ਨਵੀਂ ਦਿੱਲੀ (ਵਿਸ਼ਵਾਸ ਟੀਮ): ਫੇਸਬੁੱਕ ‘ਤੇ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਫਤਿਹਵੀਰ ਦੀ ਹੈ। ਇਸ ਤਸਵੀਰ ਵਿਚ ਇੱਕ ਬੱਚਾ ਮ੍ਰਤ ਪਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਫਤਿਹਵੀਰ ਉਹ ਮੁੰਡਾ ਸੀ ਜਿਹੜਾ 7 ਦਿਨਾਂ ਪਹਿਲਾਂ ਸੰਗਰੂਰ ਹਲਕੇ ਦੇ ਸੁਨਾਮ ‘ਚ ਪੈਂਦੇ ਪਿੰਡ ਭਗਵਾਨਪੁਰਾ ਵਿਚ ਇੱਕ ਬੋਰਵੈਲ ਅੰਦਰ ਡਿੱਗ ਪਿਆ ਸੀ ਅਤੇ 6 ਦਿਨਾਂ ਬਾਅਦ ਜੱਦ ਓਹਨੂੰ ਬਾਹਰ ਕੱਡਿਆ ਗਿਆ ਤਾਂ ਉਹ ਜ਼ਿੰਦਗੀ ਦੀ ਜੰਗ ਨੂੰ ਹਰਾ ਨਾ ਸਕਿਆ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਕਰੀ ਜਾ ਰਹੀ ਤਸਵੀਰ ਫਰਜ਼ੀ ਸਾਬਤ ਹੁੰਦੀ ਹੈ। ਫਤਿਹਵੀਰ ਦੇ ਨਾਂ ਤੋਂ ਵਾਇਰਲ ਕੀਤੀ ਜਾ ਰਹੀ ਤਸਵੀਰ ਇਜ਼ਰਾਈਲ ਹਮਲੇ ਵਿਚ ਮਰੀ ਇੱਕ ਬੱਚੀ ਮਾਰੀਆ-ਅਲ-ਗ਼ਜ਼ਲੀ ਦੀ ਹੈ।
ਫੇਸਬੁੱਕ ‘ਤੇ 11 ਜੂਨ ਦੀ ਸ਼ਾਮ ਨੂੰ 7:30 ਦੇ ਕਰੀਬ United States Of Panjab ਨਾਂ ਦਾ ਪੇਜ ਇੱਕ ਤਸਵੀਰ ਸ਼ੇਅਰ ਕਰਦਾ ਹੈ। ਇਸ ਤਸਵੀਰ ਬਾਰੇ ਉਹ ਦਾਅਵਾ ਕਰਦਾ ਹੈ ਕਿ ਇਹ ਤਸਵੀਰ ਫਤਿਹਵੀਰ ਸਿੰਘ ਦੀ ਹੈ ਜਿਸਦੀ 11 ਜੂਨ ਨੂੰ ਹੀ ਸਵੇਰੇ ਮੌਤ ਹੋ ਗਈ ਸੀ। ਤੁਹਾਨੂੰ ਦੱਸ ਦਈਏ ਕਿ ਫਤਿਹਵੀਰ ਉਹ ਮੁੰਡਾ ਸੀ ਜਿਹੜਾ 7 ਦਿਨਾਂ ਪਹਿਲਾਂ ਸੰਗਰੂਰ ਹਲਕੇ ਦੇ ਸੁਨਾਮ ‘ਚ ਪੈਂਦੇ ਪਿੰਡ ਭਗਵਾਨਪੁਰਾ ਵਿਚ ਇੱਕ ਬੋਰਵੈਲ ਅੰਦਰ ਡਿੱਗ ਪਿਆ ਸੀ ਅਤੇ 6 ਦਿਨਾਂ ਬਾਅਦ ਜੱਦ ਓਹਨੂੰ ਬਾਹਰ ਕੱਡਿਆ ਗਿਆ ਤਾਂ ਉਹ ਜ਼ਿੰਦਗੀ ਦੀ ਜੰਗ ਨੂੰ ਹਰਾ ਨਾ ਸਕਿਆ।
ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ “ਫਤਿਹਵੀਰ ਦੀ ਤਸਵੀਰ”.
“ਤੁਹਾਨੂੰ ਦੱਸ ਦਈਏ ਕਿ ਫਤਿਹਵੀਰ ਦੇ ਨਾਂ ਤੋਂ ਵਾਇਰਲ ਕੀਤੀ ਜਾ ਰਹੀ ਤਸਵੀਰ ਇਜ਼ਰਾਈਲ ‘ਚ ਹੋਏ ਇੱਕ ਹਮਲੇ ਵਿਚ ਮਰੀ ਬੱਚੀ “ਮਾਰੀਆ-ਅਲ-ਗ਼ਜ਼ਲੀ” ਦੀ ਹੈ।”
ਇਸ ਤਸਵੀਰ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ। ਇਸ ਫੋਟੋ ਨੂੰ ਦੇਖਦਿਆਂ ਲੱਗਦਾ ਜ਼ਰੂਰ ਹੈ ਕਿ ਇਹ ਫਤਿਹਵੀਰ ਦੀ ਹੋ ਸਕਦੀ ਹੈ ਪਰ ਇੱਦਾਂ ਦਾ ਕੋਈ ਸੱਚ ਸਾਡੇ ਸਾਹਮਣੇ ਨਹੀਂ ਆਇਆ।
ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਵਿਚ ਸਰਚ ਕੀਤਾ। ਸਰਚ ਕਰਨ ਤੋਂ ਬਾਅਦ ਜੋ ਨਤੀਜੇ ਸਾਡੇ ਸਾਹਮਣੇ ਆਏ ਉਹਨਾਂ ਨਾਲ ਇਹ ਸਾਫ ਹੋ ਗਿਆ ਕਿ ਇਹ ਤਸਵੀਰ ਫਤਿਹਵੀਰ ਦੀ ਨਹੀਂ ਹੈ। ਸਰਚ ਦੇ ਨਤੀਜਿਆਂ ‘ਚ ਸਾਡੇ ਸਾਹਮਣੇ ਕਈ ਲਿੰਕ ਆਏ ਜਿਹਨਾਂ ਵਿਚ ਇਸ ਤਸਵੀਰ ਬਾਰੇ ਦੱਸਿਆ ਗਿਆ ਸੀ। ਸਾਡੇ ਸਾਹਮਣੇ GettyImages ਦਾ ਲਿੰਕ ਆਇਆ। ਅਸੀਂ ਇਸ ਵੈੱਬਸਾਈਟ ‘ਤੇ ਗਏ ਅਤੇ ਸਾਨੂੰ ਇਹ ਤਸਵੀਰ ਉੱਥੇ ਇੱਕ ਸਾਫ ਡਿਸਕ੍ਰਿਪਸ਼ਨ ਨਾਲ ਮਿਲੀ।
ਇਸ ਡਿਸਕ੍ਰਿਪਸ਼ਨ ਅਨੁਸਾਰ ਮਾਰੀਆ-ਅਲ-ਗ਼ਜ਼ਲੀ ਨਾਂ ਦੀ ਇੱਕ ਬੱਚੀ ਇਜ਼ਰਾਈਲ ‘ਚ ਹੋਏ ਹਵਾਈ ਹਮਲੇ ਵਿਚ ਮਰ ਜਾਂਦੀ ਹੈ।
GettyImages ਦਾ ਡਿਸਕ੍ਰਿਪਸ਼ਨ ਹੇਠਾਂ ਦਿੱਤਾ ਗਿਆ ਹੈ
“The body of Maria al-Gazali, a Palestinian girl, lies on a bed at a hospital in Beit Lahia in the northern Gaza Strip on May 5, 2019. – Three Palestinians including a baby, were killed in Israeli strikes in northern Gaza, the health ministry in the Hamas-run enclave said, as fears of a full conflict grew.”
ਤੁਹਾਨੂੰ ਦੱਸ ਦਈਏ ਕਿ GettyImages ਦੁਨੀਆਂ ਦੀ ਸਬਤੋਂ ਵੱਡੀਆਂ ਤਸਵੀਰਾਂ ਦੀ ਵੈੱਬਸਾਈਟ ਵਿੱਚੋਂ ਦੀ ਇੱਕ ਹੈ ਇਸਲਈ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਹ ਵਾਇਰਲ ਹੋ ਰਹੀ ਤਸਵੀਰ ਫਤਿਹਵੀਰ ਦੀ ਨਹੀਂ ਹੈ।
ਵੱਧ ਪੁਸ਼ਟੀ ਲਈ ਅਸੀਂ PGI ਚੰਡੀਗੜ੍ਹ ਨਾਲ ਸੰਪਰਕ ਕੀਤਾ ਜਿੱਥੇ ਫਤਿਹਵੀਰ ਨੂੰ ਬੋਰਵੈਲ ‘ਚੋਂ ਬਾਹਰ ਕੱਢਣ ਬਾਅਦ ਲੈ ਕੇ ਗਏ ਸੀ। ਉੱਥੇ ਸਾਡੀ ਗੱਲ ਮੰਜੂ ਮਾਲਵਾਲਕਰ (PRO Head) ਨਾਲ ਹੋਈ ਜ੍ਹਿਨਾਂ ਨੇ ਸਾਨੂੰ ਦੱਸਿਆ ਕਿ “PGI ਚੰਡੀਗੜ੍ਹ ਨੇ ਫਤਿਹਵੀਰ ਦੀ ਕੋਈ ਵੀ ਤਸਵੀਰ ਰੀਲੀਜ਼ ਨਹੀਂ ਕੀਤੀ ਹੈ ਅਤੇ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਇੱਕਦਮ ਫਰਜ਼ੀ ਹੈ।”
ਇਸ ਨਾਲ ਇਹ ਗੱਲ ਸਾਫ ਹੋਈ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਤਿਹਵੀਰ ਦੀ ਨਹੀਂ ਹੈ।
ਹੁਣ ਅਸੀਂ United States Of Panjab ਪੇਜ ਦੀ ਪੜਤਾਲ ਕੀਤੀ। ਪੜਤਾਲ ਕਰਨ ਤੇ ਪਾਇਆ ਕਿ ਇਸ ਪੇਜ ਨੂੰ 9 ਹਜ਼ਾਰ ਤੋਂ ਵੀ ਵੱਧ ਲੋਕ ਫਾਲੋ ਕਰਦੇ ਹਨ ਅਤੇ ਇਹ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਫਤਿਹਵੀਰ ਦੀ ਨਹੀਂ ਹੈ ਬਲਕਿ ਇਜ਼ਰਾਈਲ ‘ਚ ਹੋਏ ਇੱਕ ਹਮਲੇ ਵਿਚ ਮਰੀ ਬੱਚੀ “ਮਾਰੀਆ-ਅਲ-ਗ਼ਜ਼ਲੀ” ਦੀ ਹੈ। ਇਸ ਤਰ੍ਹਾਂ ਦੇ ਪੋਸਟਾਂ ਨੂੰ ਸ਼ੇਅਰ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ। ਵਿਸ਼ਵਾਸ ਟੀਮ ਫਤਿਹਵੀਰ ਅਤੇ ਮਾਰੀਆ-ਅਲ-ਗ਼ਜ਼ਲੀ ਦੋਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।