X
X

Fact Check: ਪਰਿਵਾਰ ਦੇ ਲੋਕਾਂ ਨੇ ਹੀ ਕੀਤਾ ਸੀ ਕੁੜੀ ਨੂੰ ਅਗਵਾ, ਬਰੇਲੀ ਦਾ ਹੈ ਵਾਇਰਲ ਵੀਡੀਓ

  • By: Bhagwant Singh
  • Published: Jul 10, 2019 at 12:06 PM
  • Updated: Jul 11, 2019 at 12:05 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇੱਕ ਔਰਤ ਦੇ ਅਗਵਾ ਹੋਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਰਠ ਵਿਚ ਇਸ ਦਲਿਤ ਕੁੜੀ ਨੂੰ ‘ਭਗਵਾ ਆਤੰਕੀ’ ਦਿਨ ਦਿਹਾੜੇ ਅਗਵਾ ਕਰ ਲੈ ਗਏ। ਵਿਸ਼ਵਾਸ ਟੀਮ ਨੇ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਚਲਿਆ ਕਿ ਸੱਚਾਈ ਕੁੱਝ ਹੋਰ ਹੀ ਹੈ।

ਪਹਿਲੀ ਗੱਲ, ਵਾਇਰਲ ਹੋ ਰਿਹਾ ਵੀਡੀਓ ਮੇਰਠ ਦਾ ਨਹੀਂ, ਬਰੇਲੀ ਦਾ ਹੈ। ਜੇਕਰ ਦਾਅਵੇ ਦੀ ਗੱਲ ਕੀਤੀ ਜਾਵੇ ਤਾਂ ਵੀਡੀਓ ਵਿਚ ਪੀਲੇ ਰੰਗੇ ਕਪੜੇ ਪਾਏ ਹੋਏ ਔਰਤ ਨੂੰ ‘ਭਗਵਾ ਆਤੰਕੀਆਂ’ ਨੇ ਨਹੀਂ, ਬਲਕਿ ਉਸਦੇ ਪਰਿਵਾਰ ਦੇ ਲੋਕ ਹੀ ਅਗਵਾ ਕਰ ਲੈ ਗਏ ਸੀ। ਪੜਤਾਲ ਵਿਚ ਪਤਾ ਚਲਿਆ ਕਿ ਕੁੜੀ ਦੇ ਘਰਵਾਲੇ ਉਸਦੇ ਪ੍ਰੇਮ ਵਿਆਹ ਤੋਂ ਖੁਸ਼ ਨਹੀਂ ਸਨ। ਪਤੀ ਨੂੰ ਕੁੱਟਣ ਦੇ ਬਾਅਦ ਜ਼ਬਰਦਸਤੀ ਕੁੜੀ ਨੂੰ ਉਹ ਆਪਣੇ ਨਾਲ ਲੈ ਗਏ ਸੀ। ਮਾਮਲਾ ਥਾਣੇ ਤੱਕ ਗਿਆ ਅਤੇ ਹੁਣ ਤੱਕ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁਕਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਆਪਣੀ ਪੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਫੇਸਬੁੱਕ ਪੋਸਟ ਦੀ, ਜਿਸਦੀ ਸੱਚਾਈ ਸਾਨੂੰ ਦੱਸਣੀ ਹੈ। ਫੇਸਬੁੱਕ ਪੇਜ ‘Jai Bheem Jai Meem’ ਨੇ ਬਰੇਲੀ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਅਪਲੋਡ ਕਰਦੇ ਹੋਏ ਦਾਅਵਾ ਕੀਤਾ, ”#ਮੇਰਠ ਵਿਚ ਦਲਿਤ ਕੁੜੀ ਨੂੰ ਦਿਨ ਦਿਹਾੜੇ ਭਗਵਾ ਆਤੰਕਵਾਦੀ ਚੁੱਕ ਕੇ ਲੈ ਜਾ ਰਹੇ ਹਨ ਅਤੇ ਲੋਕ ਸਿਰਫ ਤਮਾਸ਼ਾ ਦੇਖ ਰਹੇ ਹਨ। ਮੁਸਲਮਾਨ ਦਲਿਤ ਕਰੋ ਵਿਚਾਰ…”

ਇਹ ਵੀਡੀਓ ਗਲਤ ਦਾਅਵੇ ਨਾਲ ਫੇਸਬੁੱਕ, ਯੂ-ਟਿਊਬ, ਵਹੱਟਸਐਪ ਅਤੇ ਦੂਜੇ ਕਈ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਚੁਕਿਆ ਹੈ।

ਪੜਤਾਲ

ਹੁਣ ਵਾਰੀ ਸੀ ਵਾਇਰਲ ਹੋ ਰਹੇ ਵੀਡੀਓ ਦੀ ਪੜਤਾਲ ਕਰਨ ਦੀ। ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਇਸਦੇ ਕੀ-ਫ੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ ABP ਨਿਊਜ਼ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। 3 ਜੁਲਾਈ 2019 ਨੂੰ ਅਪਲੋਡ ਕੀਤੀ ਗਈ ਇਸ ਖਬਰ ਦਾ ਟਾਈਟਲ ਸੀ: ਬਰੇਲੀ: ਲਵ ਮੈਰਿਜ ਕਰਨ ਦੀ ਮਿਲੀ ਸਜ਼ਾ, ਦਿਨ ਦਿਹਾੜੇ ਅਗਵਾ ਕਰ ਕੁੜੀ ਨੂੰ ਲੈ ਗਏ ਘਰਦੇ

ਖਬਰ ਵਿਚ ਦੱਸਿਆ ਗਿਆ ਸੀ, ”ਤਾਜ਼ਾ ਮਾਮਲਾ ਬਰੇਲੀ ਦਾ ਹੈ ਜਿਥੇ ਇੱਕ ਕੁੜੀ ਨੂੰ ਸਰੇਆਮ ਅਗਵਾ ਕੀਤਾ ਗਿਆ। ਅਗਵਾ ਕਰਨ ਤੋਂ ਪਹਿਲਾਂ ਕੁੜੀ ਨੂੰ ਸਰੇਆਮ ਕੁੱਟਿਆ ਗਿਆ। ਵਾਰਦਾਤ ਬਰੇਲੀ ਦੇ ਭੋਜੀਪੁਰਾ ਥਾਣਾ ਇਲਾਕੇ ਦੀ ਹੈ। ਅਸਲ ਵਿਚ ਗੁਰਬਚਨ ਸਿੰਘ ਨਾਂ ਦੇ ਮੁੰਡੇ ਨੇ ਪਿੰਡ ਦੀ ਹੀ ਇੱਕ ਕੁੜੀ ਨਾਲ ਲਵ ਮੈਰਿਜ ਕੀਤੀ ਸੀ। ਇੱਕ ਸਾਲ ਬਾਅਦ ਦੋਨੋ ਵਾਪਸ ਪਿੰਡ ਪਰਤੇ ਸਨ, ਕੁੜੀ ਦੇ ਘਰਵਾਲਿਆਂ ਨੂੰ ਇਸਦੀ ਭਨਕ ਲੱਗ ਗਈ। ਕੁੜੀ ਦੇ ਪਰਿਵਾਰ ਦੇ ਲੋਕ ਆਏ ਅਤੇ ਜ਼ਬਰਨ ਕੁੜੀ ਨੂੰ ਬਾਈਕ ‘ਤੇ ਬਿਠਾ ਕੇ ਆਪਣੇ ਨਾਲ ਲੈ ਗਏ। ਇਹੀ ਹੀ ਨਹੀਂ ਪਰਿਵਾਰ ਨੇ ਦੋਵੇਂ ਕੁੜੀ ਮੁੰਡੇ ਨਾਲ ਕੁੱਟਮਾਰ ਵੀ ਕੀਤੀ।”

ਇਸ ਖਬਰ ਨੂੰ ਕਈ ਨਿਊਜ਼ ਚੈਨਲਾਂ ਅਤੇ ਅਖਬਾਰਾਂ ਨੇ ਕਵਰ ਵੀ ਕੀਤਾ ਸੀ।

ਇਸਦੇ ਬਾਅਦ ਅਸੀਂ InVID ਟੂਲ ਵਿਚ @ANINewsUP ਅਤੇ Bareilly ਟਾਈਪ ਕਰਕੇ ਸਰਚ ਕੀਤਾ। ਸਾਨੂੰ ANI UP ਦੇ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਮਿਲਿਆ। 3 ਜੁਲਾਈ ਨੂੰ ਕੀਤੇ ਗਏ ਇਸ ਟਵੀਟ ਵਿਚ ਦੱਸਿਆ ਗਿਆ ਸੀ ਕਿ ਪਰਿਵਾਰ ਦੀ ਮਰਜ਼ੀ ਖਿਲਾਫ ਵਿਆਹ ਕਰਨ ‘ਤੇ ਇੱਕ ਔਰਤ ਅਤੇ ਉਸਦੇ ਪਤੀ ਨਾਲ ਕੁੱਟਮਾਰ ਕੀਤੀ ਗਈ। ਪਰਿਵਾਰ ਦੇ ਲੋਕਾਂ ਨੇ ਔਰਤ ਨੂੰ ਅਗਵਾ ਵੀ ਕੀਤਾ। ਪੂਰਾ ਟਵੀਟ ਤੁਸੀਂ ਹੇਠਾਂ ਵੇਖ ਸਕਦੇ ਹੋ।

https://twitter.com/ANINewsUP/status/1146314322961940480/photo/1

ਆਪਣੀ ਖੋਜ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੈਨਿਕ ਜਾਗਰਣ ਦੇ ਬਰੇਲੀ ਸੰਸਕਰਣ ਦੇ E-Paper ਨੂੰ ਖੰਗਾਲਣ ਦਾ ਫੈਸਲਾ ਕੀਤਾ। 4 ਜੁਲਾਈ ਦੇ ਬਰੇਲੀ ਸੰਸਕਰਣ ਵਿਚ ਸਾਨੂੰ ਇੱਕ ਛੋਟੀ ਜਿਹੀ ਖਬਰ ਮਿਲੀ। ਖਬਰ ਵਿਚ ਦੱਸਿਆ ਗਿਆ ਸੀ ਕਿ ਔਰਤ ਅਤੇ ਉਸਦੇ ਪਤੀ ‘ਤੇ ਹਮਲਾ ਕਰਨ ਵਾਲੇ 4 ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਚੁਕਿਆ ਹੈ।

ਬਰੇਲੀ ਦੀ ਪੂਰੀ ਘਟਨਾ ‘ਤੇ ਭੋਜੀਪੁਰਾ ਥਾਣੇ ਦੇ ਡਿਊਟੀ ਅਫਸਰ ਨੇ ਦੱਸਿਆ ਕਿ ਕੁੜੀ ਨੂੰ ਬਾਹਰ ਦੇ ਲੋਕਾਂ ਨਹੀਂ, ਬਲਕਿ ਉਸਦੇ ਘਰ ਦੇ ਲੋਕਾਂ ਨੇ ਅਗਵਾ ਕੀਤਾ ਸੀ। ਪੁਲਿਸ ਨੇ ਕੇਸ ਦਰਜ ਕਰਕੇ 4 ਲੋਕਾਂ ਨੂੰ ਗ੍ਰਿਫਤਾਰ ਕਰਲਿਆ ਹੈ।

ਅੰਤ ਵਿਚ ਅਸੀਂ ਬਰੇਲੀ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ ‘Jai Bheem Jai Meem’ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਚਲਿਆ ਕਿ ਇਸ ਪੇਜ ‘ਤੇ ਫਰਜ਼ੀ ਵੀਡੀਓ ਦੀ ਭਰਮਾਰ ਹੈ। ਇਸ ਪੇਜ ਨੂੰ 9 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ। 22 ਜੂਨ 2019 ਨੂੰ ਬਣਾਇਆ ਗਿਆ ਇਹ ਪੇਜ ਕਾਫੀ ਐਕਟਿਵ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਮੇਰਠ ਦੇ ਨਾਂ ‘ਤੇ ਵਾਇਰਲ ਹੋ ਰਿਹਾ ਵੀਡੀਓ ਬਰੇਲੀ ਦਾ ਹੈ। ਵੀਡੀਓ ਵਿਚ ਦਿਸ ਰਹੀ ਔਰਤ ਨੂੰ ਅਗਵਾ ਉਸਦੇ ਘਰਦਿਆਂ ਨੇ ਹੀ ਕੀਤਾ ਸੀ। ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਮੇਰਠ ਵਿਚ ਦਲਿਤ ਕੁੜੀ ਨੂੰ ਦਿਨ ਦਿਹਾੜੇ ਭਗਵਾ ਆਤੰਕਵਾਦੀ ਚੁੱਕ ਕੇ ਲੈ ਗਏ
  • Claimed By : FB Page- Jai Bheem Jai Meem
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later