Fact Check: ਮਹਾਰਾਸ਼ਟਰ ਦੇ ਅੰਬੋਲੀ ਫਾਲਸ ਦੇ ਨਾਂ ‘ਤੇ ਵਾਇਰਲ ਹੋਇਆ ਗੁਜਰਾਤ ਦਾ ਵੀਡੀਓ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਵੀਡੀਓ ਮਹਾਰਾਸ਼ਟਰ ਦੇ ਅੰਬੋਲੀ ਫਾਲਸ ਦਾ ਨਹੀਂ, ਸਗੋਂ ਗੁਜਰਾਤ ਦਾ ਹੈ। ਗੁਜਰਾਤ ਦੇ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਕੜੀ ‘ਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਜ਼ਬਰਦਸਤ ਵਾਟਰ ਫਾਲਸ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਇਸ ਨੂੰ ਮਹਾਰਾਸ਼ਟਰ ਦੇ ਅੰਬੋਲੀ ਫਾਲਸ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਵੀਡੀਓ ਮਹਾਰਾਸ਼ਟਰ ਦੇ ਅੰਬੋਲੀ ਫਾਲਸ ਦਾ ਨਹੀਂ, ਸਗੋਂ ਗੁਜਰਾਤ ਦਾ ਹੈ। ਗੁਜਰਾਤ ਦੇ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਪੇਜ ‘All in one KR’s’ ਨੇ 14 ਜੁਲਾਈ ਨੂੰ ਵਾਇਰਲ ਵੀਡੀਓ ਨੂੰ ਅਪਲੋਡ ਕੀਤਾ ਅਤੇ ਲਿਖਿਆ, ‘Deadly Amboli ghat & falls’

ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ।

ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਨਵਿਡ ਟੂਲ ‘ਤੇ ਵੀਡੀਓ ਨੂੰ ਅੱਪਲੋਡ ਕੀਤਾ ਅਤੇ ਕੁਝ ਕੀਫ੍ਰੇਮ ਕੱਢੇ। ਅਸੀਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਰਕੇ ਸਰਚ ਕੀਤੀ। ਸਰਚ ਵਿੱਚ ਸਾਨੂੰ ਇੱਕ ਯੂਟਿਊਬ ਚੈਨਲ ਤੇ ਇਹ ਵੀਡੀਓ ਮਿਲਿਆ। ਇੱਥੇ ਵੀਡੀਓ ਨੂੰ ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਸ਼ਿਵ ਘਾਟ ਦਾ ਦੱਸਿਆ ਗਿਆ ਹੈ।

ਇਸ ਅਧਾਰ ‘ਤੇ ਸਰਚ ਕਰਨ ਤੇ ਸਾਨੂੰ ETV ਭਾਰਤ ਮਹਾਰਾਸ਼ਟਰ ਦੇ ਅਧਿਕਾਰਿਤ ਫੇਸਬੁੱਕ ਪੇਜ ਤੇ 14 ਜੁਲਾਈ 2022 ਨੂੰ ਇਹ ਵੀਡੀਓ ਅਪਲੋਡ ਮਿਲਿਆ। ਇੱਥੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਇਸ ਨੂੰ ਗੁਜਰਾਤ ਦੇ ਡਾਂਗ ਜ਼ਿਲ੍ਹੇ ਦਾ ਦੱਸਿਆ ਗਿਆ ਹੈ।

ਈਟੀਵੀ ਭਾਰਤ ਮਹਾਰਾਸ਼ਟਰ ਦੀ ਵੈੱਬਸਾਈਟ ‘ਤੇ 13 ਜੁਲਾਈ 2022 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਵਿੱਚ ਵਾਇਰਲ ਵੀਡੀਓ ਨਾਲ ਜੁੜੀ ਜਾਣਕਾਰੀ ਮਿਲੀ। ਖਬਰ ਮੁਤਾਬਿਕ, ‘ਗੁਜਰਾਤ ‘ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਗੁਜਰਾਤ ਦੇ 7 ਜ਼ਿਲ੍ਹੇ ਵੀ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਡਾਂਗ ਜ਼ਿਲੇ ‘ਚ ਖਪਰੀ , ਅੰਬਿਕਾ, ਪੂਰਨਾ ਅਤੇ ਗੀਰਾ ਅਤੇ ਲੋਕਮਾਤਾ ਵਾਟਰ ਫਾਲਸ ਹੁਣ ਜਬਰਦਸਤ ਵਹਿ ਰਹੇ ਹਨ। 4 ਸੜਕਾਂ (ਡਾਂਗ ਜ਼ਿਲ੍ਹਾ ਵਾਟਰ ਫਾਲਸ) ਤੇ ਆਉਣ ਵਾਲੇ ਇਨ੍ਹਾਂ ਝਰਨਿਆਂ ਦੇ ਪਾਣੀ ਨਾਲ 45 ਪਿੰਡ ਪ੍ਰਭਾਵਿਤ ਹਨ। ਪੂਰੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਯੂਟਿਊਬ ਸਚ ਤੇ ਸ਼ਿਵ ਘਾਟ ਦੀ ਖੋਜ ਕਰਨ ਤੇ ਸਾਨੂੰ ਹੂਬਹੂ ਵਾਇਰਲ ਵੀਡੀਓ ਦੇ ਮੰਜਰ ਦੇ ਬਹੁਤ ਸਾਰੇ ਵੀਡੀਓ ਮਿਲੇ।

ਨਿਊਜ਼18 ਗੁਜਰਾਤੀ ਦੀ ਵੈੱਬਸਾਈਟ ‘ਤੇ 2 ਜੁਲਾਈ 2022 ਨੂੰ ਪ੍ਰਕਾਸ਼ਿਤ ਖਬਰ ‘ਚ ਵਾਇਰਲ ਵੀਡੀਓ ਦੇ ਘਾਟ ਦਾ ਮੰਜਰ ਦੇਖਿਆ ਜਾ ਸਕਦਾ ਹੈ। ਦਿੱਤੀ ਗਈ ਸੁਰਖੀ ਅਨੁਸਾਰ, ‘ਬਰਸਾਤ ਵਿੱਚ ਖਿੜ ਉਠਿਆ ਡਾਂਗ ਜ਼ਿਲ੍ਹਾ, ਅਹਵਾ ਨੇੜੇ ਜੀਵਤ ਹੋਇਆ ਸ਼ਿਵ ਘਾਟ ਵਾਟਰ ਫਾਲਸ।”

ਪੁਸ਼ਟੀ ਲਈ ਅਸੀਂ ਆਪਣੇ ਗੁਜਰਾਤ ਦੇ ਪੱਤਰਕਾਰ ਮਨੀਸ਼ ਦੂਬੇ ਨਾਲ ਸੰਪਰਕ ਕੀਤਾ ਅਤੇ ਵਾਇਰਲ ਵੀਡੀਓ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੀਡੀਓ ਗੁਜਰਾਤ ਦੇ ਡਾਂਗ ਜ਼ਿਲ੍ਹੇ ਦਾ ਹੈ।

ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ All in one KR’s ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਇਸ ਪੇਜ ਨੂੰ 114 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਇਹ ਵੀਡੀਓ ਮਹਾਰਾਸ਼ਟਰ ਦੇ ਅੰਬੋਲੀ ਫਾਲਸ ਦਾ ਨਹੀਂ, ਸਗੋਂ ਗੁਜਰਾਤ ਦਾ ਹੈ। ਗੁਜਰਾਤ ਦੇ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts