ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਹਰਨਾਜ਼ ਸੰਧੂ ਬਾਰੇ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਹਰਨਾਜ਼ ਸੰਧੂ ਨੇ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਅਤੇ ਉਸ ਤੋਂ ਬਾਅਦ ਅਮਰੀਕਾ ਦੀ ਆਰ ਬੋਨੀ ਗੈਬਰੀਅਲ ਮਿਸ ਯੂਨੀਵਰਸ ਬਣੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ ਦੀ ਹਰਨਾਜ਼ ਕੌਰ ਸੰਧੂ ਨੇ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਪੁਰਾਣੀ ਤਸਵੀਰ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਹਾਲ ਹੀ ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਪੋਸਟ ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ। ਹਰਨਾਜ਼ ਨੇ ਸਾਲ 2021 ਵਿੱਚ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਸੀ। ਉਸ ਤੋਂ ਬਾਅਦ 2022 ਵਿੱਚ ਅਮਰੀਕਾ ਦੀ ਬੋਨੀ ਗੈਬਰੀਅਲ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਹਰਨਾਜ਼ ਕੌਰ ਦੇ ਮਿਸ ਯੂਨੀਵਰਸ ਬਣਨ ਦੀ ਪੁਰਾਣੀ ਖਬਰ ਨੂੰ ਝੂਠੇ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘ਭਰਕੱਟਾ ਸਿਟੀ ਨਿਊਜ਼’ ਨੇ 23 ਅਪ੍ਰੈਲ 2023 ਨੂੰ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਦੇਸ਼ ਦੀ ਧੀ, ਭੈਣ ਹਰਨਾਜ਼ ਕੌਰ ਸੰਧੂ ਨੂੰ ਵਿਸ਼ਵ ਸੁੰਦਰੀ ਬਣਨ ‘ਤੇ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ, ਚੰਡੀਗੜ੍ਹ ਦੀ ਧੀ ਨੇ 21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਹਾਸਿਲ ਕਰਕੇ ਪੂਰੀ ਦੁਨੀਆ ‘ਚ ਭਾਰਤ ਦਾ ਮਾਣ ਵਧਾਇਆ ਹੈ ਅਤੇ ਦੁਨੀਆ ਨੂੰ ਇਹ ਦੱਸਿਆ ਹੈ ਕਿ ਭਾਰਤੀ ਔਰਤ ਰੂਪ, ਗੁਣ, ਬੁੱਧੀ ਅਤੇ ਸੱਭਿਆਚਾਰ ਦਾ ਅਨੋਖਾ ਸੰਗਮ ਹੈ।”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਗੂਗਲ ‘ਤੇ ਸਬੰਧਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਕਈ ਨਿਊਜ਼ ਵੈੱਬਸਾਈਟਾਂ ‘ਤੇ ਵਾਇਰਲ ਪੋਸਟ ਨਾਲ ਜੁੜੀ ਖਬਰ ਮਿਲੀ। ਜਾਗਰਣ ਡਾਟ ਕੋਮ ‘ਤੇ 15 ਦਸੰਬਰ 2021 ਨੂੰ ਵਾਇਰਲ ਦਾਅਵੇ ਨਾਲ ਸਬੰਧਤ ਖ਼ਬਰ ਪ੍ਰਕਾਸ਼ਿਤ ਮਿਲੀ। ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ”ਮਿਸ ਯੂਨੀਵਰਸ-2021 ਦਾ ਖਿਤਾਬ ਜਿੱਤਣ ਆਪਣੇ ਨਾਮ ਕਰਨ ਵਾਲੀ ਹਰਨਾਜ਼ ਕੌਰ ਸੰਧੂ ਸਿਰਫ ਸੁੰਦਰ ਚਿਹਰਾ ਹੀ ਨਹੀਂ ਹੈ ,ਦੇਸ਼ ਦਾ ਪ੍ਰਤਿਨਿਧਿਤਵ ਕਰਨ ਵਾਲੀ ਇਕ ਧੀ ਵੀ ਹੈ।ਦੇਸ਼ ਦੇ ਹਰ ਨਾਗਰਿਕ ਲਈ ਮਾਣ ਦੀ ਗੱਲ ਹੈ। ਹਰਨਾਜ਼ ਨੇ 79 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਸਰਵਸ਼੍ਰੇਸ਼ਟ ਤਿੰਨ ਪ੍ਰਤੀਯੋਗੀਆਂ ‘ਚ ਜਗ੍ਹਾ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਲਲੇਲਾ ਮਸਵਾਨੇ ਅਤੇ ਪਰਾਗਵੇ ਦੀ ਨਾਦੀਆ ਫਰੇਰਾ ਨੂੰ ਪਿੱਛੇ ਛੱਡਦੇ ਹੋਏ ਇਹ ਖਿਤਾਬ ਜਿੱਤਿਆ ਹੈ।ਇਸਰਾਈਲ ਦੇ ਇਲੀਅਟ ‘ਚ ਆਯੋਜਿਤ 70ਵੇਂ ਮਿਸ ਯੂਨੀਵਰਸ ਮੁਕਾਬਲੇ ‘ਚ ਭਾਰਤ ਦੀ ਹਰਨਾਜ਼ ਨੇ ਇਹ ਜਿੱਤ ਦੇਸ਼ ਦੇ ਨਾਂ ਕੀਤੀ ਹੈ।”
ਮਿਸ ਯੂਨੀਵਰਸ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਹਰਨਾਜ਼ ਸੰਧੂ ਦੇ ਖਿਤਾਬ ਜਿੱਤਣ ਵਾਲੀ ਵੀਡੀਓ ਮਿਲੀ। 13 ਦਸੰਬਰ 2021 ਨੂੰ ਅਪਲੋਡ ਕੀਤੇ ਗਏ ਵੀਡੀਓ ਦੇ ਵੇਰਵੇ ਵਿੱਚ ਲਿਖਿਆ ਗਿਆ ਹੈ, “ਨਵੀਂ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਵਧਾਈ ਹੋਵੇ।”
ਇਸ ਤੋਂ ਸਾਫ ਹੈ ਕਿ ਹਰਨਾਜ਼ ਸੰਧੂ ਦਾ ਹੁਣ ਮਿਸ ਯੂਨੀਵਰਸ ਬਣਨ ਦਾ ਦਾਅਵਾ ਬਿਲਕੁਲ ਗਲਤ ਹੈ। ਅੱਗੇ ਜਾਂਚ ਵਿੱਚ ਅਸੀਂ ਖੋਜ ਕੀਤੀ ਕਿ ਹਰਨਾਜ਼ ਸੰਧੂ ਤੋਂ ਬਾਅਦ ਮਿਸ ਯੂਨੀਵਰਸ ਕੌਣ ਬਣੀ ਹੈ। ਖਬਰਾਂ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ, ਅਮਰੀਕਾ ਦੀ 28 ਸਾਲਾ ਦੀ ਆਰ ਬੋਨੀ ਗੈਬਰੀਅਲ ਨੂੰ ਮਿਸ ਯੂਨੀਵਰਸ 2022 ਦਾ ਤਾਜ ਪਹਿਨਾਇਆ ਗਿਆ।ਹਰਨਾਜ਼ ਸੰਧੂ ਨੇ ਉਨ੍ਹਾਂ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ। ਇਹ ਮਿਸ ਯੂਨੀਵਰਸ ਪੈਜੇਂਟ ਦਾ 71ਵਾਂ ਮੁਕਾਬਲਾ ਸੀ, ਜਿਸ ਨੂੰ ਆਰ ਬੋਨੀ ਗੈਬਰੀਅਲ ਨੇ ਜਿੱਤਿਆ। ਆਰ ਬੋਨੀ ਗੈਬਰੀਅਲ ਦੇ ਮਿਸ ਯੂਨੀਵਰਸ ਬਣਨ ਦਾ ਵੀਡੀਓ ਮਿਸ ਯੂਨੀਵਰਸ ਦੇ ਵੈਰੀਫਾਈਡ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਦੇਖਿਆ ਜਾ ਸਕਦਾ ਹੈ।
ਇਸ ਬਾਰੇ ਵੱਧ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਚੰਡੀਗੜ੍ਹ ਦੇ ਸੀਨੀਅਰ ਚੀਫ ਰਿਪੋਰਟਰ ਡਾ: ਸੁਮੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹਰਨਾਜ਼ ਸੰਧੂ ਨੂੰ ਹੁਣ ਮਿਸ ਯੂਨੀਵਰਸ ਦਾ ਖਿਤਾਬ ਨਹੀਂ ਮਿਲਾ। ਉਹ ਸਾਲ 2021 ਵਿੱਚ ਮਿਸ ਯੂਨੀਵਰਸ ਬਣੀ ਸੀ।
ਗ਼ਲਤ ਪੋਸਟ ਕਰਨ ਵਾਲੇ ਫੇਸਬੁੱਕ ਪੇਜ ‘ਭਰਕੱਟਾ ਸਿਟੀ ਨਿਊਜ਼’ ਨੂੰ ਸਕੈਨ ਕੀਤਾ। ਇਸ ਮੁਤਾਬਿਕ, ਪੇਜ ਨੂੰ 867 ਲੋਕ ਫਾਲੋ ਕਰਦੇ ਹਨ। ਇਹ ਪੇਜ 31 ਦਸੰਬਰ 2022 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਹਰਨਾਜ਼ ਸੰਧੂ ਬਾਰੇ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਹਰਨਾਜ਼ ਸੰਧੂ ਨੇ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਅਤੇ ਉਸ ਤੋਂ ਬਾਅਦ ਅਮਰੀਕਾ ਦੀ ਆਰ ਬੋਨੀ ਗੈਬਰੀਅਲ ਮਿਸ ਯੂਨੀਵਰਸ ਬਣੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।