Fact Check: ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਂ ਤੋਂ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਾਅਵੇ ਨਾਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਸਨੂੰ ਵੱਧ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਮਜਾਰ ਦੀ ਤਸਵੀਰ ਨਜ਼ਰ ਆ ਰਹੀ ਹੈ। ਅਰਬੀ ਭਾਸ਼ਾ ਵਿਚ ਲਿਖੀ ਚਾਦਰ ਨਾਲ ਲਿਪਟੀ ਮਜਾਰ ਕੋਲ ਪੈਸਿਆਂ ਦਾ ਢੇਰ ਲੱਗਿਆ ਹੋਇਆ ਹੈ।

ਤਸਵੀਰ ਅੰਦਰ ਲਿਖਿਆ ਹੋਇਆ ਹੈ, ”ਦਰਸ਼ਨ ਕਰੋ ਜੀ। ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦਾ। ਬਹੁਤ ਮੁਸ਼ਕਲ ਨਾਲ ਇਸ ਤਸਵੀਰ ਨੂੰ ਮੰਗਵਾਇਆ ਹੈ। ਇਹ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਕਈ ਸਾਲ ਰਹੇ ਅਤੇ ਜੋਤਿ ਜੋਤ ਸਮਾਏ। ਇਸਨੂੰ ਅੱਗੇ ਸ਼ੇਅਰ ਕਰੋ ਅਤੇ ਸਾਰਿਆਂ ਨੂੰ ਦਰਸ਼ਨ ਕਰਵਾਓ।”


ਸੋਸ਼ਲ ਮੀਡੀਆ ‘ਤੇ ਕਰਤਾਰਪੁਰ ਸਾਹਿਬ ਦੇ ਨਾਂ ਤੋਂ ਵਾਇਰਲ ਹੋ ਰਹੀ ਪੋਸਟ

ਪੜਤਾਲ

3 ਨਵੰਬਰ 2019 ਨੂੰ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਤਸਵੀਰ ਸ਼ੇਅਰ ਕੀਤੀ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਗੁਰੂ ਨਾਨਕ ਦੀ 550ਵੀਂ ਜੈਯੰਤੀ ਤੋਂ ਪਹਿਲਾਂ ਬੇਹੱਦ ਘੱਟ ਸਮੇਂ ਵਿਚ ਕਰਤਾਰਪੁਰ ਕੋਰੀਡੋਰ ਨੂੰ ਤਿਆਰ ਕੀਤੇ ਜਾਣ ਲਈ ਮੈਂ ਆਪਣੀ ਸਰਕਾਰ ਨੂੰ ਵਧਾਈ ਦਿੰਦਾ ਹਾਂ।’

ਇਸ ਟਵੀਟ ਨਾਲ ਉਨ੍ਹਾਂ ਨੇ ਗੁਰਦੁਆਰੇ ਦੀ ਕਈ ਤਸਵੀਰਾਂ ਨੂੰ ਵੀ ਟਵੀਟ ਕੀਤਾ ਸੀ। ਇਸ ਟਵੀਟ ਨਾਲ ਇੱਕ ਹੋਰ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਕਰਤਾਰਪੁਰ ਸਿੱਖ ਸੰਗਤਾਂ ਦਾ ਸਵਾਗਤ ਕਰਨ ਲਈ ਤਿਆਰ ਹੈ।’

ਨਿਊਜ਼ ਰਿਪੋਰਟ ਦੇ ਮੁਤਾਬਕ, 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕੀਤਾ ਜਾਵੇਗਾ। ਕਰਤਾਰਪੁਰ ਕੋਰੀਡੋਰ ਭਾਰਤ ਦੇ ਪੰਜਾਬ ਵਿਚ ਮੌਜੂਦ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਕਰਤਾਰਪੁਰ ਵਿਚ ਬਣੇ ਦਰਬਾਰ ਸਾਹਿਬ ਨੂੰ ਜੋੜੇਗਾ।

ਸਰਚ ਵਿਚ ਸਾਨੂੰ ਜਿਓ ਨਿਊਜ਼ ਦਾ ਇੱਕ ਲਿੰਕ ਮਿਲਿਆ, ਜਿਸਦੇ ਵਿਚ ਕਰਤਾਰਪੁਰ ਸਾਹਿਬ ਦੀਆਂ ਪੁਰਾਣੀ ਤਸਵੀਰਾਂ ਸ਼ਾਮਲ ਸਨ। 28 ਨਵੰਬਰ 2018 ਨੂੰ ਅਪਡੇਟ ਕੀਤੇ ਗਏ ਵੈਬ ਪੇਜ ‘ਤੇ ਕਰਤਾਰਪੁਰ ਸਾਹਿਬ ਦੀ ਕਈ ਤਸਵੀਰਾਂ ਨੂੰ ਵੇਖਿਆ ਜਾ ਸਕਦਾ ਹੈ।


ਕਰਤਾਰਪੁਰ ਸਾਹਿਬ ਵਿਚ ਅਰਦਾਸ ਕਰਦੇ ਹੋਏ ਸਿੱਖ ਸ਼ਰਧਾਲੂ (Image Credit-Geo News)

ਕਰਤਾਰਪੁਰ ਸਾਹਿਬ ਵਿਚ ਅਰਦਾਸ ਕਰਦੇ ਹੋਏ ਸਿੱਖ ਸ਼ਰਧਾਲੂ (Image Credit-Geo News)

ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਦੇ ਸਪੋਕਸਪਰਸਨ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ। ਸਿੰਘ ਨੇ ਸਾਨੂੰ ਦੱਸਿਆ, ‘ਵਾਇਰਲ ਹੋ ਰਹੀ ਤਸਵੀਰ ਕਿਸੇ ਹੋਰ ਅਸਥਾਨ ਦੀ ਹੋ ਸਕਦੀ ਹੈ, ਪਰ ਇਹ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਨਹੀਂ ਹੈ।’

ਉਨ੍ਹਾਂ ਨੇ ਸਾਡੇ ਨਾਲ ਕਰਤਾਰਪੁਰ ਸਾਹਿਬ ਦੀਆਂ ਹਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ। ਦੋਵੇਂ ਹੀ ਤਸਵੀਰਾਂ ਵਿਚ ਉਹ ਮਜਾਰ ਨਜ਼ਰ ਨਹੀਂ ਆ ਰਹੀ ਹੈ ਜਿਹੜੀ ਵਾਇਰਲ ਤਸਵੀਰ ਅੰਦਰ ਵੇਖੀ ਜਾ ਸਕਦੀ ਹੈ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਦੇ ਸਪੋਕਸਪਰਸਨ ਕੁਲਵਿੰਦਰ ਸਿੰਘ ਦੀ ਭੇਜੀਆਂ ਤਸਵੀਰਾਂ

ਮਤਲਬ ਜਿਹੜੀ ਤਸਵੀਰ ਕਰਤਾਰਪੁਰ ਸਾਹਿਬ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ ਉਸਦਾ ਸਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਰਿਵਰਸ ਇਮੇਜ ਸਰਚ ਵਿਚ ਸਾਨੂੰ ਫੇਸਬੁੱਕ ‘ਤੇ ਇੱਕ ਪੇਜ ਮਿਲਿਆ, ਜਿਸ ‘ਤੇ ਵਾਇਰਲ ਤਸਵੀਰ ਨੂੰ ਕਰੀਬ ਦੋ ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ। ਫੇਸਬੁੱਕ ‘ਤੇ ‘’ALI Masjid & Shadulla BABA DARGA .alirajpet’’ ਨਾਂ ਤੋਂ ਬਣੇ ਇਸ ਪੇਜ ‘ਤੇ ਵਾਇਰਲ ਤਸਵੀਰ ਨੂੰ 7 ਸਤੰਬਰ 2017 ਨੂੰ ਅਪਲੋਡ ਕੀਤਾ ਗਿਆ ਸੀ। ਦਾਅਵੇ ਮੁਤਾਬਕ ਇਹ ਤਸਵੀਰ ਅਲੀ ਮਸਜਿਦ ਅਤੇ ਸ਼ਾਹਦੁੱਲਾ ਬਾਬਾ ਦਰਗਾਹ ਦੀ ਹੈ। ਇਸ ਪੇਜ ‘ਤੇ ਦਿੱਤੇ ਗਏ ਨੰਬਰ ‘ਤੇ ਜਦੋਂ ਅਸੀਂ ਸੰਪਰਕ ਕੀਤਾ ਤਾਂ ਐਸ ਮੋਹੰਮਦ ਨਾਂ ਦੇ ਵਿਅਕਤੀ ਨੇ ਦੱਸਿਆ, ‘ਇਹ ਤਸਵੀਰ ਤੇਲੰਗਾਨਾ ਦੇ ਸਿਦੀਪੇਟ ਵਿਚ ਮੌਜੂਦ ਸ਼ਾਹਦੁੱਲਾ ਬਾਬਾ ਦਾ ਮਜਾਰ ਹੈ।’ ਹਾਲਾਂਕਿ, ਵਿਸ਼ਵਾਸ ਨਿਊਜ਼ ਇਸ ਦਾਅਵੇ ਦੀ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰਦਾ ਹੈ।

ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਐਡਵਾਈਜ਼ਰ ਕੁਲਵੰਤ ਸਿੰਘ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਸਿੱਖਾਂ ਵਿੱਚ ਮਜਾਹਰਾਂ ਜਾਂ ਮੜੀ ਮਸਾਣ ਦੀ ਪੂਜਾ ਦੀ ਸਖਤ ਮਨਾਹੀ ਹੈ। ਇਹ ਮਜਾਹਰ ਅਗਰ ਕੀਤੇ ਹੋਵੇਗੀ ਤਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਹੋਵੇਗੀ। ਬਾਕੀ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਮਜ਼ਾਹਰ ਕਿੱਥੇ ਹੈ।।”

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਂ ਤੋਂ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਜਿਹੜੀ ਤਸਵੀਰ ਗੁਰਦੁਆਰਾ ਸਾਹਿਬ ਦੇ ਨਾਂ ਤੋਂ ਵਾਇਰਲ ਹੋ ਰਹੀ ਹੈ ਉਹ ਅਸਲ ਵਿਚ ਕਿਸੇ ਮਜਾਰ ਦੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts