Fact Check: ਅਮਰੀਕੀ ਸਰਫਰ ਦੀ ਤਸਵੀਰ ਭਾਰਤੀ ਫੌਜੀ ਦੇ ਨਾਂ ‘ਤੇ ਹੋਈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਭਾਰਤੀ ਫੌਜੀ ਨਹੀਂ, ਬਲਕਿ ਅਮਰੀਕਾ ਦੇ ਵਿੰਟਰ ਸਰਫਰ ਡੇਨਿਯਲ ਸਕੈਟਰ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਹਿੰਦੁਸਤਾਨੀ ਫੌਜੀਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਸ਼ਕਸ ਦਾ ਚਿਹਰਾ ਬਰਫ ਨਾਲ ਢਕਿਆ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸ਼ਕਸ ਭਾਰਤੀ ਫੌਜੀ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਮੈਂ ਦਿੱਸ ਰਿਹਾ ਸ਼ਕਸ ਭਾਰਤੀ ਫੌਜੀ ਨਹੀਂ, ਬਲਕਿ ਇਹ ਅਮਰੀਕੀ ਸਰਫਰ ਡੇਨਿਯਲ ਸਕੈਟਰ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ ਜਿਸਦੇ ਵਿਚ ਇੱਕ ਸ਼ਕਸ ਦਾ ਚਿਹਰਾ ਬਰਫ ਨਾਲ ਢਕਿਆ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “मत करो मेरे देश के ‪फ़ौजियों‬ पे ‪शक़‬, तुम जहाँ ‪कदम‬ भी नहीं रख सकते, उन्होंने वहाँ भी ‪‎तिरँगा लहराया‬ है…!” (ਪੰਜਾਬੀ ਅਨੁਵਾਦ: ਨਾ ਕਰੋ ਮੇਰੇ ਦੇਸ਼ ਦੇ ਫੌਜੀਆਂ ‘ਤੇ ਸ਼ੱਕ, ਤੁਸੀਂ ਜਿਥੇ ਪੈਰ ਨਹੀਂ ਰੱਖਿਆ, ਓਥੇ ਉਨ੍ਹਾਂ ਨੇ ਤਿਰੰਗਾ ਲਹਿਰਾਇਆ ਹੈ।)


ਵਾਇਰਲ ਪੋਸਟ

ਪੜਤਾਲ

ਵਿਸ਼ਵਾਸ ਟੀਮ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ YouTube ‘ਤੇ ਇੱਕ ਵੀਡੀਓ ਮਿਲਿਆ ਜਿਹੜਾ 25 ਦਸੰਬਰ 2017 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਨਾਲ ਹੈਡਲਾਈਨ ਲਿਖੀ ਗਈ ਸੀ: Jerryism #53 12.25.17 Christmas Day Presque Isle Surfing. ਇਸ ਵੀਡੀਓ ਵਿਚ ਹੂਬਹੂ ਵਾਇਰਲ ਤਸਵੀਰ ਵਾਲਾ ਸ਼ਕਸ ਦਿੱਸ ਰਿਹਾ ਹੈ।

ਵੀਡੀਓ ਨੂੰ ਦੇਖ ਕੇ ਪਤਾ ਚਲਾ ਜਾਂਦਾ ਹੈ ਕਿ ਇਹ ਤਸਵੀਰ ਵੀ ਇਸੇ ਵੀਡੀਓ ਤੋਂ ਲਈ ਗਈ ਹੈ।

ਇਸ ਵੀਡੀਓ ਨੂੰ “Jerry Mills” ਨਾਂ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ ਅਤੇ ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: Today’s Jerryism brings you each a Happy Holidays and Merry Christmas greeting from a VERY COLD and windy Lake Superior at Presque Isle Park in Marquette, MI. I thought I was cold until I chatted with Daniel Schetter, one of our local winter surfers (You’ll LOVE his beard!) I even ran into our local running Santa, Bill Sved. Enjoy!

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: ਅੱਜ ਜੇਰੀਵਾਦ ਤੁਹਾਨੂੰ Marquette, MI ਵਿਚ Presque Isle Park ਅੰਦਰ ਬਹੁਤ ਠੰਡੀ ਲੇਕ ਸੁਪੀਰੀਅਰ ਤੋਂ ਹੈੱਪੀ ਛੁੱਟੀਆਂ ਅਤੇ ਮੇਰੀ ਕ੍ਰਿਸਤਮਸ ਦੀਆਂ ਵਧਾਈਆਂ ਦਿੰਦਾ ਹਾਂ। ਮੈਂਨੂੰ ਲੱਗਿਆ ਕਿ ਮੈਂਨੂੰ ਠੰਡ ਲੱਗ ਰਹੀ ਹੈ ਜਦੋਂ ਤੱਕ ਮੈਂ ਡੇਨਿਯਲ ਸਕੈਟਰ ਨਾਲ ਗੱਲ ਨਹੀਂ ਕੀਤੀ ਸੀ, ਸਾਡੇ ਲੋਕਲ ਵਿੰਟਰ ਸਰਫਰਾਂ ਵਿਚੋਂ ਦੀ ਇੱਕ (ਤੁਹਾਨੂੰ ਉਨ੍ਹਾਂ ਦੀ ਦਾਹੜੀ ਚੰਗੀ ਲੱਗੇਗੀ!). ਮੈਂ ਤਾਂ ਆਪਣੇ ਲੋਕਲ ਸੈਂਟਾ, ਬਿੱਲ ਸਵੇਡ ਕੋਲ ਚਲਾ ਗਿਆ। ਮੌਜ ਕਰੋ!

ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਹਿਸਾਬ ਤੋਂ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਡੇਨਿਯਲ ਸਕੈਟਰ ਹੈ।

ਹੁਣ ਅਸੀਂ ਗੂਗਲ ‘ਤੇ ਡੇਨਿਯਲ ਦੇ ਬਾਰੇ ਵਿਚ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਡੇਨਿਯਲ ਦਾ ਇੰਸਟਾਗ੍ਰਾਮ ਅਕਾਊਂਟ (upsurferdan) ਮਿਲਿਆ ਜਿਥੋਂ ਇਹ ਸਾਬਤ ਹੋ ਗਿਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਡੇਨਿਯਲ ਸਕੈਟਰ ਹੀ ਹੈ। ਸਾਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਸਾਰੇ ਪੋਸਟ ਅਜਿਹੇ ਮਿਲੇ ਜਿਥੇ ਉਨ੍ਹਾਂ ਦਾ ਚਿਹਰਾ ਬਰਫ ਨਾਲ ਢਕਿਆ ਹੋਇਆ ਹੈ ਹੂਬਹੂ ਵਾਇਰਲ ਤਸਵੀਰ ਦੀ ਤਰ੍ਹਾਂ। ਉਦਾਹਰਣ ਵਜੋਂ ਹੇਠਾਂ ਸ਼ੇਅਰ ਕੀਤਾ ਗਿਆ ਇੱਕ ਪੋਸਟ:

https://www.instagram.com/p/B7FAKyLFVq6/?utm_source=ig_embed

ਹੁਣ ਅਸੀਂ ਇਸ ਤਸਵੀਰ ਅਤੇ ਦਾਅਵੇ ਨੂੰ ਲੈ ਕੇ ਡੇਨਿਯਲ ਨਾਲ ਫੇਸਬੁੱਕ ਦੇ ਜਰੀਏ ਸੰਪਰਕ ਕੀਤਾ। ਡੇਨਿਯਲ ਨੇ ਵਿਸ਼ਵਾਸ ਟੀਮ ਨੂੰ ਜਵਾਬ ਦਿੰਦੇ ਹੋਏ ਦੱਸਿਆ ਕਿ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਉਹ ਹੀ ਹਨ ਅਤੇ ਉਹ ਭਾਰਤੀ ਆਰਮੀ ਦੇ ਜਵਾਨ ਨਹੀਂ, ਬਲਕਿ ਵਿੰਟਰ ਸਰਫਰ ਹਨ। ਉਹ ਮਿਸ਼ੀਗਨ ਪੇਨਿਸੁਲਾ ਅਮਰੀਕਾ ਵਿਚ ਰਹਿੰਦੇ ਹਨ।”

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Shailesh Tiwari ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ “226” ਲੋਕ ਫਾਲੋ ਕਰ ਰਹੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਿਹਾ ਸ਼ਕਸ ਭਾਰਤੀ ਫੌਜੀ ਨਹੀਂ, ਬਲਕਿ ਅਮਰੀਕਾ ਦੇ ਵਿੰਟਰ ਸਰਫਰ ਡੇਨਿਯਲ ਸਕੈਟਰ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts