X
X

Fact Check : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵਾਇਰਲ ਹੋ ਰਿਹਾ ਪ੍ਰੋ ਪੰਜਾਬ ਦਾ ਫਰਜੀ ਸਕ੍ਰੀਨਸ਼ੋਟ

ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਪਾਇਆ ਗਿਆ। ਪ੍ਰੋ ਪੰਜਾਬ ਟੀਵੀ ਨੇ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਹੈ ਅਤੇ ਪ੍ਰੋ ਪੰਜਾਬ ਟੀਵੀ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਵਾਇਰਲ ਦਾਅਵੇ ਦਾ ਖੰਡਨ ਕਰਦੀ ਹੋਈ ਪੋਸਟ ਸ਼ੇਅਰ ਕੀਤੀ ਹੈ। ਸਰਚ ਦੌਰਾਨ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿੱਤਾ ਅਜਿਹਾ ਕੋਈ ਬਿਆਨ ਮਿਲਾ।

  • By: Jyoti Kumari
  • Published: Jun 27, 2023 at 04:51 PM
  • Updated: Jun 27, 2023 at 05:12 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਅਕਾਲ ਤਖਤ ਦੇ ਜੱਥੇਦਾਰ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ। ਮੀਡੀਆ ਅਦਾਰੇ ਪ੍ਰੋ ਪੰਜਾਬ ਦੇ ਹਵਾਲੇ ਤੋਂ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਕਰਕੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਕਿਓਂਕਿ ਸੁਖਬੀਰ ਬਾਦਲ ਹੀ ਉਨ੍ਹਾਂ ਨੂੰ ਮੋਹਰਾ ਬਣਾਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਲੈ ਰਹੇ ਸਨ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਪ੍ਰੋ ਪੰਜਾਬ ਟੀਵੀ ਦੇ ਨਾਮ ਤੋਂ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤੀ ਜਾ ਰਹੀ ਪੋਸਟ ਫਰਜੀ ਹੈ। ਪ੍ਰੋ ਪੰਜਾਬ ਵੱਲੋਂ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਗਿਆ ਹੈ ਅਤੇ ਸਾਨੂੰ ਸਰਚ ਦੌਰਾਨ ਵੀ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸ ਤੋਂ ਦਾਅਵੇ ਦੀ ਪੁਸ਼ਟੀ ਹੋ ਸਕੇ। ਪ੍ਰੋ ਪੰਜਾਬ ਨੇ ਵਾਇਰਲ ਦਾਅਵੇ ਦੇ ਖੰਡਨ ਕਰਦੇ ਹੋਏ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਪੋਸਟ ਸ਼ੇਅਰ ਕੀਤੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰKrishan Dev‘ਨੇ (ਆਰਕਾਈਵ ਲਿੰਕ) 26 ਜੂਨ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ: ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ,ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਸਲ ਜਥੇਦਾਰ ਤਾਂ ਸੁਖਬੀਰ ਬਾਦਲ ਹੈ ਮੈਨੂੰ ਤਾਂ ਮੋਹਰਾ ਬਣਾਕੇ ਹੀ ਵਰਤਦਾ ਰਿਹਾ ਹੈ ਮੈਨੂੰ ਸੁਖਬੀਰ ਦਾ ਹੁਕਮ ਹੀ ਆਉਂਦਾ ਸੀ।

ਪੜਤਾਲ

ਕਿਉਂਕਿ ਪੋਸਟ ਵਿੱਚ ਮੀਡਿਆ ਅਦਾਰੇ ਪ੍ਰੋ ਪੰਜਾਬ ਦਾ ਲੋਗੋ ਲਗਿਆ ਹੋਇਆ ਹੈ, ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਪ੍ਰੋ ਪੰਜਾਬ ਟੀਵੀ ਦੇ ਫੇਸਬੁੱਕ ਪੇਜ ‘ਤੇ 24 ਜੂਨ 2023 ਨੂੰ ਵਾਇਰਲ ਦਾਅਵੇ ਦਾ ਖੰਡਨ ਕਰਦੀ ਹੋਈ ਇੱਕ ਪੋਸਟ ਮਿਲੀ। ਪੋਸਟ ਨਾਲ ਲਿਖਿਆ ਗਿਆ, “Pro Punjab TV ਦਾ Logo ਲਗਾ ਕੇ ਬਣਾਏ ਗਏ ਇਹ ਗ੍ਰਾਫਿਕ Fake ਹਨ। ਅਸੀਂ ਸਾਈਬਰ ਸੈੱਲ ਨੂੰ ਇਸਦੀ ਸ਼ਿਕਾਇਤ ਦਰਜ਼ ਕਰਵਾ ਰਹੇ ਹਾਂ।”

ਪ੍ਰੋ ਪੰਜਾਬ ਟੀਵੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਵੀ ਵਾਇਰਲ ਪੋਸਟ ਦਾ ਖੰਡਨ ਕਰਦੀ ਹੋਈ 24 ਜੂਨ ਨੂੰ ਇੱਕ ਪੋਸਟ ਸ਼ੇਅਰ ਕੀਤੀ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਬਿਆਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤਾ ਗਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਵਾਇਰਲ ਬਿਆਨ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ। ਸੋਚਣ ਵਾਲੀ ਗੱਲ ਹੈ ਜੇਕਰ ਅਜਿਹਾ ਕੋਈ ਬਿਆਨ ਦਿੱਤਾ ਹੁੰਦਾ ਤਾਂ ਇਹ ਖਬਰ ਹੁਣ ਤੱਕ ਸਾਰੇ ਮੀਡਿਆ ਸੰਸਥਾਨਾਂ ਦੀ ਸੁਰਖੀਆਂ ਵਿੱਚ ਹੁੰਦੀ। ਅਸੀਂ ਉਨ੍ਹਾਂ ਦੇ ਪ੍ਰੈਸ ਕਾਨਫਰੰਸ ਦੇ ਵੀਡੀਓ ਨੂੰ ਵੀ ਦੇਖਿਆ, ਉੱਥੇ ਵੀ ਉਨ੍ਹਾਂ ਵਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ।

ਵਾਇਰਲ ਪੋਸਟ ਦੀ ਪੁਸ਼ਟੀ ਲਈ ਅਸੀਂ ਪ੍ਰੋ ਪੰਜਾਬ ਟੀਵੀ ਦੇ ਸੀਨੀਅਰ ਪੱਤਰਕਾਰ ਗਗਨਦੀਪ ਨਾਲ ਗੱਲ ਕੀਤੀ। ਉਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ। ਅਸੀਂ ਅਜਿਹੀ ਕੋਈ ਪੋਸਟ ਨਹੀਂ ਪਾਈ ਹੈ। ਵਾਇਰਲ ਪੋਸਟ ਨੂੰ ਲੈ ਕੇ ਸਾਡੇ ਵਲੋਂ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ।

ਹੋਰ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਬਿਊਰੋ ਚੀਫ ਵਿਪਿਨ ਕੁਮਾਰ ਰਾਣਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਗ਼ਲਤ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਲੁਧਿਆਣਾ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ‘ਤੇ ਯੂਜ਼ਰ ਦੇ ਇੱਕ ਹਜਾਰ ਤੋਂ ਵੱਧ ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਪਾਇਆ ਗਿਆ। ਪ੍ਰੋ ਪੰਜਾਬ ਟੀਵੀ ਨੇ ਅਜਿਹਾ ਕੋਈ ਗ੍ਰਾਫਿਕ ਨਹੀਂ ਚਲਾਇਆ ਹੈ ਅਤੇ ਪ੍ਰੋ ਪੰਜਾਬ ਟੀਵੀ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਵਾਇਰਲ ਦਾਅਵੇ ਦਾ ਖੰਡਨ ਕਰਦੀ ਹੋਈ ਪੋਸਟ ਸ਼ੇਅਰ ਕੀਤੀ ਹੈ। ਸਰਚ ਦੌਰਾਨ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿੱਤਾ ਅਜਿਹਾ ਕੋਈ ਬਿਆਨ ਮਿਲਾ।

  • Claim Review : ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਕਰਕੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ।
  • Claimed By : Krishan Dev
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later