Fact Check: ਇੰਡੀਆ ਦਾ ਫੁਲ ਫਾਰਮ ‘Independent Nation Declared In August’ ਨਹੀਂ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਭਾਰਤ ਦਾ ਕੋਈ ਫੁਲ ਫਾਰਮ ਨਹੀਂ ਹੈ। ਇਹ ਨਾਮ ਸੰਸਕ੍ਰਿਤ ਅਤੇ ਪਾਰਸੀ ਸ਼ਬਦ ਇੰਡਸ ਤੋਂ ਲਿਆ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਡੇ ਦੇਸ਼ ਭਾਰਤ (INDIA) ਦੇ ਨਾਮ ਦਾ ਫੁਲ ਫਾਰਮ ‘Independent Nation Declared In August’ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਭਾਰਤ ਦਾ ਕੋਈ ਫੁਲ ਫਾਰਮ ਨਹੀਂ ਹੈ। ਇਹ ਨਾਮ ਸੰਸਕ੍ਰਿਤ ਅਤੇ ਪਾਰਸੀ ਸ਼ਬਦ ਇੰਡਸ ਤੋਂ ਬਣਿਆ ਹੈ।

ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ Jeetu Lakhani ਨੇ ਵਾਇਰਲ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ, “According to Oxford Dictionary how the word INDIA formed and 90% of Indians do not know this.

I Independent

N Nation

D Declared

I In

A August”

ਫੇਸਬੁੱਕ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਮੈਸੇਜ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਕੀਵਰਡ ਸਰਚ ਦਾ ਸਹਾਰਾ ਲਿਆ। ਸਾਨੂੰ ਇੰਡੀਆ ਸ਼ਬਦ ਦਾ ਇਸਤੇਮਾਲ 1947 ਤੋਂ ਪਹਿਲਾਂ ਵੀ ਕਈ ਅਧਿਕਾਰਿਤ ਬ੍ਰਿਟਿਸ਼ ਦਸਤਾਵੇਜ਼ਾਂ ਵਿੱਚ ਮਿਲਿਆ। ਇੱਥੋਂ ਤੱਕ ਕਿ ਆਜ਼ਾਦੀ ਤੋਂ 89 ਸਾਲ ਪਹਿਲਾਂ 1858 ਵਿੱਚ ਆਏ ਗਵਰਨਮੈਂਟ ਆਫ਼ ਇੰਡੀਆ ਐਕਟ ਵਿੱਚ ਵੀ ਇੰਡੀਆ ਦਾ ਨਾਮ ਵਰਤਿਆ ਗਿਆ ਸੀ।

ਜਦੋਂ ਵਾਇਰਲ ਪੋਸਟ ਵਿੱਚ ਆਕਸਫੋਰਡ ਡਿਕਸ਼ਨਰੀ ਦਾ ਨਾਮ ਲਿਆ ਗਿਆ ਹੈ, ਇਸ ਲਈ ਅਸੀਂ ਆਕਸਫੋਰਡ ਡਿਕਸ਼ਨਰੀ ‘ਤੇ ਇੰਡੀਆ ਸਰਚ ਕੀਤਾ। ਜਵਾਬ ਵਿੱਚ ਕਿਤੇ ਵੀ ਵਾਇਰਲ ਦਾਅਵੇ ਵਰਗੀ ਕੋਈ ਫੁਲ ਫਾਰਮ ਨਹੀਂ ਆਈ । ਜਵਾਬ ਵਿੱਚ ਲਿਖਿਆ ਆਇਆ “a country in southern Asia which used to be part of the British Empire. It became independent and a member of the Commonwealth in 1947.”ਜਿਸਦਾ ਪੰਜਾਬੀ ਵਿੱਚ ਅਨੁਵਾਦ ਹੁੰਦਾ ਹੈ, “ਦੱਖਣੀ ਏਸ਼ੀਆ ਦਾ ਇੱਕ ਦੇਸ਼ ਜੋ ਕਦੇ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਹੋਇਆ ਕਰਦਾ ਸੀ। ਇਹ 1947 ਵਿੱਚ ਸੁਤੰਤਰ ਹੋਇਆ ਅਤੇ ਰਾਸ਼ਟਰਮੰਡਲ ਦਾ ਮੈਂਬਰ ਬਣ ਗਿਆ।”

ਹੁਣ ਅਸੀਂ ਲੱਭਿਆ ਕਿ ਇੰਡੀਆ ਦਾ ਨਾਮ ਕਿੱਥੋਂ ਲਿਆ ਗਿਆ ਹੈ। ਸਾਨੂੰ ਇਹ ਜਾਣਕਾਰੀ ਕਈ ਵੈੱਬਸਾਈਟਾਂ ‘ਤੇ ਮਿਲੀ, “ਇੰਡੀਆ ਨਾਮ ਇੰਡਸ ਤੋਂ ਲਿਆ ਗਿਆ ਹੈ, ਜੋ ਪੁਰਾਣੇ ਫਾਰਸੀ ਸ਼ਬਦ ਹੈ।

ਅਸੀਂ ਇਸ ਵਿਸ਼ੇ ‘ਤੇ ਪ੍ਰਸਿੱਧ ਇਤਿਹਾਸਕਾਰ ਅਤੇ ਲੇਖਕ ਅਕਸ਼ੈ ਜੋਗ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਪੋਸਟ ਬਿਲਕੁੱਲ ਗਲਤ ਹੈ। ਇੰਡੀਆ ਦਾ ਨਾਮ ਸਿੰਧੂ ਘਾਟੀ (Indus) ਤੋਂ ਨਿਕਲਿਆ ਹੈ।”

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅੰਤ ਵਿੱਚ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਯੂਜ਼ਰ Ravi Ramesh Punjani ਦੀ ਸੋਸ਼ਲ ਸਕੈਨਿੰਗ ‘ਚ ਪਾਇਆ ਗਿਆ ਕਿ ਯੂਜ਼ਰ ਮੁੰਬਈ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਭਾਰਤ ਦਾ ਕੋਈ ਫੁਲ ਫਾਰਮ ਨਹੀਂ ਹੈ। ਇਹ ਨਾਮ ਸੰਸਕ੍ਰਿਤ ਅਤੇ ਪਾਰਸੀ ਸ਼ਬਦ ਇੰਡਸ ਤੋਂ ਲਿਆ ਗਿਆ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts