्षा #बाढ़ #पंजाब #सूरतगढ़
एडवोकेट मुकेश गोदारा, सदस्य,उत्तर पश्चिम रेलवे,भारत सरकार”
ਵਾਇਰਲ ਵੀਡੀਓ ਦੀ ਸੱਚਾਈ ਦਾ ਪਤਾ ਲਗਾਉਣ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੌਟ ਨੂੰ Yandex ਟੂਲ ‘ਤੇ ਅੱਪਲੋਡ ਕੀਤਾ। ਸਾਨੂੰ ਕਈ ਵੈੱਬਸਾਈਟਾਂ ‘ਤੇ ਵਾਇਰਲ ਵੀਡੀਓ ਮਿਲਾ। ਸਰਚ ਦੌਰਾਨ ਸਾਨੂੰ ‘takuro suzuki’ ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ 18 ਦਸੰਬਰ 2011 ਨੂੰ ਅੱਪਲੋਡ ਮਿਲਿਆ। ਵੀਡੀਓ ਨੂੰ ਜਾਪਾਨ ਵਿੱਚ ਆਈ ਸੁਨਾਮੀ ਦਾ ਦੱਸਿਆ ਗਿਆ ਹੈ।
ਸਰਚ ਦੌਰਾਨ ਸਾਨੂੰ ਜਾਪਾਨੀ ਮੀਡੀਆ ਕੰਪਨੀ ‘ਫੂਜੀ ਨਿਊਜ਼ ਨੈੱਟਵਰਕ’ ਦੇ ਵੇਰੀਫਾਈਡ ਯੂਟਿਊਬ ਚੈਨਲ ‘FNN311’ ‘ਤੇ ਵਾਇਰਲ ਵੀਡੀਓ ਦਾ ਲੰਬਾ ਵਰਜਨ ਮਿਲਿਆ। 26 ਅਕਤੂਬਰ 2012 ਨੂੰ ਅਪਲੋਡ ਕੀਤੇ ਗਏ ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “ਇਹ ਵੀਡੀਓ ਜਾਪਾਨ ਵਿੱਚ 2011 ਵਿੱਚ ਆਈ ਸੁਨਾਮੀ ਦਾ ਹੈ। ਇਸ ‘ਚ ਨਜ਼ਰ ਆ ਰਿਹਾ ਸੀਨ ਇਸ਼ਿਨੋਮਾਕੀ ਸ਼ਹਿਰ ਦਾ ਹੈ। ਵੀਡੀਓ ‘ਤੇ ਮਿਤੀ 3/11/2011 ਲਿਖੀ ਹੋਈ ਹੈ। ਸਾਫ਼ ਹੈ ਕਿ ਇਹ ਵੀਡੀਓ ਜਾਪਾਨ ਦਾ ਹੈ ਅਤੇ ਸਾਲ 2011 ਦਾ ਹੈ।
ਸਾਨੂੰ ਜਾਪਾਨ ਦੇ ਇਸ਼ਿਨੋਮਾਕੀ ਸਿਟੀ ਵਿੱਚ ਆਈ ਸੁਨਾਮੀ ਨਾਲ ਸੰਬੰਧਿਤ ਇੱਕ ਬਲੌਗ ਵੀ ਮਿਲਿਆ। ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਫੁਟੇਜ ਜਾਪਾਨ ਦੀ ਹੈ। ਬਲਾਗ ਵਿੱਚ 2011 ਵਿੱਚ ਆਈ ਸੁਨਾਮੀ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਵਾਇਰਲ ਵੀਡੀਓ ਨਾਲ ਜੁੜੀ ਤਸਵੀਰ ਦੇ ਨਾਲ-ਨਾਲ ਹੋਰ ਵੀ ਕਈ ਤਸਵੀਰਾਂ ਹਨ।
ਵਾਇਰਲ ਵੀਡੀਓ 30 ਅਪ੍ਰੈਲ 2012 ਨੂੰ ‘John9612’ ਨਾਮ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ। ਇੱਥੇ ਵੀ ਇਹ ਜਾਪਾਨ ਦਾ ਹੀ ਦੱਸਿਆ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅਗਲੇ ਪੜਾਅ ਵਿੱਚ ਦੈਨਿਕ ਜਾਗਰਣ ਪੰਜਾਬ ਦੇ ਡਿਪਟੀ ਨਿਊਜ਼ ਐਡੀਟਰ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, “ਭਾਰੀ ਮੀਹਂ ਕਾਰਨ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ, ਪਰ ਵੀਡੀਓ ਪੰਜਾਬ ਦਾ ਨਹੀਂ ਹੈ।
ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ Mukesh Godara ਇੱਕ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ। ਯੂਜ਼ਰ ਨੂੰ 33 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜੋ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਉਹ ਪੁਰਾਣੀ ਵੀਡੀਓ ਹੈ ਅਤੇ ਜਾਪਾਨ ਵਿੱਚ 2011 ਚ ਆਈ ਸੁਨਾਮੀ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।