ਨਵੀਂ ਦਿੱਲੀ (ਵਿਸ਼ਵਾਸ ਟੀਮ)– ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਾਂਧੀ ਜੀ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਪੈਰ ਛੁਹਂਦੇ ਦਿਖਾਇਆ ਗਿਆ ਹੈ। ਇਸ ਪੋਸਟ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਹੋਇਆ ਹੈ “ਇਹ ਦੇਖੋ ਮੇਰੇ ਰੱਬ ਦੇ ਚਰਨਾਂ ਵਿੱਚ ਲੋਕਾਂ ਦਾ ਬਾਪੂ ਕਿਦਾਂ ਡਿੱਗਦਾ”। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਪੋਸਟ ਫਰਜ਼ੀ ਸਾਬਤ ਹੁੰਦਾ ਹੈ।
30 ਮਈ ਨੂੰ ਫੇਸਬੁੱਕ ‘ਤੇ “Lakhvir Singh Jhamat” ਇਕ ਪੋਸਟ ਸ਼ੇਅਰ ਕਰਦੇ ਹਨ। ਇਸ ਪੋਸਟ ਵਿੱਚ ਇੱਕ ਤਸਵੀਰ ਹੈ ਜਿਹਦੇ ਵਿੱਚ ਗਾਂਧੀ ਜੀ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਪੈਰ ਛੁਹਂਦੇ ਦਿਖਾਇਆ ਗਿਆ ਹੈ। ਇਸ ਪੋਸਟ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਹੋਇਆ ਹੈ “ਇਹ ਦੇਖੋ ਮੇਰੇ ਰੱਬ ਦੇ ਚਰਨਾਂ ਵਿੱਚ ਲੋਕਾਂ ਦਾ ਬਾਪੂ ਕਿਦਾਂ ਡਿੱਗਦਾ”।
ਇਸ ਪੋਸਟ ਨੂੰ ਹੁਣ ਤੱਕ 197 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।
ਇਸ ਪੋਸਟ ਨੂੰ ਵੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ। ਪੜਤਾਲ ਦੀ ਸ਼ੁਰੂਆਤ ‘ਚ ਅਸੀਂ ਸਬਤੋਂ ਪਹਿਲਾ ਕੰਮ ਕੀਤਾ ਇਸ ਤਸਵੀਰ ਨੂੰ ਗੌਰ ਨਾਲ ਵੇਖਣ ਦਾ, ਜਿਸ ਨਾਲ ਸਾਨੂੰ ਅੰਦੇਸ਼ਾ ਹੋ ਗਿਆ ਕਿ ਇਹ ਪੋਸਟ ਫਰਜ਼ੀ ਹੈ। ਇਸ ਫੋਟੋ ਨੂੰ ਧਿਆਨ ਨਾਲ ਵੇਖਣ ਤੇ ਪਤਾ ਚਲਦਾ ਹੈ ਕਿ ਗਾਂਧੀ ਜੀ ਥੱਲੇ ਹੱਥ ਕਰਕੇ ਕੁੱਝ ਚੁੱਕ ਰਹੇ ਹਨ ਨਾ ਕਿ ਬਾਬਾ ਸਾਹਿਬ ਦੇ ਪੈਰ ਛੂ ਰਹੇ ਹਨ।
ਇਸਤੋਂ ਬਾਅਦ ਅਸੀਂ ਇਸ ਫਰਜ਼ੀ ਤਸਵੀਰ ਦੀ ਅਸਲ ਤਸਵੀਰ ਨੂੰ ਲੱਭਣਾ ਸ਼ੁਰੂ ਕੀਤਾ। ਅਸਲ ਤਸਵੀਰ ਲੱਬਣ ਲਈ ਅਸੀਂ ਇਸ ਤਸਵੀਰ ਨੂੰ “Google Reverse Image” ‘ਤੇ ਸਰਚ ਕੀਤਾ ਅਤੇ ਸਾਨੂੰ ਅਸਲ ਤਸਵੀਰ ਕਈ ਵੈੱਬਸਾਈਟ ਤੇ ਮਿਲ ਗਈ। ਅਸਲ ਤਸਵੀਰ ਸਾਨੂੰ Pinterest, Alamy ਆਦਿ ਵਰਗੀ ਕਈ ਮਸ਼ਹੂਰ ਵੈੱਬਸਾਈਟ ਤੇ ਮਿਲੀ। ਅਸੀਂ Alamy ਵੈੱਬਸਾਈਟ ਤੇ ਗਏ ਜੋ (ਕਿ ਦੁਨੀਆ ਦੀ ਸਬਤੋਂ ਵੱਡੀ ਤਸਵੀਰਾਂ ਦੀ ਵੈੱਬਸਾਈਟ ਹੈ)। ਸਾਨੂੰ Alamy ਤੇ ਇਸ ਤਸਵੀਰ ਦੀ ਅਸਲ ਤਸਵੀਰ ਮਿਲ ਗਈ ਜਿਸਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਵਾਇਰਲ ਕਰੀ ਜਾ ਰਹੀ ਤਸਵੀਰ ਫਰਜ਼ੀ ਹੈ।
Alamy ਬਾਰੇ ਜਾਣਕਾਰੀ ਉਹਨਾਂ ਦੇ About Us ਕਾਲਮ ਵਿਚ:
ਇਸ ਪੋਸਟ ਦੀ ਅਸਲ ਤਸਵੀਰ ਥੱਲੇ ਦਿੱਤੀ ਗਈ ਹੈ:
ਇਸਤੋਂ ਬਾਅਦ ਅਸੀਂ ਗਾਂਧੀ ਜੀ ਦੀ ਤਸਵੀਰ ਨੂੰ ਲੱਬਣ ਦੀ ਕੋਸ਼ਿਸ਼ ਕਿੱਤੀ ਅਤੇ ਸਾਨੂੰ ਕਾਮਯਾਬੀ ਮਿਲੀ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਗਾਂਧੀ ਜੀ ਢਾਢੀ ਮਾਰਚ ਤੇ ਸਨ। ਇਸ ਤਸਵੀਰ ਵਿਚ ਗਾਂਧੀ ਜੀ ਨਮਕ ਨੂੰ ਚੁੱਕ ਰਹੇ ਹਨ।
ਗਾਂਧੀ ਜੀ ਦੀ ਅਸਲ ਤਸਵੀਰ ਥੱਲੇ ਦਿੱਤੀ ਗਈ ਹੈ:
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ “Gandhi Peace Foundation” ਨਾਲ ਸੰਪਰਕ ਕਿੱਤਾ ਜਿੱਥੇ ਸਾਡੀ ਗੱਲ ਕੁਮਾਰ ਪ੍ਰਸ਼ਾਂਤ ਨਾਲ ਹੋਈ। ਉਹਨਾਂ ਨੇ ਦੱਸਿਆ ਕਿ ਕੁੱਝ ਖਾਸ ਲੋਕ ਹਨ ਜਿਹੜੇ ਗਾਂਧੀ ਜੀ ਅਤੇ ਅੰਬੇਡਕਰ ਜੀ ਨੂੰ ਇੱਕ ਦੂੱਜੇ ਦੇ ਖਿਲਾਫ ਖੜਾ ਕਰਨਾ ਚਾਹੁੰਦੇ ਹਨ ਅਤੇ ਜਿਹੜੇ ਪੋਸਟ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਫਰਜ਼ੀ ਹੈ।
ਅੰਤ ਵਿਚ ਅਸੀਂ “Lakhvir Singh Jhamat” ਦੇ ਪ੍ਰੋਫ਼ਾਈਲ ਦਾ “StalkScan” ਕੀਤਾ ਅਤੇ ਪਾਇਆ ਕਿ ਇਹਨਾਂ ਦੇ ਕਈ ਪੋਸਟ ਇੱਕ ਖਾਸ ਵਿਚਾਰਧਾਰਾ ਨੂੰ ਹੀ ਸਮਰਪਤ ਹੁੰਦੇ ਹਨ। ਇਹਨਾਂ ਨੇ ਆਪਣਾ ਅਕਾਊਂਟ 2017 ਵਿੱਚ ਬਣਾਇਆ ਸੀ ਅਤੇ ਇਹ BSP ਦੇ ਸਮਰਥਕ ਹਨ। ਇਹ ਪੋਸਟ ਜੋ ਉਹਨਾਂ ਨੇ ਸ਼ੇਅਰ ਕੀਤਾ ਹੈ ਉਹ ਫਰਜ਼ੀ ਹੈ। ਗਾਂਧੀ ਜੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਵਾਇਰਲ ਕਿੱਤੀ ਜਾ ਰਹੀ ਹੈ।
ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਪੋਸਟ ਫਰਜ਼ੀ ਹੈ। ਇਸ ਤਸਵੀਰ ਨਾਲ ਛੇੜਛਾੜ ਕਿੱਤੀ ਗਈ ਹੈ। ਗਾਂਧੀ ਜੀ ਨਮਕ ਨੂੰ ਚੁੱਕ ਰਹੇ ਹਨ ਨਾ ਕਿ ਬਾਬਾ ਸਾਹਿਬ ਦੇ ਪੈਰ ਛੂ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।