ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਦਾ ਰਾਜਸਥਾਨ ਦੇ ਸ੍ਰੀ ਗੰਗਾਨਗਰ ਨਾਲ ਕੋਈ ਸੰਬੰਧ ਨਹੀਂ ਹੈ। ਦਰਅਸਲ ਵਾਇਰਲ ਵੀਡੀਓ ਗੁਜਰਾਤ ਦਾ ਹੈ। ਵੀਡੀਓ ਨੂੰ ਸੋਸ਼ਲ ਮੀਡਿਆ ‘ਤੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਇਸ ਦੌਰਾਨ ਸ਼੍ਰੀ ਗੰਗਾਨਗਰ ਦੇ ਨਾਂ ਉੱਪਰ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਸੜਕ ਵਿਚਕਾਰ ਮੀਂਹ ਨਾਲ ਭਰੇ ਪਾਣੀ ‘ਚ ਇੱਕ ਆਟੋ ਚਾਲਕ ਨੂੰ ਬਾਲੀਵੁੱਡ ਦੇ ਗੀਤ ‘ਤੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕਈ ਵੈੱਬਸਾਈਟਾਂ ਅਤੇ ਨਿਊਜ਼ ਚੈਨਲਾਂ ਨੇ ਭੋਪਾਲ ਦੇ ਨਾਂ ਉੱਪਰ ਇਸ ਵੀਡੀਓ ਦੀ ਵਰਤੋਂ ਕੀਤੀ। ਟਾਇਮਸ ਆਫ ਇੰਡੀਆ , ap7am.com, realtimeindia ਵਰਗੀਆਂ ਕਈ ਨਿਊਜ਼ ਵੈੱਬਸਾਈਟਾਂ ਨੇ ਵਾਇਰਲ ਵੀਡੀਓ ਨੂੰ ਭੋਪਾਲ ਦਾ ਦੱਸਿਆ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਵੀਡੀਓ ਗੁਜਰਾਤ ਦੇ ਭਰੂਚ ਦਾ ਹੈ। ਇਸ ਦਾ ਰਾਜਸਥਾਨ ਜਾਂ ਮੱਧ ਪ੍ਰਦੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਪੇਜ ‘ਅਤੁਲ੍ਯ ਭਾਰਤ ‘ ਨੇ 15 ਜੁਲਾਈ ਨੂੰ ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ, ‘ਸ਼੍ਰੀ ਗੰਗਾਨਗਰ ‘ਚ ਅੱਜ ਲਗਾਤਾਰ ਦੂਜੇ ਦਿਨ ਇੰਦਰ ਦੇਵਤਾ ਨੇ ਸਾਵਣ ਦੀ ਬੌਛਾਰ ਨਾਲ ਸ਼ਹਿਰ ਨੂੰ ਤਰੋਤਾਜ਼ਾ ਕਰਨ ‘ਤੇ ਆਟੋ ਰਿਕਸ਼ਾ ਚਾਲਕ ਨੇ ਸ਼ਹਿਰ ਦੀ ਗਊਸ਼ਾਲਾ ਰੋਡ ਉੱਪਰ ਇੰਦਰਦੇਵ ਨੂੰ ਖੁਸ਼ ਕਰਨ ਦੇ ਲਈ ਪਾਣੀ ਨਾਲ ਭਰੀ ਸੜਕ ਤੇ ਰਿਐਲਿਟੀ ਡਾਂਸ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ…”
ਵਾਇਰਲ ਪੋਸਟ ਦੇ ਦਾਅਵੇ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਲਈ ਵੀਡੀਓ ਦੇ ਸਕਰੀਨ ਸ਼ਾਟ ਨੂੰ ਗੂਗਲ ਇਮੇਜ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ 16 ਜੁਲਾਈ 2022 ਨੂੰ ‘ਵਾਈਬਸ ਆਫ ਇੰਡੀਆ ਡਾਟ ਕਾਮ‘ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਵਿੱਚ ਵੀਡੀਓ ਨਾਲ ਜੁੜੀ ਖਬਰ ਮਿਲੀ। ਖਬਰ ‘ਚ ਵਾਇਰਲ ਵੀਡੀਓ ਦਾ ਇਸਤੇਮਾਲ ਕਰਦੇ ਹੋਏ ਕਿਹਾ ਗਿਆ ਹੈ, ” ਭਾਰੀ ਬਾਰਿਸ਼ ‘ਚ ਆਟੋ ਦੇ ਫਸ ਜਾਣ ਤੋਂ ਬਾਅਦ ਭਰੂਚ ਆਟੋ ਰਿਕਸ਼ਾ ਚਾਲਕ ਨੇ ਨੱਚਣਾ ਸ਼ੁਰੂ ਕਰ ਦਿੱਤਾ। ਪੂਰੀ ਖਬਰ ਇੱਥੇ ਪੜ੍ਹੋ।
ਵੀਡੀਓ ਨਾਲ ਜੁੜੀਆ ਖ਼ਬਰਾਂ ਦੂਜਿਆਂ ਵੈੱਬਸਾਈਟਾਂ ‘ਤੇ ਵੀ ਮਿਲੀਆ। timesnowhindi.com ਦੀ ਵੈੱਬਸਾਈਟ ‘ਤੇ 13 ਜੁਲਾਈ 2022 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਇਸ ਵਾਇਰਲ ਵੀਡੀਓ ਨਾਲ ਜੁੜੀ ਜਾਣਕਾਰੀ ਮਿਲੀ। ਖਬਰ ਮੁਤਾਬਿਕ ਵਾਇਰਲ ਹੋ ਰਿਹਾ ਇਹ ਵੀਡੀਓ ਗੁਜਰਾਤ ਦਾ ਹੈ। ਜਿੱਥੇ ਮੀਂਹ ਵਿੱਚ ਰਸਤੇ ਵਿੱਚ ਪਾਣੀ ਭਰ ਜਾਣ ਕਾਰਨ ਰਿਕਸ਼ਾ ਅੱਧ ਵਿਚਾਲੇ ਹੀ ਰੁਕ ਗਿਆ। ਰਿਕਸ਼ੇ ਵਾਲੇ ਨੇ ਨਿਰਾਸ਼ ਨਾ ਹੁੰਦੇ ਹੋਏ ਸੜਕ ਦੇ ਵਿਚਕਾਰ ਨੱਚਣਾ ਸ਼ੁਰੂ ਕਰ ਦਿੱਤਾ। ਇੱਥੇ ਪੂਰੀ ਖ਼ਬਰ ਪੜ੍ਹੋ।
ਟੀਵੀ 9 ਭਾਰਤਵਰਸ਼ ਨੇ ਵੀ ਇਸ ਵੀਡੀਓ ਨੂੰ 14 ਜੁਲਾਈ 2022 ਨੂੰ ਆਪਣੇ ਯੂਟਿਊਬ ਚੈਨਲ ‘ਤੇ ਗੁਜਰਾਤ ਦਾ ਦੱਸਦੇ ਹੋਏ ਸਾਂਝਾ ਕੀਤਾ ਹੈ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਬਾਰੇ ਹੋਰ ਖੋਜ ਕਰਨ ਤੇ ਸਾਨੂੰ ਪਤਾ ਲੱਗਾ ਕਿ ਵੀਡੀਓ ‘ਚ ਨਜ਼ਰ ਆ ਰਹੇ ਆਟੋ ਚਾਲਕ ਦਾ ਨਾਂ ਨਰੇਸ਼ ਸੌਂਦਰਵਾ ਹੈ। ਉਹ ਭਰੂਚ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਨਰੇਸ਼ ਸੌਂਦਰਵਾ ਬਾਰੇ ਗੂਗਲ ਉੱਪਰ ਸਰਚ ਕਰਨ ‘ਤੇ ਅਸੀਂ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਪਹੁੰਚੇ। ਸਾਨੂੰ 12 ਜੁਲਾਈ ਨੂੰ ਨਰੇਸ਼ ਸੌਂਦਰਵਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਵਾਇਰਲ ਵੀਡੀਓ ਮਿਲੀ।
ਵਾਇਰਲ ਵੀਡੀਓ ਬਾਰੇ ਵਧੇਰੇ ਜਾਣਕਾਰੀ ਲਈ ਅਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਮੈਸੇਜ ਰਾਹੀਂ ਨਰੇਸ਼ ਸੌਂਦਰਵਾ ਨਾਲ ਸੰਪਰਕ ਕੀਤਾ। ਇੰਸਟਾਗ੍ਰਾਮ ‘ਤੇ ਜਵਾਬ ਦਿੰਦੇ ਹੋਏ ਨਰੇਸ਼ ਸੌਂਦਰਵਾ ਨੇ ਸਾਨੂੰ ਦੱਸਿਆ ਕਿ ਵੀਡੀਓ ਉਨ੍ਹਾਂ ਦਾ ਹੀ ਹੈ ਅਤੇ ਉਹ ਗੁਜਰਾਤ ਦੇ ਭਰੂਚ ਸ਼ਹਿਰ ਦੇ ਰਹਿਣ ਵਾਲੇ ਹੈ। ਵਾਇਰਲ ਵੀਡੀਓ ਉਨ੍ਹਾਂ ਨੇ ਭਰੂਚ ਸ਼ਹਿਰ ਦੇ ਪੰਚ ਬੱਤੀ ‘ਚ ਬਣਾਇਆ ਹੈ। ਵਾਇਰਲ ਦਾਅਵਾ ਗ਼ਲਤ , ਵੀਡੀਓ ਰਾਜਸਥਾਨ ਦਾ ਨਹੀਂ ਹੈ।
ਜਾਂਚ ਦੇ ਅੰਤ ‘ਚ ਗੁਜਰਾਤ ਦੀ ਵੀਡੀਓ ਨੂੰ ਰਾਜਸਥਾਨ ਦੀ ਦੱਸ ਕੇ ਵਾਇਰਲ ਕਰਨ ਵਾਲੇ ਪੇਜ ਦੀ ਜਾਂਚ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਫੇਸਬੁੱਕ ਪੇਜ ਨੂੰ 3,081 ਹਜ਼ਾਰ ਲੋਕ ਫੋਲੋ ਕਰਦੇ ਹਨ। ਇਹ ਪੇਜ 26 ਅਪ੍ਰੈਲ 2021 ਨੂੰ ਫੇਸਬੁੱਕ ‘ਤੇ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਦਾ ਰਾਜਸਥਾਨ ਦੇ ਸ੍ਰੀ ਗੰਗਾਨਗਰ ਨਾਲ ਕੋਈ ਸੰਬੰਧ ਨਹੀਂ ਹੈ। ਦਰਅਸਲ ਵਾਇਰਲ ਵੀਡੀਓ ਗੁਜਰਾਤ ਦਾ ਹੈ। ਵੀਡੀਓ ਨੂੰ ਸੋਸ਼ਲ ਮੀਡਿਆ ‘ਤੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।