ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਭਾਜਪਾ ਸੰਸਦ ਕਿਰਨ ਖੇਰ ਦੇ ਹਵਾਲੇ ਤੋਂ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਅਤੇ ਮਨਘੜਤ ਨਿਕਲਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਬਿਆਨ ਕਿਰਨ ਖੇਰ ਦੇ ਖਿਲਾਫ ਦੁਸ਼ਪ੍ਰਚਾਰ ਸਾਬਿਤ ਹੋਇਆ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਕਿਰਨ ਖੇਰ ਦੇ ਨਾਂ ‘ਤੇ ਇੱਕ ਇਤਰਾਜ਼ਯੋਗ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਗ੍ਰਾਫਿਕ ਪਲੇਟ ਇਸ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਕਿਰਨ ਖੇਰ ਨੇ ਬਲਾਤਕਾਰ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਪਾਇਆ ਕਿ ਕਿਰਨ ਖੇਰ ਦੇ ਨਾਂ ‘ਤੇ ਵਾਇਰਲ ਇਹ ਬਿਆਨ ਫਰਜ਼ੀ ਹੈ। ਕਿਰਨ ਖੇਰ ਨੇ ਬਲਾਤਕਾਰ ਨਾਲ ਸਬੰਧਤ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਦੇ ਖਿਲਾਫ ਗਲਤ ਪ੍ਰਚਾਰ ਦੇ ਇਰਾਦੇ ਨਾਲ ਪੋਸਟ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਵਿਨੋਦ ਗੁਰਜਰ ਨੇ 14 ਦਸੰਬਰ ਨੂੰ ਆਪਣੇ ਅਕਾਊਂਟ ‘ਤੇ ਵਾਇਰਲ ਇਤਰਾਜ਼ਯੋਗ ਬਿਆਨ ਵਾਲੀ ਪੋਸਟ ਸ਼ੇਅਰ ਕੀਤੀ ਹੈ।
ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਵਾਇਰਲ ਪੋਸਟ ਅਤੇ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਕਿਰਨ ਖੇਰ ਦੇ ਨਾਂ ਨਾਲ ਵਾਇਰਲ ਹੋ ਰਹੇ ਬਿਆਨ ਦੀ ਪੜਤਾਲ ਕਰਨ ਲਈ ਅਸੀਂ ਗੂਗਲ ‘ਤੇ ਸਰਚ ਕੀਤੀ। ਸਰਚ ਕਰਨ ‘ਤੇ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸ ‘ਚ ਕਿਰਨ ਖੇਰ ਦੇ ਅਜਿਹੇ ਕਿਸੇ ਬਿਆਨ ਦਾ ਜ਼ਿਕਰ ਹੋਵੇ। ਜੇਕਰ ਕਿਰਨ ਖੇਰ ਨੇ ਅਜਿਹਾ ਕੋਈ ਬਿਆਨ ਸਾਰਵਜਨਿਕ ਤੌਰ ‘ਤੇ ਦਿੱਤਾ ਹੁੰਦਾ ਤਾਂ ਕਿਸੇ ਨਾ ਕਿਸੇ ਮੀਡੀਆ ਹਾਊਸ ਨੇ ਇਸ ‘ਤੇ ਖਬਰ ਜ਼ਰੂਰ ਕਰਨੀ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਸਦ ਮੈਂਬਰ ਕਿਰਨ ਖੇਰ ਦੇ ਸੋਸ਼ਲ ਮੀਡੀਆ ਹੈਂਡਲ ਦੀ ਖੋਜ ਕੀਤੀ। ਸਾਨੂੰ ਵਾਇਰਲ ਬਿਆਨ ਨਾਲ ਸਬੰਧਤ ਅਜਿਹੀ ਕੋਈ ਪੋਸਟ ਨਹੀਂ ਮਿਲੀ। ਪਰ ਸਾਨੂੰ ਵਾਇਰਲ ਪੋਸਟ ਦਾ ਖੰਡਨ ਕਰਦੀ ਹੋਈ ਇੱਕ ਪੋਸਟ ਕਿਰਨ ਖੇਰ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ‘ਤੇ ਮਿਲੀ। 12 ਜੂਨ, 2019 ਦੀ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, “ਇਹ ਸ਼ਰਮਨਾਕ ਹੈ ਕਿ ਇਹ ਫਰਜੀ ਖ਼ਬਰ ਫਿਰ ਤੋਂ ਸਾਹਮਣੇ ਆ ਗਈ ਹੈ। ਕਰੀਬ 2 ਸਾਲ ਪਹਿਲਾਂ ਅਸੀਂ ਇਸ ਦੀ ਸੂਚਨਾ ਦਿੱਤੀ ਸੀ ਅਤੇ ਇਸ ਨੂੰ ਰੋਕ ਦਿੱਤਾ ਗਿਆ ਸੀ। ਕੋਈ ਇਸਨੂੰ ਮੁੜ ਸ਼ੁਰੂ ਕਰਕੇ ਸ਼ਰਾਰਤ ਕਰ ਰਿਹਾ ਹੈ। ਕਿਰਪਾ ਕਰਕੇ ਇਸ ਬਕਵਾਸ ‘ਤੇ ਵਿਸ਼ਵਾਸ ਨਾ ਕਰੋ।”
ਪੜਤਾਲ ਦੌਰਾਨ ਅਸੀਂ ਪਾਇਆ ਕਿ ਇਹ ਪੋਸਟ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ, ਜਿਸਦੀ ਜਾਂਚ ਪਹਿਲਾਂ ਵੀ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਇੱਥੇ ਸਾਡੀ ਪੁਰਾਣੀ ਤੱਥ ਜਾਂਚ ਨੂੰ ਪੜ੍ਹ ਸਕਦੇ ਹੋ।
ਵੱਧ ਜਾਣਕਾਰੀ ਲਈ ਅਸੀਂ ਭਾਜਪਾ ਦੇ ਰਾਸ਼ਟਰੀ ਬੁਲਾਰੇ ਵਿਜੇ ਸੋਨਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਕੁਝ ਲੋਕ ਜਾਣ ਬੁੱਝ ਕੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਅਜਿਹੀਆਂ ਝੂਠੀਆਂ ਖ਼ਬਰਾਂ ਨੂੰ ਵਾਇਰਲ ਕਰਦੇ ਹਨ।
ਅਸੀਂ ਇਸ ਦਾਅਵੇ ਸੰਬੰਧੀ ਦੈਨਿਕ ਜਾਗਰਣ ਦੇ ਨੈਸ਼ਨਲ ਬਿਊਰੋ ਪੱਤਰਕਾਰ ਨੀਲੂ ਰੰਜਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਦਾਅਵਾ ਗ਼ਲਤ ਹੈ। ਇਹ ਕਈ ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਉਸੇ ਮੱਧ ਪ੍ਰਦੇਸ਼ ਦੇ ਮੰਡਲੇਸ਼ਵਰ ਦਾ ਨਿਵਾਸੀ ਹੈ। ਫੇਸਬੁੱਕ ‘ਤੇ ਯੂਜ਼ਰ ਦੇ 4000 ਤੋਂ ਜ਼ਿਆਦਾ ਦੋਸਤ ਹਨ ਅਤੇ 937 ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਭਾਜਪਾ ਸੰਸਦ ਕਿਰਨ ਖੇਰ ਦੇ ਹਵਾਲੇ ਤੋਂ ਵਾਇਰਲ ਹੋ ਰਿਹਾ ਬਿਆਨ ਫਰਜ਼ੀ ਅਤੇ ਮਨਘੜਤ ਨਿਕਲਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਬਿਆਨ ਕਿਰਨ ਖੇਰ ਦੇ ਖਿਲਾਫ ਦੁਸ਼ਪ੍ਰਚਾਰ ਸਾਬਿਤ ਹੋਇਆ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।