ਮਹਾਕਾਲ ਦੀ ਸਵਾਰੀ ਲੈ ਜਾਣ ਵਾਲੇ ਹਾਥੀ ਰਾਮੂ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਗੁੰਮਰਾਹਕੁੰਨ ਨਿਕਲਿਆ। ਵਾਇਰਲ ਫੋਟੋ ਪੁਰਾਣੀ ਹੈ। ਦਰਅਸਲ, ਹਾਥੀ ਰਾਮੂ ਦੀ ਮੌਤ 2 ਅਕਤੂਬਰ 2016 ਨੂੰ ਹੀ ਹੋ ਗਈ ਹੈ। ਕੁਝ ਯੂਜ਼ਰ ਸੋਸ਼ਲ ਮੀਡੀਆ ‘ਤੇ ਝੂਠੇ ਦਾਅਵੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਪੋਸਟ ਵਿੱਚ ਇੱਕ ਹਾਥੀ ਦੀ ਤਸਵੀਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਕਾਲ ਨੂੰ ਲੈ ਕੇ ਜਾਣ ਵਾਲੇ ਹਾਥੀ ਰਾਮੂ ਦੀ ਮੌਤ ਹੋ ਗਈ ਹੈ। ਫੋਟੋਆਂ ਪੋਸਟ ਕਰਕੇ ਯੂਜ਼ਰਸ ਹਾਥੀ ਰਾਮੂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਫੋਟੋ ਪੁਰਾਣੀ ਹੈ। 2 ਅਕਤੂਬਰ 2016 ਨੂੰ ਫੋਟੋ ‘ਚ ਦਿਖਾਈ ਦੇ ਰਹੇ ਹਾਥੀ ਰਾਮੂ ਦੀ ਮੌਤ ਹੋ ਗਈ ਸੀ। ਗੁੰਮਰਾਹਕੁੰਨ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਫੇਸਬੁੱਕ ਯੂਜ਼ਰ Apna Kajha (ਆਰਕਾਈਵ ਲਿੰਕ) ਨੇ 3 ਅਕਤੂਬਰ ਨੂੰ ਫੋਟੋ ਪੋਸਟ ਕੀਤੀ ਅਤੇ ਲਿਖਿਆ, “ਬਾਬਾ ਮਹਾਕਾਲ ਨੂੰ ਮੋਢਿਆਂ ‘ਤੇ ਚੁੱਕ ਕੇ ਸਾਲਾਂ ਤੱਕ ਸ਼ਹਿਰ ਦੀ ਸੈਰ ਕਰਵਾਉਣ ਵਾਲੇ ਅਤੇ ਮਹਾਕਾਲ ਦੀ ਸਵਾਰੀ ਲੈ ਜਾਣ ਵਾਲੇ ਹਾਥੀ ਰਾਮੂ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਬਾਬਾ ਆਪਣੇ ਸ਼੍ਰੀ ਚਰਣਾਂ ਵਿੱਚ ਥਾਂ ਦੇਣ ਇਹ ਬਹੁਤ ਪ੍ਰਸਿੱਧ ਹਾਥੀ ਸੀ।
ਹੋਰ ਵੀ ਕਈ ਯੂਜ਼ਰਸ ਨੇ ਇਸ ਫੋਟੋ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਖੋਜ ਦੌਰਾਨ ਸਾਨੂੰ ਨਇਦੁਨੀਆ ਦੀ ਵੈੱਬਸਾਈਟ ‘ਤੇ ਵਾਇਰਲ ਪੋਸਟ ਨਾਲ ਸਬੰਧਤ ਇਕ ਲੇਖ ਮਿਲਿਆ। 2 ਅਕਤੂਬਰ 2016 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਵਾਇਰਲ ਤਸਵੀਰ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “ਭਗਵਾਨ ਮਹਾਕਾਲ ਦੀ ਸਵਾਰੀ ਵਿੱਚ ਸੇਵਾ ਦੇਣ ਵਾਲੇ ਹਾਥੀ ਰਾਮੂ ਦੀ ਮੌਤ ਹੋ ਗਈ। ਦੁਪਹਿਰ ਬਾਅਦ ਰਾਮੂ ਵਨ ਵਿਭਾਗ ਵਲੋਂ ਮਕਸੀ ਰੋਡ ਸਥਿਤ ਨਵਲਖੀ ਬੀੜ ਵਿਖੇ ਰਾਮੁ ਦਾ ਅੰਤਿਮ ਸੰਸਕਾਰ ਕੀਤਾ ਗਿਆ।ਵਿਭਾਗ ਅਨੁਸਾਰ ਰਾਮੂ ਦੋ ਮਹੀਨਿਆਂ ਤੋਂ ਬਿਮਾਰ ਸੀ। 60 ਸਾਲਾ ਰਾਮੂ ਪਿਛਲੇ 25 ਸਾਲਾਂ ਤੋਂ ਮਹਾਕਾਲ ਦੀ ਸਵਾਰੀ ਵਿੱਚ ਸੇਵਾ ਦੇ ਰਿਹਾ ਸੀ।”
ਖੋਜ ਦੌਰਾਨ ਸਾਨੂੰ ਟਾਈਮਜ਼ ਆਫ਼ ਇੰਡੀਆ ਦੀ ਵੈੱਬਸਾਈਟ ‘ਤੇ ਵੀ ਵਾਇਰਲ ਦਾਅਵੇ ਨਾਲ ਸਬੰਧਤ ਖ਼ਬਰ ਮਿਲੀ। 2 ਅਕਤੂਬਰ 2016 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, ਹਾਥੀ ਰਾਮੂ ਦੀ ਮੌਤ ਸਾਲ 2016 ਵਿੱਚ ਹੋਈ ਸੀ।
ਵਧੇਰੇ ਜਾਣਕਾਰੀ ਲਈ ਅਸੀਂ ਉਜੈਨ ਵਿੱਚ ਨਈਦੁਨੀਆ ਦੇ ਬਿਊਰੋ ਚੀਫ਼ ਸੂਰਿਆਨਾਰਾਇਣ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਸਾਨੂੰ ਦੱਸਿਆ, “ਗਜਰਾਜ ਰਾਮੂ ਦੀ 2016 ਵਿੱਚ ਮੌਤ ਹੋ ਗਈ ਸੀ, ਉਸ ਤੋਂ ਬਾਅਦ ਸ਼ਿਆਮੂ ਹਾਥੀ ਹੀ ਮਹਾਕਾਲ ਦੀ ਸਵਾਰੀ ਵਿੱਚ ਸੇਵਾ ਦੇ ਰਿਹਾ ਹੈ। ਗਲਤ ਪੋਸਟ ਸ਼ੇਅਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।”
ਅਸੀਂ ਗੁੰਮਰਾਹਕੁੰਨ ਪੋਸਟ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ‘Apna Kajha’ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਫੇਸਬੁੱਕ ‘ਤੇ ਯੂਜ਼ਰ ਦੇ ਕਰੀਬ 5 ਹਜ਼ਾਰ ਦੋਸਤ ਹਨ। ਯੂਜ਼ਰ ਮਉਨਾਥ ਭੰਜਨ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਨਤੀਜਾ: ਮਹਾਕਾਲ ਦੀ ਸਵਾਰੀ ਲੈ ਜਾਣ ਵਾਲੇ ਹਾਥੀ ਰਾਮੂ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਗੁੰਮਰਾਹਕੁੰਨ ਨਿਕਲਿਆ। ਵਾਇਰਲ ਫੋਟੋ ਪੁਰਾਣੀ ਹੈ। ਦਰਅਸਲ, ਹਾਥੀ ਰਾਮੂ ਦੀ ਮੌਤ 2 ਅਕਤੂਬਰ 2016 ਨੂੰ ਹੀ ਹੋ ਗਈ ਹੈ। ਕੁਝ ਯੂਜ਼ਰ ਸੋਸ਼ਲ ਮੀਡੀਆ ‘ਤੇ ਝੂਠੇ ਦਾਅਵੇ ਸ਼ੇਅਰ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।