Fact Check: ਆਈਸਕ੍ਰੀਮ ਵੇਚਣ ਵਾਲੇ ਨਾਲ ਹੋਈ ਕੁੱਟਮਾਰ ਵਿਚ ਕੋਈ ਸੰਪਰਦਾਇਕ ਰੰਗ ਨਹੀਂ ਹੈ, ਗਲਤ ਦਾਅਵੇ ਨਾਲ ਵਾਇਰਲ ਹੋਈ ਤਸਵੀਰ
- By: Bhagwant Singh
- Published: Jul 4, 2019 at 04:04 PM
- Updated: Aug 30, 2020 at 07:42 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦਿੱਸ ਰਹੇ ਸ਼ਕਸ ਦੇ ਚਿਹਰੇ ਅਤੇ ਕਪੜੇ ‘ਤੇ ਖੂਨ ਲੱਗਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਸਕ੍ਰੀਮ ਵੇਚਣ ਵਾਲੇ ਰਾਕੇਸ਼ ਨੇ ਜਦੋਂ ਜੈ ਸ਼੍ਰੀ ਰਾਮ ਨਹੀਂ ਕਿਹਾ ਤਾਂ ਭਗਵਾ ਗੁੰਡਿਆਂ ਨੇ ਉਸਨੂੰ ਮੁਸਲਮਾਨ ਸਮਝ ਕੇ ਕੁੱਟ ਦਿੱਤਾ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਅਸਲੀ ਤਸਵੀਰ ਉੱਤਰ ਪ੍ਰਦੇਸ਼ ਦੇ ਉਂਨਾਵ ਦੀ ਹੈ। ਤਸਵੀਰ ਵਿਚ ਦਿੱਸ ਰਹੇ ਸ਼ਕਸ ਦਾ ਨਾਂ ਰਾਕੇਸ਼ ਨਹੀਂ, ਹਰੀਸ਼ੰਕਰ ਵਰਮਾ ਹੈ। ਬਰਫ ਦੀ ਸਿੱਲੀਆਂ ਦੀ ਦੁਕਾਨ ਲਗਾਉਣ ਵਾਲੇ ਦੀਪਕ ਨਾਂ ਦੇ ਸ਼ਕਸ ਨਾਲ ਬਹਿਸ ਬਾਜ਼ੀ ਕਰਕੇ ਮਾਮਲਾ ਝਗੜੇ ਤੱਕ ਪੁਹੰਚ ਗਿਆ ਸੀ। ਇਸ ਵਿਚ ਕੋਈ ਸੰਪਰਦਾਇਕ ਰੰਗ ਨਹੀਂ ਹੈ। ਬਾਅਦ ਵਿਚ ਦੋਨਾਂ ਨੇ ਸਮਝੌਤਾ ਵੀ ਕਰਲਿਆ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ ਪਾਖੰਡਵਾਦ ਨੇ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ, ‘‘ਗੰਗਾ ਘਾਟ ਖੇਤਰ ਵਿਚ ਆਉਂਦੇ ਥਾਣੇ ਦੇ ਸਾਹਮਣੇ ਆਈਸਕ੍ਰੀਮ ਵੇਚਣ ਵਾਲੇ #ਰਾਕੇਸ਼ (#ਦਲਿਤ) ਨੂੰ #ਜੈ ਸ਼੍ਰੀ ਰਾਮ ਨਾ ਕਹਿਣ ‘ਤੇ #ਮੁਸਲਮਾਨ ਸਮਝ ਕੇ #ਭਗਵਾ ਗੁੰਡਿਆਂ ਨੇ ਕੁੱਟਿਆ।”
ਇਸ ਪੋਸਟ ਨੂੰ 1200 ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ। ਇਸਦੇ ਅਲਾਵਾ ਫੇਸਬੁੱਕ ‘ਤੇ ਹੋਰ ਯੂਜ਼ਰ ਨੇ ਵੀ ਇਸ ਪੋਸਟ ਨੂੰ ਅਪਲੋਡ ਕੀਤਾ ਹੈ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਕਈ ਪੇਜਾਂ ਨੂੰ ਖੰਗਾਲਣ ਦੇ ਬਾਅਦ ਗੂਗਲ ‘ਤੇ ਸਾਨੂੰ ਇੱਕ ਲਿੰਕ ਮਿਲਿਆ। ਇਹ ਲਿੰਕ circle.page ਨਾਂ ਦੇ ਇੱਕ App ਦਾ ਸੀ। ਇਥੇ ਮੌਜੂਦ ਇੱਕ ਖਬਰ ਵਿਚ ਵਾਇਰਲ ਹੋ ਰਹੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ 26 ਜੂਨ 2019 ਨੂੰ ਅਪਲੋਡ ਕੀਤੀ ਗਈ ਸੀ।
ਖਬਰ ਮੁਤਾਬਕ, ‘‘ਗੰਗਾਘਾਟ ਖੇਤਰ ਵਿਚ ਆਉਂਦੇ ਥਾਣੇ ਦੇ ਸਾਹਮਣੇ ਆਈਸਕ੍ਰੀਮ ਵੇਚਣ ਵਾਲੇ ਨੂੰ ਕੁੱਝ ਨਸ਼ੇੜੀਆਂ ਨੇ ਕੁੱਟਿਆ ਅਤੇ ਉਸਦੇ ਪੈਸੇ ਖੋ ਕੇ ਭੱਜ ਗਏ।”
ਇਥੋਂ ਸਾਨੂੰ ਪਤਾ ਚਲਿਆ ਕਿ ਇਹ ਘਟਨਾ ਉੱਤਰ ਪ੍ਰਦੇਸ਼ ਦੇ ਉਂਨਾਵ ਦੀ ਹੈ। ਇਸਦੇ ਬਾਅਦ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਧਿਆਨ ਨਾਲ ਵੇਖਿਆ। ਇਸ ਤਸਵੀਰ ਵਿਚ ਦਿੱਸ ਰਹੇ ਆਈਸਕ੍ਰੀਮ ਦੇ ਠੇਲੇ ਉੱਤੇ ਇੱਕ ਮੋਬਾਈਲ ਨੰਬਰ ਲਿਖਿਆ ਹੋਇਆ ਸਾਨੂੰ ਦਿੱਸਿਆ। ਸਬਤੋਂ ਪਹਿਲਾਂ ਅਸੀਂ ਇਸ ਨੰਬਰ ‘ਤੇ ਕਾਲ ਕੀਤਾ। ਇਸ ਨੰਬਰ ‘ਤੇ ਸਾਡੀ ਗੱਲ Kings Ice Cream ਦੇ ਜਿਤੇਂਦਰ ਯਾਦਵ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ, ‘‘ਵਾਇਰਲ ਹੋ ਰਹੀ ਪੋਸਟ ਵਿਚ ਦਿੱਸ ਰਹੇ ਸ਼ਕਸ ਦਾ ਨਾਂ ਰਾਕੇਸ਼ ਨਹੀਂ ਹਰੀਸ਼ੰਕਰ ਹੈ। ਇਹ ਸਾਡੇ ਬਰੈਂਡ ਦੀ ਆਈਸਕ੍ਰੀਮ ਦਾ ਠੇਲਾ ਲਾਉਂਦਾ ਹੈ। ਕੁੱਝ ਦਿਨਾਂ ਪਹਿਲਾਂ ਕੁੱਝ ਲੋਕਾਂ ਨੇ ਉਸਦੇ ਨਾਲ ਮਾਰ ਕੁਟਾਈ ਕੀਤੀ ਸੀ। ਮਾਰ ਕੁਟਾਈ ਕਰਨ ਵਾਲੇ ਸ਼ਰਾਬ ਦੇ ਵਿਚ ਸਨ, ਪਰ ਅਜਿਹਾ ਕੁੱਝ ਨਹੀਂ ਹੋਇਆ, ਜਿਸਦਾ ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ।”
ਇਸਦੇ ਬਾਅਦ ਅਸੀਂ ਜਿਤੇਂਦਰ ਯਾਦਵ ਤੋਂ ਹਰੀਸ਼ੰਕਰ ਵਰਮਾ ਦਾ ਮੋਬਾਈਲ ਨੰਬਰ ਲਿਆ। ਇਥੇ ਗੱਲਬਾਤ ਤੋਂ ਸਾਨੂੰ ਪਤਾ ਚਲਿਆ ਕਿ ਗੰਗਾ ਘਾਟ ਥਾਣੇ ਦੇ ਕੋਲ ਆਈਸਕ੍ਰੀਮ ਦਾ ਠੇਲਾ ਲਗਾਉਣ ਵਾਲੇ ਹਰੀਸ਼ੰਕਰ ਜਦ ਪੋਨੇ 10 ਵਜੇ ਦੇ ਕੋਲ ਆਪਣੇ ਘਰ ਵਾਪਿਸ ਪਰਤ ਰਿਹਾ ਸੀ ਤਾਂ ਰਸਤੇ ਵਿਚ ਪੈਣ ਵਾਲੇ ਠੇਕੇ ਦੇ ਨੇੜੇ ਇੱਕ ਵਿਅਕਤੀ ਨੇ ਉਸਦੀ ਪਿਟਾਈ ਕਰ ਦਿੱਤੀ। ਪਿਟਾਈ ਕਰਨ ਵਾਲੇ ਸ਼ਕਸ ਦਾ ਨਾਂ ਦੀਪਕ ਹੈ। ਉਹ ਥਾਣੇ ਦੇ ਕੋਲ ਬਰਫ ਦੀ ਦੁਕਾਨ ਲਾਉਂਦਾ ਹੈ।
ਇਸਦੇ ਬਾਅਦ ਸਾਡੀ ਗੱਲ ਹਰੀਸ਼ੰਕਰ ਦੇ ਮੁੰਡੇ ਅਵਧੇਸ਼ ਨਾਲ ਹੋਈ। ਉਸਨੇ ਸਾਨੂੰ ਘਟਨਾ ਦੀ ਕੁੱਝ ਤਸਵੀਰਾਂ ਅਤੇ ਪੁਲਿਸ ਵਿਚ ਦਰਜ਼ ਕੀਤੀ ਸ਼ਿਕਾਇਤ ਦੀ ਕੋਪੀ ਭੇਜੀ। ਘਟਨਾ 25 ਜੂਨ 2019 ਦੀ ਹੈ। ਸ਼ਿਕਾਇਤ ਪੱਤਰ ਦੇ ਮੁਤਾਬਕ, ਹਰੀਸ਼ੰਕਰ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਥਾਣੇ ਦੇ ਸਾਹਮਣੇ ਦੀਪਕ ਨੇ ਰੋਕ ਲਿਆ। ਉਸਨੇ ਹਮਲਾ ਕੀਤਾ ਅਤੇ 8000 ਰੁਪਏ ਅਤੇ ਮੋਬਾਈਲ ਫੋਨ ਖੋ ਲਿੱਤਾ। ਇਸ ਸਬੰਧ ਵਿਚ ਗੰਗਾ ਘਾਟ ਥਾਣੇ ਵਿਚ ਸ਼ਿਕਾਇਤ ਵੀ ਕੀਤੀ ਗਈ, ਪਰ ਬਾਅਦ ਵਿਚ ਸਮਝੌਤਾ ਕਰਲਿਆ ਗਿਆ।
ਇਸਦੇ ਬਾਅਦ ਅਸੀਂ ਗੰਗਾ ਘਾਟ ਥਾਣੇ ਵਿਚ ਸੰਪਰਕ ਕੀਤਾ। ਓਥੇ ਸਾਡੀ ਗੱਲ ਡਿਊਟੀ ਅਫਸਰ ਰਾਮਪਾਲ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਆਪਸ ਵਿਚ ਮਾਰਪੀਟ ਦਾ ਮਾਮਲਾ ਜ਼ਰੂਰ ਹੋਇਆ ਸੀ, ਪਰ ਬਾਅਦ ਵਿਚ ਦੋਵੇਂ ਪੱਖਾਂ ਨੇ ਸਮਝੌਤਾ ਕਰਲਿਆ ਸੀ।
ਅੰਤ ਵਿਚ ਅਸੀਂ ਪਾਖੰਡਵਾਦ (@karanprajapaty420) ਨਾਂ ਦੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਇਧਰੋਂ ਸਾਨੂੰ ਪਤਾ ਚਲਿਆ ਕਿ ਇਸ ਪੇਜ ਨੂੰ 6 ਮਈ 2016 ਨੂੰ ਬਣਾਇਆ ਗਿਆ ਸੀ। ਇਸਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ 17 ਹਜ਼ਾਰ ਤੋਂ ਵੱਧ ਹੈ। ਇਸ ਪੇਜ ‘ਤੇ ਕਈ ਫੇਕ ਪੋਸਟ ਸਾਨੂੰ ਮਿਲੀਆਂ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਆਈਸਕ੍ਰੀਮ ਦਾ ਠੇਲਾ ਲਾਉਣ ਵਾਲੇ ਸ਼ਕਸ ਹਰੀਸ਼ੰਕਰ ਦਾ ਝਗੜਾ ਗੰਗਾ ਘਾਟ ਥਾਣੇ ਨੇੜੇ ਬਰਫ ਵੇਚਣ ਵਾਲੇ ਦੀਪਕ ਨਾਲ ਹੋਇਆ ਸੀ। ਇਸ ਵਿਚ ਕੋਈ ਸੰਪਰਦਾਇਕ ਰੰਗ ਨਹੀਂ ਹੈ। ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।
- Claim Review : ਆਈਸਕ੍ਰੀਮ ਵੇਚਣ ਵਾਲੇ ਨਾਲ ਹੋਈ ਕੁੱਟਮਾਰ ਵਿਚ ਸੰਪਰਦਾਇਕ ਰੰਗ
- Claimed By : FB Page-Pakhandwaad
- Fact Check : ਫਰਜ਼ੀ