ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਅਤੇ ਇਸਨੂੰ ਫਰਜ਼ੀ ਪਾਇਆ। ਕਪਿੰਗ ਥੈਰੇਪੀ ਦੁਆਰਾ ਸਰੀਰ ਵਿੱਚੋਂ ਕੋਵਿਡ ਵੈਕਸੀਨ ਨੂੰ ਨਹੀਂ ਕੱਢਿਆ ਜਾ ਸਕਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਇੰਸਟਾਗ੍ਰਾਮ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਪਿੰਗ ਥੈਰੇਪੀ ਦੇਣ ਤੋਂ ਬਾਅਦ ਸਰੀਰ ਵਿੱਚੋਂ ਵੈਕਸੀਨ ਦੀ ਸਮੱਗਰੀ ਨੂੰ ਕੱਢਿਆ ਜਾ ਸਕਦਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਨੂੰ ਇੱਕ ਕਥਿਤ ਵੈਕਸੀਨ ਲਗਵਾਏ ਹੋਏ ਵਿਅਕਤੀ ਦੀਆਂ ਬਾਹਾਂ ‘ਤੇ ਛੋਟੇ-ਛੋਟੇ ਕੱਟ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਅਤੇ ਇਸਨੂੰ ਫਰਜ਼ੀ ਪਾਇਆ ।
ਕੀ ਹੈ ਵਾਇਰਲ ਪੋਸਟ ਵਿੱਚ ?
michaeld1105 ਨਾਮ ਦੇ ਇੱਕ ਯੂਜ਼ਰ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ : “ਇੰਜੈਕਸ਼ਨ ਦੇ 30 ਮਿੰਟ ਦੇ ਬਾਅਦ ਵੈਕਸੀਨ ਨੂੰ ਸਾਫ਼ ਕਰਨਾ। ਜੈਬ ਦੇ 30 ਮਿੰਟਾਂ ਦੇ ਅੰਦਰ ਵੈਕਸ ਸਮੱਗਰੀ ਨੂੰ ਹਟਾਉਣ ਵਾਲਾ ਵੀਡੀਓ।” ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ: “ਖੂਨ ਦਾ ਥੱਕਾ… ਟੀਕੇ ਲਗਾਉਣ ਵਾਲਿਆਂ ਦੇ ਨਾਲ ਅਜਿਹਾ ਹੋ ਰਿਹਾ ਹੈ! #ਸੀਡੀਸੀ#ਨੈਚੁਰਲਇਮਯੂਨੀਟੀ🖕#ਕੋਵਿਡਵੈਕਸੀਨ#ਜੈਬ#ਕੋਵਿਡ”।
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਕਪਿੰਗ ਥੈਰੇਪੀ ਨੂੰ ਲੈ ਕੇ ਖੋਜ ਬੀਨ ਸ਼ੁਰੂ ਕੀਤੀ।
ਕਪਿੰਗ ਕੀ ਹੈ?
ਵੇਬਐਮਡੀ ਦੇ ਅਨੁਸਾਰ, “ਕਪਿੰਗ ਥੈਰੇਪੀ ਵੈਕਲਪਿਕ ਚਿਕਿਤਸਾ ਦਾ ਇੱਕ ਪ੍ਰਾਚੀਨ ਰੂਪ ਹੈ, ਜਿਸ ਵਿੱਚ ਇੱਕ ਚਿਕਿਤਸਕ ਸਕਸ਼ਨ ਬਣਾਉਣ ਦੇ ਲਈ ਕੁਝ ਮਿੰਟਾਂ ਦੇ ਲਈ ਆਪਣੀ ਤਵਚਾ ਤੇ ਵਿਸ਼ੇਸ਼ ਕੱਪ ਪਾਉਦਾ ਹੈ। ਲੋਕ ਇਸਨੂੰ ਕਈ ਉਦੇਸ਼ਾਂ ਦੇ ਲਈ ਇਸਤੇਮਾਲ ਕਰਦੇ ਹਨ, ਜਿਸ ਵਿੱਚ ਦਰਦ, ਸੂਜਨ , ਖੂਨ ਦਾ ਪ੍ਰਵਾਹ, ਵਿਸ਼ਰਾਮ ਅਤੇ ਕਲਿਆਣ ਅਤੇ ਇੱਕ ਕਿਸਮ ਦੀ ਡੂੰਘੀ ਉਤਕ ਮਾਲਿਸ਼ ਦੇ ਰੂਪ ਵਿੱਚ ਮਦਦ ਕਰਨਾ ਸ਼ਾਮਲ ਹੈ।
ਅਸੀਂ ਅੱਗੇ ਖੋਜੀਆਂ ਅਤੇ ਕਲੀਵਲੈਂਡ ਕਲੀਨਿਕ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਅਨੁਸਾਰ, “ ਪਿੱਠ ਦਰਦ , ਗਰਦਨ ਦਾ ਦਰਦ, ਸਿਰ ਦਰਦ ਅਤੇ ਹੋਰ ਸਮੱਸਿਆਵਾਂ ਨੂੰ ਘੱਟ ਕਰਨ ਦੇ ਲਈ ਲੋਕਾਂ ਨੇ ਹਜ਼ਾਰਾਂ ਸਾਲਾਂ ਤੋਂ ਕਪਿੰਗ ਦਾ ਇਸਤੇਮਾਲ ਕੀਤਾ ਹੈ। ਕਪਿੰਗ ਥੈਰੇਪੀ ਵਿੱਚ ਤਵਚਾ ਵਿੱਚ ਖੂਨ ਖਿੱਚਣ ਦੇ ਲਈ ਇੱਕ ਫੌਰਸ ਬਣਾਉਣਾ ਸ਼ਾਮਲ ਹੈ। ਕਪਿੰਗ ਉਪਚਾਰ ਦੇ ਜੋਖਮ ਘੱਟ ਹਨ।”
ਇਕ ਸ਼ੋਧ ਦੇ ਅਨੁਸਾਰ, “ਕਪਿੰਗ ਊਤਕਾਂ ਵਿੱਚ ਫਸੇ ਜ਼ਹਿਰੀਲੇ ਪਦਾਰਥਾਂ ਨੂੰ ਖ਼ਤਮ ਕਰਨ ਵਿੱਚ ਮਦਦ ਕਰ ਸਕਦਾ ਹੈ।”
ਹੁਣ ਅਸੀਂ COVID-19 ਟੀਕਿਆਂ ਦੇ ਪ੍ਰਸ਼ਾਸ਼ਨ ਬਾਰੇ ਖੋਜ ਕੀਤੀ । ਏ.ਬੀ.ਸੀ ਨਿਊਜ਼ ਦੇ ਅਨੁਸਾਰ, “ਜ਼ਿਆਦਾਤਰ ਐਡਲਟ ਜੈਬਸ ਦੀ ਤਰ੍ਹਾਂ, ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਅਤੇ ਫਾਈਜ਼ਰ ਅਤੇ ਬਾਇਓਐਨਟੇਕ ਦੁਆਰਾ ਵਿਕਸਿਤ ਕੀਤੇ ਗਏ ਟੀਕਿਆਂ ਸਹਿਤ ਕਈ ਟੀਕਿਆਂ ਨੂੰ ਡੇਲਟੋਇਡ ਵਿੱਚ ਇੰਜੇਕ੍ਟ ਕੀਤਾ ਜਾਂਦਾ ਹੈ: ਤੁਹਾਡੀ ਉੱਪਰੀ ਬਾਂਹ ਦੀ ਮੋਟੀ, ਮਾਂਸਲ ਮਾਸਪੇਸ਼ੀ।” ਇਸ ਤੋਂ ਅਲਾਵਾ ,ਸਾਡੀ ਤਵਚਾ ਦੇ ਥੱਲੇ ਵਸਾ ਦੀ ਪਰਤ ਦੇ ਉਲਟ, ਟੀਕੇ ਨੂੰ ਫੈਲਾਉਣ ਵਿੱਚ ਮਦਦ ਕਰਨ ਲਈ ਮਾਸਪੇਸ਼ੀਆਂ ਵਿੱਚ ਖੂਨ ਦੀ ਸ਼ਾਨਦਾਰ ਆਪੂਰਤੀ ਹੁੰਦੀ ਹੈ।
ਵਿਸ਼ਵਾਸ ਨਿਊਜ਼ ਨੇ ਯੂਨਾਨੀ ਪ੍ਰਿਵੈਂਟੀਵ ਮੈਡੀਸਿਨ ਅਤੇ ਕਪਿੰਗ ਵਿਸ਼ੇਸ਼ਗ ਡਾਕਟਰ ਇਜ਼ਹਰੁਲ ਹਸਨ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ “ਕਪਿੰਗ ਪ੍ਰਕਿਰਿਆ ਤਵਚਾ ਦੇ ਹੇਠਾਂ ਖੁੱਲ੍ਹੀਆਂ ਛੋਟੀਆਂ ਖੂਨ ਵਹਿਕਾਵਾਂ ਨੂੰ ਤੋੜ ਦਿੰਦੀ ਹੈ ਅਤੇ ਇਸਦਾ ਉਪਯੋਗ ਵਿਸ਼ਹਰਣ ਵਿੱਚ ਕੀਤਾ ਜਾਂਦਾ ਹੈ। ਇਹ ਖੂਨ ਵਿੱਚੋਂ ਕਿਸੇ ਵਿਸ਼ਿਸ਼ਟ ਸਮੱਗਰੀ ਨੂੰ ਨਿਯੰਤਰਿਤ ਤਰੀਕੇ ਨਾਲ ਬਾਹਰ ਨਹੀਂ ਕੱਢਦਾ ਹੈ। ਵਾਇਰਲ ਪੋਸਟ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਪਿੰਗ ਨਾਲ ਸਰੀਰ ਵਿੱਚੋਂ ਵੈਕਸੀਨ ਦੀ ਮਾਤਰਾ ਨਿਕਲ ਸਕਦੀ ਹੈ ,ਪੂਰੀ ਤਰ੍ਹਾਂ ਤੋਂ ਫਰਜੀ ਹੈ।
ਨਾਲ ਹੀ ਸਾਨੂੰ ਵਾਇਰਲ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਸ਼ੋਧ ਜਾਂ ਸਬੂਤ ਨਹੀਂ ਮਿਲਿਆ ਕਿ ਕਪਿੰਗ ਸਰੀਰ ਤੋਂ ਟੀਕੇ ਦੀ ਸਮੱਗਰੀ ਨੂੰ ਹਟਾ ਸਕਦੀ ਹੈ।
ਇਸ ਪੋਸਟ ਨੂੰ michaeld1105 ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ। ਅਸੀਂ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ ਅਤੇ ਪਾਇਆ ਕਿ ਯੂਜ਼ਰ ਦੇ 869 ਫੋਲੋਅਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਜਾਂਚ ਕੀਤੀ ਅਤੇ ਇਸਨੂੰ ਫਰਜ਼ੀ ਪਾਇਆ। ਕਪਿੰਗ ਥੈਰੇਪੀ ਦੁਆਰਾ ਸਰੀਰ ਵਿੱਚੋਂ ਕੋਵਿਡ ਵੈਕਸੀਨ ਨੂੰ ਨਹੀਂ ਕੱਢਿਆ ਜਾ ਸਕਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।