ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਐਲੋਨ ਮਸਕ ਨੂੰ ਲੈ ਕੇ ਵਾਇਰਲ ਦਾਅਵਾ ਗ਼ਲਤ ਸਾਬਤ ਹੋਇਆ। ਐਲੋਨ ਮਸਕ ਵੱਲੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਸਕ੍ਰੀਨਸ਼ੋਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਲੋਨ ਮਸਕ ਨੇ ਟਵੀਟ ਕਰਕੇ ਕਿਹਾ ਹੈ ਕਿ ਟਵਿਟਰ ਨੂੰ ਖਰੀਦਣ ਤੋਂ ਬਾਅਦ ਹੁਣ ਮੈਂ ਫੇਸਬੁੱਕ ਵੀ ਖਰੀਦਣ ਜਾ ਰਿਹਾ ਹਾਂ ਅਤੇ ਉਸਨੂੰ ਖਰੀਦਣ ਤੋਂ ਬਾਅਦ ਮੈਂ ਡਿਲੀਟ ਕਰ ਦੇਵਾਂਗਾ। ਅਸਲ ਚ ਵਾਇਰਲ ਸਕ੍ਰੀਨਸ਼ੋਟ ਤੇ ਲਿਖਿਆ ਹੈ- ਮੈਂ ਫੇਸਬੁੱਕ ਖਰੀਦਾਂਗਾ ਅਤੇ ਇਸਨੂੰ ਡਿਲੀਟ ਕਰ ਦਿਆਂਗਾ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਸਕ੍ਰੀਨਸ਼ੋਟ ਫਰਜ਼ੀ ਹੈ। ਐਲੋਨ ਮਸਕ ਵੱਲੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ Angelo Banes Jr ਨੇ ਵਾਇਰਲ ਦਾਅਵੇ ਨੂੰ ਸਾਂਝਾ ਕਰਦੇ ਹੋਏ ਅੰਗਰੇਜ਼ੀ ਵਿੱਚ ਲਿਖਿਆ ਹੈ, “ਐਲੋਨ ਮਸਕ ਫੇਸਬੁੱਕ ਖਰੀਦਣ ਵਾਲੇ ਹਨ ਅਤੇ ਉਹ ਇਸਨੂੰ ਇਸੇ ਤਰ੍ਹਾਂ ਡਿਲੀਟ ਕਰ ਦੇਵੇਗਾ ਜਿਵੇਂ ਫੇਸਬੁੱਕ ਨੇ ਫ੍ਰੈਂਡਸਟਰ ਦੇ ਨਾਲ ਕੀਤਾ ਸੀ। OMG ਕਰਮ ਵਾਸਤਵਿਕ ਹੈ।”
ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਵੀ ਇਸਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਵਾਇਰਲ ਸਕ੍ਰੀਨਸ਼ੋਟ ਦੀ ਸੱਚਾਈ ਜਾਣਨ ਲਈ ਅਸੀਂ ਐਲੋਨ ਮਸਕ ਦੇ ਟਵਿੱਟਰ ਅਕਾਉਂਟ ਨੂੰ ਖੰਗਾਲਿਆ ਪਰ ਸਾਨੂੰ ਵਾਇਰਲ ਦਾਅਵੇ ਨਾਲ ਜੁੜਿਆ ਕੋਈ ਟਵੀਟ ਨਹੀਂ ਮਿਲਿਆ। ਇਸ ਤੋਂ ਬਾਅਦ ਅਸੀਂ ਵਾਇਰਲ ਸਕ੍ਰੀਨਸਸ਼ੋਟ ਨੂੰ ਧਿਆਨ ਨਾਲ ਦੇਖਿਆ। ਇਸ ਦੌਰਾਨ ਅਸੀਂ ਦੇਖਿਆ ਕਿ ਵਾਇਰਲ ਸਕ੍ਰੀਨਸ਼ੋਟ ਤੇ ਲਿਖਿਆ ਹੈ ਕਿ ਇਹ ਟਵੀਟ ਐਲੋਨ ਮਸਕ ਵੱਲੋਂ 25 ਮਾਰਚ 2022 ਨੂੰ ਕੀਤਾ ਗਿਆ ਸੀ। ਫਿਰ ਅਸੀਂ https://web.archive.org/ ਦੀ ਮਦਦ ਨਾਲ ਐਲੋਨ ਮਸਕ ਦੇ ਟਵੀਟ ਦੇ ਆਰਕਾਈਵ ਵਰਜਨ ਨੂੰ ਚੈੱਕ ਕਰਨਾ ਸ਼ੁਰੂ ਕੀਤਾ , ਪਰ ਸਾਨੂੰ ਇੱਥੇ ਵੀ ਵਾਇਰਲ ਸਕ੍ਰੀਨਸ਼ੋਟ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ।ਸਕ੍ਰੀਨਸ਼ੌਟਸ ਨੂੰ ਗੌਰ ਨਾਲ ਦੇਖਣ ਤੇ ਅਸੀਂ ਇਹ ਵੀ ਪਾਇਆ ਕਿ ਵਾਇਰਲ ਸਕ੍ਰੀਨਸ਼ੋਟ ਦਾ ਪੈਟਰਨ ਟਵਿੱਟਰ ਦੇ ਪੈਟਰਨ ਤੋਂ ਕਾਫੀ ਵੱਖ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ webcache ਦੀ ਮਦਦ ਨਾਲ ਐਲੋਨ ਮਸਕ ਦੇ ਟਵੀਟ ਦਾ ਆਰਕਾਈਵ ਵਰਜਨ ਨੂੰ ਖੰਗਾਲਣਾ ਸ਼ੁਰੂ ਕੀਤਾ , ਪਰ ਇੱਥੇ ਵੀ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਅਸੀਂ ਗੂਗਲ ਤੇ ਕਈ ਕੀਵਰਡਸ ਰਾਹੀਂ ਵੀ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਨਹੀਂ ਮਿਲੀ। ਸੋਚਣ ਵਾਲੀ ਗੱਲ ਹੈ ਕਿ ਜੇਕਰ ਐਲੋਨ ਮਸਕ ਨੇ ਸੱਚ ਵਿੱਚ ਫੇਸਬੁੱਕ ਨੂੰ ਖਰੀਦਣ ਦੀ ਗੱਲ ਆਖੀਂ ਹੁੰਦੀ, ਤਾਂ ਇਸ ਨਾਲ ਜੁੜੀ ਕੋਈ ਮੀਡੀਆ ਰਿਪੋਰਟ ਜ਼ਰੂਰ ਮੌਜੂਦ ਹੁੰਦੀ।
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਦਾਅਵਾ 2018 ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੈ। ਦਰਅਸਲ ਸਾਲ 2018 ਵਿੱਚ ਐਲੋਨ ਮਸਕ ਨੇ ਟਵੀਟ ਕਰਕੇ ਕਿਹਾ ਸੀ – ਫੇਸਬੁੱਕ ਕੀ ਹੈ, ਉਹ ਨਹੀਂ ਜਾਣਦੇ ਹਨ। ਉਨ੍ਹਾਂ ਨੂੰ ਫੇਸਬੁੱਕ ਪਸੰਦ ਨਹੀਂ ਹੈ। ਇਸ ਤੇ ਯੂਜ਼ਰ ਨੇ ਰਿਪਲਾਈ ਕਰਦੇ ਹੋਏ ਕਿਹਾ ਕਿ ਫਿਰ ਤਾਂ ਤੁਸੀਂ ਆਪਣੀ ਕੰਪਨੀਆਂ ਦੇ ਪੇਜ ਨੂੰ ਫੇਸਬੁੱਕ ਤੋਂ ਡਿਲੀਟ ਕਰ ਦਿਓ। ਇਸ ਤੇ ਜਵਾਬ ਦਿੰਦੇ ਹੋਏ ਐਲੋਨ ਮਸਕ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਡਿਲੀਟ ਕਰਵਾ ਦੇਣਗੇ, ਇਹ ਕਾਫੀ ਬਦਸੂਰਤ ਹਨ। ਇਸ ਤੋਂ ਬਾਅਦ ਕਾਮੇਡੀਅਨ James Schlarmann ਨੇ ਵਿਅੰਗ ਦੇ ਰੂਪ ਵਿੱਚ ਇੱਕ ਲੇਖ ਲਿਖ ਕੇ ਐਲੋਨ ਮਸਕ ਤੇ ਤੰਜ ਕਸਿਆ ਸੀ ਕਿ ਉਹ ਜਲਦੀ ਹੀ ਫੇਸਬੁੱਕ ਨੂੰ ਖਰੀਦਣ ਵਾਲੇ ਹਨ ਅਤੇ ਫਿਰ ਉਸਨੂੰ ਡਿਲੀਟ ਕਰ ਦੇਣਗੇ । ਇਸ ਰਿਪੋਰਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਐਲੋਨ ਮਸਕ ਨੇ ਕਿਹਾ ਕਿ ਮੈਨੂੰ ਫੇਸਬੁੱਕ ਬਿਲਕੁਲ ਵੀ ਪਸੰਦ ਨਹੀਂ ਹੈ, ਮੈਂ ਅਜਿਹਾ ਕਦੇ ਨਹੀਂ ਕਰਾਂਗਾ।
ਵਧੇਰੇ ਜਾਣਕਾਰੀ ਲਈ ਅਸੀਂ ਮੇਲ ਰਾਹੀਂ ਐਲੋਨ ਮਸਕ ਦੀ ਟੀਮ ਨਾਲ ਸੰਪਰਕ ਕੀਤਾ ਹੈ। ਜਵਾਬ ਪ੍ਰਾਪਤ ਹੋਣ ਤੇ ਰਿਪੋਰਟ ਨੂੰ ਅਪਡੇਟ ਕੀਤਾ ਜਾਵੇਗਾ।
ਜਾਂਚ ਦੇ ਅੰਤ ਵਿੱਚ ਅਸੀਂ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Angelo Banes Jr ਦੇ ਅਕਾਊਂਟ ਦੀ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਦੁਬਈ ਦਾ ਨਿਵਾਸੀ ਹੈ ਅਤੇ ਫੇਸਬੁੱਕ ਤੇ 455 ਲੋਕ ਉਸ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਐਲੋਨ ਮਸਕ ਨੂੰ ਲੈ ਕੇ ਵਾਇਰਲ ਦਾਅਵਾ ਗ਼ਲਤ ਸਾਬਤ ਹੋਇਆ। ਐਲੋਨ ਮਸਕ ਵੱਲੋਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।