Fact Check: 2018 ਚੈਂਪੀਅਨਸ਼ਿਪ ‘ਚ ਗੋਲਡ ਜਿੱਤਣ ਦਾ ਹਿਮਾ ਦਾਸ ਦਾ ਪੁਰਾਣਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਬਰਮਿੰਘਮ ਵਿੱਚ ਆਯੋਜਿਤ ਕਾਮਨਵੈਲਥ 2022 ਵਿੱਚ ਹਿਮਾ ਦਾਸ ਦੇ ਗੋਲਡ ਮੈਡਲ ਜਿੱਤਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਅਸਲ ਵਿੱਚ ਅੰਡਰ-20 ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦਾ ਹੈ। ਭਾਰਤ ਦੀ ਹਿਮਾ ਦਾਸ ਨੇ ਇਸ ਈਵੈਂਟ ਵਿੱਚ ਗੋਲਡ ਜਿੱਤਿਆ ਸੀ। ਇਹ ਚੈਂਪੀਅਨਸ਼ਿਪ ਫਿਨਲੈਂਡ ਵਿੱਚ 2018 ਵਿੱਚ ਆਯੋਜਿਤ ਹੋਈ ਸੀ।
- By: Abhishek Parashar
- Published: Aug 3, 2022 at 03:44 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਇੰਗਲੈਂਡ ਦੇ ਬਰਮਿੰਘਮ ਵਿੱਚ ਜਾਰੀ ਕਾਮਨਵੈਲਥ ਖੇਡ 2022 ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਭਾਰਤੀ ਅਥਲੀਟ ਹਿਮਾ ਦਾਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਮਨਵੈਲਥ ਖੇਡਾਂ ਵਿੱਚ ਉਨ੍ਹਾਂ ਦੇ ਸੋਨੇ ਦਾ ਮੈਡਲ ਜਿੱਤਣ ਤੋਂ ਬਾਅਦ ਦਾ ਹੈ। ਸੋਸ਼ਲ ਮੀਡੀਆ ‘ਤੇ ਕਈ ਪ੍ਰਭਾਵਸ਼ਾਲੀ ਲੋਕਾਂ ਨੇ ਇਸ ਵੀਡੀਓ ਨੂੰ ਹਿਮਾ ਦਾਸ ਦੇ ਗੋਲਡ ਮੈਡਲ ਜਿੱਤਣ ਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਅਸਲ ਵਿੱਚ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਹੈ, ਜਿਸ ਵਿੱਚ ਹਿਮਾ ਦਾਸ ਨੇ ਗੋਲਡ ਮੈਡਲ ਜਿੱਤਿਆ ਸੀ। ਇਹ ਚੈਂਪੀਅਨਸ਼ਿਪ ਫਿਨਲੈਂਡ ਵਿੱਚ 2018 ਵਿੱਚ ਆਯੋਜਿਤ ਹੋਈ ਸੀ ਅਤੇ ਉਸ ਹੀ ਈਵੈਂਟ ਦੇ ਪੁਰਾਣੇ ਵੀਡੀਓ ਨੂੰ ਰਾਸ਼ਟਰਮੰਡਲ ਖੇਡਾਂ 2022 ਦਾ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਚ ?
ਸੋਸ਼ਲ ਮੀਡਿਆ ਯੂਜ਼ਰ ‘Abhishek Chaudhary’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”Hima Das wins 400m Gold in CWG at Birmingham.”(“ਹਿਮਾ ਦਾਸ ਨੇ ਬਰਮਿੰਘਮ CWG ਵਿੱਚ 400 ਮੀਟਰ ਵਿੱਚ ਗੋਲਡ ਜਿੱਤਿਆ।”)
ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਇੰਗਲੈਂਡ ਦੇ ਬਰਮਿੰਘਮ ਵਿੱਚ 2022 ਦੇ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਹੋ ਰਿਹਾ ਹੈ ਅਤੇ ਰਿਪੋਰਟ ਲਿਖੇ ਜਾਣ ਤੱਕ ਭਾਰਤ ਨੂੰ ਕੁੱਲ 13 ਤਗਮੇ ਮਿਲ ਚੁੱਕੇ ਹਨ।
mykhel.com ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਿਕ , ਭਾਰਤ ਨੂੰ ਮਿਲੇ ਹੁਣ ਤੱਕ ਦੇ ਸਾਰੇ ਮੈਡਲ ਐਥਲੈਟਿਕਸ ‘ਚ ਮਿਲੇ ਹੈ ਅਤੇ ਜਿਨ੍ਹਾਂ ਖਿਡਾਰੀਆਂ ਨੂੰ ਇਹ ਮਿਲੇ ਹਨ, ਉਸ ਵਿੱਚ ਹਿਮਾ ਦਾਸ ਦਾ ਨਾਮ ਨਹੀਂ ਹੈ।
ਸੱਪਸ਼ਟ ਹੈ ਕਿ ਰਾਸ਼ਟਰਮੰਡਲ 2022 ਵਿੱਚ ਪੰਜ ਸੋਨ, ਪੰਜ ਸਿਲਵਰ ਅਤੇ ਤਿੰਨ ਬ੍ਰੌਂਜ਼ ਮੈਡਲ ਜਿੱਤੇ ਹਨ। ਹਾਲਾਂਕਿ , ਜਿਨ੍ਹਾਂ ਖਿਡਾਰੀਆਂ ਨੂੰ ਇਹ ਮੈਡਲ ਮਿਲਿਆ ਹੈ , ਉਸ ਵਿੱਚ ਹਿਮਾ ਦਾਸ ਦਾ ਨਾਂ ਸ਼ਾਮਲ ਨਹੀਂ ਹੈ।
ਹਿਮਾ ਦਾਸ ਦੇ ਰਾਸ਼ਟਰਮੰਡਲ 2022 ਚ ਗੋਲਡ ਮੈਡਲ ਜਿੱਤਣ ਦੇ ਦਾਅਵੇ ਨਾਲ ਵਾਇਰਲ ਹੋ ਰਹੇ ਵੀਡੀਓ ਦੇ ਕਿ -ਫ੍ਰੇਮਾਂ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ‘Axomor Gourob’ ਦੇ ਯੂਟਿਊਬ ਚੈਨਲ ‘ਤੇ 29 ਅਗਸਤ 2018 ਨੂੰ ਅਪਲੋਡ ਕੀਤਾ ਹੋਇਆ ਵੀਡੀਓ ਕਲਿੱਪ ਮਿਲਿਆ। ਜਿਸ ਦੇ ਨਾਮ ਦਿੱਤੀ ਜਾਣਕਾਰੀ ਮੁਤਾਬਿਕ, ਇਹ ਵੀਡੀਓ 2018 ‘ਚ ਆਯੋਜਿਤ ਵਰਲਡ ਐਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦਾ ਹੈ, ਜਿਸ ‘ਚ ਹਿਮਾ ਦਾਸ ਨੇ ਗੋਲਡ ਮੈਡਲ ਜਿੱਤਿਆ ਸੀ।
‘World Athletics’ ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ ਵੀ ਇਹ ਵੀਡੀਓ 12 ਅਗਸਤ 2021 ਨੂੰ ਅਪਲੋਡ ਕੀਤਾ ਹੋਇਆ ਮਿਲਿਆ। ਦਿੱਤੀ ਗਈ ਜਾਣਕਾਰੀ ਮੁਤਾਬਿਕ, ਇਹ ਵੀਡੀਓ ਵਰਲਡ ਅਥਲੈਟਿਕਸ U20 ਚੈਂਪੀਅਨਸ਼ਿਪ ਦਾ ਹੈ।
ਵਾਇਰਲ ਵੀਡੀਓ ਬਾਰੇ ਦੱਸਦਿਆਂ ਦੈਨਿਕ ਜਾਗਰਣ ਡਾਟ ਕਾਮ ਦੇ ਸਪੋਰਟਸ ਡੈਸਕ ਦੇ ਵਿਪਲਵ ਕੁਮਾਰ ਨੇ ਕਿਹਾ ਕਿ ਇਹ 2018 ਦਾ ਵੀਡੀਓ ਹੈ ਨਾ ਕਿ ਮੌਜੂਦਾ ਰਾਸ਼ਟਰਮੰਡਲ ਖੇਡਾਂ ਦਾ। ਉਨ੍ਹਾਂ ਨੇ ਕਿਹਾ, ‘ਇਹ ਵੀਡੀਓ ਅਸਲ ਵਿੱਚ ਅੰਡਰ-20 ਵਲਡ ਅਥਲੈਟਿਕਸ ਚੈਂਪੀਅਨਸ਼ਿਪ ਦਾ ਹੈ। ਭਾਰਤ ਦੀ ਹਿਮਾ ਦਾਸ ਨੇ ਇਸ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਹ ਚੈਂਪੀਅਨਸ਼ਿਪ ਫਿਨਲੈਂਡ ਚ 2018 ਵਿੱਚ ਹੋਈ ਸੀ ਜਿੱਥੇ ਅਸਮ ਦੀ ਹਿਮਾ ਨੇ ਗੋਲਡ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ ਅਤੇ ਇਸ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ ਸੀ।’
ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਫੇਸਬੁੱਕ ‘ਤੇ ਖੁਦ ਨੂੰ ਬਿਹਾਰ ਦੇ ਮੁਜ਼ੱਫਰਪੁਰ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਬਰਮਿੰਘਮ ਵਿੱਚ ਆਯੋਜਿਤ ਕਾਮਨਵੈਲਥ 2022 ਵਿੱਚ ਹਿਮਾ ਦਾਸ ਦੇ ਗੋਲਡ ਮੈਡਲ ਜਿੱਤਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਅਸਲ ਵਿੱਚ ਅੰਡਰ-20 ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਦਾ ਹੈ। ਭਾਰਤ ਦੀ ਹਿਮਾ ਦਾਸ ਨੇ ਇਸ ਈਵੈਂਟ ਵਿੱਚ ਗੋਲਡ ਜਿੱਤਿਆ ਸੀ। ਇਹ ਚੈਂਪੀਅਨਸ਼ਿਪ ਫਿਨਲੈਂਡ ਵਿੱਚ 2018 ਵਿੱਚ ਆਯੋਜਿਤ ਹੋਈ ਸੀ।
- Claim Review : CWG ਖੇਡਾਂ ਵਿੱਚ ਹਿਮਾ ਦਾਸ ਨੇ ਜਿੱਤੀਆਂ ਗੋਲਡ ਮੈਡਲ
- Claimed By : FB User-Abhishek Chaudhary
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...