Fact Check: ਛਾਤੀ ਦੇ X-Ray ਨੂੰ ਲੈ ਕੇ ਫਰਜ਼ੀ ਦਾਅਵਾ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਹੈ ਵਾਇਰਲ

Fact Check: ਛਾਤੀ ਦੇ X-Ray ਨੂੰ ਲੈ ਕੇ ਫਰਜ਼ੀ ਦਾਅਵਾ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ X-Ray ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ X-Ray ਅੰਦਰ ਇੱਕ ਕੋਕਰੋਚ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਦੋਂ ਬਾਹਰ ਦੇਸ਼ ਇਲਾਜ ਕਰਵਾਉਣ ਗਿਆ ਤਾਂ ਪਤਾ ਚਲਿਆ ਕਿ ਜ਼ਿੰਦਾ ਕੋਕਰੋਚ ਉਸਦੀ ਛਾਤੀ ਅੰਦਰ ਨਹੀਂ ਬਲਕਿ X-Ray ਕੱਢਣ ਵਾਲੀ ਮਸ਼ੀਨ ਵਿਚ ਸੀ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਫੋਟੋਸ਼ੋਪਡ ਹੈ। ਅਜਿਹਾ ਕੋਈ ਵੀ ਮਾਮਲਾ ਕੀਤੇ ਵੀ ਨਹੀਂ ਵਾਪਰਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਇਸ ਪੋਸਟ ਵਿਚ ਇੱਕ X-Ray ਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ, ਜਿਸਦੇ ਅੰਦਰ ਇੱਕ ਕੋਕਰੋਚ ਨੂੰ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਡਾਕਟਰ ਨੇ ਐਕਸ-ਰੇ ਰਿਪੋਰਟ ਨੂੰ ਵੇਖਦਿਆਂ ਕਿਹਾ, “ਜਿੰਦਾ ਕਾਕਰੋਚ ਤੁਹਾਡੀ ਛਾਤੀ ਦੇ ਅੰਦਰ ਫਸਿਆ ਹੋਇਆ ਹੈ। ਆਪ੍ਰੇਸ਼ਨ ਕਰਨ ਲਈ ਤੁਹਾਨੂੰ ਵਿਦੇਸ਼ ਜਾਣ ਦੀ ਜ਼ਰੂਰਤ ਹੋਏਗੀ।” ਮਰੀਜ਼ ਸਰਜਰੀ ਲਈ ਸਿੰਗਾਪੁਰ ਗਿਆ! ਡਾਕਟਰ ਨੇ ਕਿਹਾ ਤੁਹਾਡੀ ਛਾਤੀ ਦੇ ਅੰਦਰ ਕੋਈ ਕਾਕਰੋਚ ਨਹੀਂ ਸੀ! ਹਾਲਾਂਕਿ, ਤੁਹਾਡੇ ਦੇਸ਼ ਦੀ ਐਕਸ-ਰੇ ਮਸ਼ੀਨ ਦੇ ਅੰਦਰ ਇੱਕ ਕਾਕਰੋਚ ਸੀ!”

ਪੜਤਾਲ

ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਹੋ ਰਹੀ ਤਸਵੀਰ ਫੋਟੋਸ਼ੋਪਡ ਹੈ। ਸਾਨੂੰ ਇਹੀ ਤਸਵੀਰ “radlines.org” ਨਾਂ ਦੀ ਵੈੱਬਸਾਈਟ ‘ਤੇ ਮਿਲੀ ਪਰ ਇਸ ਤਸਵੀਰ ਅੰਦਰ ਕੀਤੇ ਵੀ ਕੋਕਰੋਚ ਨਹੀਂ ਦਿੱਸ ਰਿਹਾ ਸੀ। ਇਸ ਤਸਵੀਰ ਨਾਲ ਕੈਪਸ਼ਨ ਲਿਖਿਆ ਗਿਆ ਸੀ: “A normal posteroanterior (PA) chest radiograph”

ਇਸ ਆਰਟੀਕਲ ਅੰਦਰ ਦੱਸਿਆ ਗਿਆ ਸੀ: Posteroanterior ਛਾਤੀ ਦਾ ਰੇਡੀਓਗ੍ਰਾਫ਼ (“X-Ray”) ਇਕ 21 ਸਾਲ ਦੀ ਔਰਤ ਦਾ ਲਿਆ ਗਿਆ ਹੈ ਜਿਸ ਦੀ ਇੱਕ ਸੋਕਰ ਗੇਮ ਦੇ ਦੌਰਾਨ ਕਿਸੇ ਹੋਰ ਖਿਡਾਰੀ ਨਾਲ ਟੱਕਰ ਹੋਈ ਅਤੇ ਬਾਅਦ ਵਿਚ ਉਸ ਦੇ ਛਾਤੀ ਦੇ ਖੱਬੇ ਪਾਸੇ ਵਿਚ ਦਰਦ ਉੱਠ ਖੜ੍ਹਿਆ ਸੀ। ਇਹ ਸੱਟ ਲੱਗਣ ਦੇ ਸੰਕੇਤਾਂ ਤੋਂ ਬਿਨਾਂ ਇੱਕ ਆਮ ਛਾਤੀ ਵਾਂਗ ਹੀ ਲਗਦਾ ਹੈ। DX ਅਤੇ SIN ਕ੍ਰਮਵਾਰ “ਸੱਜੇ” ਅਤੇ “ਖੱਬੇ” ਲਈ ਲਿਖੇ ਗਏ ਹਨ।

ਅਸਲੀ ਤਸਵੀਰ ਨਾਲ ਇਹ ਗੱਲ ਸਾਫ ਹੋਈ ਕਿ ਵਾਇਰਲ ਤਸਵੀਰ ਫੋਟੋਸ਼ੋਪਡ ਹੈ ਅਤੇ ਇਹ ਇੱਕ ਗਲਤ ਕਲੇਮ ਨਾਲ ਵਾਇਰਲ ਕੀਤੀ ਜਾ ਰਹੀ ਹੈ।

ਹੁਣ ਅਸੀਂ ਡਾਕਟਰ ਸੰਜੀਵ ਕੁਮਾਰ (ਜਨਰਲ ਫਿਜ਼ਿਸ਼ੀਅਨ, ਕੇਰਲ) ਨਾਲ ਇਸ ਪੋਸਟ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਾਇਰਲ ਤਸਵੀਰ ਫਰਜ਼ੀ ਹੈ ਅਤੇ ਇਹ ਪਿਛਲੇ ਕਈ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਜਿਹਾ ਕੁੱਝ ਵੀ ਮਾਮਲਾ ਨਹੀਂ ਵਾਪਰਿਆ ਹੈ।

ਹੁਣ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ Pagg Patiala Shahi Mull Mordi ਦੀ ਸੋਸ਼ਲ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਪੇਜ ਪੰਜਾਬੀ ਸਿਨੇਮਾ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਪੋਸਟ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਫੋਟੋਸ਼ੋਪਡ ਹੈ। ਛਾਤੀ ਵਿਚ ਜ਼ਿੰਦਾ ਕੋਕਰੋਚ ਵਾਲਾ X-Ray ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts