ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਕਰਨਾਟਕ ਵਿਚ ਦਿਹਾੜੀ ਮਜਦੂਰ ਦੇ ਪਰਿਵਾਰ ਦੀ ਧੀ ਰੇਵਤੀ ਦਾ UPSC ਦੀ ਪ੍ਰੀਖਿਆ ਵਿਚ ਤੀਜਾ ਸਥਾਨ ਹਾਸਲ ਕਰਨ ਦਾ ਦਾਅਵਾ ਫਰਜੀ ਹੈ। ਉਹ ਇਸ ਸਮੇਂ ਆਂਧਰਾ ਪ੍ਰਦੇਸ਼ ਵਿਚ ਸਬ-ਇੰਸਪੈਕਟਰ ਦੇ ਪਦ ‘ਤੇ ਕਾਰਜਤ ਹਨ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਨਾਲ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਕਰਨਾਟਕ ਵਿਚ ਦਿਹਾੜੀ ਮਜਦੂਰ ਦੇ ਪਰਿਵਾਰ ਦੀ ਧੀ ਰੇਵਤੀ ਨੇ UPSC ਦੀ ਪ੍ਰੀਖਿਆ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੈਸਜ ਵਿਚ ਕਿਹਾ ਗਿਆ ਹੈ ਕਿ ਉਸਨੂੰ IAS ਲਈ ਚੁਣ ਲਿਆ ਗਿਆ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਰੇਵਤੀ ਦੇ UPSC ਦੀ ਪ੍ਰੀਖਿਆ ਵਿਚ ਤੀਜਾ ਸਥਾਨ ਪ੍ਰਾਪਤ ਅਤੇ ਉਨ੍ਹਾਂ ਦਾ IAS ਲਈ ਚੁਣਿਆ ਜਾਣਾ ਦੋਵੇਂ ਗੱਲ ਗਲਤ ਹਨ। ਉਹ ਆਂਧਰਾ ਪ੍ਰਦੇਸ਼ ਵਿਚ ਸਬ-ਇੰਸਪੈਕਟਰ ਦੇ ਪਦ ‘ਤੇ ਚੁਣੀ ਗਈ ਸਨ ਅਤੇ ਇਹ ਤਸਵੀਰ ਓਸੇ ਸਮੇਂ ਦੀ ਹੈ।
ਵਾਇਰਲ ਤਸਵੀਰ ਦੇ ਕੋਲਾਜ ਨੂੰ ਅਪਲੋਡ ਕਰਦੇ ਹੋਏ ਯੂਜ਼ਰ ਨੇ ਲਿਖਿਆ ਹੈ: IAS ਵਿੱਚ ਪੂਰੇ ਭਾਰਤ ਵਿੱਚੋਂ ਕਰਨਾਟਕਾ ਦੀ ਇਹ ਆਦਿਵਾਸੀ ਧੀ ਰੇਵਤੀ ਟਾਪ ਕਰਕੇ ਤੀਸਰੇ ਨੰਬਰ ਤੇ ਆੲੀ। ਮੁਬਾਰਕਾਂ ਇਸ ਬੱਚੀ ਨੂੰ। Congrats Beti.
ਇਸ ਪੋਸਟ ਦਾ ਆਰਕਾਇਵਡ ਲਿੰਕ।
ਇਸ ਪੋਸਟ ਦੀ ਸਚਾਈ ਜਾਣਨ ਲਈ ਅਸੀਂ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਅਸੀਂ IAS ਟਾਪਰ ਰੇਵਤੀ ਕੀਵਰਡ ਨਾਲ ਗੂਗਲ ਸਰਚ ਕੀਤਾ। ਸਾਨੂੰ ਟਵਿੱਟਰ ‘ਤੇ ਇਹ ਤਸਵੀਰ ਅਪਲੋਡ ਮਿਲੀ। ਇਸ ਪੋਸਟ ਨੂੰ ਸੁਮਨ ਚੋਪੜਾ ਨਾਂ ਦੀ ਇੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ। ਇਸਦੇ ਵਿਚ ਵੀ ਓਹੀ ਗੱਲ ਲਿਖੀ ਗਈ ਸੀ ਕਿ ਰੇਵਤੀ UPSC ਦੀ ਤੀਜੀ ਰੈਂਕ ਟਾਪਰ ਹਨ। ਹਾਲਾਂਕਿ ਇਹ ਪੋਸਟ 6 ਜੁਲਾਈ 2017 ਨੂੰ ਸ਼ੇਅਰ ਕੀਤੀ ਗਈ ਸੀ।
ਇਸ ਨਾਲ ਸਾਨੂੰ ਪਤਾ ਚਲਿਆ ਕਿ ਇਹ ਤਸਵੀਰ ਨਵੀਂ ਨਹੀਂ ਹੈ ਅਤੇ ਨਾ ਹੀ ਇਸਦਾ ਦਾਅਵਾ ਨਵਾਂ ਹੈ। ਇਸਦੇ ਬਾਅਦ ਅਸੀਂ ਇਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਕਾਫੀ ਸਰਚ ਤੋਂ ਬਾਅਦ ਸਾਨੂੰ ਤੇਲਗੂ ਵੈੱਬਸਾਈਟ journalismpower.com ਦਾ ਲਿੰਕ ਮਿਲਿਆ। ਇਸ ਲਿੰਕ ਅਨੁਸਾਰ, 26 ਮਾਰਚ, 2017 ਨੂੰ ਰੇਵਤੀ ਦੇ ਬਾਰੇ ਵਿਚ ਇੱਕ ਖਬਰ ਲਿਖੀ ਗਈ ਸੀ, ਵੈਂਕਟ ਰੇਵਤੀ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ਜਿਲੇ ਵਿਚ ਅਵਨਿਗੱਡਾ ਦੇ ਇੱਕ ਗਰੀਬ ਪਰਿਵਾਰ ਨਾਲ ਜੁੜੀ ਹੋਈ ਹਨ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਪੁਲਿਸ ਦੀ ਪ੍ਰੀਖਿਆ ਦਿੱਤੀ ਅਤੇ ਸਬ-ਇੰਸਪੈਕਟਰ ਪਦ ਲਈ ਉਨ੍ਹਾਂ ਦਾ ਚੋਣ ਹੋ ਗਿਆ ਸੀ।
ਮਾਮਲੇ ਵਿਚ ਵੱਧ ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਨੇ ਵੈਂਕਟ ਰੇਵਤੀ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ। SI ਰੇਵਤੀ ਨੇ ਆਪਣੇ ਅਫਸਰ DSP ਸ਼੍ਰੀਨਿਵਾਸ ਦੀ ਅਨੁਮਤੀ ‘ਤੇ ਵਿਸ਼ਵਾਸ ਟੀਮ ਨਾਲ ਗੱਲ ਕੀਤੀ। SI ਰੇਵਤੀ ਇਸ ਪੂਰੇ ਮਾਮਲੇ ‘ਤੇ ਨਰਾਜ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮੇਰੇ ਨਾਂ ‘ਤੇ ਜਿਹੜਾ ਪ੍ਰੋਪੇਗੰਡਾ ਚਲਾਇਆ ਜਾ ਰਿਹਾ ਹੈ ਉਹ ਫਰਜੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2017 ਦੇ ਨੋਟੀਫਿਕੇਸ਼ਨ ਤਹਿਤ SI ਦੇ ਪਦ ਲਈ ਆਵੇਦਨ ਕੀਤਾ ਸੀ। 2018 ਵਿਚ ਉਨ੍ਹਾਂ ਨੇ SI ਦਾ ਪਦ ਗ੍ਰਹਿਣ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਂ ਤੋਂ ਫਰਜੀ ਪੋਸਟ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਗਲਤ ਪ੍ਰਚਾਰ ਖਿਲਾਫ ਆਪਣੇ ਵੱਡੇ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਰੇਵਤੀ ਦਾ ਗ੍ਰਹਿਨਗਰ ਅਵਨਿਗੱਡਾ ਹੈ ਜਿਹੜਾ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜਿਲੇ ਵਿਚ ਪੈਂਦਾ ਹੈ।
ਇਸ ਪੋਸਟ ਨੂੰ Surinder Mohan Singh ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ। ਪ੍ਰੋਫ਼ਾਈਲ ਇੰਟਰੋ ਅਨੁਸਾਰ ਇਨ੍ਹਾਂ ਨੇ ਆਪਣੇ ਆਪ ਨੂੰ ਸੁਤੰਤਰ ਲੇਖਕ ਅਤੇ ਪੱਤਰਕਾਰ ਦੱਸਿਆ ਹੈ।
ਨਤੀਜਾ: ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਕਰਨਾਟਕ ਵਿਚ ਦਿਹਾੜੀ ਮਜਦੂਰ ਦੇ ਪਰਿਵਾਰ ਦੀ ਧੀ ਰੇਵਤੀ ਦਾ UPSC ਦੀ ਪ੍ਰੀਖਿਆ ਵਿਚ ਤੀਜਾ ਸਥਾਨ ਹਾਸਲ ਕਰਨ ਦਾ ਦਾਅਵਾ ਫਰਜੀ ਹੈ। ਉਹ ਇਸ ਸਮੇਂ ਆਂਧਰਾ ਪ੍ਰਦੇਸ਼ ਵਿਚ ਸਬ-ਇੰਸਪੈਕਟਰ ਦੇ ਪਦ ‘ਤੇ ਕਾਰਜਤ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।