Fact Check: IUML ਦਫਤਰ ਨੂੰ ਕਾਂਗਰੇਸ ਦਾ ਵਾਯਨਾਡ ਦਫਤਰ ਦੱਸ ਕੇ ਕਰਿਆ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ 2 ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਵਿੱਚ ਹਰੇ ਰੰਗ ਦੀ ਇੱਕ ਇਮਾਰਤ ਤੇ ਬਣਿਆ ਅੱਧਾ ਚੰਨ ਅਤੇ ਤਾਰਾ ਦਿੱਸ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਯਨਾਡ ਵਿੱਚ ਕਾਂਗਰੇਸ ਪਾਰਟੀ ਦਾ ਦਫਤਰ ਹੈ। ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਬਿਲਕੁੱਲ ਗਲਤ ਹੈ। ਇਹ ਇਮਾਰਤ ਕਾਂਗਰੇਸ ਦਫਤਰ ਦੇ ਨਹੀਂ ਬਲਕਿ IUML ਦਾ ਦਫਤਰ ਹੈ।

ਕੀ ਹੋ ਰਿਹਾ ਹੈ ਵਾਇਰਲ?

ਪੋਸਟ ਵਿੱਚ ਲਿਖਿਆ ਹੈ “ਇਹ ਕੇਰਲ ਦੇ ਵਾਯਨਾਡ ਵਿੱਚ ਕਾਂਗਰੇਸ ਪਾਰਟੀ ਦਾ ਦਫਤਰ, ਹੁਣ ਤੁਸੀਂ ਅੰਦਾਜ਼ਾ ਲਾ ਲਵੋ ਕਾਂਗਰੇਸ ਨੇ ਆਪਣੇ ਘੋਸ਼ਣਾ ਪੱਤਰ ਵਿੱਚ ਦਰਿਆਦਿਲੀ ਕਿਊਂ ਦਿਖਾਈ ਸੀ।”
ਇਸ ਪੋਸਟ ਵਿੱਚ ਸੰਦੇਸ਼ ਨਾਲ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਹਰੇ ਰੰਗ ਦੀ ਇੱਕ ਇਮਾਰਤ ਤੇ ਬਣਿਆ ਅੱਧਾ ਚੰਨ ਅਤੇ ਤਾਰਾ ਦਿੱਸ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਯਨਾਡ ਵਿੱਚ ਕਾਂਗਰੇਸ ਪਾਰਟੀ ਦਾ ਦਫਤਰ ਹੈ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਚੰਗੀ ਤਰ੍ਹਾਂ ਅਲਾਇਨ ਕੀਤਾ। ਇਸ ਇਮਾਰਤ ਤੇ ਮਲਿਆਲਮ ਵਿੱਚ ਕੁੱਝ ਲਿਖਿਆ ਹੋਇਆ ਸੀ। ਅਸੀਂ ਆਪਣੇ ਭਾਸ਼ਾ ਐਕਸਪਰਟ ਦੀ ਮਦਦ ਨਾਲ ਇਸਨੂੰ ਟ੍ਰਾੰਸਲੇਟ ਕੀਤਾ ਅਤੇ ਪਾਇਆ ਕਿ ਇਸਦੇ ਉੱਤੇ ਸੱਜੇ ਪਾਸੇ ‘ਤੇ ‘ਇਕਬਾਲ ਨਗਰ ਲੀਗ ਹਾਊਸ’ ਲਿਖਿਆ ਹੈ ਅਤੇ ਵਿਚਕਾਰ ਵਿੱਚ ਲਿਖਿਆ ਹੈ “ਮੁਸਲਿਮ ਲੀਗ।”

ਇਸ ਤਸਵੀਰ ਵਿੱਚ 4 ਚੀਜਾਂ ਅਜਿਹੀਆਂ ਹਨ ਜਿਹਨਾਂ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਇਮਾਰਤ ਕਾਂਗਰੇਸ ਦੀ ਨਹੀਂ ਸਗੋਂ IUML ਦੇ ਦਫਤਰ ਦੀ ਹੈ।

1.ਇਮਾਰਤ ਦੇ ਉੱਤੇ ਸੱਜੇ ਕੋਨੇ ‘ਤੇ ਮਲਿਆਲਮ ਵਿੱਚ ਲਿਖਿਆ ਹੈ, ‘ਇਕਬਾਲ ਨਗਰ ਲੀਗ ਹਾਊਸ’।

2. ਇਮਾਰਤ ਦੇ ਉੱਤੇ ਸੱਜੇ ਕੋਨੇ ‘ਤੇ IUML ਦਾ ਨਿਸ਼ਾਨ ਬਣਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ IUML ਦਾ ਪਾਰਟੀ ਨਿਸ਼ਾਨ ਸੀੜੀ ਹੈ।
3. ਤਸਵੀਰ ਵਿੱਚ ਲੈਫਟ ਵਿੱਚ ਦਿੱਸ ਰਹੇ ਪੋਸਟਰ ਵਿੱਚ ਵਿਅਕਤੀ ਸੈਯਦ ਮੁਹੰਮਦਅਲੀ ਸ਼ਿਹਾਬ ਹਨ। ਸ਼ਿਹਾਬ, ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਕੇਰਲ ਰਾਜ ਸਮਿਤੀ ਦੇ ਪ੍ਰਧਾਨ ਸਨ। 2009 ਵਿੱਚ ਉਹਨਾਂ ਦੀ ਮੌਤ ਹੋ ਗਈ ਸੀ।
4. ਇਮਾਰਤ ਦੇ ਵਿਚਕਾਰ ਵਿੱਚ ਮੁਸਲਿਮ ਲੀਗ ਲਿਖਿਆ ਹੋਇਆ ਹੈ।

ਹੋਰ ਪੜਤਾਲ ਲਈ ਅਸੀਂ ਕੇਰਲ ਪ੍ਰਦੇਸ਼ ਕਾਂਗਰੇਸ ਕਮਿਟੀ ਦੇ ਇੱਕ ਸਦੱਸ “I C Balakrishnan” ਨਾਲ ਗੱਲ ਕੀਤੀ ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ “ਇਹ ਇਮਾਰਤ ਕੇਰਲ ਕਾਂਗਰੇਸ ਦੇ ਕਿਸੇ ਵੀ ਦਫਤਰ ਦੀ ਨਹੀਂ ਹੈ”।

ਉਹਨਾਂ ਨੇ ਸਾਡੇ ਨਾਲ ਕਾਂਗਰੇਸ ਦੇ ਵਾਯਨਾਡ ਦਫਤਰ ਦੀ ਅਸਲੀ ਤਸਵੀਰ ਨੂੰ ਵੀ ਸ਼ੇਅਰ ਕੀਤਾ ਜਿਹਨੂੰ ਤੁਸੀਂ ਥੱਲੇ ਵੇਖ ਸਕਦੇ ਹੋ।


ਕਾਂਗਰੇਸ ਦੇ ਵਾਯਨਾਡ ਦਫਤਰ ਦੀ ਤਸਵੀਰ

ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਵਾਯਨਾਡ ਚਰਚਾ ਵਿੱਚ ਹੈ ਕਿਉਂਕਿ ਰਾਹੁਲ ਗਾਂਧੀ ਇੱਥੇ MP ਬਣ ਚੁੱਕੇ ਹਨ IUML ਦੇ ਝੰਡੇ ਅਤੇ ਨਿਸ਼ਾਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਵਿੱਚ ਕਾਂਗਰੇਸ ਨੂੰ ਕਈ ਵਾਰ ਨਿਸ਼ਾਨਾ ਵੀ ਬਣਾਇਆ ਗਿਆ ਹੈ।

ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਤਸਵੀਰਾਂ ਵਿੱਚ ਦਿੱਸ ਰਹੀ ਇਮਾਰਤ ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਦੇ ਇਕਬਾਲ ਨਗਰ ਦਾ ਦਫਤਰ ਹੈ। ਇਹ ਕਾਂਗਰੇਸ ਪਾਰਟੀ ਦਾ ਦਫਤਰ ਨਹੀਂ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts