ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ‘ਆਪ’ ਗੁਜਰਾਤ ਦੇ ਨਾਮ ‘ਤੇ ਫਰਜ਼ੀ ਟਵੀਟ ਦੇ ਸਕ੍ਰੀਨਸ਼ਾਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ। AAP ਗੁਜਰਾਤ ਦਾ ਟਵਿੱਟਰ ਅਕਾਊਂਟ ਵੈਰੀਫਾਈਡ ਹੈ, ਜਦੋਂਕਿ ਵਾਇਰਲ ਸਕ੍ਰੀਨਸ਼ਾਟ ‘ਚ ਵੈਰੀਫਾਈਡ ਟਵਿੱਟਰ ਅਕਾਊਂਟ ਦਿਖਾਈ ਨਹੀਂ ਦੇ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕੁਝ ਦਿਨ ਪਹਿਲਾਂ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਸੀ ਕਿ ਨਸ਼ੇ ਵਿੱਚ ਧੁੱਤ ਹੋਣ ਕਾਰਣ ਉਨ੍ਹਾਂ ਨੂੰ ਜਰਮਨੀ ਦੀ ਫਲਾਈਟ ਤੋਂ ਉਤਾਰ ਦਿੱਤਾ ਗਿਆ ਸੀ। ਇਸ ਵਿਵਾਦ ਨਾਲ ਜੋੜਦੇ ਹੋਏ ਇੱਕ ਹੋਰ ਦਾਅਵਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਸਲ ‘ਚ ‘ਆਪ’ ਗੁਜਰਾਤ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਇੱਕ ਟਵੀਟ ਦਾ ਸਕ੍ਰੀਨਸ਼ਾਟ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਪ੍ਰੋਫਾਈਲ ਨਾਮ ਵਿੱਚ ਆਪ ਗੁਜਰਾਤ ਦਾ ਨਾਮ ਲਿਖਿਆ ਹੋਇਆ ਹੈ ਅਤੇ ਪ੍ਰੋਫਾਈਲ ਫੋਟੋ ਵਿੱਚ ਆਪ ਦਾ ਲੋਗੋ ਲੱਗਿਆ ਹੋਇਆ ਹੈ। ਸਕਰੀਨਸ਼ਾਟ ‘ਚ ਲਿਖਿਆ ਹੈ, ”ਭਗਵੰਤ ਮਾਨ ਨਵਰਾਤਰੀ ‘ਚ ਨਿਰਜਲਾ ਉਪਵਾਸ ਰੱਖਣਗੇ।
ਯੂਜ਼ਰਸ ਇਸ ਸਕਰੀਨਸ਼ਾਟ ਨੂੰ ਸੱਚ ਮੰਨ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਮਾਨ ਨੇ ਇਹ ਫੈਸਲਾ ਜਰਮਨੀ ਨਾਲ ਵਿਵਾਦ ਤੋਂ ਬਾਅਦ ਲਿਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਆਪ ਗੁਜਰਾਤ ਦੇ ਨਾਂ ‘ਤੇ ਫਰਜੀ ਟਵੀਟ ਦੇ ਸਕ੍ਰੀਨਸ਼ਾਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਆਪ ਗੁਜਰਾਤ ਦਾ ਟਵਿੱਟਰ ਅਕਾਊਂਟ ਵੈਰੀਫਾਈਡ ਹੈ, ਜਦੋਂ ਕਿ ਵਾਇਰਲ ਸਕ੍ਰੀਨਸ਼ਾਟ ‘ਚ ਵੈਰੀਫਾਈਡ ਟਵਿੱਟਰ ਅਕਾਊਂਟ ਦਿਖਾਈ ਨਹੀਂ ਦੇ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Rakesh Athghara ਨੇ ਵਾਇਰਲ ਸਕ੍ਰੀਨਸ਼ਾਟ ਨੂੰ ਸਾਂਝਾ ਕਰਦੇ ਹੋਏ ਲਿਖਿਆ, “ਕਿੰਨਾ ਵੱਡਾ ਝੂਠ ਹੈ…. ਕਿ ਇਹ ਨੌਂ ਦਿਨਾਂ ਤੱਕ ਪਾਣੀ ਨੂੰ ਵੀ ਹੱਥ ਨਹੀਂ ਲਾਏਗਾ ਅਤੇ ਨਿਰਜਲਾ ਵਰਤ ਰੱਖੇਗਾ… ਗ਼ਜ਼ਬ ਦਾ ਝੂਠ ਅਤੇ ਨੌਟੰਕੀ।”
ਲੋਕਮਤ ਨਿਊਜ਼ ਹਿੰਦੀ ਨੇ ਵੀ ਇਸ ਸਕ੍ਰੀਨਸ਼ਾਟ ਨੂੰ ਆਪਣੇ ਅਧਿਕਾਰਿਤ ਫੇਸਬੁੱਕ ਅਕਾਊਂਟ ਤੋਂ ਸਾਂਝਾ ਕੀਤਾ ਹੈ। ਵਾਇਰਲ ਪੋਸਟ ਦਾ ਦਾਅਵਾ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸਕ੍ਰੀਨਸ਼ਾਟ ਨੂੰ ਗੌਰ ਨਾਲ ਦੇਖਿਆ। ਇਸ ਦੌਰਾਨ ਅਸੀਂ ਪਾਇਆ ਕਿ ਟਵਿੱਟਰ ਹੈਂਡਲ ਦਾ ਨਾਮ ”@18Kishann” ਹੈ। ਅਸੀਂ ਇਸ ਟਵਿੱਟਰ ਹੈਂਡਲ ਬਾਰੇ ਖੋਜ ਕਰਨੀ ਸ਼ੁਰੂ ਕੀਤੀ। ਸਾਨੂੰ ਇਹ ਟਵੀਟ 26 ਸਤੰਬਰ 2022 ਨੂੰ ਸਾਂਝਾ ਕੀਤਾ ਹੋਇਆ ਮਿਲਿਆ। ਇਸ ਅਕਾਊਂਟ ਨੂੰ ਖੰਗਾਲਣ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਆਮ ਆਦਮੀ ਪਾਰਟੀ ਗੁਜਰਾਤ ਦੇ ਨਾਂ ‘ਤੇ ਬਣਿਆ ਇੱਕ ਪੈਰੋਡੀ ਅਕਾਊਂਟ ਹੈ।
ਟਵਿੱਟਰ ਅਕਾਊਂਟ ਦੇ ਬਾਇਓ ‘ਚ ਸਾਫ ਲਿਖਿਆ ਹੈ ਕਿ ਇਹ ਆਮ ਆਦਮੀ ਪਾਰਟੀ ਗੁਜਰਾਤ ਦੇ ਨਾਂ ‘ਤੇ ਬਣਿਆ ਇੱਕ ਪੈਰੋਡੀ ਅਕਾਊਂਟ ਹੈ। ਇਹ ਮਨੋਰੰਜਨ ਦੇ ਮਕਸਦ ਲਈ ਬਣਾਇਆ ਗਿਆ ਹੈ।
ਅਸੀਂ ਅਸਲ ‘ਆਪ’ ਗੁਜਰਾਤ ਦੇ ਅਕਾਊਂਟ ਨੂੰ ਖੰਗਾਲਣਾ ਸ਼ੁਰੂ ਕੀਤਾ। ਇਸ ਦੌਰਾਨ ਅਸੀਂ ਪਾਇਆ ਕਿ ਅਸਲ ‘ਆਪ’ ਗੁਜਰਾਤ ਦਾ ਅਕਾਊਂਟ ਵੈਰੀਫਾਈਡ ਹੈ ਅਤੇ ਅਕਾਊਂਟ ਤੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ। ਅਸੀਂ ਇਹ ਵੀ ਦੇਖਿਆ ਕਿ ਇਸ ਅਕਾਊਂਟ ਤੋਂ ਜ਼ਿਆਦਾਤਰ ਟਵੀਟ ਖੇਤਰੀ ਭਾਸ਼ਾ ਭਾਵ ਗੁਜਰਾਤੀ ‘ਚ ਕੀਤੇ ਗਏ ਹਨ, ਜਦਕਿ ਪੈਰੋਡੀ ਅਕਾਊਂਟ ਹਿੰਦੀ ‘ਚ ਟਵੀਟ ਕਰਦਾ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ‘ਆਪ’ ਅਤੇ ਮੁੱਖ ਮੰਤਰੀ ਭਗਵੰਤ ਦੇ ਅਧਿਕਾਰਿਤ ਟਵਿੱਟਰ ਅਕਾਊਂਟ ਨੂੰ ਵੀ ਖੰਗਾਲਿਆ। ਸਾਨੂੰ ਇਹਨਾਂ ‘ਤੇ ਵੀ ਅਜਿਹਾ ਕੋਈ ਟਵੀਟ ਨਹੀਂ ਮਿਲਿਆ।
ਵਧੇਰੇ ਜਾਣਕਾਰੀ ਲਈ ਅਸੀਂ ‘ਆਪ’ ਦੇ ਗੁਜਰਾਤ ਨੇਤਾ ਇਸੁਦਾਨ ਗਡ਼ਵੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਟਵੀਟ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ। ਗੁਜਰਾਤ ‘ਆਪ’ ਦਾ ਟਵਿੱਟਰ ਅਕਾਊਂਟ ਵੈਰੀਫਾਈਡ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ Rakesh Athghara ਦੇ ਹੈਂਡਲ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਦੇ 4100 ਤੋਂ ਵੱਧ ਦੋਸਤ ਹਨ। Rakesh Athghara ਬਿਹਾਰ ਦਾ ਰਹਿਣ ਵਾਲਾ ਹੈ। ਯੂਜ਼ਰ ਅਕਤੂਬਰ 2012 ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ‘ਆਪ’ ਗੁਜਰਾਤ ਦੇ ਨਾਮ ‘ਤੇ ਫਰਜ਼ੀ ਟਵੀਟ ਦੇ ਸਕ੍ਰੀਨਸ਼ਾਟ ਨੂੰ ਵਾਇਰਲ ਕੀਤਾ ਜਾ ਰਿਹਾ ਹੈ। AAP ਗੁਜਰਾਤ ਦਾ ਟਵਿੱਟਰ ਅਕਾਊਂਟ ਵੈਰੀਫਾਈਡ ਹੈ, ਜਦੋਂਕਿ ਵਾਇਰਲ ਸਕ੍ਰੀਨਸ਼ਾਟ ‘ਚ ਵੈਰੀਫਾਈਡ ਟਵਿੱਟਰ ਅਕਾਊਂਟ ਦਿਖਾਈ ਨਹੀਂ ਦੇ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।