ਨਵੀਂ ਦਿਲੀ, (ਵਿਸ਼ਵਾਸ ਨਿਊਜ਼)। ਕਾਂਗਰਸ ਛੱਡ ਚੁੱਕੀ ਪ੍ਰਿਯੰਕਾ ਚਤੁਰਵੇਦੀ ਦੇ ਸੋਸ਼ਲ ਮੀਡੀਆ ‘ਤੇ ਕੁਝ ਫੇਕ ਟਵੀਟ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਟਵੀਟਸ ਨੂੰ ਪ੍ਰਿਯੰਕਾ ਚਤੁਰਵੇਦੀ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਨ੍ਹਾਂ ਫਰਜੀ ਟਵੀਟਾਂ ਵਿਚ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਲੈ ਕੇ ਬਿਆਨ ਬਾਜ਼ੀ ਕੀਤੀ ਗਈ ਹੈ। ਵਿਸ਼ਵਾਸ ਨਿਊਜ਼ ਨੇ ਜਦ ਇਸ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਟਵੀਟ ਫੇਕ ਹੈ। ਸ਼ਿਵ ਸੈਨਾ ਜੁਆਇੰਨ ਕਰ ਚੁੱਕੀ ਪ੍ਰਿਯੰਕਾ ਚਤੁਰਵੇਦੀ ਨੇ ਅਜਿਹੇ ਕੋਈ ਟਵੀਟ ਨਹੀਂ ਕੀਤੇ ਹਨ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਨ੍ਹਾਂ ਟਵੀਟ ਦੀ ਜਿਨ੍ਹਾਂ ਪ੍ਰਿਯੰਕਾ ਚਤੁਰਵੇਦੀ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਹਨ। ਫੇਸਬੁੱਕ (Facebook) ‘ਤੇ ਵਾਇਰਲ ਹੋ ਰਹੇ ਇੰਨ੍ਹਾਂ ਟਵੀਟਾਂ ਨੂੰ ਰਵਿੰਦਰ ਤਿਵਾਰੀ ਅਤੇ ਰਵਿੰਦਰ ਆਰਿਆ ਨਾਮ ਦੇ ਫੇਸਬੁੱਕ (Facebook) ਅਕਾਉਂਟ ਤੋਂ ਫਾਰਵਰਡ ਕੀਤਾ ਜਾ ਰਿਹਾ ਹੈ। ਇਸ ਵਿਚ ਪ੍ਰਿਯੰਕਾ ਚਤੁਰਵੇਦੀ ਦੇ ਨਾਮ ਤੋਂ ਲਿਖੇ ਗਏ ਟਵੀਟ ਦੇ ਸਕਰੀਨਸ਼ਾਟ ਲਗਾਏ ਗਏ ਹਨ। ਇੰਨ੍ਹਾਂ ਨੂੰ 19 ਅਪ੍ਰੈਲ 09:00PM ਅਤੇ 20 ਅਪ੍ਰੈਲ 06:48AM ‘ਤੇ ਪੋਸਟ ਕੀਤਾ ਗਿਆ ਸੀ ।
ਰਵਿੰਦਰ ਤਿਵਾਰੀ ਨੇ ਫੇਸਬੁੱਕ (Facebook) ਪੇਜ਼ ‘ਤੇ 19 ਅਪ੍ਰੈਲ ਨੂੰ ਰਾਤ ਨੋ ਵਜੇ ਪ੍ਰਿਯੰਕਾ ਚਤੁਰਵੇਦੀ ਦੇ ਫਰਜ਼ੀ ਟਵੀਟ ਦੇ ਸਕਰੀਨਸ਼ਾਟ ਨੂੰ ਅਪਲੋਡ ਕੀਤਾ।
ਰਵਿੰਦਰ ਆਰਿਆ ਦੇ ਫੇਸਬੁੱਕ (Facebook) ਪੇਜ ਤੋਂ 20 ਅਪ੍ਰੈਲ ਨੂੰ ਸਵਰੇ 6:48 ਵਜੇ ਪ੍ਰਿਯੰਕਾ ਚਤੁਰਵੇਦੀ ਦੇ ਫਰਜ਼ੀ ਟਵੀਟ ਨੂੰ ਅਪਲੋਡ ਕੀਤਾ ਗਿਆ।
ਸਭ ਤੋਂ ਪਹਿਲੇ ਪੋਸਟ ਵਿਚ ਮੌਜੂਦ ਸਕਰੀਨਸ਼ਾਟ ਵਿਚ ਲਿਖੇ ਪ੍ਰਿਯੰਕਾ ਚਤੁਰਵੇਦੀ ਦੇ ਟਵਿੱਟਰ ਹੈਂਡਲ ਨੂੰ ਅਸੀਂ ਟਵਿੱਟਰ ‘ਤੇ ਲੱਭਿਆ। ਸਰਚ ਕਰਦੇ ਹੀ ਟਵਿੱਟਰ ‘ਤੇ ਮੈਸੇਜ਼ ਮਿਲਿਆ ਕਿ ਇਸ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਭਾਵ ਇਹ ਫਰਜ਼ੀ ਅਕਾਊਂਟ ਸੀ, ਪਰ ਇਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ।
ਇਸ ਦੇ ਬਾਅਦ ਅਸੀਂ ਪ੍ਰਿਯੰਕਾ ਚਤੁਰਵੇਦੀ ਦੇ ਵੈਰੀਫਾਈਡ ਟਵਿੱਟਰ ਅਕਾਊਂਟ ਭਾਵ ਬਲੂ ਟਿਕ (Blue Tick) ਵਾਲੀ ਪ੍ਰੋਫਾਈਲ ‘ਤੇ ਗਏ। ਸਕਰੀਨਸ਼ਾਟ ਅਤੇ ਪ੍ਰਿਯੰਕਾ ਚਤੁਰਵੇਦੀ ਦੇ ਅਸਲੀ ਟਵਿੱਟਰ ਹੈਂਡਲ ਵਿਚ ਇਕ C ਦਾ ਫਰਕ ਹੈ।
ਜਿਥੇ ਉਨ੍ਹਾਂ ਦੇ ਵੈਰੀਫਾਈਡ ਅਕਾਊਂਟ ਦਾ ਅਡਰੈਸ @priyankac 19 ਹੈ, ਉਥੇ ਸਕਰੀਨ ਸ਼ਾਟ ਵਿਚ ਮੌਜੂਦ ਟਵਿੱਟਰ ਹੈਂਡਲ ਦਾ ਅਡਰੈਸ @priyankacc19 ਹੈ। @priyankac 19 ਉਨ੍ਹਾਂ ਦਾ ਅਸਲ ਅਕਾਊਂਟ ਹੈ, ਇਹ ਕਨਫਰਮ ਕਰਨ ਦੇ ਲਈ ਅਸੀਂ InVID ਟੂਲ ਦਾ ਇਸਤੇਮਾਲ ਕੀਤਾ ਅਤੇ ਇਸ ਦੇ ਬਾਅਦ ਇਸ ਟੂਲ ਨੇ ਵੀ ਸਾਨੂੰ ਸਿੱਧਾ ਉਨ੍ਹਾਂ ਦੇ ਇਸੇ ਹੈਂਡਲ ‘ਤੇ ਰਿਡਾਈਰੇਕਟ ਕੀਤਾ। ਪ੍ਰਿਯੰਕਾ ਚਤੁਰਵੇਦੀ ਦਾ ਅਸਲ ਅਕਾਊਂਟ ਜਨਵਰੀ 2009 ਵਿਚ ਬਣਾਇਆ ਗਿਆ ਹੈ। ਇਸ ਅਕਾਊਂਟ ‘ਤੇ ਹੁਣ ਤੱਕ ਉਨ੍ਹਾਂ ਦੇ 723K ਫਾਲੋਅਰ ਹਨ ਅਤੇ 25K ਦੇ ਕਰੀਬ ਟਵੀਟ ਕੀਤੇ ਗਏ ਹਨ।
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੀਡਰਸ਼ ਨੂੰ ਭੁਲੇਖਾ ਪਾਉਣ ਵਾਸਤੇ ਇਸ ਤਰ੍ਹਾਂ ਦੇ ਗਲਤ ਅਕਾਊਂਟ ਦਾ ਇਸਤੇਮਾਲ ਕੀਤਾ ਗਿਆ। ਸ਼ਾਇਦ ਇਸੇ ਕਾਰਨ ਟਵਿੱਟਰ ਤੋਂ ਉਸ ਫੇਕ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਗਿਆ, ਜਿਥੋਂ ਪ੍ਰਿਯੰਕਾ ਚਤੁਰਵੇਦੀ ਦੇ ਨਾਮ ਨਾਲ ਟਵੀਟ ਕੀਤਾ ਜਾ ਰਿਹਾ ਸੀ।
ਹੁਣ ਦੂਸਰਾ ਪੜਾਅ ਸੀ ਉਸ ਅਕਾਊਂਟ ਦਾ ਪਤਾ ਲਗਾਉਣਾ, ਜੋ ਇਸ ਤਰ੍ਹਾਂ ਦੀਆਂ ਫਰਜ਼ੀ ਖਬਰਾਂ ਫੈਲਾ ਰਿਹਾ ਸੀ। ਉਨ੍ਹਾਂ ਦੀ ਪੋਸਟ ਦੀ ਸੱਚਾਈ ਜਾਨਣ ਦੇ ਲਈ ਅਸੀਂ StalkScan ਟੂਲ ਦਾ ਇਸਤੇਮਾਲ ਕੀਤਾ। StalkScan ਟੂਲ ਦੀ ਮਦਦ ਨਾਲ ਸਾਨੂੰ ਪਤਾ ਲੱਗਾ ਕਿ ਰਵਿੰਦਰ ਤਿਵਾਰੀ ਦਾ ਝੁਕਾਅ ਇਸ ਖਾਸ ਵਿਚਾਰਧਾਰਾ ਵੱਲ ਹੈ। ਫਤਿਹਪੁਰ (ਉਤਰ ਪ੍ਰਦੇਸ਼) ਦੇ ਰਹਿਣ ਵਾਲੇ ਰਵਿੰਦਰ ਤਿਵਾਰੀ ਇੱਕ ਨਿੱਜੀ ਕੰਪਨੀ ਵਿਚ ਨੌਕਰੀ ਕਰਦੇ ਹਨ।
ਉਥੇ, ਦੂਸਰਾ ਅਕਾਊਂਟ ਜੋ ਰਵਿੰਦਰ ਆਰਿਆ ਦਾ ਸੀ, ਇਸ ਦੀ ਪੜਤਾਲ ਕਰਨ ਦੇ ਲਈ ਵੀ StalkScan ਹੋਣੇ ਦੀ ਮਦਦ ਲਈ। ਇਸ ਅਕਾਊਂਟ ਭਾਵ ਰਵਿੰਦਰ ਆਰਿਆ ਦਾ ਵੀ ਇਕ ਖਾਸ ਵਿਚਾਰਧਾਰਾ ਵੱਲ ਝੁਕਾਅ ਉਨ੍ਹਾਂ ਦੀ ਪੋਸਟਾਂ ਤੋਂ ਸਾਫ਼ ਪਤਾ ਲੱਗਦਾ ਹੈ। ਉਨ੍ਹਾਂ ਦੇ ਅਕਾਊਂਟ ਵਿਚ ਪੋਸਟ ਇਕ ਵਿਸ਼ੇਸ਼ਧਾਰਾ ਨੂੰ ਦਰਸਾਊਂਦੀਆਂ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਜਿਸ ਟਵੀਟ ਨੂੰ ਪ੍ਰਿਯੰਕਾ ਚਤੁਰਵੇਦੀ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਫੇਕ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।