ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਜਾਵੇਦ ਜਾਫਰੀ ਦੇ ਨਾਂ ‘ਤੇ ਵਾਇਰਲ ਸਕ੍ਰੀਨਸ਼ੋਟ ਫ਼ਰਜ਼ੀ ਨਿਕਲਿਆ। ਜਾਵੇਦ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਕੋਰੋਨਾ ਮਹਾਮਾਰੀ ਵਰਗੇ ਔਖੇ ਸਮੇਂ ਵਿਚ ਵੀ ਕੁਝ ਲੋਕ ਨਫਰਤ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਬੋਲੀਵੁਡ ਐਕਟਰ ਜਾਵੇਦ ਜਾਫਰੀ ਦੇ ਨਾਂ ਤੋਂ ਇਕ ਫ਼ਰਜ਼ੀ ਟਵੀਟ ਵਾਇਰਲ ਕਰਦੇ ਹੋਏ ਕੁਝ ਲੋਕ ਦੋ ਧਰਮਾਂ ਵਿਚ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਾਇਰਲ ਟਵੀਟ ਦੇ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਾਵੇਦ ਜਾਫਰੀ ਨੇ ਇਹ ਕਿਹਾ ਕਿ ਥੁੱਕ ਲਾ ਕੇ ਫਲ-ਸਬਜ਼ੀ ਵੇਚਣ ਵਾਲੇ ਮੁਸਲਮਾਨਾਂ ਦਾ ਬਾਈਕਾਟ ਕਰ ਕੁਝ ਹਿੰਦੂ ਨਫਰਤ ਫੈਲਾ ਰਹੇ ਹਨ।
ਵਿਸ਼ਵਾਸ਼ ਨਿਊਜ਼ ਨੇ ਜਦੋਂ ਵਾਇਰਲ ਟਵੀਟ ਦੀ ਪੜਤਾਲ ਕੀਤੀ ਤਾਂ ਇਹ ਟਵੀਟ ਫਰਜ਼ੀ ਪਾਇਆ। ਜਾਵੇਦ ਜਾਫਰੀ ਨੇ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਹੈ।
ਫੇਸਬੁੱਕ ਯੂਜ਼ਰ Nishant Bhatt ਨੇ 16 ਅਪ੍ਰੈਲ ਨੂੰ ਜਾਵੇਦ ਜਾਫਰੀ ਦਾ ਫ਼ਰਜ਼ੀ ਟਵੀਟ ਦਾ ਸਕ੍ਰੀਨਸ਼ੋਟ ਅਪਲੋਡ ਕਰਦੇ ਹੋਏ ਲਿਖਿਆ : “Ye bolna kya chahta hai ?
Khud ki muslim jaati ko itna na sar pe chadhao ke tumhe jooto tale ronda jaye…. “
ਸਕ੍ਰੀਨਸ਼ੋਟ ‘ਤੇ ਜਾਵੇਦ ਜਾਫਰੀ ਦਾ ਨਾਂ ਅਤੇ ਤਸਵੀਰ ਇਸਤੇਮਾਲ ਕਰਦੇ ਹੋਏ ਉਨ੍ਹਾਂ ਦੇ ਵਲੋਂ ਲਿਖਿਆ ਗਿਆ : ਜਰੂਰੀ ਨਹੀਂ ਕਿ ਥੁੱਕ ਲਾ ਕੇ ਫਲ ਅਤੇ ਸਬਜ਼ੀਆਂ ਬੇਚਣ ਵਾਲੇ ਸਾਰੇ ਮੁਸਲਮਾਨ ਕੋਰੋਨਾ ਪੋਜ਼ਿਟਿਵ ਹੋਣ। ਫਿਰ ਵੀ ਕੁਝ ਹਿੰਦੂ ਗਾਹਕ ਮੁਸਲਿਮ ਵਿਕਰੇਤਾਵਾਂ ਦਾ ਬਹਿਸ਼ਕਾਰ ਕਰਕੇ ਨਫ਼ਰਤ ਫੈਲਾ ਰਹੇ ਹਨ। ਤੁਸੀਂ ਇੰਨੇ ਅਸਹਿਣਸ਼ੀਲ ਕਿਉਂ ਹੋ?
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾ ਗੂਗਲ ਵਿਚ ਜਾਵੇਦ ਜਾਫਰੀ ਨਾਲ ਜੁੜੀ ਖ਼ਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਕਈ ਵੈਬਸਾਈਟ ‘ਤੇ ਜਾਵੇਦ ਜਾਫਰੀ ਦੇ ਫਰਜੀ ਟਵੀਟ ਨੂੰ ਲੈ ਕੇ ਖ਼ਬਰਾਂ ਮਿਲੀਆਂ।
ਇਸ ਤੋਂ ਬਾਅਦ ਅਸੀਂ ਜਾਵੇਦ ਜਾਫਰੀ ਦੇ ਟਵਿੱਟਰ ਹੈਂਡਲ ‘ਤੇ ਗਏ। ਉਥੇ ਸਾਨੂੰ ਜਾਵੇਦ ਜਾਫਰੀ ਦੀ ਫਰਜ਼ੀ ਟਵੀਟ ਬਾਰੇ ਸਫਾਈ ਮਿਲੀ। 19 ਅਪ੍ਰੈਲ ਨੂੰ, ਜਾਵੇਦ ਨੇ ਇਕ ਵੀਡੀਓ ਬਣਾਇਆ ਅਤੇ ਅਪਲੋਡ ਕੀਤਾ। ਇਸ ਵਿਚ ਜਾਵੇਦ ਨੂੰ ਫਰਜ਼ੀ ਟਵੀਟ ਦਾ ਪਰਦਾ ਚੁੱਕਦਿਆਂ ਦੇਖਿਆ ਜਾ ਸਕਦਾ ਹੈ। ਉਹ ਫਰਜ਼ੀ ਟਵੀਟ ਫੈਲਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਣਗੇ। ਤੁਸੀਂ ਹੇਠਾਂ ਪੂਰੀ ਵੀਡੀਓ ਦੇਖ ਸਕਦੇ ਹੋ। ਇਸ ਵੀਡੀਓ ਨੂੰ ਹੁਣ ਤਕ 12 ਹਜ਼ਾਰ ਵਾਰ ਰੀਟਵੀਟ ਕੀਤਾ ਗਿਆ ਹੈ।
17 ਅਪ੍ਰੈਲ ਨੂੰ ਜਾਵੇਦ ਨੇ ਫਰਜ਼ੀ ਟਵੀਟ ਨੂੰ ਲੈ ਕੇ ਦੱਸਿਆ ਕਿ ਮੇਰੇ ਨਾਂ ਤੋਂ ਫੈਲ ਰਿਹਾ ਸਕ੍ਰੀਨਸ਼ੋਟ ਫਰਜ਼ੀ ਹੈ।
ਪੜਤਾਲ ਦੇ ਦੂਜੇ ਚਰਣ ਵਿਚ ਅਸੀਂ ਮੁੰਬਈ ਸਿਥੱਤ ਬਾਲੀਵੁੱਡ ਦੇ ਪੱਤਰਕਾਰ ਪਰਾਗ ਛਾਪੇਕਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਾਵੇਦ ਜਾਫਰੀ ਨੇ ਇਸ ਖ਼ਬਰ ਨੂੰ ਫਰਜ਼ੀ ਕਰਾਰ ਦਿੱਤਾ ਹੈ। ਇਸ ਔਖੇ ਸਮੇਂ ਵਿਚ ਪਤਾ ਨੀ ਕਿਹੜੇ ਲੋਕੀ ਹਨ, ਜਿਹੜੇ ਮਾਹੋਲ ਖ਼ਰਾਬ ਕਰ ਰਹੇ ਹਨ।
ਅੰਤ ਵਿਚ ਅਸੀਂ ਜਾਵੇਦ ਜਾਫਰੀ ਦੇ ਨਾਂ ‘ਤੇ ਫ਼ਰਜ਼ੀ ਖ਼ਬਰ ਫੈਲਾਣ ਵਾਲੇ ਫੇਸਬੁੱਕ ਯੂਜ਼ਰ Nishant Bhatt ਦੇ ਅਕਾਊਂਟ ਦੀ ਜਾਂਚ ਕੀਤੀ। ਇਹ ਯੂਜ਼ਰ ਇੱਕ ਖਾਸ ਵਿਚਾਰਧਾਰਾ ਦਾ ਸਮਰਥਕ ਲਗਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਜਾਵੇਦ ਜਾਫਰੀ ਦੇ ਨਾਂ ‘ਤੇ ਵਾਇਰਲ ਸਕ੍ਰੀਨਸ਼ੋਟ ਫ਼ਰਜ਼ੀ ਨਿਕਲਿਆ। ਜਾਵੇਦ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।