Fact Check: ਟਿਕੂ ਤਲਸਾਨੀਆ ਦੇ ਧਰਮ ਬਾਰੇ ਫਰਜੀ ਪੋਸਟ ਫਿਰ ਹੋਈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਟਿਕੂ ਤਲਸਾਨੀਆ ਨੇ ਇਸਲਾਮ ਧਰਮ ਕਬੂਲ ਨਹੀਂ ਕੀਤਾ ਹੈ। ਵਾਇਰਲ ਦਾਅਵਾ ਫਰਜ਼ੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ਹੂਰ ਕਾਮੇਡੀਅਨ ਅਤੇ ਐਕਟਰ ਟਿਕੂ ਤਲਸਾਨੀਆ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ। ਪੋਸਟ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਤਸਵੀਰ ਵਿੱਚ ਟਿਕੂ ਤਲਸਾਨੀਆ ਨੂੰ ਦਾੜ੍ਹੀ ਵਿੱਚ ਦੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਟਿਕੂ ਤਲਸਾਨੀਆ ਦੇ ਇੱਕ ਟੀਵੀ ਸ਼ੋਅ ਦੀ ਤਸਵੀਰ ਨੂੰ ਝੂਠੇ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਪਣਾ ਧਰਮ ਨਹੀਂ ਬਦਲਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਮੁਹੰਮਦ ਜੁਨੈਦ ਅੰਸਾਰੀ ਨੇ 7 ਜੂਨ ਨੂੰ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਦੋ ਤਸਵੀਰਾਂ ਦਾ ਕੋਲਾਜ ਹੈ। ਪਹਿਲੀ ਤਸਵੀਰ ‘ਚ ਟਿਕੂ ਤਲਸਾਨੀਆ ਨੇ ਤਿਲਕ ਲਗਾਇਆ ਹੋਇਆ ਹੈ ਅਤੇ ਦੂਜੀ ਤਸਵੀਰ ‘ਚ ਉਨ੍ਹਾਂ ਨੂੰ ਲੰਬੀ ਦਾੜ੍ਹੀ ਅਤੇ ਟੋਪੀ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਕੋਲਾਜ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ,’ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਟਿਕੂ ਤਲਸਾਨੀਆ ਨੇ ਇਸਲਾਮ ਕਬੂਲ ਕੀਤਾ।’

ਪੜਤਾਲ

ਸਭ ਤੋਂ ਪਹਿਲਾਂ, ਵਿਸ਼ਵਾਸ ਨਿਊਜ਼ ਨੇ ਕੀਵਰਡਸ ਦੀ ਮਦਦ ਨਾਲ ਗੂਗਲ ਓਪਨ ਸਰਚ ਕੀਤਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਅਜਿਹੀ ਕੋਈ ਖਬਰ ਆਈ ਹੈ ਜਾਂ ਨਹੀਂ। ਸਾਨੂੰ ਇੱਕ ਵੀ ਅਜਿਹੀ ਖਬਰ ਨਹੀਂ ਮਿਲੀ ਜੋ ਇਸ ਗੱਲ ਦੀ ਪੁਸ਼ਟੀ ਕਰ ਸਕੇ ਕਿ ਟਿਕੂ ਤਲਸਾਨੀਆ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ।

ਸਰਚ ਦੌਰਾਨ ਸਾਨੂੰ ਕੁਝ ਯੂਟਿਊਬ ਚੈਨਲਾਂ ‘ਤੇ ਟਿਕੂ ਤਲਸਾਨੀਆ ਨਾਲ ਸਬੰਧਤ ਵੀਡੀਓ ਮਿਲੇ। ਜਿਸ ਵਿੱਚ ਦੱਸਿਆ ਗਿਆ ਕਿ ਟਿਕੂ ਤਲਸਾਨੀਆ ਨੇ ਇਸਲਾਮ ਨਹੀਂ ਅਪਨਾਇਆ ਹੈ ਅਤੇ ਉਨ੍ਹਾਂ ਦੇ ਇੱਕ ਸ਼ੋਅ ਦੀ ਇੱਕ ਤਸਵੀਰ ਅਤੇ ਵੀਡੀਓ ਨੂੰ ਝੂਠੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਯੂਟਿਊਬ ਚੈਨਲ KhushRang (14 ਫਰਵਰੀ 2022) ਅਤੇ FM Info World (6 ਫਰਵਰੀ 2022) ਨੇ ਆਪਣੇ-ਆਪਣੇ ਚੈਨਲਾਂ ‘ਤੇ ਇਸ ਪੋਸਟ ਨੂੰ ਗਲਤ ਕਿਹਾ ਹੈ।

https://youtu.be/SpG-736RULA

ਵਿਸ਼ਵਾਸ ਨਿਊਜ਼ ਨੇ ਅਜਿਹੇ ਹੀ ਇੱਕ ਦਾਅਵੇ ਦੀ ਪਹਿਲਾਂ ਵੀ ਪੜਤਾਲ ਕੀਤੀ ਸੀ। ਉਸ ਸਮੇਂ ਵਿਸ਼ਵਾਸ ਨਿਊਜ਼ ਨੇ ਟਿਕੂ ਤਲਸਾਨੀਆ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਤਸਵੀਰ ਬੀਬੀਸੀ ਲਈ ਕੀਤੇ ਗਏ ਸੀਰੀਅਲ ਦੇ ਇੱਕ ਕਿਰਦਾਰ ਦੀ ਹੈ। ਉਨ੍ਹਾਂ ਨੇ ਆਪਣਾ ਧਰਮ ਨਹੀਂ ਬਦਲਿਆ ਹੈ।

ਜਾਂਚ ਦੇ ਅੰਤ ‘ਚ ਫੇਸਬੁੱਕ ਯੂਜ਼ਰ ਮੁਹੰਮਦ ਜੁਨੈਦ ਅੰਸਾਰੀ ਦੀ ਸੋਸ਼ਲ ਸਕੈਨਿੰਗ ਕੀਤੀ ਗਈ। ਇਹ ਪਾਇਆ ਗਿਆ ਕਿ ਯੂਜ਼ਰ ਦੇ ਲਗਭਗ 7000 ਫੋਲੋਅਰਜ਼ ਹਨ। ਯੂਜ਼ਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਟਿਕੂ ਤਲਸਾਨੀਆ ਨੇ ਇਸਲਾਮ ਧਰਮ ਕਬੂਲ ਨਹੀਂ ਕੀਤਾ ਹੈ। ਵਾਇਰਲ ਦਾਅਵਾ ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts