ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਤਿੰਨੋਂ ਖੇਤੀ ਕਾਨੂੰਨਾਂ ਦਾ ਵਾਪਸੀ ਦਾ ਐਲਾਨ ਕੀਤਾ ਸੀ। ਵਾਇਰਲ ਵੀਡੀਓ ਕਾਨੂੰਨਾਂ ਦੀ ਵਾਪਸੀ ਦੇ ਫੈਸਲੇ ਦੇ ਬਾਅਦ ਦਾ ਨਹੀਂ ਹੈ। ਵਾਇਰਲ ਵੀਡੀਓ ਜਨਵਰੀ 2021 ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ 18 ਸੈਕਿੰਡ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਿੱਖ ਰਿਹਾ ਹੈ ਕਿ ਕਈ ਲੋਕ ਹੱਥਾਂ ਵਿੱਚ ਡੰਡੇ ਚੁੱਕੇ ਹੋਏ ਹਨ ਅਤੇ ਬੈਨਰ ਨੂੰ ਪਾੜ ਰਹੇ ਹਨ। ਬੈਨਰ ‘ਤੇ ਕਮਲ ਦੇ ਫੁੱਲ ਦਾ ਨਿਸ਼ਾਨ ਅਤੇ ਕੁਝ ਨੇਤਾਵਾਂ ਦੀਆਂ ਤਸਵੀਰਾਂ ਹਨ। ਹੰਗਾਮੇ ਦੇ ਦੌਰਾਨ ਲੋਕ ਕੁਰਸੀਆਂ ਸੁੱਟ ਰਹੇ ਹਨ। ਇਸ ਵਿਚਕਾਰ ਕੁਝ ਪ੍ਰਦਰਸ਼ਨਕਾਰੀ ਹੰਗਾਮੇ ਦੀ ਵੀਡੀਓ ਬਣਾਉਂਦੇ ਹੋਏ ਵੀ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ। ਇਹ ਵੀਡੀਓ ਜਨਵਰੀ 2021 ਦਾ ਹੈ। ਉਦੋਂ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮਹਾਪੰਚਾਇਤ ਦਾ ਵਿਰੋਧ ਕੀਤਾ ਸੀ।
ਫੇਸਬੁੱਕ ਯੂਜ਼ਰ ‘Aman Sayyed’ ਨੇ 21 ਨਵੰਬਰ ਨੂੰ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ,ਲੋ ਭਾਈ, ਤਿੰਨੋਂ ਖੇਤੀ ਕਾਨੂੰਨਾਂ ਦੇ ਵਾਪਸੀ ਦੀ ਘੋਸ਼ਣਾ ਦੇ ਬਾਅਦ ਰੁਝਾਨ ਆਉਣੇ ਸ਼ੁਰੂ…
ਕੋਈ ਗੋਦੀ ਮੀਡੀਆ ਨਹੀਂ ਦਿਖਾਏਗਾ…
ਫੇਸਬੁੱਕ ਤੇ Daulton Manasseh, Babar Quraishi, Nabijul Islam ਸਮੇਤ ਕੁਝ ਹੋਰ ਯੂਜ਼ਰਸ ਨੇ ਵੀ ਇਸ ਤਰ੍ਹਾਂ ਦੇ ਦਾਅਵੇ ਦੇ ਨਾਲ ਫੋਟੋ ਨੂੰ ਸ਼ੇਅਰ ਕੀਤਾ ਹੈ ।
ਵੀਡੀਓ ਦੇ ਕੁਝ ਫਰੇਮਸ ਨੂੰ ਸੇਲੇਕਟ ਕਰਕੇ ਅਸੀਂ ਗੂਗਲ ਰਿਵਰਸ ਇਮੇਜ਼ ਟੂਲ ਨਾਲ ਸਰਚ ਕੀਤਾ। ਇਸ ਤੇ ਸਾਨੂੰ ਯੂਟਿਊਬ ਚੈਨਲ ‘The Live Tv’ ਤੇ 14 ਜਨਵਰੀ 2021 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ‘BJP का प्रोग्राम होने वाला था, तभी किसान आ धमके, फिर जो हुआ’ ਸਿਰਲੇਖ ਨਾਲ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ। ਇਸ ਵਿੱਚ ਵਾਇਰਲ ਵੀਡੀਓ ਦੇ ਕੁਝ ਹਿੱਸੇ ਦਿਖਾਏ ਗਏ ਹਨ। ਵੀਡੀਓ ਨਿਊਜ਼ ਦੇ ਮੁਤਾਬਿਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ‘ਚ ਮਹਾਪੰਚਾਇਤ ਬੁਲਾਈ ਸੀ। ਕਿਸਾਨਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਹੰਗਾਮਾ ਕੀਤਾ ਸੀ ।
ਅਸੀਂ ਕੀਵਰਡਸ ਦੀ ਮਦਦ ਨਾਲ ਇਸਦੀ ਤਲਾਸ਼ ਕੀਤੀ। ਇਸ ‘ਚ ਸਾਨੂੰ ‘IndiaTV’ ਦਾ ਵੀਡੀਓ ਮਿਲਿਆ । 10 ਜਨਵਰੀ 2021 ਨੂੰ ਅਪਲੋਡ ਇਸ ਵੀਡੀਓ ਵਿੱਚ ਵਾਇਰਲ ਵੀਡੀਓ ਸਾਫ਼- ਸਾਫ ਦਿਖਾਈ ਦੇ ਰਿਹਾ ਹੈ। ਵੀਡੀਓ ਨਿਊਜ਼ ਦੇ ਮੁਤਾਬਿਕ ਹਰਿਆਣਾ ਦੇ ਕਰਨਾਲ ‘ਚ ਕਿਸਾਨਾਂ ਨੇ ਰਾਜ ਦੇ ਸੀਐਮ ਖੱਟਰ ਦੀ ਕਿਸਾਨ ਮਹਾਪੰਚਾਇਤ ਦਾ ਵਿਰੋਧ ਕੀਤਾ ਸੀ । ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ ਸੀ।
ਇਸ ਦੀ ਹੋਰ ਪੁਸ਼ਟੀ ਦੇ ਲਈ ਸਾਨੂੰ ਦੈਨਿਕ ਜਾਗਰਣ ਦੇ ਕਰਨਾਲ ਦੇ ਰਿਪੋਰਟਰ ਪਵਨ ਸ਼ਰਮਾ ਨੇ ਦੱਸਿਆ ਕਿ ਇਸ ਸਾਲ 10 ਜਨਵਰੀ ਨੂੰ ਕਰਨਾਲ ਦੇ ਘਰੌਂਡਾ ਹਲਕੇ ਦੇ ਪਿੰਡ ਕੈਮਲਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਪੰਚਾਇਤ ਬੁਲਾਈ ਗਈ ਸੀ। ਇਸ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਮੁੱਖ ਅਤਿਥੀ ਸਨ। ਇਸ ਨੂੰ ਲੈ ਕੇ ਖੇਤੀ ਕਾਨੂੰਨ ਵਿਰੋਧੀ ਅੰਦੋਲਨਕਾਰੀਆਂ ਦਾ ਰੁੱਖ ਸ਼ੁਰੂ ਤੋਂ ਹੀ ਤਲਖ਼ ਸੀ। ਇਸ ਨੂੰ ਬਾਕਾਇਦਾ ਮੁੱਦਾ ਬਣਾ ਕੇ ਨਾ ਸਿਰਫ਼ ਲਾਮਬੰਦ ਹੋਏ , ਬਲਕਿ ਸਵੇਰੇ ਹੀ ਕਰਨਾਲ ਸਾਹਿਤ ਆਸ ਪਾਸ ਦੇ ਹਜ਼ਾਰਾਂ ਅੰਦੋਲਨਕਾਰੀ ਘਰੌਂਡਾ ਵੀ ਪਹੁੰਚ ਗਏ। ਇੱਥੋਂ ਕੈਮਲਾ ਰੋਡ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਉਨ੍ਹਾਂ ਨੇ ਸਿੱਧਾ ਕੈਮਲਾ ਦੇ ਵੱਲ ਕੂਚ ਕੀਤਾ । ਇਸ ਤੋਂ ਬਾਅਦ ਉਨ੍ਹਾਂ ਨੇ ਮੰਚ ਦੇ ਕੋਲ ਖੇਤਾਂ ‘ਚ ਤਿਆਰ ਕੀਤੇ ਗਏ ਅਸਥਾਈ ਹੈਲੀਪੈਡ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਫਿਰ ਸਿੱਧੇ ਮੰਚ ‘ਤੇ ਜਾ ਕੇ ਭੰਨਤੋੜ ਸ਼ੁਰੂ ਕਰ ਦਿੱਤੀ। ਪੂਰੇ ਪੰਡਾਲ ਵਿੱਚ ਖ਼ੂਬ ਉਤਪਾਤ ਮਚਾਇਆ ਗਿਆ, ਜਿਸ ਨਾਲ ਚਾਰੇ ਪਾਸੇ ਭਗਦੜ ਮੱਚ ਗਈ ਸੀ । ਬਹੁਤ ਮੁਸ਼ਕਿਲ ਨਾਲ ਉਨ੍ਹਾਂ ਤੇ ਕਾਬੂ ਪਾਇਆ ਜਾ ਸਕਿਆ ਸੀ। ਵਾਇਰਲ ਵੀਡੀਓ ਉਸੇ ਘਟਨਾਕ੍ਰਮ ਦਾ ਹੈ।
ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘Aman Sayyed’ ਦੇ ਬਾਰੇ ਅਸੀਂ ਪੜਤਾਲ ਕੀਤੀ । ਉਹ ਮੁੰਬਈ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਪ੍ਰੋਫਾਈਲ ਖੰਗਾਲਣ ਤੇ ਪਤਾ ਚੱਲਿਆ ਕਿ ਉਹ ਇੱਕ ਵਿਸ਼ੇਸ਼ ਰਾਜਨੀਤਿਕ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ ।
ਨਤੀਜਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਤਿੰਨੋਂ ਖੇਤੀ ਕਾਨੂੰਨਾਂ ਦਾ ਵਾਪਸੀ ਦਾ ਐਲਾਨ ਕੀਤਾ ਸੀ। ਵਾਇਰਲ ਵੀਡੀਓ ਕਾਨੂੰਨਾਂ ਦੀ ਵਾਪਸੀ ਦੇ ਫੈਸਲੇ ਦੇ ਬਾਅਦ ਦਾ ਨਹੀਂ ਹੈ। ਵਾਇਰਲ ਵੀਡੀਓ ਜਨਵਰੀ 2021 ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।