X
X

Fact Check: ਇੰਡੀਅਨ ਆਇਲ ਦੀ ਫਰਜ਼ੀ ਐਡਵਾਈਜ਼ਰੀ ਵਾਇਰਲ, ਗਰਮੀ ‘ਚ ਗੱਡੀ ਦਾ ਪੈਟਰੋਲ ਟੈਂਕ ਫੁਲ ਕਰਾਉਣਾ ਪੂਰੀ ਤਰ੍ਹਾਂ ਤੋਂ ਹੈ ਸੁਰੱਖਿਅਤ

ਗਰਮੀਆਂ ਜਾਂ ਸਰਦੀਆਂ ਵਿੱਚ ਵਾਹਨ ਚ ਪੈਟਰੋਲ ਫੁਲ ਟੈਂਕ ਕਰਵਾਉਣ ਤੇ ਅੱਗ ਲੱਗਣ ਦਾ ਮੈਸੇਜ ਫਰਜੀ ਹੈ। ਇੰਡੀਅਨ ਆਇਲ ਨੇ ਅਜਿਹੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ ਅਤੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਸਰਦੀਆਂ ਜਾਂ ਗਰਮੀਆਂ ਵਿੱਚ ਗੱਡੀ ਦਾ ਪੈਟਰੋਲ ਟੈਂਕ ਫੁਲ ਕਰਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਗਰਮੀ ‘ਚ ਵੱਧਦੇ ਪਾਰੇ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇੰਡੀਅਨ ਆਇਲ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੋਣਾ ਤੈਅ ਹੈ , ਇਸ ਲਈ ਆਪਣੇ ਵਾਹਨ ‘ਚ ਪੈਟਰੋਲ ਅਧਿਕਤਮ ਸੀਮਾ ਤੱਕ ਨਾ ਭਰਵਾਉਣ । ਇਹ ਇੰਧਨ ਟੈਂਕ ਵਿੱਚ ਵਿਸਫੋਟ ਦਾ ਕਾਰਨ ਹੋ ਸਕਦਾ ਹੈ। ਕਿਰਪਾ ਤੁਸੀਂ ਆਪਣੇ ਵਾਹਨ ਚ ਅੱਧਾ ਟੈਂਕ ਹੀ ਭਰਵਾਓ ਅਤੇ ਹਵਾ ਲਈ ਜਗ੍ਹਾ ਰੱਖੋ। ਕਿਰਪਾ ਪੈਟਰੋਲ ਟੈਂਕੀ ਨੂੰ ਦਿਨ ਵਿੱਚ ਇੱਕ ਵਾਰ ਖੋਲ ਕੇ ਅੰਦਰ ਬਣ ਰਹੀ ਗੈਸ ਨੂੰ ਬਾਹਰ ਕੱਢ ਦਿਉ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅਜਿਹੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਇੰਡੀਅਨ ਆਇਲ ਨੇ ਇਹ ਵੀ ਕਿਹਾ ਹੈ ਕਿ ਗੱਡੀ ਵਿੱਚ ਪੈਟਰੋਲ ਦੀ ਟੈਂਕੀ ਫੁਲ ਕਰਾਉਣ ਨਾਲ ਕੋਈ ਵਿਸਫੋਟ ਨਹੀਂ ਹੁੰਦਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Naresh Manwani (ਆਰਕਾਈਵ) ਨੇ 8 ਅਪ੍ਰੈਲ ਨੂੰ ਇਹ ਸੰਦੇਸ਼ ਪੋਸਟ ਕੀਤਾ। ਨਾਲ ਹੀ ਉਨ੍ਹਾਂ ਨੇ ਲਿਖਿਆ,
ਕਿਰਪਾ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ

ਕਈ ਹੋਰ ਫੇਸਬੁੱਕ ਯੂਜ਼ਰਸ ਨੇ ਵੀ ਇਸ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਕੀਵਰਡਸ ਨਾਲ ਇਸਨੂੰ ਸਰਚ ਕੀਤਾ। ਅਮਰ ਉਜਾਲਾ ‘ਚ 8 ਜੂਨ 2019 ਨੂੰ ਛਪੀ ਖਬਰ ਮੁਤਾਬਿਕ ਗਰਮੀ ‘ਚ ਇਸ ਤਰ੍ਹਾਂ ਦਾ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਵਾਹਨ ਦੀ ਟੈਂਕੀ ਫੁਲ ਕਰਾਉਣ ਨਾਲ ਉਸ ਵਿੱਚ ਅੱਗ ਲੱਗ ਸਕਦੀ ਹੈ। ਇਸ ਤਰ੍ਹਾਂ ਮੈਸੇਜ ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਡੀਅਨ ਆਇਲ ਨੇ ਇਸ ਨੂੰ ਅਫਵਾਹ ਦੱਸਿਆ ਹੈ।

9 ਅਪ੍ਰੈਲ 2022 ਨੂੰ navbharattimes ਵਿੱਚ ਪ੍ਰਕਾਸ਼ਿਤ ਖਬਰ ਦੇ ਅਨੁਸਾਰ, ਇੰਡੀਅਨ ਆਇਲ ਨੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਇੰਡੀਅਨ ਆਇਲ ਦੇ ਅਨੁਸਾਰ , ਵਾਹਨ ਦੀ ਟੈਂਕੀ ਫੁਲ ਕਰਾਉਣ ਨਾਲ ਕੋਈ ਖਤਰਾ ਨਹੀਂ ਹੈ। ਵਾਹਨ ਨਿਰਮਾਤਾ ਗੱਡੀ ਨੂੰ ਡਿਜ਼ਾਈਨ ਕਰਦੇ ਸਮੇਂ ਸਾਰੇ ਸੁਰੱਖਿਆ ਉਪਾਵਾਂ ਨੂੰ ਧਿਆਨ ਵਿੱਚ ਰੱਖਦੇ ਹਨ।

ਇਸਦੀ ਪੁਸ਼ਟੀ ਕਰਨ ਲਈ ਅਸੀਂ ਇੰਡੀਅਨ ਆਇਲ ਦੇ ਟਵਿੱਟਰ ਅਕਾਊਂਟ @IndianOilcl ‘ਤੇ ਮੈਸੇਜ ਕੀਤਾ। ਇਸ ਵਿੱਚ ਜਵਾਬ ਚ ਉਨ੍ਹਾਂ ਨੇ ਸਾਨੂੰ 3 ਜੂਨ 2019 ਦੇ ਟਵੀਟ ਵਿੱਚ ਲਿਖਿਆ ਹੈ,Important announcement from #IndianOil. It is perfectly safe to fill fuel in vehicles up to the limit(max) as specified by the manufacturer irrespective of winter or summer. (ਇੰਡੀਅਨ ਆਇਲ ਵੱਲੋਂ ਮਹੱਤਵਪੂਰਨ ਘੋਸ਼ਣਾ: ਸਰਦੀਆਂ ਜਾਂ ਗਰਮੀਆਂ ਵਿੱਚ ਅਧਿਕਤਮ ਸੀਮਾ ਤੱਕ ਵਾਹਨਾਂ ਚ ਇੰਧਨ ਭਰਵਾਉਣਾ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਹੈ।)

ਸ਼ੇਅਰ ਕੀਤੀ ਗਈ ਪੋਸਟ ਵਿੱਚ ਇਹ ਵੀ ਲਿਖਿਆ ਹੈ,
ਸੋਸ਼ਲ ਮੀਡੀਆ ਤੇ ਅਫਵਾਹ ਉੱਡ ਰਹੀ ਹੈ ਕਿ ਇੰਡੀਅਨ ਆਇਲ ਨੇ ਚੇਤਾਵਨੀ ਜਾਰੀ ਕੀਤੀ ਹੈ। ਇਸ ਅਨੁਸਾਰ, ਤਾਪਮਾਨ ਵੱਧਣ ਤੇ ਟੈਂਕ ਵਿੱਚ ਪੂਰਾ ਇੰਧਨ ਨਾ ਭਰਵਾਓ। ਇਸ ਨਾਲ ਫਯੂਲ ਟੈਂਕ ਵਿੱਚ ਵਿਸਫੋਟ ਹੋ ਸਕਦਾ ਹੈ। ਜੇ ਤੁਸੀਂ ਪੈਟਰੋਲ ਭਰਵਾਉਣਾ ਚਾਹੁੰਦੇ ਹੋ ਤਾਂ ਅੱਧਾ ਟੈਂਕ ਭਰਵਾਓ ਅਤੇ ਬਾਕੀ ਹਵਾ ਲਈ ਛੱਡ ਦਿਓ।
ਇੰਡੀਅਨ ਆਇਲ ਇਸ ਬਿਆਨ ਤੋਂ ਇਨਕਾਰ ਕਰਦਾ ਹੈ ਅਤੇ ਸਪੱਸ਼ਟ ਕਰਦਾ ਹੈ ਕਿ ਆਟੋਮੋਬਾਈਲ ਨਿਰਮਾਤਾ ਸਾਰੀਆਂ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਵਾਹਨਾਂ ਨੂੰ ਡਿਜ਼ਾਈਨ ਕਰਦੇ ਹਨ। ਇਨ੍ਹਾਂ ਵਿੱਚ ਸੁਰੱਖਿਆ ਉਪਾਅ ਵੀ ਸ਼ਾਮਲ ਹਨ। ਫਯੂਲ ਟੈਂਕ ਵਿੱਚ ਅਧਿਕਤਮ ਸੀਮਾ ਤੱਕ ਪੈਟਰੋਲ ਜਾਂ ਡੀਜ਼ਲ ਭਰਵਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਫੇਸਬੁੱਕ ਯੂਜ਼ਰ Naresh Manwani ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਇਸ ਦੇ ਮੁਤਾਬਿਕ ਉਹ ਮੱਧ ਪ੍ਰਦੇਸ਼ ਦੇ ਭੋਪਾਲ ‘ਚ ਰਹਿੰਦਾ ਹੈ।

ਨਤੀਜਾ: ਗਰਮੀਆਂ ਜਾਂ ਸਰਦੀਆਂ ਵਿੱਚ ਵਾਹਨ ਚ ਪੈਟਰੋਲ ਫੁਲ ਟੈਂਕ ਕਰਵਾਉਣ ਤੇ ਅੱਗ ਲੱਗਣ ਦਾ ਮੈਸੇਜ ਫਰਜੀ ਹੈ। ਇੰਡੀਅਨ ਆਇਲ ਨੇ ਅਜਿਹੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ ਅਤੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਸਰਦੀਆਂ ਜਾਂ ਗਰਮੀਆਂ ਵਿੱਚ ਗੱਡੀ ਦਾ ਪੈਟਰੋਲ ਟੈਂਕ ਫੁਲ ਕਰਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

  • Claim Review : ਇੰਡੀਅਨ ਆਇਲ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੋਣਾ ਤੈਅ ਹੈ , ਇਸ ਲਈ ਆਪਣੇ ਵਾਹਨ 'ਚ ਪੈਟਰੋਲ ਅਧਿਕਤਮ ਸੀਮਾ ਤੱਕ ਨਾ ਭਰਵਾਉਣ । ਇਹ ਇੰਧਨ ਟੈਂਕ ਵਿੱਚ ਵਿਸਫੋਟ ਦਾ ਕਾਰਨ ਹੋ ਸਕਦਾ ਹੈ।
  • Claimed By : FB User- Naresh Manwani
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later