X
X

Fact Check: ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਦੀ ਤਸਵੀਰ ਭ੍ਰਮਕ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਭ੍ਰਮਕ ਪਾਇਆ। ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਯੂਕਰੇਨ ਦੀ ਸੈਨਾ ਵਿੱਚ ਸ਼ਾਮਿਲ ਨਹੀਂ ਹੋਈ ਹੈ।

  • By: Jyoti Kumari
  • Published: Mar 3, 2022 at 11:22 AM
  • Updated: Mar 3, 2022 at 12:11 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਰੂਸ ਯੂਕਰੇਨ ਦੀ ਜੰਗ ਵਿੱਚਕਾਰ ਸੋਸ਼ਲ ਮੀਡਿਆ ਤੇ ਕਈ ਤਰ੍ਹਾਂ ਦੇ ਫਰਜੀ ਕੰਟੇੰਟ ਵੀ ਵਾਇਰਲ ਹੋ ਰਹੇ ਹਨ। ਹੁਣ ਇਸ ਨਾਲ ਜੋੜਦੇ ਹੋਏ ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਦੀ ਤਸਵੀਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਯੂਕਰੇਨ ਦੀ ਸੈਨਾ ਵਿੱਚ ਰੂਸ ਦੇ ਖ਼ਿਲਾਫ਼ ਸ਼ਾਮਿਲ ਹੋ ਗਏ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ। ਸਾਡੀ ਜਾਂਚ ਵਿੱਚ ਇਹ ਦਾਅਵਾ ਭ੍ਰਮਕ ਸਾਬਿਤ ਹੋਇਆ । ਅਨਾਸਤਾਸੀਆ ਲੇਨਾ ਯੂਕਰੇਨ ਦੀ ਸੈਨਾ ਵਿੱਚ ਸ਼ਾਮਿਲ ਨਹੀਂ ਹੋਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Parvinder singh Dhaliwal ਨੇ ਇਸ ਤਸਵੀਰ ਨੂੰ 27 ਫਰਵਰੀ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ” ਜਿਹੜੇ ਕਹਿੰਦੇ ਨੇ, ਵਿਚਾਰਾਂ ਦੇ ਦੌਰ ਚ ਹਥਿਆਰਾਂ ਦੀ ਕਿ ਲੋੜ ਹੈ,,
ਮਿਸ ਯੂਨੀਵਰਸ ਰਹਿ ਚੁਕੀ ਯੂਕਰੇਨ ਦੀ ਇਹ ਲੜਕੀ ਚਪੇੜ ਹੈ ਉਹਨਾਂ ਦੇ ਮੂੰਹ ਤੇ !

ਅਜਿਹੇ ਹੀ ਇੱਕ ਹੋਰ ਯੂਜ਼ਰ ” Dharma Bareta.Live ” ਨੇ ਇਸ ਤਸਵੀਰ ਨੂੰ ਸ਼ੇਅਰ ਕਰਕੇ ਲਿਖਿਆ ਹੈ ” ਮਿਸ ਯੂਨੀਵਰਸ ਰਹਿ ਚੁੱਕੀ ਯੂਕਰੇਨ ਦੀ ਲੜਕੀ ਨੇ ਆਪਣੇ ਦੇਸ਼ ਦੀ ਰੱਖਿਆ ਲਈ ਚੁੱਕ ਲਏ ਹਥਿਆਰ ਜੇ ਯੁੱਧ ਵਿੱਚ ਦੁਸ਼ਮਣ ਦੀ ਗੋਲੀ ਖਾ ਕੇ ਵੀ ਮਰਨਾ ਪਿਆ, ਤਾਂ ਮੈਂ ਜੂਝਦੀ ਹੋਈ ਆਪਣੇ ਦੇਸ਼ ਤੋਂ ਕੁਰਬਾਨ ਹੋਵਾਂਗੀ ਮੈਨੂੰ ਆਪਣਾ ਦੇਸ਼ ਪਹਿਲਾ, ਬਾਕੀ ਸਭ ਬਾਅਦ ਚ ਹੈ।”

ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਪੜਤਾਲ ਸ਼ੁਰੂ ਕੀਤੀ। ਅਸਲ ਵਿੱਚ ਅਨਾਸਤਾਸੀਆ ਲੇਨਾ ਨੇ 23 ਫਰਵਰੀ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਤਸਵੀਰ ਸ਼ੇਅਰ ਕੀਤੀ। ਜਿਸ ਤੋਂ ਬਾਅਦ ਇਹ ਸਾਰੀ ਗਲਤ ਫਹਿਮੀ ਸ਼ੁਰੂ ਹੋਈ। ਇੰਸਟਾਗ੍ਰਾਮ ਅਕਾਊਂਟ ਤੇ ਅਪਲੋਡ ਕੀਤੀ ਗਈ ਇਸ ਤਸਵੀਰ ਵਿੱਚ ਅਨਾਸਤਾਸੀਆ ਲੇਨਾ ਨੂੰ ਹੱਥ ਵਿੱਚ ਬੰਦੂਕ ਫੜੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਕੈਪਸ਼ਨ ਲਿਖਿਆ ਸੀ , #WeStandWithUkraine

ਇਸ ਤਸਵੀਰ ਤੋਂ ਬਾਅਦ ਹੀ ਸੋਸ਼ਲ ਮੀਡੀਆ ਵਿੱਚ ਇਹ ਕਿਹਾ ਜਾਣ ਲੱਗਿਆ ਕਿ ਯੂਕਰੇਨ ਦੀ ਸਭ ਤੋਂ ਖੂਬਸੂਰਤ ਮਹਿਲਾ ਨੇ ਰੂਸ ਨੂੰ ਚੁਣੌਤੀ ਦਿੰਦੇ ਹੋਏ ਹਥਿਆਰ ਚੁੱਕ ਲਿਆ ਹੈ ਅਤੇ ਯੂਕਰੇਨ ਦੀ ਸੈਨਾ ਵਿੱਚ ਸ਼ਾਮਿਲ ਹੋ ਗਈ ਹੈ।

ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਇਹ ਦਾਅਵਾ ਸੱਚ ਨਹੀਂ ਹੈ। ਇਸ ਦੀ ਜਾਣਕਾਰੀ ਖੁਦ ਮਾਡਲ ਅਨਾਸਤਾਸੀਆ ਲੈਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ। 28 ਫਰਵਰੀ ਨੂੰ ਸ਼ੇਅਰ ਕੀਤੀ ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ” I AM NOT A MILITARY, JUST A HUMAN Due current situation I want to talk! I am not a military, just a woman, just normal human.
Just a person, like all people of my country.I am also a airsoft player for years.You can Google what #airsoft means.All pictures in my profile to inspire people.I had a normal life just on Wednesday, like millions people.” ਇਸ ਇੰਸਟਾਗ੍ਰਾਮ ਪੋਸਟ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

https://www.instagram.com/p/CahaUb4D8SK/

ਸਰਚ ਦੇ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ ਵੀ 28 ਫਰਵਰੀ 2022 ਨੂੰ ਇਹ ਖਬਰ ਪ੍ਰਕਾਸ਼ਿਤ ਮਿਲੀ।

ਅਸੀਂ ਇਸ ਸੰਬੰਧ ਵਿੱਚ Anastasia Lenna ਨਾਲ ਸੰਪਰਕ ਸਾਧਿਆ ਹੈ। ਉਨ੍ਹਾਂ ਦਾ ਜਵਾਬ ਆਉਂਦੇ ਹੀ ਸਟੋਰੀ ਨੂੰ ਅਪਡੇਟ ਕਰ ਦਿੱਤਾ ਜਾਵੇਗਾ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਪਤਾ ਲੱਗਿਆ ਕਿ ਫੇਸਬੁੱਕ ਤੇ ਯੂਜ਼ਰ ਨੂੰ 28,444 ਲੋਕ ਫੋਲੋ ਕਰਦੇ ਹਨ। ਫਾਸਬਬੋਕ ਤੇ ਇਸ ਪੇਜ ਨੂੰ 14, ਮਾਰਚ 2019 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਭ੍ਰਮਕ ਪਾਇਆ। ਸਾਬਕਾ ਮਿਸ ਯੂਕਰੇਨ ਅਨਾਸਤਾਸੀਆ ਲੇਨਾ ਯੂਕਰੇਨ ਦੀ ਸੈਨਾ ਵਿੱਚ ਸ਼ਾਮਿਲ ਨਹੀਂ ਹੋਈ ਹੈ।

  • Claim Review : ਜਿਹੜੇ ਕਹਿੰਦੇ ਨੇ, ਵਿਚਾਰਾਂ ਦੇ ਦੌਰ ਚ ਹਥਿਆਰਾਂ ਦੀ ਕਿ ਲੋੜ ਹੈ,, ਮਿਸ ਯੂਨੀਵਰਸ ਰਹਿ ਚੁਕੀ ਯੂਕਰੇਨ ਦੀ ਇਹ ਲੜਕੀ ਚਪੇੜ ਹੈ ਉਹਨਾਂ ਦੇ ਮੂੰਹ ਤੇ
  • Claimed By : ਫੇਸਬੁੱਕ ਯੂਜ਼ਰ Parvinder singh Dhaliwal
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later