ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਹਾਰਦਿਕ ਪਟੇਲ ਨੂੰ ਲੋਕਾਂ ਵੱਲੋਂ ਭਜਾਏ ਜਾਣ ਦਾ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 3 ਸਾਲ ਪੁਰਾਣਾ ਹੈ। ਜਿਸ ਨੂੰ ਹੁਣ ਵੀ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇਤਾ ਹਾਰਦਿਕ ਪਟੇਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 45 ਸੈਕਿੰਡ ਦੇ ਵੀਡੀਓ ‘ਚ ਕੁਝ ਲੋਕ ਹਾਰਦਿਕ ਪਟੇਲ ਨਾਲ ਬਹਿਸ ਕਰਦੇ ਹੋਏ ਦੇਖੇ ਜਾ ਸਕਦੇ ਹਨ। ਹੁਣ ਇਸ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਦੇ ਲੋਕ ਹਾਰਦਿਕ ਪਟੇਲ ਤੋਂ ਨਾਰਾਜ਼ ਹਨ, ਇਸ ਲਈ ਹਾਰਦਿਕ ਪਟੇਲ ਨੂੰ ਲੋਕਾਂ ਨੇ ਭਜਾ ਦਿੱਤਾ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ 2019 ਦਾ ਹੈ , ਜਦੋਂ ਹਾਰਦਿਕ ਪਟੇਲ ਅਹਿਮਦਾਬਾਦ ਦੇ ਪ੍ਰਹਿਲਾਦ ਨਗਰ ਗਾਰਡਨ ‘ਚ ਇੰਟਰਵਿਊ ਦੇਣ ਪਹੁੰਚੇ ਸਨ ਤਾਂ ਉੱਥੇ ਘੁੰਮ ਰਹੇ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਸਵਾਲ ਕੀਤੇ ਸਨ। ਇੰਨਾ ਹੀ ਨਹੀਂ, ਨਾਰਾਜ਼ ਜਨਤਾ ਨੇ ਹਾਰਦਿਕ ਨੂੰ ਉਥੋਂ ਚਲੇ ਜਾਣ ਲਈ ਵੀ ਕਿਹਾ ਸੀ। ਪੁਰਾਣੀ ਵੀਡੀਓ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Nimesh Kumar Gupta ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਭਾਜਪਾ ਨੇਤਾ ਹਾਰਦਿਕ ਪਟੇਲ ਨੂੰ ਜਨਤਾ ਨੇ ਭਜਾਇਆ , ਗੁਜਰਾਤ ਦੇ ਲੋਕ ਬਹੁਤ ਨਾਰਾਜ਼ ਹਨ ਭਾਜਪਾ ਤੋਂ।”
ਸੋਸ਼ਲ ਮੀਡੀਆ ‘ਤੇ ਕਈ ਹੋਰ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਇਨਵਿਡ ਟੂਲ ਦੀ ਵਰਤੋਂ ਕੀਤੀ। ਇਸ ਟੂਲ ਵਿੱਚ ਵਾਇਰਲ ਵੀਡੀਓ ਨੂੰ ਅਪਲੋਡ ਕਰਕੇ ਕਈ ਕੀਫ੍ਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਅਪਲੋਡ ਕਰਕੇ ਸਰਚ ਕੀਤੀ। ਸਾਨੂੰ 26 ਮਾਰਚ 2019 ਨੂੰ VTV Gujarati News and Beyond ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਨਾਲ ਜੁੜੀ ਵੀਡੀਓ ਰਿਪੋਰਟ ਮਿਲੀ।ਹਾਰਦਿਕ ਪਟੇਲ ਅਹਿਮਦਾਬਾਦ ਦੇ ਪ੍ਰਹਿਲਾਦ ਨਗਰ ਗਾਰਡਨ ਵਿੱਚ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇਣ ਲਈ ਪਹੁੰਚੇ ਤਾਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਇੱਥੇ ਵੀਡੀਓ ਨੂੰ ਦੇਖੋ।
ਸਰਚ ਦੌਰਾਨ ਸਾਨੂੰ DeshGujaratHD ਨਾਮ ਦੇ ਯੂਟਿਊਬ ਚੈਨਲ ‘ਤੇ 26 ਮਾਰਚ 2019 ਨੂੰ ਵਾਇਰਲ ਵੀਡੀਓ ਮਿਲਿਆ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਹਾਰਦਿਕ ਪਟੇਲ ਅਹਿਮਦਾਬਾਦ ਦੇ ਪ੍ਰਹਿਲਾਦ ਨਗਰ ਗਾਰਡਨ ‘ਚ ਇੰਟਰਵਿਊ ਦੇਣ ਆਏ ਸਨ ਅਤੇ ਉੱਥੇ ਘੁੰਮ ਰਹੇ ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਸਵਾਲ ਕੀਤੇ। ਇੱਥੇ ਪੂਰੀ ਵੀਡੀਓ ਦੇਖੋ।
ਵਾਇਰਲ ਵੀਡੀਓ ਨੂੰ 26 ਮਾਰਚ 2019 ਨੂੰ ArgumentativeIndian ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਅਪਲੋਡ ਕੀਤਾ ਗਿਆ ਸੀ। ਇੱਥੇ ਵੀ ਵੀਡੀਓ ਨੂੰ 2019 ਦਾ ਦੱਸਿਆ ਗਿਆ ਹੈ। ਵਾਇਰਲ ਵੀਡੀਓ ਨਾਲ ਜੁੜੀਆਂ ਹੋਰ ਵੀ ਕਈ ਖਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਇਸ ਬਾਰੇ ‘ਚ ਗੁਜਰਾਤ ‘ਚ ਦੈਨਿਕ ਜਾਗਰਣ ਦੇ ਐਸੋਸੀਏਟ ਐਡੀਟਰ ਜੀਵਨ ਕਪੂਰੀਆ ਦਾ ਕਹਿਣਾ ਹੈ , ‘ਵਾਇਰਲ ਵੀਡੀਓ ਪੁਰਾਣਾ ਹੈ। ਮਾਰਚ 2019 ਵਿੱਚ, ਹਾਰਦਿਕ ਪਟੇਲ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਲਈ ਅਹਿਮਦਾਬਾਦ ਦੇ ਪ੍ਰਹਿਲਾਦ ਨਗਰ ਗਾਰਡਨ ਵਿੱਚ ਗਏ ਸਨ। ਉਦੋਂ ਗਾਰਡਨ ‘ਚ ਮੌਜੂਦ ਲੋਕਾਂ ਨੇ ਉਨ੍ਹਾਂ ‘ਤੇ ਸਵਾਲ-ਜਵਾਬ ਕੀਤੇ ਅਤੇ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ ਸੀ।
ਜਾਂਚ ਦੇ ਅੰਤ ਵਿੱਚ ਅਸੀਂ ਗਲਤ ਪੋਸਟ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ 573 ਲੋਕ ਫੇਸਬੁੱਕ ‘ਤੇ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਹਾਰਦਿਕ ਪਟੇਲ ਨੂੰ ਲੋਕਾਂ ਵੱਲੋਂ ਭਜਾਏ ਜਾਣ ਦਾ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 3 ਸਾਲ ਪੁਰਾਣਾ ਹੈ। ਜਿਸ ਨੂੰ ਹੁਣ ਵੀ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।