ਪਠਾਨ ਫਿਲਮ ਦੇ ਨਾਂ ‘ਤੇ ਸ਼ਾਹਰੁਖ ਖਾਨ ਦਾ ਵਾਇਰਲ ਬਿਆਨ ਫਰਜ਼ੀ ਸਾਬਿਤ ਹੋਇਆ ਹੈ। ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਕੁਝ ਲੋਕ ਫਰਜ਼ੀ ਪੋਸਟ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਫਿਲਮ ‘ਪਠਾਨ’ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਹੋਣੀ ਹੈ, ਪਰ ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰਸ ਇਸ ਫਿਲਮ ਨੂੰ ਲੈ ਕੇ ਫਰਜ਼ੀ ਬਿਆਨ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ‘ਚ ਸ਼ਾਹਰੁਖ ਖਾਨ ਦੀ ਤਸਵੀਰ ਲੱਗੀ ਹੋਈ ਹੈ। ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਨੇ ਕਿਹਾ ਹੈ “ਕਿ ਜੇਕਰ ਪਠਾਨ ਫਿਲਮ ਫਲਾਪ ਹੁੰਦੀ ਹੈ ਤਾਂ ਉਹ ਭਾਰਤ ਛੱਡ ਕੇ ਚੱਲੇ ਜਾਣਗੇ”। ਸੋਸ਼ਲ ਮੀਡੀਆ ਯੂਜ਼ਰਸ ਇਸ ਪੋਸਟ ਨੂੰ ਸੱਚ ਮੰਨਦੇ ਹੋਏ ਸ਼ਾਹਰੁਖ ਖਾਨ ਦੇ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਦੇ ਨਜ਼ਰ ਆ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਸ਼ਾਹਰੁਖ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਦਾਅਵਾ ਫਰਜ਼ੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘ਫੇਸਬੁੱਕ ਵਾਲੇ ਚੋਰਡੀਆ ਜੀ‘ ਨੇ 8 ਨਵੰਬਰ ਨੂੰ ਪੋਸਟ ਕਰਦੇ ਹੋਏ ਲਿਖਿਆ, ‘ਸ਼ਾਹਰੁਖ ਖਾਨ ਨੇ ਕਿਹਾ-: ਕਿਸੇ ਦੀ ਹਿੰਮਤ ਨਹੀਂ ‘ਪਠਾਨ’ ਨੂੰ ਫਲਾਪ ਕਰਵਾ ਸਕੇ , ‘ਪਠਾਨ’ ਫਲਾਪ ਹੋਈ ਤਾਂ ਭਾਰਤ ਛੱਡ ਕੇ ਚੱਲੇ ਜਾਵਾਂਗਾ, ਤਾਂ ਕੌਣ ਇਸ ਨੂੰ ਭਾਰਤ ਛੱਡਣ ‘ਚ ਮਦਦ ਕਰੇਗਾ। ਦੇਸ਼, ਕੰਮੈਂਟ ਵਿੱਚ #BoycottPathan ਲਿਖ ਕਰ। “
ਫੇਸਬੁੱਕ ‘ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਮ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਇਸ ਬਿਆਨ ਨਾਲ ਸਬੰਧਿਤ ਮੀਡੀਆ ਰਿਪੋਰਟਾਂ ਬਾਰੇ ਇੰਟਰਨੈੱਟ ‘ਤੇ ਖੋਜ ਕੀਤੀ, ਪਰ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਰਿਪੋਰਟ ਨਹੀਂ ਮਿਲੀ। ਸ਼ਾਹਰੁਖ ਖਾਨ ਫਿਲਮ ਇੰਡਸਟਰੀ ਦਾ ਵੱਡਾ ਨਾਂ ਹੈ ਤੇ ਜੇਕਰ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਮੀਡੀਆ ‘ਚ ਜ਼ਰੂਰ ਚਰਚਾ ਹੁੰਦੀ।
ਜਾਂਚ ਨੂੰ ਅਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਸ਼ਾਹਰੁਖ ਖਾਨ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਜਿਵੇਂ ਕਿ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਉਂਟਸ ਦੀ ਖੋਜ ਕੀਤੀ। ਇੱਥੇ ਵੀ ਸਾਨੂੰ ਅਜਿਹਾ ਕੋਈ ਟਵੀਟ ਜਾਂ ਪੋਸਟ ਨਹੀਂ ਮਿਲੀ ਜਿਸਦਾ ਦਾਅਵਾ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਅਤੇ ਫਿਲਮ ਪਠਾਨ ਨੂੰ ਲੈ ਕੇ ਅਜਿਹੇ ਕਈ ਫਰਜ਼ੀ ਦਾਅਵੇ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੇ ਹਨ। ਉਨ੍ਹਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਤੁਸੀਂ ਸਾਡੀ ਪਿਛਲੀ ਜਾਂਚ ਨੂੰ ਇੱਥੇ ਪੜ੍ਹ ਸਕਦੇ ਹੋ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ, ਮੁੰਬਈ ਵਿਖੇ ਮਨੋਰੰਜਨ ਕਵਰ ਕਰਨ ਵਾਲੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਦਾ ਲਿੰਕ ਵੀ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਅਸੀਂ ਹੋਰ ਪੁਸ਼ਟੀ ਲਈ ਸ਼ਾਹਰੁਖ ਖਾਨ ਦੀ ਟੀਮ ਨਾਲ ਸੰਪਰਕ ਕੀਤਾ। ਸ਼ਾਹਰੁਖ ਦੀ ਟੀਮ ਨੇ ਵੀ ਇਸ ਨੂੰ ਫਰਜ਼ੀ ਦੱਸਿਆ ਹੈ।
ਜਾਂਚ ਦੇ ਅੰਤ ਵਿੱਚ, ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ‘ਚ ਸਾਹਮਣੇ ਆਇਆ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 2 ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ।
ਨਤੀਜਾ: ਪਠਾਨ ਫਿਲਮ ਦੇ ਨਾਂ ‘ਤੇ ਸ਼ਾਹਰੁਖ ਖਾਨ ਦਾ ਵਾਇਰਲ ਬਿਆਨ ਫਰਜ਼ੀ ਸਾਬਿਤ ਹੋਇਆ ਹੈ। ਉਨ੍ਹਾਂ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਕੁਝ ਲੋਕ ਫਰਜ਼ੀ ਪੋਸਟ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।