ਨਵੀਂ ਦਿੱਲੀ, ਵਿਸ਼ਵਾਸ ਟੀਮ। ਕਾਂਗਰਸ ਨੇਤਾ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਦਾ ਦਾਅਵਾ ਕਰਨ ਵਾਲੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਫੋਟੋ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਹੱਥ ਮਿਲਾਉਂਦੇ ਹੋਏ ਭੂਰੇ ਵਾਲਾਂ ਵਾਲੇ ਇਕ ਆਦਮੀ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਦੋ ਮਹਿਲਾਵਾਂ ਕੋਲ ਖੜੀਆਂ ਹਨ। ਵਿਸ਼ਵਾਸ ਟੀਮ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਸ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਨਾਲ ਗਲਤ ਹੈ। ਰਾਮ ਰਹੀਮ ਨਾਲ ਹੱਥ ਮਿਲਾਉਣ ਵਾਲਾ ਸ਼ਖਸ ਕਪਿਲ ਸਿੱਬਲ ਨਹੀਂ, ਬਲਕਿ ਫਿਲਮ ਨਿਰਦੇਸ਼ਕ ਮਹੇਸ਼ ਭੱਟ ਹਨ।
ਇਸ ਫੋਟੋ ਨੂੰ ਸ਼ੇਅਰ ਕਰਨ ਵਾਲਿਆਂ ਵਿਚ ਇਕ ਵਿਅਕਤੀ ਹੈ, ਹਰੀ ਓਮ ਗਿਰਧਰਵਾਲ, ਜਿਨ੍ਹਾਂ ਨੇ ਇਸ ਫੋਟੋ ਨੂੰ ਸ਼ੇਅਰ ਕਰਕੇ ਕੈਪਸ਼ਨ ਲਿਖੀ ਹੈ, ”ਕੀ ਕਪਿਲ ਸਿੱਬਲ ਸਾਹਬ ਰਾਮ ਰਹੀਮ ਦੇ ਗੁਫ਼ਾ ਵਿਚ ਵੀ ਜਾਂਦੇ ਸਨ? ਇਸ ਚਿੱਤਰ ਤੋਂ ਤਾਂ ਅਜਿਹਾ ਹੀ ਲੱਗ ਰਿਹਾ ਹੈ। ਪਰ ਇਹ ਹੱਥ ਰਾਮ ਰਹੀਮ ਨਾਲ ਮਿਲਾ ਰਿਹਾ ਹੈ ਅਤੇ ਨਜ਼ਰ ਕੁੜੀ ਨਾਲ ਮਿਲਾ ਰਿਹਾ ਹੈ।”
ਜਦ ਅਸੀਂ ਹਰੀ ਓਮ ਗਿਰਧਰਵਾਲ ਦਾ ਅਕਾਊਂਟ ਸਰਚ ਕੀਤਾ ਤਾਂ ਪਾਇਆ ਕਿ ਇਨ੍ਹਾਂ ਦੇ ਜ਼ਿਆਦਾਤਰ ਟਵੀਟ ਇਕ ਵਿਸ਼ੇਸ਼ ਵਿਚਾਰਧਾਰਾ ਨੂੰ ਮੰਨਣ ਵਾਲੀ ਪਾਰਟੀ ਦੇ ਸਮਰਥਨ ਵਿਚ ਹੀ ਹੁੰਦੇ ਹਨ।
ਅਸੀਂ ਸਭ ਤੋਂ ਪਹਿਲਾਂ ਇਸ ਫੋਟੋ ਦਾ ਗੂਗਲ (Google) ਰਿਵਰਸ ਇਮੇਜ਼ ਕੀਤਾ ਅਤੇ ਪਾਇਆ ਕਿ SHARESTILLS.com ਨਾਮਕ ਇਕ ਵੈੱਬਸਾਈਟ ਨੇ ਇਸ ਫੋਟੋ ਨੂੰ ਪੋਸਟ ਕੀਤਾ ਸੀ ਅਤੇ ਕੈਪਸ਼ਨ ਵਿਚ ਲਿਖਿਆ ਸੀ : Mahesh Bhatt with MSG…” ।
ਅਸੀਂ ਜਦ ਇਨ੍ਹਾਂ ਕੀਵਰਡਸ ਨੂੰ ਗੂਗਲ (Google) ਸਰਚ ਵਿਚ ਪਾਇਆ ਤਾਂ ਅਸੀਂ ਦੇਖਿਆ ਕਿ /www.moviereviewpreview.com ਨਾਮ ਦੀ ਵੈਬਸਾਈਟ ਨੇ ਆਪਣੇ ਇਕ ਆਰਟੀਕਲ ਵਿਚ ਇਸ ਤਸਵੀਰ ਨੂੰ ਇਸਤੇਮਾਲ ਕੀਤਾ ਸੀ, ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ: Mahesh Bhatt shaking hands with Gurmeet Ram Rahim” ਜਿਸ ਦਾ ਪੰਜਾਬੀ ਅਨੁਵਾਦ ਹੈ: ਮਹੇਸ਼ ਭੱਟ ਗੁਰਮੀਤ ਰਾਮ ਰਹੀਮ ਨਾਲ ਹੱਥ ਮਿਲਾਉਂਦੇ ਹੋਏ।
ਨਤੀਜ਼ਾ : ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਜਿਸ ਵਿਚ ਕਾਂਗਰਸ ਨੇਤਾ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਦਾ ਦਾਅਵਾ ਕੀਤਾ ਜਾ ਰਿਹਾ ਹੈ, ਅਸਲ ਵਿਚ ਗਲਤ ਹੈ। ਵਾਇਰਲ ਹੋ ਰਹੇ ਫੋਟੋ ਵਿਚ ਰਾਮ ਰਹੀਮ ਨਾਲ ਹੱਥ ਮਿਲਾਉਣ ਵਾਲਾ ਸ਼ਖ਼ਸ ਕਪਿਲ ਸਿੱਬਲ ਨਹੀਂ, ਬਲਕਿ ਫਿਲਮ ਨਿਰਦੇਸ਼ਕ ਮਹੇਸ਼ ਭੱਟ ਹੈ।
ਪੂਰਾ ਸੱਚ ਜਾਣੋ.. . . ਸਭ ਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।