Fact Check : ਕਿਸਾਨ ਅੰਦੋਲਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਨਾਮ ‘ਤੇ ਫਰਜੀ ਬਿਆਨ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਅਜੀਤ ਅਖਬਾਰ ਦੀ ਕਲਿਪਿੰਗ ਐਡੀਟੇਡ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਕੁਝ ਲੋਕ ਐਡੀਟੇਡ ਕਲਿਪਿੰਗ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- By: Jyoti Kumari
- Published: Feb 23, 2024 at 02:00 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡਿਆ ਤੇ ਅਜੀਤ ਅਖਬਾਰ ਦੇ ਨਾਮ ‘ਤੇ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਦੀ ਫੋਟੋ ਲੱਗੀ ਹੋਈ ਹੈ। ਪੋਸਟ ਨੂੰ ਚੱਲ ਰਹੇ ਕਿਸਾਨ ਅੰਦੋਲਨ ਨਾਲ ਜੋੜਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੇ ਕਥਿਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ “’ਪੰਜਾਬ ਬਚਾਓ ਯਾਤਰਾ’ ਨੂੰ ਫੇਲ੍ਹ ਕਰਨ ਲਈ ਕਿਸਾਨ ਧਰਨਾ ਲਗਾ ਰਹੇ ਹਨ।”
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਲੀਪਿੰਗ ਨੂੰ ਫ਼ਰਜ਼ੀ ਪਾਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਅਜੀਤ ਅਖਬਾਰ ਦੇ ਨਾਮ ‘ਤੇ ਵਾਇਰਲ ਕਲਿਪਿੰਗ ਐਡੀਟੇਡ ਹੈ ਅਤੇ ਅਜੀਤ ਸਮਾਚਾਰ ਨੇ ਖੁਦ ਇਸ ਕਲਿਪਿੰਗ ਨੂੰ ਫਰਜੀ ਦੱਸਦੇ ਹੋਏ ਪੋਸਟ ਸਾਂਝੀ ਕੀਤੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਗੁਰਤੇਜ ਸਿੰਘ ਢਿੱਲੋਂ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰ ਲਿਖਿਆ ਹੈ,”ਜੇ ਬਾਹਲੇ ਭੈੜੇ ਲੱਗਦੇ ਆ ਕਿਸਾਨ ਤਾਂ ਮੋਦੀ ਨੂੰ ਆਖ ਕੇ ਇਨ੍ਹਾਂ ਦੇ ਗੋਲੀ ਮਰਵਾ ਦੇ …”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਾਇਰਲ ਪੋਸਟ ਦੀ ਪੜਤਾਲ ਅਸੀਂ ਸੰਬੰਧਿਤ ਕੀਵਰਡ ਨਾਲ ਕੀਤੀ। ਇਸ ਦੌਰਾਨ ਸਾਨੂੰ ਵਾਇਰਲ ਕਲਿਪਿੰਗ ਨਾਲ ਜੁੜੀ ਪੋਸਟ ‘ਡੈਲੀ ਅਜੀਤ’ ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਮਿਲੀ। 16 ਫਰਵਰੀ 2024 ਨੂੰ ਕੀਤੀ ਗਈ ਪੋਸਟ ਵਿੱਚ ਇਸ ਕਲਿਪਿੰਗ ਨੂੰ ਫਰਜੀ ਦੱਸਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ, “‘ਅਜੀਤ’ ਦੇ ਨਾਂਅ ’ਤੇ ਫੈਲਾਈ ਜਾ ਰਹੀ ਇਹ ਖ਼ਬਰ ਝੂਠੀ।”
ਵਾਇਰਲ ਦਾਅਵੇ ਦਾ ਖੰਡਨ ਕਰਦੀ ਪੋਸਟ ਸਾਨੂੰ ਅਜੀਤ ਸਮਾਚਾਰ ਹਿੰਦੀ ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਵੀ ਮਿਲੀ। ਪੋਸਟ ਨੂੰ 16 ਫਰਵਰੀ 2024 ਨੂੰ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਵਾਇਰਲ ਅਖਬਾਰ ਦੀ ਕਲਿਪਿੰਗ ਨਾਲ ਜੁੜੀ ਪੋਸਟ ਨੂੰ ਸ਼ੇਅਰ ਕੀਤਾ ਹੈ। 16 ਫਰਵਰੀ 2024 ਨੂੰ ਕੀਤੀ ਗਈ ਪੋਸਟ ਵਿੱਚ ਦੱਸਿਆ ਗਿਆ ਹੈ ਕਿ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਿਰੋਧੀ ਘੜ ਰਹੇ ਹਨ ਸਾਜਿਸ਼ਾਂ, ਝੂਠੀਆਂ ਖਬਰਾਂ ਬਣਾ ਕਰ ਰਹੇ ਹਨ ਕੂੜ ਪ੍ਰਚਾਰ | ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਸੀ, ਹੈ ਤੇ ਰਹੇਗਾ ….”
ਜਾਂਚ ਵਿੱਚ ਅੱਗੇ ਅਸੀਂ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਵਿਚ ਵਰਤੀ ਗਈ ਭਾਸ਼ਾ ਆਮ ਅਖਬਾਰ ਦੀ ਭਾਸ਼ਾ ਤੋਂ ਵੱਖ ਹੈ ਅਤੇ ਵਾਇਰਲ ਨਿਊਜ ਕਲਿਪ ਵਿਚ ਕਈ ਗਲਤੀਆਂ ਹਨ ਜਿਹੜੀ ਇੱਕ ਅਖਬਾਰ ਦੀ ਕਲਿਪ ਵਿਚ ਵੇਖਣ ਨੂੰ ਨਹੀਂ ਮਿਲਦੀਆਂ।
ਵਾਇਰਲ ਦਾਅਵੇ ਨੂੰ ਲੈ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੋਸਟ ਨੂੰ ਫ਼ਰਜ਼ੀ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਅਸੀਂ ਪੋਸਟ ਨੂੰ ਲੈ ਕੇ ਸ਼ਿਕਾਇਤ ਵੀ ਦਰਜ ਕੀਤੀ ਹੈ। ਉਨ੍ਹਾਂ ਨੇ ਸਾਡੇ ਨਾਲ ਕਮਪਲੈਂਟ ਦੀ ਕਾਪੀ ਵੀ ਸ਼ੇਅਰ ਕੀਤੀ ਹੈ।
ਪਹਿਲਾ ਵੀ ਸੁਖਬੀਰ ਬਾਦਲ ਨਾਲ ਜੁੜੀ ਅਜਿਹੀ ਇੱਕ ਪੋਸਟ ਵਾਇਰਲ ਹੋਈ ਸੀ, ਜਿਸਦੀ ਪੜਤਾਲ ਵਿਸ਼ਵਾਸ ਨਿਊਜ ਨੇ ਕੀਤੀ ਹੈ। ਤੁਸੀਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਪੜਤਾਲ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪ੍ਰੋਫ਼ਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਬਠਿੰਡਾ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ ਫੇਸਬੁੱਕ ‘ਤੇ 7 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਅਜੀਤ ਅਖਬਾਰ ਦੀ ਕਲਿਪਿੰਗ ਐਡੀਟੇਡ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਕੁਝ ਲੋਕ ਐਡੀਟੇਡ ਕਲਿਪਿੰਗ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- Claim Review : 'ਪੰਜਾਬ ਬਚਾਓ ਯਾਤਰਾ' ਨੂੰ ਫੇਲ੍ਹ ਕਰਨ ਲਈ ਕਿਸਾਨ ਧਰਨਾ ਲਗਾ ਰਹੇ ਹਨ: ਸੁਖਬੀਰ ਬਾਦਲ।
- Claimed By : ਫੇਸਬੁੱਕ ਯੂਜ਼ਰ -ਗੁਰਤੇਜ ਸਿੰਘ ਢਿੱਲੋਂ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...