Fact Check: ਇਮਰਾਨ ਖਾਨ ਨੇ ਨਹੀਂ ਪਾਇਆ ਸਿੱਧੂ ਨੂੰ ਜੁੱਤੀਆਂ ਦਾ ਹਾਰ
- By: Bhagwant Singh
- Published: May 22, 2019 at 10:09 AM
- Updated: Jun 24, 2019 at 11:15 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਵਿੱਚ ਪਾਕਿਸਤਾਨ ਦੇ ਪ੍ਰਧਾਨਮੰਤ੍ਰੀ ਇਮਰਾਨ ਖਾਨ ਨੂੰ ਭਾਰਤੀਯ ਕ੍ਰਿਕਟਰ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਨੂੰ ਜੁੱਤੀਆਂ ਦਾ ਹਾਰ ਪਾਉਂਦੇ ਵੇਖਿਆ ਜਾ ਸਕਦਾ ਹੈ। ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਵਾਇਰਲ ਤਸਵੀਰ ਗਲਤ ਹੈ। ਰਾਹੁਲ ਗਾਂਧੀ ਅਤੇ ਸਿੱਧੂ ਦੀ ਤਸਵੀਰ ਨਾਲ ਛੇੜਛਾੜ ਕਰਕੇ ਫੋਟੋ ਨੂੰ ਐਡਿਟ ਕਿੱਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਪਾਕਿਸਤਾਨ ਦੇ ਪ੍ਰਧਾਨਮੰਤ੍ਰੀ ਇਮਰਾਨ ਖਾਨ ਨੂੰ ਭਾਰਤੀਯ ਕ੍ਰਿਕਟਰ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਨੂੰ ਜੁੱਤੀਆਂ ਦਾ ਹਾਰ ਪਾਉਂਦੇ ਵੇਖਿਆ ਜਾ ਸਕਦਾ ਹੈ।
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੋਰ ਨਾਲ ਵੇਖਿਆ। ਵੇਖਣ ਤੇ ਸਾਫ ਨਜ਼ਰ ਆਉਂਦਾ ਹੈ ਕਿ ਫੋਟੋ ਵਿੱਚ ਕੁੱਝ ਗੜਬੜ ਹੈ।
ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਇਸ ਪੜਤਾਲ ਵਿੱਚ ਸਾਡੇ ਹੱਥ ਨਿਊਜ਼ ਏਜੈਂਸੀ ANI ਦਾ ਇੱਕ ਟਵੀਟ ਲੱਗਿਆ ਜਿਸ ਵਿੱਚ ਇਸ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਅਸਲ ਵਿੱਚ ਇਹ ਤਸਵੀਰ 4 Jan 2017 ਦੀ ਹੈ ਜਦੋਂ ਸਿੱਧੂ ਨੇ ਕਾਂਗਰਸ ਜੋਇਨ ਕਿੱਤੀ ਸੀ ਅਤੇ ਉਸਦੇ ਬਾਅਦ ਉਹ ਰਾਹੁਲ ਗਾਂਧੀ ਨਾਲ ਮਿਲੇ ਸੀ।
https://twitter.com/ANI_news/status/820524349807439872/photo/1
ਇਸ ਸਿਲਸਿਲੇ ਵਿੱਚ ਅਸੀਂ ਨਵਜੋਤ ਸਿੰਘ ਸਿੱਧੂ ਦੇ ਇੱਕ ਨਜ਼ਦੀਕੀ ਨਾਲ ਗੱਲ ਕਿੱਤੀ ਜਿਹਨਾਂ ਇਸ ਤਸਵੀਰ ਦਾ ਖੰਡਨ ਕਰਦੇ ਹੋਏ ਕਿਹਾ ਕਿ ਕੁੱਝ ਸ਼ਰਾਰਤੀ ਤੱਤਵਾਂ ਨਾਲ ਇਸ ਤਸਵੀਰ ਨਾਲ ਛੇੜਛਾੜ ਕਿੱਤੀ ਗਈ ਹੈ।
ਇਸ ਪੋਸਟ ਨੂੰ Zee News Global Fans ਨਾਂ ਦੇ ਇੱਕ ਫੇਸਬੁੱਕ ਪੇਜ ਤੇ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁੱਲ 383,714 ਮੇਮ੍ਬਰਸ ਹਨ।
ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਵਾਇਰਲ ਤਸਵੀਰ ਗਲਤ ਹੈ। ਰਾਹੁਲ ਗਾਂਧੀ ਅਤੇ ਸਿੱਧੂ ਦੀ ਤਸਵੀਰ ਨਾਲ ਛੇੜਛਾੜ ਕਰਕੇ ਫੋਟੋ ਨੂੰ ਐਡਿਟ ਕਿੱਤਾ ਗਿਆ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਇਮਰਾਨ ਖਾਨ ਨੇ ਪਾਇਆ ਸਿੱਧੂ ਨੂੰ ਜੁੱਤੀਆਂ ਦਾ ਹਾਰ
- Claimed By : FB page-Zee News Global Fans
- Fact Check : ਫਰਜ਼ੀ